ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਸਾਮ ਵਿੱਚ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਦੌਰਾ ਕੀਤਾ


ਨਾਗਰਿਕਾਂ ਨੂੰ ਇਸ ਦੀ ਪ੍ਰਾਕ੍ਰਿਤਿਕ ਸੁੰਦਰਤਾ ਦਾ ਅਨੁਭਵ ਕਰਨ ਦੀ ਤਾਕੀਦ ਕੀਤੀ

ਮਹਿਲਾ ਵਣ ਰੱਖਿਅਕਾਂ ਦੀ ਟੀਮ ਵਣ ਦੁਰਗਾ (Van Durga) ਨਾਲ ਗੱਲਬਾਤ ਕੀਤੀ

ਲਖੀਮਾਈ, ਪ੍ਰਦਯੁਮਨ ਅਤੇ ਫੂਲਮਾਈ ਹਾਥੀਆਂ (Lakhimai, Pradyumna and Phoolmai elephants) ਨੂੰ ਗੰਨਾ ਖੁਆਇਆ

Posted On: 09 MAR 2024 10:00AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਬ੍ਹਾ ਅਸਾਮ ਵਿੱਚ ਸੰਯੁਕਤ ਰਾਸ਼ਟਰ ਵਿੱਦਿਅਕਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ- UNESCO) ਵਰਲਡ ਹੈਰੀਟੇਜ ਸਾਇਟ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਕਾਜ਼ੀਰੰਗਾ ਨੈਸ਼ਨਲ ਪਾਰਕ ਆਉਣ ਅਤੇ ਇਸ ਦੇ ਲੈਂਡਸਕੇਪਸ ਦੀ ਅਦੁੱਤੀ ਸੁੰਦਰਤਾ ਦਾ ਅਨੁਭਵ ਕਰਨ ਦੀ ਭੀ ਤਾਕੀਦ ਕੀਤੀ। ਉਨ੍ਹਾਂ ਨੇ ਸੁਰੱਖਿਆ ਕਾਰਜ ਦੇ ਲਈ ਪ੍ਰਯਾਸਰਤ ਮਹਿਲਾ ਵਣ ਰੱਖਿਅਕਾਂ ਦੀ ਟੀਮ ਵਣ ਦੁਰਗਾ (Van Durga) ਨਾਲ ਗੱਲਬਾਤ ਕੀਤੀ ਅਤੇ  ਪ੍ਰਾਕ੍ਰਿਤਿਕ ਵਿਰਾਸਤ ਦੀ ਸੁਰੱਖਿਆ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਸਾਹਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲਖੀਮਾਈਪ੍ਰਦਯੁਮਨ ਅਤੇ ਫੂਲਮਾਈ ਹਾਥੀਆਂ (Lakhimai, Pradyumna and Phoolmai elephants) ਨੂੰ ਗੰਨਾ ਖੁਆਉਂਦੇ ਹੋਏ ਆਪਣੀਆਂ ਝਲਕੀਆਂ ਭੀ ਸਾਂਝੀਆਂ ਕੀਤੀਆਂ।

 ਆਪਣੇ ਦੌਰੇ ਦਾ ਉਲੇਖ ਕਰਦੇ ਹੋਏ ਐਕਸ (X) ‘ਤੇ ਪੋਸਟਾਂ ਦੀ ਇੱਕ ਲੜੀ ਵਿੱਚਪ੍ਰਧਾਨ ਮੰਤਰੀ ਨੇ ਕਿਹਾ:

ਅੱਜ ਸੁਬ੍ਹਾ ਮੈਂ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਸਾਂ। ਘਣੀ ਹਰਿਆਲੀ ਦੇ  ਦਰਮਿਆਨ ਸਥਿਤਇਹ ਯੂਨੈਸਕੋ ਵਰਲਡ ਹੈਰੀਟੇਜ (UNESCO World Heritage) ਸਾਇਟ ਇੱਕ ਸਿੰਗ ਵਾਲੇ ਗੈਂਡੇ ਸਹਿਤ ਵਿਵਿਧ ਬਨਸਪਤੀਆਂ ਅਤੇ ਵਣਜੀਵਾਂ ਨਾਲ ਸਮ੍ਰਿੱਧ ਹੈ।

ਮੈਂ ਆਪ ਸਭ ਨੂੰ ਕਾਜ਼ੀਰੰਗਾ ਨੈਸ਼ਨਲ ਪਾਰਕ ਆਉਣ ਅਤੇ ਇਸ ਦੇ ਲੈਂਡਸਕੇਪਸ ਦੀ ਅਦੁੱਤੀ ਸੁੰਦਰਤਾ ਅਤੇ ਅਸਾਮ ਦੇ ਲੋਕਾਂ ਦੇ ਨਿੱਘ ਦਾ ਅਨੁਭਵ ਪ੍ਰਾਪਤ ਕਰਨ ਦੀ ਤਾਕੀਦ ਕਰਾਂਗਾ। ਇਸ ਸਥਾਨ ‘ਤੇ ਆਉਣ ਦਾ ਤੁਹਾਡਾ ਅਨੁਭਵ ਤੁਹਾਡੀ ਆਤਮਾ ਨੂੰ ਸਮ੍ਰਿੱਧ ਕਰਦਾ ਹੈ ਅਤੇ ਤੁਹਾਨੂੰ ਅਸਾਮ ਦੇ ਦਿਲ ਨਾਲ ਗਹਿਰਾਈ ਨਾਲ ਜੋੜਦਾ ਹੈ।”

 “ਮਹਿਲਾ ਵਣ ਰੱਖਿਅਕਾਂ ਦੀ ਟੀਮ ਵਣ ਦੁਰਗਾ(Van Durga) ਦੇ ਨਾਲ ਗੱਲਬਾਤ ਕੀਤੀ ਜੋ ਸਾਹਸ ਦੇ ਨਾਲ ਸਾਡੇ ਜੰਗਲਾਂ ਅਤੇ ਵਣਜੀਵਾਂ ਦੀ ਰੱਖਿਆਸੁਰੱਖਿਆ ਦੇ ਲਈ ਪ੍ਰਯਾਸਰਤ ਹਨ। ਸਾਡੀ ਪ੍ਰਾਕ੍ਰਿਤਿਕ ਵਿਰਾਸਤ ਦੀ ਸੁਰੱਖਿਆ ਵਿੱਚ ਉਨ੍ਹਾਂ ਦਾ ਸਮਰਪਣ ਅਤੇ ਸਾਹਸ ਅਸਲ ਵਿੱਚ ਪ੍ਰੇਰਣਾਦਾਈ ਹੈ।”

ਲਖੀਮਾਈਪ੍ਰਦਯੁਮਨ ਅਤੇ ਫੂਲਮਾਈ ਨੂੰ ਗੰਨਾ ਖੁਆਉਣਾ। ਕਾਜ਼ੀਰੰਗਾ ਗੈਂਡਿਆਂ ਦੇ ਲਈ ਜਾਣਿਆ ਜਾਂਦਾ ਹੈਲੇਕਿਨ ਇੱਥੇ ਕਈ ਹੋਰ ਪ੍ਰਜਾਤੀਆਂ ਦੇ ਨਾਲ-ਨਾਲ ਬੜੀ ਸੰਖਿਆ ਵਿੱਚ ਹਾਥੀ ਭੀ ਹਨ।”

 

 

  ***

ਡੀਐੱਸ/ਟੀਐੱਸ



(Release ID: 2013115) Visitor Counter : 45