ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸ਼੍ਰੀ ਅਨੁਰਾਗ ਸਿੰਘ ਠਾਕੁਰ 19 ਫ਼ਰਵਰੀ ਨੂੰ ਗੁਹਾਟੀ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2023 ਦੇ ਉਦਘਾਟਨ ਸਮਾਗਮ ਵਿੱਚ ਸ਼ਾਮਲ ਹੋਣਗੇ


ਉਦਘਾਟਨ ਸਮਾਗਮ ਵਿੱਚ ਮਸ਼ਹੂਰ ਪਲੇਅਬੈਕ ਗਾਇਕ ਪਾਪੋਨ ਧਮਾਲ ਮਚਾਉਣ ਲਈ ਤਿਆਰ

Posted On: 17 FEB 2024 7:11PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ 19 ਫ਼ਰਵਰੀ ਨੂੰ ਗੁਹਾਟੀ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2023 ਦੇ ਉਦਘਾਟਨ ਸਮਾਗਮ ਵਿੱਚ ਹਿੱਸਾ ਲੈਣਗੇ।

ਪ੍ਰਸਿੱਧ ਪਲੇਅਬੈਕ ਗਾਇਕ ਅਤੇ ਸੰਗੀਤਕਾਰ ਪਾਪੋਨ 19 ਫ਼ਰਵਰੀ ਨੂੰ ਗੁਹਾਟੀ ਦੇ ਸਰੁਸਜਾਈ ਸਪੋਰਟਸ ਕੰਪਲੈਕਸ ਵਿੱਚ ਪੇਸ਼ਕਾਰੀ ਕਰਨਗੇ।

ਖੇਡਾਂ ਉੱਤਰ-ਪੂਰਬ ਦੇ ਸੱਤ ਰਾਜਾਂ ਵਿੱਚ ਖੇਡੀਆਂ ਜਾਣਗੀਆਂ ਅਤੇ 29 ਫ਼ਰਵਰੀ ਨੂੰ ਸਮਾਪਤ ਹੋਣਗੀਆਂ।

ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵ ਸਰਮਾ ਦੇ ਨਾਲ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇੱਕ ਵੀਡੀਓ ਸੰਦੇਸ਼ ਰਾਹੀਂ ਖਿਡਾਰੀਆਂ ਨੂੰ ਪ੍ਰੇਰਿਤ ਕਰਨਗੇ। ਇਹ ਖੇਡਾਂ ਦਾ ਚੌਥਾ ਐਡੀਸ਼ਨ ਹੈ। ਕੇਆਈਯੂਜੀ 2023 ਵਿੱਚ 200 ਯੂਨੀਵਰਸਿਟੀਆਂ ਦੇ ਲਗਭਗ 4500 ਖਿਡਾਰੀ ਹਿੱਸਾ ਲੈ ਰਹੇ ਹਨ।

ਉਮੀਦ ਹੈ ਕਿ ਅੰਗਰਾਗ ਮਹੰਤ, ਜੋ ਪਾਪੋਨ ਦੇ ਨਾਂ ਨਾਲ ਮਸ਼ਹੂਰ ਹਨ, ਉਹ ਕੇਆਈਯੂਜੀ 2023 - ਅਸ਼ਟਲਕਸ਼ਮੀ ਨੂੰ ਇੱਕ ਸ਼ਾਨਦਾਰ ਸ਼ੁਰੂਆਤ ਦੇਣਗੇ।

ਅਸਾਮ ਦੀ ਖੇਡ ਅਤੇ ਯੁਵਕ ਭਲਾਈ ਮੰਤਰੀ ਸ਼੍ਰੀਮਤੀ ਨੰਦਿਤਾ ਗਰਲੋਸਾ ਨੇ ਕਿਹਾ ਕਿ ਪਾਪੋਨ ਦੇ ਸ਼ਾਮਲ ਹੋਣ ਨਾਲ ਉਦਘਾਟਨ ਸਮਾਗਮ ਵਿੱਚ ਗਲੈਮਰ ਜੁੜ ਜਾਵੇਗਾ। ਸ਼੍ਰੀਮਤੀ ਗਰਲੋਸਾ ਨੇ ਕਿਹਾ, “ਪਾਪੋਨ ਭਾਰਤ ਦੇ ਯੂਥ ਆਈਕਨ ਹੈ ਅਤੇ ਗੁਹਾਟੀ ਉਨ੍ਹਾਂ ਨੂੰ ਲਾਈਵ ਸੁਣੇਗਾ। ਸਾਡੇ ਕੋਲ ਭੁਪੇਨ ਹਜ਼ਾਰਿਕਾ ਵਰਗੇ ਮਹਾਨ ਸੰਗੀਤਕਾਰ ਹਨ ਪਰ ਚੰਗੇ ਸੰਗੀਤ ਨੂੰ ਕੋਈ ਵੀ ਪੀੜ੍ਹੀ ਸਮਝ ਸਕਦੀ ਹੈ। ਹਜ਼ਾਰਿਕਾ ਅਤੇ ਪਾਪੋਨ ਦੋਵੇਂ ਆਪਣੇ-ਆਪਣੇ ਤਰੀਕੇ ਨਾਲ ਵਿਲੱਖਣ ਹਨ ਅਤੇ ਜ਼ੁਬੀਨ ਗਰਗ ਨੂੰ ਨਹੀਂ ਭੁੱਲਣਾ ਚਾਹੀਦਾ।”

ਖੇਡਾਂ ਦੇ ਸ਼ਾਨਦਾਰ ਉਦਘਾਟਨ ਸਮਾਗਮ ਵਿੱਚ ਸਾਰੇ ਹਾਜ਼ਰ ਲੋਕਾਂ ਦਾ ਮੁਫ਼ਤ ਸਵਾਗਤ ਹੈ, ਨਾਲ ਹੀ ਏਕਤਾ, ਵਿਭਿੰਨਤਾ ਅਤੇ ਖੇਡਾਂ ਦੇ ਮੁੱਲਾਂ ਨੂੰ ਉਜਾਗਰ ਕਰਨ ਵਾਲਾ ਥੀਮੈਟਿਕ ਸ਼ੋਅਕੇਸ ਵੀ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਅਸਾਮ ਦਾ ਜੀਵੰਤ ਸਭਿਆਚਾਰ ਸਵਦੇਸ਼ੀ ਕਲਾਵਾਂ ਦੇ ਮਨਮੋਹਕ ਪ੍ਰਦਰਸ਼ਨ ਦੇ ਨਾਲ ਇੱਕ ਥੀਮ ਅਧਾਰਿਤ ਸ਼ੈਅ-ਕੇਸ ਵੀ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਸਮਾਗਮ ਵਿੱਚ ਸਭਿਆਚਾਰਕ ਪਰਤ ਜੁੜ ਜਾਵੇਗੀ।

ਜ਼ਿਕਰਯੋਗ ਹੈ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2023 ਅਸ਼ਟਲਕਸ਼ਮੀ ਸ਼ਨੀਵਾਰ ਨੂੰ ਸਰੁਸਜਾਈ ਸਟੇਡੀਅਮ 'ਚ ਕਬੱਡੀ ਮੈਚਾਂ ਨਾਲ ਸ਼ੁਰੂ ਹੋਈਆਂ। ਦੋ ਪੂਲ ਵਿੱਚ ਵੰਡੀਆਂ ਅੱਠ ਟੀਮਾਂ ਧਾਂਕ ਜਮਾਉਣ ਦੀ ਸੋਚ ਨਾਲ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਹਨ।

ਕੇਆਈਯੂ ਜੀ ਭਾਰਤ ਸਰਕਾਰ ਦੀ ਖੇਲੋ ਇੰਡੀਆ ਪਹਿਲਕਦਮੀ ਦਾ ਇੱਕ ਹਿੱਸਾ ਹੈ, ਜਿਹੜਾ ਕਿ 2016 ਵਿੱਚ ਸ਼ੁਰੂ ਕੀਤਾ ਗਿਆ ਸੀ। ਖੇਲੋ ਇੰਡੀਆ ਮਿਸ਼ਨ ਜ਼ਮੀਨੀ ਪੱਧਰ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਭਰ ਤੋਂ ਨੌਜਵਾਨ ਪ੍ਰਤਿਭਾਵਾਂ ਦੀ ਪਛਾਣ ਕਰਨ 'ਤੇ ਕੇਂਦ੍ਰਿਤ ਹੈ।

ਗੁਹਾਟੀ ਵਿੱਚ ਸਰੁਸਜਾਈ ਸਪੋਰਟਸ ਕੰਪਲੈਕਸ 19 ਫ਼ਰਵਰੀ ਨੂੰ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ, ਅਸ਼ਟਲਕਸ਼ਮੀ 2023 ਦੇ ਉਦਘਾਟਨ ਸਮਾਗਮ ਦੇ ਲਈ ਤਿਆਰ ਹੋ ਰਿਹਾ ਹੈ।

************

ਪੀਪੀਜੀ/ਐੱਸਕੇ



(Release ID: 2007373) Visitor Counter : 46