ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਿਲਾ ਦਿਵਸ ‘ਤੇ ਐੱਲਪੀਜੀ ਸਿਲੰਡਰ (LPG cylinder) ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਛੂਟ ਦੇਣ ਦਾ ਐਲਾਨ ਕੀਤਾ
Posted On:
08 MAR 2024 8:52AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਮਹਿਲਾ ਦਿਵਸ ‘ਤੇ ਸਰਕਾਰ ਨੇ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਛੂਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਦਾ ਆਰਥਿਕ ਬੋਝ ਕਾਫੀ ਹੱਦ ਤੱਕ ਘੱਟ ਹੋ ਜਾਵੇਗਾ ਅਤੇ ਇਸ ਨਾਲ ਵਿਸ਼ੇਸ਼ ਕਰਕੇ ਸਾਡੀ ਨਾਰੀ ਸ਼ਕਤੀ (Nari Shakti) ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਮਹਿਲਾ ਦਿਵਸ ਦੇ ਅਵਸਰ ‘ਤੇ ਅੱਜ ਅਸੀਂ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਛੂਟ ਦੇਣ ਦਾ ਬੜਾ ਫ਼ੈਸਲਾ ਕੀਤਾ ਹੈ। ਇਸ ਨਾਲ ਨਾਰੀ ਸ਼ਕਤੀ ਦਾ ਜੀਵਨ ਅਸਾਨ ਹੋਣ ਦੇ ਨਾਲ ਹੀ ਕਰੋੜਾਂ ਪਰਿਵਾਰਾਂ ਦਾ ਆਰਥਿਕ ਬੋਝ ਭੀ ਕਾਫੀ ਘੱਟ ਹੋਵੇਗਾ। ਇਹ ਕਦਮ ਵਾਤਾਵਰਣ ਸੰਭਾਲ਼ ਵਿੱਚ ਭੀ ਮਦਦਗਾਰ ਬਣੇਗਾ, ਜਿਸ ਨਾਲ ਪੂਰੇ ਪਰਿਵਾਰ ਦੀ ਸਿਹਤ ਭੀ ਬਿਹਤਰ ਰਹੇਗੀ।”
“ਅੱਜ, ਮਹਿਲਾ ਦਿਵਸ ‘ਤੇ ਸਾਡੀ ਸਰਕਾਰ ਨੇ ਐੱਲਪੀਜੀ ਸਿਲੰਡਰ (LPG cylinder) ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਛੂਟ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਦਾ ਆਰਥਿਕ ਬੋਝ ਕਾਫੀ ਘੱਟ ਹੋ ਜਾਵੇਗਾ ਅਤੇ ਵਿਸ਼ੇਸ਼ ਤੌਰ ‘ਤੇ ਸਾਡੀ ਨਾਰੀ ਸ਼ਕਤੀ (Nari Shakti) ਨੂੰ ਲਾਭ ਹੋਵੇਗਾ।
ਰਸੋਈ ਗੈਸ ਨੂੰ ਹੋਰ ਅਧਿਕ ਕਿਫਾਇਤੀ ਬਣਾ ਕੇ, ਸਾਡਾ ਲਕਸ਼ ਪਰਿਵਾਰਾਂ ਦੀ ਭਲਾਈ ਅਤੇ ਇੱਕ ਸਵਸਥ ਵਾਤਾਵਰਣ ਸੁਨਿਸ਼ਚਿਤ ਕਰਨਾ ਭੀ ਹੈ। ਇਹ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੇ ਲਈ ‘ਈਜ਼ ਆਵ੍ ਲਿਵਿੰਗ’(‘Ease of Living’) ਸੁਨਿਸ਼ਚਿਤ ਕਰਨ ਦੀ ਸਾਡੀ ਪ੍ਰਤੀਬੱਧਤਾ ਦੇ ਅਨੁਰੂਪ ਹੈ।”
***
ਡੀਐੱਸ/ਐੱਸਟੀ
(Release ID: 2012852)
Visitor Counter : 74
Read this release in:
Kannada
,
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam