ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ 1 ਮਾਰਚ, 2024 ਨੂੰ ਕਰਨਾਟਕ ਦੇ ਧਾਰਵਾੜ ਦਾ ਦੌਰਾ ਕਰਨਗੇ


ਉਪ ਰਾਸ਼ਟਰਪਤੀ, ਆਈਆਈਟੀ ਧਾਰਵਾੜ ਦੇ ਸਥਾਈ ਕੈਂਪਸ ਵਿੱਚ ਪ੍ਰਮੁੱਖ ਸਹੂਲਤਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ

ਉਪ ਰਾਸ਼ਟਰਪਤੀ ਸੁਪਰ ਸਪੈਸ਼ਲਿਟੀ ਆਈ ਹਸਪਤਾਲ-ਆਈਸੀਰੀ ਦਾ ਉਦਘਾਟਨ ਕਰਨਗੇ

Posted On: 29 FEB 2024 1:13PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ 1 ਮਾਰਚ, 2024 ਨੂੰ ਕਰਨਾਟਕ ਵਿੱਚ ਧਾਰਵਾੜ ਦਾ ਦੌਰਾ ਕਰਨਗੇ।

ਆਪਣੀ ਇੱਕ-ਰੋਜ਼ਾ ਫੇਰੀ ਦੌਰਾਨ, ਸ਼੍ਰੀ ਧਨਖੜ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਧਾਰਵਾੜ ਦੇ ਸਥਾਈ ਕੈਂਪਸ ਦਾ ਦੌਰਾ ਕਰਨਗੇ ਅਤੇ ਉੱਥੇ ਮੇਨ ਗੇਟ ਕੰਪਲੈਕਸ, ਗਿਆਨ ਸਰੋਤ ਅਤੇ ਡੇਟਾ ਸੈਂਟਰ (ਕੇਆਰਡੀਸੀ) ਅਤੇ ਸੈਂਟਰਲ ਲਰਨਿੰਗ ਥੀਏਟਰ (ਸੀਐੱਲਟੀ) ਦਾ ਉਦਘਾਟਨ ਕਰਨਗੇ। ਉਪ ਰਾਸ਼ਟਰਪਤੀ ਸੰਸਥਾ ਵਿੱਚ ਛੱਤ ਵਾਲੇ ਸੋਲਰ ਪੈਨਲ ਦੀ ਸਹੂਲਤ ਦਾ ਨੀਂਹ ਪੱਥਰ ਵੀ ਰੱਖਣਗੇ।

ਇਸ ਦੌਰਾਨ ਉਹ ਨਿਊ ਸੁਪਰ-ਸਪੈਸ਼ਲਿਟੀ ਆਈ ਹਸਪਤਾਲ-ਐੱਮ.ਐੱਮ.ਜੋਸ਼ੀ ਆਈ ਇੰਸਟੀਚਿਊਟ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਗੇ।

***********

ਐੱਮਐੱਸ/ਆਰਸੀ/ਜੇਕੇ


(Release ID: 2010602) Visitor Counter : 77