ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਣਾਨਗਰ ਵਿੱਚ 15,000 ਕਰੋੜ ਰੁਪਏ ਦੇ ਵਿਵਿਧ ਵਿਕਾਸ ਪ੍ਰੋਜਕੈਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ


ਪੁਰੂਲੀਆ ਦੇ ਰਘੁਨਾਥਪੁਰ ਸਥਿਤ ਰਘੁਨਾਥਪੁਰ ਥਰਮਲ ਪਾਵਰ ਸਟੇਸ਼ਨ ਫੇਜ਼-II (2x660 ਮੈਗਾਵਾਟ) ਦਾ ਨੀਂਹ ਪੱਥਰ ਰੱਖਿਆ

ਮੇਜੀਆ ਥਰਮਲ ਪਾਵਰ ਸਟੇਸ਼ਨ ਦੀ ਯੂਨਿਟ 7 ਅਤੇ 8 ਦੀ ਫਲੂ ਗੈਸ ਡੀਸਲਫਰਾਇਜ਼ੇਸ਼ਨ (ਐੱਫਜੀਡੀ- FGD) ਪ੍ਰਣਾਲ਼ੀ ਦਾ ਉਦਘਾਟਨ ਕੀਤਾ

ਐੱਨਐੱਚ-12 ਦੇ ਫਰੱਕਾ-ਰਾਇਗੰਜ ਸੈਕਸ਼ਨ ਨੂੰ ਚਾਰ ਲੇਨ ਕਰਨ ਦੇ ਸੜਕ ਪ੍ਰੋਜੈਕਟ ਦਾ ਉਦਘਾਟਨ ਕੀਤਾ

ਪੱਛਮ ਬੰਗਾਲ ਵਿੱਚ 940 ਕਰੋੜ ਰੁਪਏ ਤੋਂ ਅਧਿਕ ਦੇ ਚਾਰ ਰੇਲ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ

“ਸਾਡਾ ਪ੍ਰਯਾਸ ਹੈ ਕਿ ਪੱਛਮ ਬੰਗਾਲ ਬਿਜਲੀ ਦੀਆਂ ਆਪਣੀਆਂ ਵਰਤਮਾਨ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਲਈ ਆਤਮਨਿਰਭਰ ਬਣੇ”

“ਪੱਛਮ ਬੰਗਾਲ ਦੇਸ਼ ਅਤੇ ਕਈ ਪੂਰਬੀ ਰਾਜਾਂ ਦੇ ਲਈ ਪੂਰਬੀ ਦੁਆਰ ਦਾ ਕੰਮ ਕਰਦਾ ਹੈ”

“ਸਰਕਾਰ ਰੋਡਵੇਜ਼, ਰੇਲਵੇ, ਵਾਯੂਮਾਰਗ ਅਤੇ ਜਲਮਾਰਗ ਦੇ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਲਈ ਕੰਮ ਕਰ ਰਹੀ ਹੈ”

Posted On: 02 MAR 2024 11:29AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਣਾਨਗਰ ਵਿੱਚ 15,000 ਕਰੋੜ ਰੁਪਏ ਦੇ ਵਿਵਿਧ ਵਿਕਾਸ ਪ੍ਰੋਜਕੈਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ । ਅੱਜ ਦੇ ਇਹ ਵਿਕਾਸ ਪ੍ਰੋਜੈਕਟ ਬਿਜਲੀ, ਰੇਲ ਅਤੇ ਸੜਕ ਜਿਹੇ ਖੇਤਰਾਂ ਨਾਲ ਸਬੰਧਿਤ ਹਨ।

 ਇਕੱਠ ਨੂੰ  ਸੰਬੋਧਨ ਕਰਦੇ  ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਪੱਛਮ ਬੰਗਾਲ ਨੂੰ ਵਿਕਸਿਤ ਰਾਜ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਉਨ੍ਹਾਂ ਨੇ ਆਰਾਮਬਾਗ਼ ਵਿੱਚ ਕੱਲ੍ਹ ਦੇ ਸਮਾਗਮ ਨੂੰ ਯਾਦ ਕੀਤਾ ਜਿੱਥੇ ਉਨ੍ਹਾਂ ਨੇ ਰੇਲਵੇ, ਬੰਦਰਗਾਹ ਅਤੇ ਪੈਟਰੋਲੀਅਮ ਖੇਤਰਾਂ ਵਿੱਚ 7,000 ਕਰੋੜ ਰੁਪਏ ਤੋਂ ਅਧਿਕ ਦੇ ਵਿਵਿਧ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਅਤੇ ਅੱਜ ਇੱਕ ਵਾਰ ਮੈਨੂੰ ਕਰੀਬ 15 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਲੋਕਅਰਪਣ ਕਰਨ ਅਤੇ ਨੀਂਹ ਪੱਥਰ ਰੱਖਣ ਦਾ ਸੁਭਾਗ ਮਿਲਿਆ ਹੈ। ਬਿਜਲੀ, ਸੜਕ, ਰੇਲ ਦੀਆਂ ਬਿਹਤਰ ਸੁਵਿਧਾਵਾਂ ਬੰਗਾਲ ਦੇ ਮੇਰੇ ਭਾਈ-ਭੈਣਾਂ ਦੇ ਜੀਵਨ ਨੂੰ ਭੀ ਅਸਾਨ ਬਣਾਉਣਗੀਆਂ।” ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਪੱਛਮ ਬੰਗਾਲ ਦੇ ਵਿਕਾਸ ਨੂੰ ਗਤੀ ਮਿਲੇਗੀ ਅਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਬਿਹਤਰ ਅਵਸਰ ਭੀ ਉਪਲਬਧ ਹੋਣਗੇ। ਪ੍ਰਧਾਨ ਮੰਤਰੀ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਨਾਗਰਿਕਾਂ ਨੂੰ ਵਧਾਈ ਦਿੱਤੀ।

 ਵਿਕਾਸ ਦੀ ਪ੍ਰਕਿਰਿਆ ਵਿੱਚ ਬਿਜਲੀ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪੱਛਮ ਬੰਗਾਲ ਨੂੰ ਬਿਜਲੀ ਦੀਆਂ ਆਪਣੀਆਂ ਜ਼ਰੂਰਤਾਂ ਦੇ ਲਈ ਆਤਮਨਿਰਭਰ ਬਣਾਉਣ ਦੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦਾਮੋਦਾਰ ਘਾਟੀ ਨਿਗਮ ਦੇ ਕੋਲਾ ਅਧਾਰਿਤ ਥਰਮਲ ਪਾਵਰ ਪ੍ਰੋਜੈਕਟ ਦੇ ਤਹਿਤ, ਪੁਰੂਲੀਆ  ਜ਼ਿਲ੍ਹੇ ਦੇ ਰਘੁਨਾਥਪੁਰ ਸਥਿਤ ਰਘੁਨਾਥਪੁਰ ਥਰਮਲ ਪਾਵਰ ਸਟੇਸ਼ਨ ਫੇਜ਼ II (2x660 ਮੈਗਾਵਾਟ) ਰਾਜ ਵਿੱਚ 11,000 ਕਰੋੜ ਰੁਪਏ ਤੋਂ ਅਧਿਕ ਦਾ ਨਿਵੇਸ਼ ਲਿਆਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਰਾਜ ਦੀਆਂ ਊਰਜਾ ਸਬੰਧੀ ਜ਼ਰੂਰਤਾਂ ਪੂਰੀ ਹੋਣਗੀਆਂ ਅਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਭੀ ਹੁਲਾਰਾ ਮਿਲੇਗਾ। ਇਸ ਦੇ ਇਲਾਵਾ, ਉਨ੍ਹਾਂ ਨੇ ਕਿਹਾ ਕਿ ਲਗਭਗ 650 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਮੇਜੀਆ ਥਰਮਲ ਪਾਵਰ ਸਟੇਸ਼ਨ ਦੀ ਯੂਨਿਟ 7 ਅਤੇ 8 ਫਲੂ ਗੈਸ ਡਿਸਲਫਰਾਇਜ਼ੇਸ਼ਨ (ਐੱਫਜੀਡੀ-FGD) ਪ੍ਰਣਾਲੀ ਵਾਤਾਵਰਣ ਸਬੰਧੀ ਸਮੱਸਿਆਵਾਂ ਦੇ ਪ੍ਰਤੀ ਭਾਰਤ ਦੀ ਗੰਭੀਰਤਾ ਦਾ ਪ੍ਰਤੀਕ ਹੈ।

 ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮ ਬੰਗਾਲ ਦੇਸ਼ ਦੇ  ਲਈ ‘ਪੂਰਬੀ ਦੁਆਰ’ (‘eastern gate’) ਦੇ ਰੂਪ ਵਿੱਚ ਕਾਰਜ ਕਰਦਾ ਹੈ ਅਤੇ ਇੱਥੋਂ ਪੂਰਬ ਦੇ ਲਈ ਅਵਸਰਾਂ ਦੀਆਂ ਅਪਾਰ ਸੰਭਾਵਨਾਵਾਂ ਹਨ। ਇਸ ਲਈ, ਸਰਕਾਰ ਰੋਡਵੇਜ਼, ਰੇਲਵੇ, ਵਾਯੂਮਾਰਗ ਅਤੇ ਜਲਮਾਰਗ ਦੀ ਆਧੁਨਿਕ ਕਨੈਕਟਿਵਿਟੀ ਦੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਐੱਨਐੱਚ-12 (100 ਕਿਲੋਮੀਟਰ) ਦੇ ਫਰੱਕਾ-ਰਾਇਗੰਜ ਸੈਕਸ਼ਨ ਨੂੰ ਚਾਰ ਲੇਨ ਕਰਨ ਦੇ ਜਿਸ ਸੜਕ ਪ੍ਰੋਜੈਕਟ ਦਾ ਅੱਜ ਉਦਘਾਟਨ ਕੀਤਾ ਗਿਆ, ਉਸ ਦਾ ਬਜਟ ਲਗਭਗ 2000 ਕਰੋੜ ਰੁਪਏ ਸੀ ਅਤੇ ਇਸ ਨਾਲ ਯਾਤਰਾ ਦਾ ਸਮਾਂ ਅੱਧਾ ਹੋ ਜਾਵੇਗਾ। ਇਸ ਨਾਲ ਆਸਪਾਸ ਦੇ ਸ਼ਹਿਰਾਂ ਵਿੱਚ ਆਵਾਜਾਈ ਸੁਗਮ ਹੋਵੇਗੀ ਅਤੇ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਤੇਜ਼ ਹੋਣਗੀਆਂ ਅਤੇ ਇਸ ਦੇ ਨਾਲ-ਨਾਲ ਕਿਸਾਨਾਂ ਨੂੰ ਭੀ ਮਦਦ ਮਿਲੇਗੀ।

 ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਬੁਨਿਆਦੀ ਢਾਂਚੇ ਦੇ ਦ੍ਰਿਸ਼ਟੀਕੋਣ ਤੋਂ ਰੇਲ ਪੱਛਮ ਬੰਗਾਲ ਦੇ ਗੌਰਵਸ਼ਾਲੀ ਇਤਿਹਾਸ ਦਾ ਹਿੱਸਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਖੇਦ ਵਿਅਕਤ ਕੀਤਾ ਕਿ ਪਿਛਲੀਆਂ ਸਰਕਾਰਾਂ ਨੇ ਰਾਜ ਦੀ ਵਿਰਾਸਤ ਅਤੇ ਵਿਕਾਸ ਨੂੰ ਸਹੀ ਢੰਗ ਨਾਲ ਅੱਗੇ ਨਹੀਂ ਵਧਾਇਆ, ਜਿਸ ਨਾਲ ਰਾਜ ਪਿੱਛੇ ਛੁਟਦਾ ਗਿਆ। ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਪੱਛਮ ਬੰਗਾਲ ਦੇ ਰੇਲਵੇ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੇ ਪ੍ਰਯਾਸਾਂ ‘ਤੇ ਪ੍ਰਕਾਸ਼ ਪਾਇਆ ਅਤੇ ਪਹਿਲੇ ਦੇ ਮੁਕਾਬਲੇ ਦੁੱਗਣੇ ਤੋਂ ਭੀ ਜ਼ਿਆਦਾ ਰੁਪਏ ਖਰਚ ਕਰਨ ਦਾ ਉਲੇਖ ਕੀਤਾ। ਉਨ੍ਹਾਂ ਨੇ ਅੱਜ ਦੇ ਅਵਸਰ ਨੂੰ ਰੇਖਾਂਕਿਤ ਕੀਤਾ ਜਦੋਂ ਚਾਰ ਰੇਲ ਪ੍ਰੋਜੈਕਟ ਰਾਜ ਦੇ ਆਧੁਨਿਕੀਕਰਣ ਅਤੇ ਵਿਕਾਸ ਦੇ ਲਈ ਸਮਰਪਿਤ ਕੀਤੇ ਜਾ ਰਹੇ ਹਨ, ਜੋ ਵਿਕਸਿਤ ਬੰਗਾਲ (Viksit Bengal) ਦੇ ਸੰਕਲਪਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੀ ਬਾਤ ਸਮਾਪਤ ਕੀਤੀ।

 ਇਸ ਅਵਸਰ  ‘ਤੇ ਪੱਛਮ ਬੰਗਾਲ ਦੇ ਰਾਜਪਾਲ, ਡਾ. ਸੀ ਵੀ ਆਨੰਦ ਬੋਸ ਅਤੇ ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਰਾਜ ਮੰਤਰੀ, ਸ਼੍ਰੀ ਸ਼ਾਂਤਨੁ ਠਾਕੁਰ ਅਤੇ ਹੋਰ ਪਤਵੰਤੇ ਭੀ ਉਪਸਥਿਤ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਪੁਰੂਲੀਆ ਜ਼ਿਲ੍ਹੇ ਦੇ ਰਘੁਨਾਥਪੁਰ ਸਥਿਤ ਰਘੁਨਾਥਪੁਰ ਥਰਮਲ ਪਾਵਰ ਸਟੇਸ਼ਨ ਫੇਜ਼ II (2X660 ਮੈਗਾਵਾਟ) ਦਾ ਨੀਂਹ ਪੱਥਰ ਰੱਖਿਆ। ਦਾਮੋਦਰ ਘਾਟੀ ਨਿਗਮ ਦਾ ਇਹ ਕੋਲਾ ਅਧਾਰਿਤ ਥਰਮਲ ਪਾਵਰ ਪ੍ਰੋਜੈਕਟ ਅਤਿਅਧਿਕ ਕੁਸ਼ਲ ਸੁਪਰਕ੍ਰਿਟਿਕਲ ਤਕਨੀਕ ਦਾ ਉਪਯੋਗ ਕਰਦਾ ਹੈ। ਨਵਾਂ ਪਲਾਂਟ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ।

ਪ੍ਰਧਾਨ ਮੰਤਰੀ ਨੇ ਮੇਜੀਆ ਥਰਮਲ ਪਾਵਰ ਸਟੇਸ਼ਨ ਦੀ ਯੂਨਿਟ 7 ਅਤੇ 9 ਦੀ ਫਲੂ  ਗੈਸ ਡਿਸਲਫਰਾਇਜ਼ੇਸ਼ਨ (ਐੱਫਜੀਡੀ- FGD) ਪ੍ਰਣਾਲੀ ਦਾ ਉਦਘਾਟਨ ਕੀਤਾ। ਲਗਭਗ 650 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਐੱਫਜੀਡੀ ਪ੍ਰਣਾਲੀ ਫਲੂ ਗੈਸਾਂ ਨਾਲ ਸਲਫਰ ਡਾਇਔਕਸਾਇਡ ਨੂੰ ਹਟਾ ਦੇਵੇਗੀ ਅਤੇ ਸਵੱਛ ਫਲੂ ਗੈਸ ਦਾ ਉਤਪਾਦਨ ਕਰੇਗੀ ਅਤੇ ਜਿਪਸਮ ਬਣਾਵੇਗੀ, ਜਿਸ ਦਾ ਉਪਯੋਗ ਸੀਮਿੰਟ ਉਦਯੋਗ ਵਿੱਚ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਐੱਨਐੱਚ-12 (100 ਕਿਲੋਮੀਟਰ) ਦੇ ਫਰੱਕਾ-ਰਾਇਗੰਜ (Farakka-Raiganj) ਸੈਕਸ਼ਨ ਦੇ ਚਾਰ ਲੇਨ ਦੇ ਸੜਕ ਪ੍ਰੋਜੈਕਟ ਦਾ ਭੀ ਉਦਘਾਟਨ ਕੀਤਾ। ਲਗਭਗ 1986 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਇਹ ਪ੍ਰੋਜੈਕਟ ਆਵਾਜਾਈ ਦੀ ਭੀੜਭਾੜ ਨੂੰ ਘੱਟ ਕਰੇਗਾ, ਕਨੈਕਟਿਵਿਟੀ ਵਿੱਚ ਸੁਧਾਰ ਕਰੇਗਾ ਅਤੇ ਉੱਤਰ-ਪੂਰਬ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਦੇਵੇਗਾ।

ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਵਿੱਚ 940 ਕਰੋੜ ਰੁਪਏ ਤੋਂ ਅਧਿਕ ਦੇ ਚਾਰ ਰੇਲ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ, ਜਿਨ੍ਹਾਂ ਵਿੱਚ ਦਾਮੋਦਰ-ਮੋਹੀਸ਼ਿਲਾ (Damodar - Mohishila) ਰੇਲ ਲਾਇਨ ਦੇ ਦੋਹਰੀਕਰਣ ਦਾ ਪ੍ਰੋਜੈਕਟ; ਰਾਮਪੁਰਹਾਟ ਅਤੇ ਮੁਰਾਰਈ (Rampurhat and Murarai) ਦੇ ਦਰਮਿਆਨ ਤੀਸਰੀ ਲਾਇਨ; ਬਾਜਾਰਸੌ-ਅਜ਼ੀਮਗੰਜ (Bazarsau - Azimganj) ਰੇਲ ਲਾਇਨ ਦਾ ਦੋਹਰੀਕਰਣ ਅਤੇ ਅਜ਼ੀਮਗੰਜ-ਮੁਰਸ਼ਿਦਾਬਾਦ (Azimganj – Murshidabad) ਨੂੰ ਜੋੜਨ ਵਾਲੀ ਨਵੀਂ ਲਾਇਨ ਸ਼ਾਮਲ ਹੈ। ਇਹ ਪ੍ਰੋਜੈਕਟ ਰੇਲ ਕਨੈਕਟਿਵਿਟੀ ਵਿੱਚ ਸੁਧਾਰ ਕਰਨਗੇ, ਮਾਲ ਢੁਆਈ ਦੀ ਸੁਵਿਧਾ ਪ੍ਰਦਾਨ ਕਰਨਗੇ ਅਤੇ ਖੇਤਰ ਵਿੱਚ ਆਰਥਿਕ ਅਤੇ ਉਦਯੋਗਿਕ ਵਿਕਾਸ ਵਿੱਚ ਯੋਗਦਾਨ ਦੇਣਗੇ।

***

ਡੀਐੱਸ/ਟੀਐੱਸ


(Release ID: 2011101) Visitor Counter : 69