ਰੇਲ ਮੰਤਰਾਲਾ

'RTUEXAM.NET' ਦੀ ਵੈੱਬਸਾਈਟ ‘ਤੇ ਆਰਪੀਐੱਫ ਵਿੱਚ ਕਾਂਸਟੇਬਲਾਂ ਦੀਆਂ 4208 ਅਸਾਮੀਆਂ ਅਤੇ ਸਬ-ਇੰਸਪੈਕਟਰਾਂ ਦੀਆਂ 452 ਅਸਾਮੀਆਂ ਲਈ ਫਰਜ਼ੀ ਭਰਤੀ ਨੋਟੀਫਿਕੇਸ਼ਨ ਦੇ ਸਬੰਧ ਵਿੱਚ ਸਪੱਸ਼ਟੀਕਰਣ

Posted On: 27 FEB 2024 2:42PM by PIB Chandigarh

ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਵਿੱਚ ਕਾਂਸਟੇਬਲਾਂ ਦੀ 4208 ਅਸਾਮੀਆਂ ਅਤੇ ਸਬ-ਇੰਸਪੈਕਟਰਾਂ ਦੀਆਂ 452 ਅਸਾਮੀਆਂ ਦੀ ਭਰਤੀ ਦੇ ਸਬੰਧ ਵਿੱਚ 'RTUEXAM.NET' ਦੀ ਵੈੱਬਸਾਈਟ ‘ਤੇ ਇੱਕ ਫਰਜ਼ੀ ਸੰਦੇਸ਼ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸੂਚਿਤ ਕੀਤਾ ਜਾਂਦਾ ਹੈ ਕਿ ਆਰਪੀਐੱਫ ਜਾਂ ਰੇਲ ਮੰਤਰਾਲੇ ਦੁਆਰਾ ਆਪਣੀ ਅਧਿਕਾਰਤ ਵੈੱਬਸਾਈਟਾਂ ਜਾਂ ਕਿਸੇ ਪ੍ਰਿੰਟ ਜਾਂ ਇਲੈਕਟ੍ਰੌਨਿਕ ਮੀਡੀਆ ਰਾਹੀਂ ਅਜਿਹੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਹੈ।

ਇੱਥੇ ਦੁਬਾਰਾ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਖਬਰ ਫਰਜ਼ੀ ਹੈ ਅਤੇ ਸਾਰਿਆਂ  ਨੂੰ ਇਸ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ।

*****

ਵਾਈਬੀ/ਐੱਸਕੇ



(Release ID: 2009827) Visitor Counter : 48