ਮੰਤਰੀ ਮੰਡਲ
ਕੈਬਨਿਟ ਨੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਖ਼ਾਹਿਸ਼ੀ ਇੰਡੀਆਏਆਈ (IndiaAI) ਮਿਸ਼ਨ ਨੂੰ ਪ੍ਰਵਾਨਗੀ ਦਿੱਤੀ
ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਇਨੋਵੇਸ਼ਨ ਨੂੰ ਉਤਪ੍ਰੇਰਿਤ ਕਰਨ ਦੇ ਲਈ 10,000 ਜਾਂ ਵੱਧ ਜੀਪੀਯੂਜ਼ (GPUs) ਦਾ ਪਬਲਿਕ ਏਆਈ ਕੰਪਿਊਟ ਇਨਫ੍ਰਾਸਟ੍ਰਕਚਰ ਸਥਾਪਿਤ ਕੀਤਾ ਜਾਵੇਗਾ
ਸਵਦੇਸ਼ੀ ਫਾਊਂਡੇਸ਼ਨਲ ਮਾਡਲਾਂ ਦੇ ਵਿਕਾਸ ਵਿੱਚ ਨਿਵੇਸ਼
ਇੰਡੀਆਏਆਈ (IndiaAI) ਸਟਾਰਟਅੱਪ ਫਾਇਨੈਂਸਿੰਗ ਵਿਚਾਰ ਤੋਂ ਵਪਾਰੀਕਰਨ ਤੱਕ ਏਆਈ ਸਟਾਰਟਅੱਪ ਲਈ ਫੰਡਿੰਗ ਨੂੰ ਅਨਲੌਕ ਕਰਦਾ ਹੈ
ਸੁਰੱਖਿਅਤ, ਭਰੋਸੇਮੰਦ ਅਤੇ ਨੈਤਿਕ ਏਆਈ ਵਿਕਾਸ ਅਤੇ ਤੈਨਾਤੀ ਲਈ ਸਵਦੇਸ਼ੀ ਟੂਲਸ
Posted On:
07 MAR 2024 7:46PM by PIB Chandigarh
ਭਾਰਤ ਵਿੱਚ ਏਆਈ ਨਿਰਮਾਣ ਅਤੇ ਭਾਰਤ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਕਾਰਜ ਨਿਰਮਾਣ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਨੇ 10,371.92 ਕਰੋੜ ਰੁਪਏ ਦੇ ਬਜਟ ਖਰਚੇ ਦੇ ਨਾਲ ਰਾਸ਼ਟਰੀ ਪੱਧਰ ਦੇ ਵਿਆਪਕ ਇੰਡੀਆਏਆਈ (IndiaAI) ਮਿਸ਼ਨ ਨੂੰ ਪ੍ਰਵਾਨਗੀ ਦਿੱਤੀ ਹੈ।
ਇੰਡੀਆਏਆਈ (IndiaAI) ਮਿਸ਼ਨ ਪਬਲਿਕ ਅਤੇ ਪ੍ਰਾਈਵੇਟ ਖੇਤਰਾਂ ਵਿੱਚ ਰਣਨੀਤਕ ਪ੍ਰੋਗਰਾਮਾਂ ਅਤੇ ਭਾਈਵਾਲੀ ਰਾਹੀਂ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਇਨੋਵੇਸ਼ਨ ਨੂੰ ਉਤਪ੍ਰੇਰਿਤ ਕਰਨ ਵਾਲਾ ਇੱਕ ਵਿਆਪਕ ਈਕੋਸਿਸਟਮ ਸਥਾਪਿਤ ਕਰੇਗਾ। ਕੰਪਿਊਟਿੰਗ ਪਹੁੰਚ ਦਾ ਲੋਕਤੰਤਰੀਕਰਣ ਕਰਕੇ, ਡਾਟਾ ਗੁਣਵੱਤਾ ਵਿੱਚ ਸੁਧਾਰ ਕਰਕੇ, ਸਵਦੇਸ਼ੀ ਏਆਈ ਸਮਰੱਥਾਵਾਂ ਨੂੰ ਵਿਕਸਤ ਕਰਕੇ, ਚੋਟੀ ਦੀ ਏਆਈ ਪ੍ਰਤਿਭਾ ਨੂੰ ਆਕਰਸ਼ਿਤ ਕਰਕੇ, ਉਦਯੋਗਿਕ ਸਹਿਯੋਗ ਨੂੰ ਸਮਰੱਥ ਬਣਾ ਕੇ, ਸਟਾਰਟ ਅੱਪ ਜੋਖਮ ਪੂੰਜੀ ਪ੍ਰਦਾਨ ਕਰਕੇ, ਸਮਾਜਿਕ ਤੌਰ 'ਤੇ ਪ੍ਰਭਾਵਸ਼ਾਲੀ ਏਆਈ ਪ੍ਰੋਜੈਕਟਾਂ ਨੂੰ ਯਕੀਨੀ ਬਣਾ ਕੇ ਅਤੇ ਨੈਤਿਕ ਏਆਈ ਨੂੰ ਮਜ਼ਬੂਤ ਕਰਕੇ, ਇਹ ਭਾਰਤ ਦੇ ਏਆਈ ਈਕੋਸਿਸਟਮ ਦੇ ਜ਼ਿੰਮੇਵਾਰ, ਸੰਮਲਿਤ ਵਿਕਾਸ ਨੂੰ ਅੱਗੇ ਵਧਾਏਗਾ।
ਇਸ ਮਿਸ਼ਨ ਨੂੰ ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀ) ਦੇ ਤਹਿਤ 'ਇੰਡੀਆਏਆਈ' (IndiaAI) ਸੁਤੰਤਰ ਵਪਾਰ ਮੰਡਲ (ਆਈਬੀਡੀ) ਦੁਆਰਾ ਲਾਗੂ ਕੀਤਾ ਜਾਵੇਗਾ ਅਤੇ ਇਸ ਵਿੱਚ ਹੇਠ ਲਿਖੇ ਭਾਗ ਹਨ:
1. ਇੰਡੀਆਏਆਈ (IndiaAI) ਕੰਪਿਊਟ ਸਮਰੱਥਾ- ਇੰਡੀਆਏਆਈ (IndiaAI) ਕੰਪਿਊਟ ਪਿੱਲਰ ਭਾਰਤ ਦੇ ਤੇਜ਼ੀ ਨਾਲ ਫੈਲ ਰਹੇ ਏਆਈ ਸਟਾਰਟ-ਅੱਪਸ ਅਤੇ ਖੋਜ ਈਕੋਸਿਸਟਮ ਦੀਆਂ ਵਧਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਇੱਕ ਉੱਚ ਪੱਧਰੀ ਸਕੇਲੇਬਲ ਏਆਈ ਕੰਪਿਊਟਿੰਗ ਈਕੋਸਿਸਟਮ ਦਾ ਨਿਰਮਾਣ ਕਰੇਗਾ। ਇਸ ਈਕੋਸਿਸਟਮ ਵਿੱਚ 10,000 ਜਾਂ ਇਸ ਤੋਂ ਵੱਧ ਗ੍ਰਾਫਿਕਸ ਪ੍ਰੋਸੈੱਸਿੰਗ ਯੂਨਿਟਾਂ (ਜੀਪੀਯੂ) ਦਾ ਏਆਈ ਕੰਪਿਊਟ ਇਨਫ੍ਰਾਸਟ੍ਰਕਚਰ ਸ਼ਾਮਲ ਹੋਵੇਗਾ, ਜੋ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦੇ ਜ਼ਰੀਏ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਏਆਈ ਮਾਰਕਿਟਪਲੇਸ ਨੂੰ ਏਆਈ ਇਨੋਵੇਟਰਾਂ ਨੂੰ ਸੇਵਾ ਅਤੇ ਪ੍ਰੀ-ਟ੍ਰੇਂਡ ਮਾਡਲਾਂ ਦੇ ਤੌਰ 'ਤੇ ਪੇਸ਼ ਕਰਨ ਲਈ ਤਿਆਰ ਕੀਤਾ ਜਾਵੇਗਾ। ਇਹ ਏਆਈ ਇਨੋਵੇਸ਼ਨ ਦੇ ਲਈ ਮਹੱਤਵਪੂਰਨ ਸਰੋਤਾਂ ਲਈ ਇੱਕ-ਸਟਾਪ ਹੱਲ ਵਜੋਂ ਕੰਮ ਕਰੇਗਾ।
2. ਇੰਡੀਆਏਆਈ (IndiaAI) ਇਨੋਵੇਸ਼ਨ ਸੈਂਟਰ - ਇੰਡੀਆਏਆਈ (IndiaAI) ਇਨੋਵੇਸ਼ਨ ਸੈਂਟਰ ਮਹੱਤਵਪੂਰਨ ਖੇਤਰਾਂ ਵਿੱਚ ਸਵਦੇਸ਼ੀ ਬੜੇ ਮਲਟੀਮੋਡਲ ਮਾਡਲਾਂ (ਐੱਲਐੱਮਐੱਮਜ਼) ਅਤੇ ਡੋਮੇਨ-ਵਿਸ਼ੇਸ਼ ਬੁਨਿਆਦ ਮਾਡਲਾਂ ਦੇ ਵਿਕਾਸ ਅਤੇ ਤੈਨਾਤੀ ਦਾ ਕੰਮ ਕਰੇਗਾ।
3. ਇੰਡੀਆਏਆਈ (IndiaAI) ਡੇਟਾਸੇਟਸ ਪਲੈਟਫਾਰਮ - ਇੰਡੀਆਏਆਈ (IndiaAI) ਡੇਟਾਸੇਟਸ ਪਲੈਟਫਾਰਮ ਏਆਈ ਇਨੋਵੇਸ਼ਨ ਲਈ ਗੁਣਵੱਤਾ ਦੇ ਨੌਨ-ਪਰਸਨਲ ਡੇਟਾਸੈਟਾਂ ਤੱਕ ਪਹੁੰਚ ਨੂੰ ਸੁਚਾਰੂ ਬਣਾਏਗਾ। ਭਾਰਤੀ ਸਟਾਰਟਅੱਪਸ ਅਤੇ ਖੋਜਕਰਤਾਵਾਂ ਨੂੰ ਨੌਨ-ਪਰਸਨਲ ਡੇਟਾਸੈਟਾਂ ਤੱਕ ਸਹਿਜ ਪਹੁੰਚ ਲਈ ਵੰਨ-ਸਟਾਪ ਹੱਲ ਪ੍ਰਦਾਨ ਕਰਨ ਲਈ ਇੱਕ ਯੂਨੀਫਾਇਡ ਡੇਟਾ ਪਲੈਟਫਾਰਮ ਵਿਕਸਿਤ ਕੀਤਾ ਜਾਵੇਗਾ।
4. ਇੰਡੀਆਏਆਈ (IndiaAI) ਐਪਲੀਕੇਸ਼ਨ ਡਿਵੈਲਪਮੈਂਟ ਇਨੀਸ਼ੀਏਟਿਵ - ਇੰਡੀਆਏਆਈ (IndiaAI) ਐਪਲੀਕੇਸ਼ਨ ਡਿਵੈਲਪਮੈਂਟ ਇਨਿਸ਼ਿਏਟਿਵ ਕੇਂਦਰੀ ਮੰਤਰਾਲਿਆਂ, ਰਾਜ ਵਿਭਾਗਾਂ ਅਤੇ ਹੋਰ ਸੰਸਥਾਵਾਂ ਤੋਂ ਪ੍ਰਾਪਤ ਸਮੱਸਿਆ ਬਿਆਨਾਂ ਲਈ ਮਹੱਤਵਪੂਰਨ ਖੇਤਰਾਂ ਵਿੱਚ ਏਆਈ ਐਪਲੀਕੇਸ਼ਨਾਂ ਨੂੰ ਉਤਸ਼ਾਹਿਤ ਕਰੇਗੀ। ਇਹ ਪਹਿਲ ਬੜੇ ਪੱਧਰ 'ਤੇ ਸਮਾਜਿਕ-ਆਰਥਿਕ ਪਰਿਵਰਤਨ ਨੂੰ ਉਤਪ੍ਰੇਰਿਤ ਕਰਨ ਦੀ ਸੰਭਾਵਨਾ ਦੇ ਨਾਲ ਪ੍ਰਭਾਵਸ਼ਾਲੀ ਏਆਈ ਹੱਲਾਂ ਨੂੰ ਅਪਣਾਉਣ/ਸਕੇਲਿੰਗ/ਪ੍ਰੋਤਸਾਹਿਤ ਕਰਨ 'ਤੇ ਧਿਆਨ ਕੇਂਦ੍ਰਿਤ ਕਰੇਗੀ।
5. ਇੰਡੀਆਏਆਈ (IndiaAI) ਫਿਊਚਰ ਸਕਿੱਲਸ - ਇੰਡੀਆਏਆਈ (IndiaAI) ਫਿਊਚਰ ਸਕਿੱਲਸ ਨੂੰ ਏਆਈ ਪ੍ਰੋਗਰਾਮਾਂ ਵਿੱਚ ਦਾਖਲੇ ਦੀਆਂ ਰੁਕਾਵਟਾਂ ਨੂੰ ਘੱਟ ਕਰਨ ਲਈ ਸੰਕਲਪਿਤ ਕੀਤਾ ਗਿਆ ਹੈ ਅਤੇ ਅੰਡਰਗ੍ਰੈਜੂਏਟ, ਮਾਸਟਰਸ-ਪੱਧਰ ਅਤੇ ਪੀਐੱਚਡੀ ਪ੍ਰੋਗਰਾਮ ਵਿੱਚ ਏਆਈ ਕੋਰਸਾਂ ਨੂੰ ਵਧਾਏਗਾ। ਇਸ ਤੋਂ ਇਲਾਵਾ, ਬੁਨਿਆਦ ਪੱਧਰ ਦੇ ਕੋਰਸਾਂ ਨੂੰ ਪ੍ਰਦਾਨ ਕਰਨ ਲਈ ਭਾਰਤ ਭਰ ਦੇ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਡੇਟਾ ਅਤੇ ਏਆਈ ਲੈਬਸ ਸਥਾਪਿਤ ਕੀਤੀਆਂ ਜਾਣਗੀਆਂ।
6. ਇੰਡੀਆਏਆਈ (IndiaAI) ਸਟਾਰਟਅਪ ਫਾਇਨੈਂਸਿੰਗ - ਇੰਡੀਆਏਆਈ (IndiaAI) ਸਟਾਰਟਅੱਪ ਫਾਇਨੈਂਸਿੰਗ ਪਿੱਲਰ ਨੂੰ ਡੀਪ-ਟੈੱਕ ਏਆਈ ਸਟਾਰਟਅੱਪਸ ਨੂੰ ਸਮਰਥਨ ਅਤੇ ਤੇਜ਼ ਕਰਨ ਅਤੇ ਭਵਿੱਖ ਦੇ ਏਆਈ ਪ੍ਰੋਜੈਕਟਾਂ ਨੂੰ ਸਮਰੱਥ ਬਣਾਉਣ ਲਈ ਫੰਡਿੰਗ ਤੱਕ ਸੁਚਾਰੂ ਪਹੁੰਚ ਪ੍ਰਦਾਨ ਕਰਨ ਲਈ ਸੰਕਲਪਿਤ ਕੀਤਾ ਗਿਆ ਹੈ।
7. ਸੁਰੱਖਿਅਤ ਅਤੇ ਭਰੋਸੇਮੰਦ ਏਆਈ- ਜ਼ਿੰਮੇਵਾਰ ਵਿਕਾਸ, ਤੈਨਾਤੀ ਅਤੇ ਏਆਈ ਨੂੰ ਅਪਣਾਉਣ ਨੂੰ ਅੱਗੇ ਵਧਾਉਣ ਲਈ ਢੁਕਵੇਂ ਨਿਗਰਾਨਾਂ ਦੀ ਜ਼ਰੂਰਤ ਨੂੰ ਪਹਿਚਾਣਦੇ ਹੋਏ, ਸੁਰੱਖਿਅਤ ਅਤੇ ਭਰੋਸੇਮੰਦ ਏਆਈ ਪਿੱਲਰ ਸਵਦੇਸ਼ੀ ਟੂਲਸ ਅਤੇ ਫ੍ਰੇਮਵਰਕ, ਇਨੋਵੇਟਰਾਂ ਲਈ ਸਵੈ-ਮੁੱਲਾਂਕਣ ਜਾਂਚ ਸੂਚੀਆਂ ਅਤੇ ਹੋਰ ਦਿਸ਼ਾ-ਨਿਰਦੇਸ਼ਾਂ ਅਤੇ ਗਵਰਨੈਂਸ ਫ੍ਰੇਮਵਰਕ ਦੇ ਵਿਕਾਸ ਸਮੇਤ ਜ਼ਿੰਮੇਵਾਰ ਏਆਈ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਯੋਗ ਬਣਾਏਗਾ।
ਪ੍ਰਵਾਨਿਤ ਇੰਡੀਆਏਆਈ (IndiaAI) ਮਿਸ਼ਨ ਭਾਰਤ ਦੀ ਤਕਨੀਕੀ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਲਈ ਨਵਾਚਾਰ ਨੂੰ ਅੱਗੇ ਵਧਾਏਗਾ ਅਤੇ ਘਰੇਲੂ ਸਮਰੱਥਾ ਦਾ ਨਿਰਮਾਣ ਕਰੇਗਾ। ਇਹ ਦੇਸ਼ ਦੇ ਜਨਸੰਖਿਆ ਲਾਭਅੰਸ਼ ਦੀ ਵਰਤੋਂ ਕਰਨ ਲਈ ਉੱਚ ਹੁਨਰਮੰਦ ਰੋਜ਼ਗਾਰ ਦੇ ਮੌਕੇ ਭੀ ਪੈਦਾ ਕਰੇਗਾ। ਇੰਡੀਆਏਆਈ (IndiaAI) ਮਿਸ਼ਨ ਭਾਰਤ ਨੂੰ ਦੁਨੀਆ ਨੂੰ ਇਹ ਦਿਖਾਉਣ ਵਿੱਚ ਮਦਦ ਕਰੇਗਾ ਕਿ ਕਿਵੇਂ ਇਸ ਪਰਿਵਰਤਨਸ਼ੀਲ ਟੈਕਨੋਲੋਜੀ ਦੀ ਵਰਤੋਂ ਸਮਾਜਿਕ ਭਲਾਈ ਲਈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਨੂੰ ਵਧਾਇਆ ਜਾ ਸਕਦਾ ਹੈ।
************
ਡੀਐੱਸਸ /ਐੱਸਕੇਐੱਸ
(Release ID: 2012518)
Visitor Counter : 102
Read this release in:
English
,
Urdu
,
Marathi
,
Hindi
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam