ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ, 2024 ਦਾ ਫ਼ਾਈਨਲ 5 ਅਤੇ 6 ਮਾਰਚ ਨੂੰ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਆਯੋਜਿਤ ਕੀਤਾ ਜਾਵੇਗਾ
ਰਾਜ ਪੱਧਰੀ 29 ਜੇਤੂ ਪਹਿਲੇ, ਦੂਜੇ ਅਤੇ ਤੀਜੇ ਪੁਰਸਕਾਰਾਂ ਲਈ ਮੁਕਾਬਲਾ ਕਰਨਗੇ
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ 6 ਮਾਰਚ, 2024 ਨੂੰ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣਗੇ
Posted On:
04 MAR 2024 3:40PM by PIB Chandigarh
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਸੰਸਦ ਭਵਨ ਦੇ ਕੇਂਦਰੀ ਹਾਲ, ਨਵੀਂ ਦਿੱਲੀ ਵਿੱਚ 5 ਮਾਰਚ, 2024 ਨੂੰ ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ, 2024 ਦੇ ਫ਼ਾਈਨਲ ਦੇ ਉਦਘਾਟਨੀ ਸਮਾਰੋਹ ਅਤੇ 6 ਮਾਰਚ, 2024 ਨੂੰ ਸਮਾਪਤੀ ਸਮਾਰੋਹ ਦਾ ਆਯੋਜਨ ਕਰੇਗਾ।
ਇਸ ਸਾਲ ਨੈਸ਼ਨਲ ਯੂਥ ਪਾਰਲੀਮੈਂਟ ਦਾ ਆਯੋਜਨ 'ਯੰਗ ਵਾਇਸਿਜ਼: ਐਂਗੇਜ ਐਂਡ ਪਾਵਰ ਫਾਰ ਨੇਸ਼ਨਜ਼ ਟਰਾਂਸਫਾਰਮੇਸ਼ਨ' ਥੀਮ 'ਤੇ ਕੀਤਾ ਜਾ ਰਿਹਾ ਹੈ।
ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ, 2024 ਦੇਸ਼ ਭਰ ਵਿੱਚ 9 ਫ਼ਰਵਰੀ 2024 ਤੋਂ 6 ਮਾਰਚ 2024 ਤੱਕ ਆਯੋਜਿਤ ਕੀਤਾ ਗਿਆ ਹੈ। ਇਹ ਯੂਥ ਪਾਰਲੀਮੈਂਟ ਦੇਸ਼ ਦੇ 785 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ ਤਿੰਨ ਪੱਧਰਾਂ 'ਤੇ ਆਯੋਜਿਤ ਕੀਤੀ ਗਈ ਹੈ।
ਜ਼ਿਲ੍ਹਾ ਯੂਥ ਪਾਰਲੀਮੈਂਟ ਦਾ ਆਯੋਜਨ 9 ਫ਼ਰਵਰੀ 2024 ਤੋਂ 14 ਫ਼ਰਵਰੀ 2024 ਤੱਕ ਕੀਤਾ ਗਿਆ ਸੀ। ਜ਼ਿਲ੍ਹਾ ਯੂਥ ਪਾਰਲੀਮੈਂਟ - 2024 ਦੇ ਜੇਤੂਆਂ ਨੇ 19 ਤੋਂ 24 ਫ਼ਰਵਰੀ 2024 ਤੱਕ ਸਟੇਟ ਯੂਥ ਪਾਰਲੀਮੈਂਟ ਵਿੱਚ ਭਾਗ ਲਿਆ।
5 ਅਤੇ 6 ਮਾਰਚ 2024 ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ ਹੋਣ ਵਾਲੀ ਨੈਸ਼ਨਲ ਯੂਥ ਪਾਰਲੀਮੈਂਟ-2024 ਵਿੱਚ 87 ਰਾਜ ਪੱਧਰੀ ਜੇਤੂ ਫਾਈਨਲ ਲਈ ਨਵੀਂ ਦਿੱਲੀ ਵਿੱਚ ਇਕੱਠੇ ਹੋਣਗੇ। 87 ਰਾਜ ਜੇਤੂ (ਪਹਿਲੇ, ਦੂਜੇ ਅਤੇ ਤੀਜੇ ਇਨਾਮ ਦੇ ਜੇਤੂ) ਨੈਸ਼ਨਲ ਯੂਥ ਪਾਰਲੀਮੈਂਟ ਵਿੱਚ ਭਾਗ ਲੈਣਗੇ, ਜਿਨ੍ਹਾਂ ਵਿੱਚੋਂ 29 (ਹਰੇਕ ਐੱਸਵਾਈਪੀ ਦੇ ਪਹਿਲੇ ਸਥਾਨ ਵਾਲੇ) ਦਿੱਤੇ ਗਏ ਵਿਸ਼ਿਆਂ 'ਤੇ ਬੋਲਣਗੇ। ਬਾਕੀ 58 ਨੈਸ਼ਨਲ ਯੂਥ ਪਾਰਲੀਮੈਂਟ ਵਿੱਚ ਹਾਜ਼ਰੀਨ ਵਜੋਂ ਹਾਜ਼ਰ ਹੋਣਗੇ।
ਪਿਛੋਕੜ:
ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਅਤੇ ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ) ਵੱਲੋਂ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਯੁਵਾ ਜ਼ਿਲ੍ਹਾ ਯੂਥ ਪਾਰਲੀਮੈਂਟ, ਸਟੇਟ ਯੂਥ ਪਾਰਲੀਮੈਂਟ ਅਤੇ ਨੈਸ਼ਨਲ ਯੂਥ ਪਾਰਲੀਮੈਂਟ ਦੇ ਨਾਲ ਯੂਥ ਪਾਰਲੀਮੈਂਟ ਦਾ ਆਯੋਜਨ ਕਰ ਰਿਹਾ ਹੈ। ਇਨ੍ਹਾਂ ਯੂਥ ਪਾਰਲੀਮੈਂਟਾਂ ਦਾ ਉਦੇਸ਼ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ; ਅਨੁਸ਼ਾਸਨ ਦੀਆਂ ਸਿਹਤਮੰਦ ਆਦਤਾਂ, ਦੂਜਿਆਂ ਦੇ ਨਜ਼ਰੀਏ ਨੂੰ ਸਹਿਣਸ਼ੀਲਤਾ ਅਤੇ ਨੌਜਵਾਨਾਂ ਨੂੰ ਸੰਸਦ ਦੇ ਵਿਵਹਾਰਾਂ ਅਤੇ ਪ੍ਰਕਿਰਿਆਵਾਂ ਬਾਰੇ ਜਾਣਨ ਦੇ ਸਮਰੱਥ ਬਣਾਉਣਾ ਹੈ। ਯੁਵਾ ਸੰਸਦਾਂ ਇੱਕ ਸਰਗਰਮ ਨਾਗਰਿਕਤਾ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਅਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰਦੀਆਂ ਹਨ। ਇਸ ਨਾਲ ਨੌਜਵਾਨਾਂ ਵਿੱਚ ਲੀਡਰਸ਼ਿਪ ਦੇ ਗੁਣਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਆਪਣੀ ਪੂਰੀ ਸਮਰੱਥਾ ਦਾ ਅਹਿਸਾਸ ਕਰਨ ਅਤੇ ਇਸ ਪ੍ਰਕਿਰਿਆ ਵਿੱਚ, ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਦੇ ਸਮਰੱਥ ਬਣਾਉਣ ਵਿੱਚ ਮਦਦ ਮਿਲਦੀ ਹੈ।
ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ (ਐੱਨਵਾਈਪੀਐੱਫ) 31 ਦਸੰਬਰ, 2017 ਨੂੰ ਪ੍ਰਧਾਨ ਮੰਤਰੀ ਵੱਲੋਂ ਆਪਣੇ ‘ਮਨ ਕੀ ਬਾਤ’ ਸੰਬੋਧਨ ਵਿੱਚ ਦਿੱਤੇ ਗਏ ਵਿਚਾਰ 'ਤੇ ਅਧਾਰਿਤ ਹੈ। ਪ੍ਰਧਾਨ ਮੰਤਰੀ ਦੇ ਵਿਚਾਰ ਤੋਂ ਪ੍ਰੇਰਨਾ ਲੈਂਦੇ ਹੋਏ, ਪਹਿਲਾ ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ (ਐੱਨਵਾਈਪੀਐੱਫ) -2019 ਦਾ ਆਯੋਜਨ 12 ਜਨਵਰੀ ਤੋਂ 27 ਫ਼ਰਵਰੀ 2019 ਤੱਕ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ’ਤੇ ਕੀਤਾ ਗਿਆ ਸੀ ਅਤੇ ਦੂਜਾ ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ - 2021, 23 ਦਸੰਬਰ 2020 ਤੋਂ 12 ਜਨਵਰੀ 2021 ਤੱਕ ਜ਼ਿਲ੍ਹਾ, ਰਾਜ ਪੱਧਰ 'ਤੇ ਵਰਚੂਅਲ ਮੋਡ ਰਾਹੀਂ ਅਤੇ ਫਿਜ਼ੀਕਲੀ 11-12 ਜਨਵਰੀ, 2021 ਨੂੰ ਸੰਸਦ ਦੇ ਸੈਂਟਰਲ ਹਾਲ, ਨਵੀਂ ਦਿੱਲੀ ਵਿਖੇ ਰਾਸ਼ਟਰੀ ਪੱਧਰ ‘ਤੇ ਆਯੋਜਿਤ ਕੀਤਾ ਗਿਆ ਸੀ। 12 ਜਨਵਰੀ, 2021 ਨੂੰ ਸਮਾਪਤੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਵਰਚੂਅਲ ਮੋਡ ਰਾਹੀਂ ਸਪੀਕਰ, ਲੋਕ ਸਭਾ ਅਤੇ ਮੰਤਰੀ (ਆਈਸੀ), ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਸਿੱਖਿਆ ਮੰਤਰੀ ਦੀ ਮੌਜੂਦਗੀ ਵਿੱਚ ਰਾਸ਼ਟਰੀ ਯੁਵਾ ਸੰਸਦ ਅਤੇ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਸੀ।
ਤੀਸਰਾ ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ 2022 ਜ਼ਿਲ੍ਹਾ ਅਤੇ ਰਾਜ ਪੱਧਰ 'ਤੇ 14 ਤੋਂ 27 ਫ਼ਰਵਰੀ, 2022 ਤੱਕ ਵਰਚੂਅਲ ਮੋਡ ਰਾਹੀਂ ਅਤੇ ਭੌਤਿਕ ਤੌਰ 'ਤੇ ਰਾਸ਼ਟਰੀ ਪੱਧਰ 'ਤੇ 10 ਅਤੇ 1 ਮਾਰਚ, 2022 ਨੂੰ ਕੇਂਦਰੀ ਸੰਸਦ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਸੀ।
ਚੌਥਾ ਨੈਸ਼ਨਲ ਯੂਥ ਪਾਰਲੀਮੈਂਟ ਫ਼ੈਸਟੀਵਲ 2022-2023 ਜ਼ਿਲ੍ਹਾ ਅਤੇ ਰਾਜ ਪੱਧਰ 'ਤੇ 25 ਤੋਂ 29 ਜਨਵਰੀ 2023 ਅਤੇ 3 ਤੋਂ 7 ਫ਼ਰਵਰੀ 2023 ਤੱਕ ਵਰਚੂਅਲ ਮੋਡ ਰਾਹੀਂ ਅਤੇ ਫਿਜ਼ੀਕਲੀ 1-2 ਮਾਰਚ, 2023 ਨੂੰ ਸੈਂਟਰਲ ਹਾਲ ਆਫ਼ ਪਾਰਲੀਮੈਂਟ, ਨਵੀਂ ਦਿੱਲੀ ਵਿਖੇ ਰਾਸ਼ਟਰੀ ਪੱਧਰ 'ਤੇ ਆਯੋਜਿਤ ਕੀਤਾ ਗਿਆ ਸੀ।
*****
ਪੀਪੀਜੀ/ਐੱਸਕੇ
(Release ID: 2011922)
Visitor Counter : 94