ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰੀ ਸਹਿਕਾਰੀ ਡੇਟਾਬੇਸ ਲਾਂਚ ਕਰਨਗੇ ਅਤੇ 'ਰਾਸ਼ਟਰੀ ਸਹਿਕਾਰੀ ਡੇਟਾਬੇਸ 2023: ਇੱਕ ਰਿਪੋਰਟ' ਜਾਰੀ ਕਰਨਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਸਹਿਕਾਰ ਸੇ ਸਮ੍ਰਿਧੀ" ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਇਹ ਸਹਿਕਾਰਤਾ ਮੰਤਰਾਲੇ ਦੀ ਇੱਕ ਹੋਰ ਮਹੱਤਵਪੂਰਨ ਪਹਿਲ ਹੈ
ਰਾਜ ਸਰਕਾਰਾਂ, ਰਾਸ਼ਟਰੀ ਫ਼ੈਡਰੇਸ਼ਨਾਂ ਅਤੇ ਹਿਤਧਾਰਕਾਂ ਦੇ ਨਾਲ ਸਹਿਯੋਗ ਕਰਦੇ ਹੋਏ ਇੱਕ ਸਹਿਕਾਰੀ-ਕੇਂਦਰਿਤ ਆਰਥਿਕ ਮਾਡਲ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਾਸ਼ਟਰੀ ਸਹਿਕਾਰੀ ਡੇਟਾਬੇਸ ਤਿਆਰ ਕੀਤਾ ਗਿਆ ਹੈ
ਰਾਸ਼ਟਰੀ ਸਹਿਕਾਰੀ ਡੇਟਾਬੇਸ ਕੇਂਦਰੀ ਮੰਤਰਾਲੇ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਹਿਕਾਰੀ ਸਭਾਵਾਂ ਦਰਮਿਆਨ ਕੁਸ਼ਲ ਸੰਚਾਰ ਲਈ ਇੱਕ ਮਹੱਤਵਪੂਰਨ ਸਾਧਨ ਵਜੋਂ ਕੰਮ ਕਰਦਾ ਹੈ, ਜਿਸ ਨਾਲ ਸਹਿਕਾਰੀ ਖੇਤਰ ਵਿੱਚ ਸਾਰੇ ਹਿਤਧਾਰਕਾਂ ਨੂੰ ਲਾਭ ਮਿਲਦਾ ਹੈ
ਡੇਟਾਬੇਸ ਦੀ ਸ਼ੁਰੂਆਤ ਸਹਿਕਾਰੀ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ
Posted On:
07 MAR 2024 2:12PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸ਼ੁੱਕਰਵਾਰ 8 ਮਾਰਚ, 2024 ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰੀ ਸਹਿਕਾਰੀ ਡੇਟਾਬੇਸ ਦੀ ਸ਼ੁਰੂਆਤ ਕਰਨਗੇ। ਕੇਂਦਰੀ ਸਹਿਕਾਰਤਾ ਮੰਤਰੀ 'ਰਾਸ਼ਟਰੀ ਸਹਿਕਾਰੀ ਡਾਟਾਬੇਸ 2023: ਇੱਕ ਰਿਪੋਰਟ' ਵੀ ਜਾਰੀ ਕਰਨਗੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ "ਸਹਿਕਾਰ ਸੇ ਸਮ੍ਰਿਧੀ" ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਇਹ ਸਹਿਕਾਰਤਾ ਮੰਤਰਾਲੇ ਦੀ ਇੱਕ ਹੋਰ ਮਹੱਤਵਪੂਰਨ ਪਹਿਲ ਹੈ। ਇਸ ਪਹਿਲਕਦਮੀ ਦੇ ਤਹਿਤ ਸਹਿਕਾਰਤਾ ਮੰਤਰਾਲੇ ਨੇ ਭਾਰਤ ਦੇ ਵਿਸ਼ਾਲ ਸਹਿਕਾਰੀ ਖੇਤਰ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕਰਨ ਲਈ ਇੱਕ ਮਜ਼ਬੂਤ ਡੇਟਾਬੇਸ ਦੀ ਜ਼ਰੂਰੀ ਲੋੜ ਨੂੰ ਸਵੀਕਾਰ ਕੀਤਾ ਹੈ। ਰਾਜ ਸਰਕਾਰਾਂ, ਰਾਸ਼ਟਰੀ ਫ਼ੈਡਰੇਸ਼ਨਾਂ ਅਤੇ ਹਿਤਧਾਰਕਾਂ ਦੇ ਨਾਲ ਸਹਿਯੋਗ ਕਰਦੇ ਹੋਏ, ਇੱਕ ਸਹਿਕਾਰੀ-ਕੇਂਦ੍ਰਿਤ ਆਰਥਿਕ ਮਾਡਲ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਾਸ਼ਟਰੀ ਸਹਿਕਾਰੀ ਡੇਟਾਬੇਸ ਤਿਆਰ ਕੀਤਾ ਗਿਆ ਹੈ।
ਦੇਸ਼ ਭਰ ਦੇ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਸਕੱਤਰਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਆਰਸੀਐੱਸ, ਸਹਿਕਾਰੀ ਸਭਾਵਾਂ ਅਤੇ ਸਹਿਕਾਰੀ ਫੈਡਰੇਸ਼ਨਾਂ/ਯੂਨੀਅਨਾਂ ਦੇ ਵਧੀਕ ਮੁੱਖ ਸਕੱਤਰ/ਪ੍ਰਮੁੱਖ ਸਕੱਤਰ ਸਹਿਕਾਰਤਾ ਸਮੇਤ ਲਗਭਗ 1400 ਪ੍ਰਤੀਭਾਗੀ ਸਮਾਗਮ ਵਿੱਚ ਸ਼ਾਮਲ ਹੋਣਗੇ। ਰਾਸ਼ਟਰੀ ਸਹਿਕਾਰੀ ਡੇਟਾਬੇਸ (ਐੱਨਸੀਡੀ) ਦੀ ਵਰਤੋਂ ਅਤੇ ਉਪਯੋਗਤਾ ਅਤੇ ਭਾਰਤ ਵਿੱਚ ਸਹਿਕਾਰੀ ਲੈਂਡਸਕੇਪ ਨੂੰ ਬਿਹਤਰ ਬਣਾਉਣ ਦੀ ਇਸਦੀ ਸੰਭਾਵਨਾ ਬਾਰੇ ਭਾਗੀਦਾਰਾਂ ਨੂੰ ਸੰਖੇਪ ਅਤੇ ਗਿਆਨ ਦੇਣ ਲਈ ਦੁਪਹਿਰ ਦੇ ਸੈਸ਼ਨ ਵਿੱਚ ਇੱਕ ਤਕਨੀਕੀ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ।
ਰਾਸ਼ਟਰੀ ਸਹਿਕਾਰੀ ਡੇਟਾਬੇਸ 'ਤੇ ਸਹਿਕਾਰੀ ਸੰਸਥਾਵਾਂ ਦਾ ਡੇਟਾ ਵੱਖ-ਵੱਖ ਹਿਤਧਾਰਕਾਂ ਤੋਂ ਪੜਾਅਵਾਰ ਢੰਗ ਨਾਲ ਇਕੱਠਾ ਕੀਤਾ ਗਿਆ ਸੀ। ਪਹਿਲੇ ਪੜਾਅ ਵਿੱਚ ਤਿੰਨ ਸੈਕਟਰਾਂ ਜਿਵੇਂ ਕਿ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੋਸਾਇਟੀਆਂ (ਪੀਏਸੀਐੱਸ), ਡੇਅਰੀ ਅਤੇ ਮੱਛੀ ਪਾਲਣ ਦੀਆਂ ਲਗਭਗ 2.64 ਲੱਖ ਪ੍ਰਾਇਮਰੀ ਸਹਿਕਾਰੀ ਸਭਾਵਾਂ ਦੀ ਮੈਪਿੰਗ ਪੂਰੀ ਕੀਤੀ ਗਈ ਸੀ। ਦੂਜੇ ਪੜਾਅ ਵਿੱਚ ਵੱਖ-ਵੱਖ ਰਾਸ਼ਟਰੀ ਫੈਡਰੇਸ਼ਨਾਂ, ਰਾਜ ਫੈਡਰੇਸ਼ਨਾਂ, ਰਾਜ ਸਹਿਕਾਰੀ ਬੈਂਕਾਂ (ਐੱਸਟੀਸੀਬੀ), ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ (ਡੀਸੀਸੀਬੀ), ਸ਼ਹਿਰੀ ਸਹਿਕਾਰੀ ਬੈਂਕਾਂ (ਯੂਸੀਬੀ), ਰਾਜ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਐੱਸਸੀਆਰਡੀਬੀ), ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਪੀਸੀਆਰਡੀਬੀ), ਖੰਡ ਸਹਿਕਾਰੀ ਮਿੱਲਾਂ, ਜ਼ਿਲ੍ਹਾ ਯੂਨੀਅਨਾਂ ਅਤੇ ਮਲਟੀ ਸਟੇਟ ਕੋਆਪ੍ਰੇਟਿਵ ਸੋਸਾਇਟੀਆਂ (ਐੱਮਐੱਸਸੀਐੱਸ) ਦੇ ਅੰਕੜਿਆਂ ਨੂੰ ਇਕੱਠਾ/ਮੈਪ ਕੀਤਾ ਗਿਆ ਸੀ। ਤੀਜੇ ਪੜਾਅ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਆਰਸੀਐੱਸ/ਡੀਆਰਸੀਐੱਸ ਦਫ਼ਤਰਾਂ ਰਾਹੀਂ ਬਾਕੀ ਸਾਰੇ ਸੈਕਟਰਾਂ ਤੋਂ 5.3 ਲੱਖ ਤੋਂ ਵੱਧ ਪ੍ਰਾਇਮਰੀ ਸਹਿਕਾਰੀ ਸਭਾਵਾਂ ਦਾ ਡਾਟਾ ਮੈਪ ਕੀਤਾ ਗਿਆ ਸੀ।
ਰਾਸ਼ਟਰੀ ਸਹਿਕਾਰੀ ਡਾਟਾਬੇਸ ਇੱਕ ਵੈੱਬ-ਆਧਾਰਿਤ ਡਿਜੀਟਲ ਡੈਸ਼ਬੋਰਡ ਹੈ, ਜਿਸ ਵਿੱਚ ਰਾਸ਼ਟਰੀ/ਰਾਜ ਫੈਡਰੇਸ਼ਨਾਂ ਸਮੇਤ ਸਹਿਕਾਰੀ ਸਭਾਵਾਂ ਦਾ ਡਾਟਾ ਕੈਪਚਰ ਕੀਤਾ ਗਿਆ ਹੈ। ਸਹਿਕਾਰੀ ਸਭਾਵਾਂ ਦਾ ਡੇਟਾ ਆਰਸੀਐੱਸ/ਡੀਆਰਸੀਐੱਸ ਦਫਤਰਾਂ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੋਡਲ ਅਧਿਕਾਰੀਆਂ ਵੱਲੋਂ ਦਾਖਲ ਕੀਤਾ ਗਿਆ ਹੈ ਅਤੇ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਵੱਖ-ਵੱਖ ਰਾਸ਼ਟਰੀ/ਰਾਜ ਫੈਡਰੇਸ਼ਨਾਂ ਵੱਲੋਂ ਫੈਡਰੇਸ਼ਨਾਂ ਦਾ ਡੇਟਾ ਪ੍ਰਦਾਨ ਕੀਤਾ ਗਿਆ ਹੈ। ਰਾਸ਼ਟਰੀ ਡੇਟਾਬੇਸ ਨੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਫੈਲੇ 29 ਕਰੋੜ ਤੋਂ ਵੱਧ ਦੀ ਸਮੂਹਿਕ ਸਦੱਸਤਾ ਵਾਲੇ ਲਗਭਗ 8 ਲੱਖ ਸਹਿਕਾਰੀ ਸੰਗਠਨਾਂ ਦੀ ਜਾਣਕਾਰੀ ਇਕੱਠੀ/ਮੈਪ ਕੀਤੀ ਹੈ। ਸਹਿਕਾਰੀ ਸਭਾਵਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਵੱਖ-ਵੱਖ ਮਾਪਦੰਡਾਂ ਜਿਵੇਂ ਕਿ ਉਨ੍ਹਾਂ ਦਾ ਰਜਿਸਟਰਡ ਨਾਮ, ਮਿਤੀ, ਸਥਾਨ, ਮੈਂਬਰਾਂ ਦੀ ਗਿਣਤੀ, ਖੇਤਰੀ ਜਾਣਕਾਰੀ, ਕਾਰਜ ਖੇਤਰ, ਆਰਥਿਕ ਗਤੀਵਿਧੀਆਂ, ਵਿੱਤੀ ਸਟੇਟਮੈਂਟਾਂ, ਆਡਿਟ ਦੀ ਸਥਿਤੀ ਆਦਿ 'ਤੇ ਹੁੰਦੀ ਹੈ।
ਰਾਸ਼ਟਰੀ ਸਹਿਕਾਰੀ ਡੇਟਾਬੇਸ ਕੇਂਦਰੀ ਮੰਤਰਾਲੇ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਹਿਕਾਰੀ ਸਭਾਵਾਂ ਦਰਮਿਆਨ ਕੁਸ਼ਲ ਸੰਚਾਰ ਲਈ ਇੱਕ ਮਹੱਤਵਪੂਰਨ ਸਾਧਨ ਵਜੋਂ ਕੰਮ ਕਰਦਾ ਹੈ, ਜਿਸ ਨਾਲ ਸਹਿਕਾਰੀ ਖੇਤਰ ਵਿੱਚ ਸਾਰੇ ਹਿਤਧਾਰਕਾਂ ਨੂੰ ਲਾਭ ਹੁੰਦਾ ਹੈ। ਡਾਟਾਬੇਸ ਰਜਿਸਟਰਡ ਸੋਸਾਇਟੀਆਂ ਲਈ ਵਿਆਪਕ ਸੰਪਰਕ ਵੇਰਵੇ ਪ੍ਰਦਾਨ ਕਰਦਾ ਹੈ, ਸਰਕਾਰੀ ਸੰਸਥਾਵਾਂ ਅਤੇ ਇਨ੍ਹਾਂ ਸੋਸਾਇਟੀਆਂ ਦਰਮਿਆਨ ਸੁਚਾਰੂ ਸੰਚਾਰ ਦੀ ਸਹੂਲਤ ਦਿੰਦਾ ਹੈ।
ਰਾਸ਼ਟਰੀ ਸਹਿਕਾਰੀ ਡੇਟਾਬੇਸ ਬਹੁਤ ਸਾਰੇ ਲਾਭਾਂ ਜਿਵੇਂ ਕਿ ਸਿੰਗਲ ਪੁਆਇੰਟ ਐਕਸੈਸ, ਵਿਆਪਕ ਅਤੇ ਅੱਪਡੇਟ ਡੇਟਾ, ਉਪਭੋਗਤਾ-ਅਨੁਕੂਲ ਇੰਟਰਫੇਸ, ਲੰਬਕਾਰੀ ਅਤੇ ਖਿਤਿਜੀ ਲਿੰਕੇਜ, ਪੁੱਛਗਿੱਛ-ਅਧਾਰਿਤ ਰਿਪੋਰਟਾਂ ਅਤੇ ਗ੍ਰਾਫ, ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਮਆਈਐੱਸ) ਰਿਪੋਰਟਾਂ, ਡੇਟਾ ਵਿਸ਼ਲੇਸ਼ਣ ਅਤੇ ਭੂਗੋਲਿਕ ਮੈਪਿੰਗ ਦੀ ਪੇਸ਼ਕਸ਼ ਕਰਦਾ ਹੈ, ਜੋ ਸਹਿਕਾਰੀ ਖੇਤਰ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਵਿੱਚ ਯੋਗਦਾਨ ਪਾਉਂਦੇ ਹਨ। ਇਸ ਪਹਿਲਕਦਮੀ ਦੀ ਸਫਲਤਾ ਪ੍ਰਭਾਵੀ ਸਹਿਯੋਗ, ਸਟੀਕ ਡੇਟਾ ਇਕੱਤਰ ਕਰਨ ਅਤੇ ਸੈਕਟਰਲ ਪਾੜੇ ਦੀ ਪਛਾਣ ਕਰਨ ਲਈ ਡੇਟਾਬੇਸ ਦੀ ਰਣਨੀਤਕ ਵਰਤੋਂ 'ਤੇ ਨਿਰਭਰ ਕਰਦੀ ਹੈ ਅਤੇ ਇਸ ਅਨੁਸਾਰ ਖਲਾਅ ਨੂੰ ਭਰਨ ਲਈ ਢੁਕਵੀਂ ਨੀਤੀ ਅਤੇ ਸੂਚਿਤ ਫੈਸਲੇ ਲੈਣ 'ਤੇ ਨਿਰਭਰ ਕਰਦੀ ਹੈ। ਕੁੱਲ ਮਿਲਾ ਕੇ ਡਾਟਾਬੇਸ ਸਹਿਕਾਰੀ ਖੇਤਰ ਦੇ ਅੰਦਰ ਪਾਰਦਰਸ਼ਤਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ। ਰਾਸ਼ਟਰੀ ਸਹਿਕਾਰੀ ਡੇਟਾਬੇਸ ਦੀ ਸ਼ੁਰੂਆਤ ਸਹਿਕਾਰੀ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ। ਪੇਂਡੂ ਖੇਤਰਾਂ ਵਿੱਚ ਸਹਿਕਾਰਤਾਵਾਂ ਦੇ ਵਿਕਾਸ ਵਿੱਚ ਆਰਥਿਕ, ਸਮਾਜਿਕ ਅਤੇ ਭਾਈਚਾਰਕ ਚੁਣੌਤੀਆਂ ਨੂੰ ਹੱਲ ਕਰਨ, ਵਿਅਕਤੀਆਂ ਨੂੰ ਸ਼ਕਤੀਕਰਨ, ਗਰੀਬੀ ਦੂਰ ਕਰਨ ਅਤੇ ਪੇਂਡੂ ਭਾਈਚਾਰਿਆਂ ਦੀ ਸਮੁੱਚੀ ਭਲਾਈ ਵਿੱਚ ਯੋਗਦਾਨ ਪਾਉਣ ਦਾ ਵਾਅਦਾ ਕੀਤਾ ਗਿਆ ਹੈ। ਇਹ ਪਹਿਲਕਦਮੀ ਜ਼ਮੀਨੀ ਪੱਧਰ 'ਤੇ ਇੱਕ ਸਕਾਰਾਤਮਕ ਤਬਦੀਲੀ ਨੂੰ ਦਰਸਾਉਂਦੀ ਹੈ, ਜੋ ਇੱਕ ਖੁਸ਼ਹਾਲ ਅਤੇ 'ਆਤਮਨਿਰਭਰ ਭਾਰਤ' ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੈ।
*****
ਆਰਕੇ/ਵੀਵੀ/ਏਐੱਸਐੱਚ/ਪੀਐੱਸ
(Release ID: 2013459)
Visitor Counter : 73