ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 16 ਫਰਵਰੀ ਨੂੰ ‘ਵਿਕਸਿਤ ਭਾਰਤ ਵਿਕਸਿਤ ਰਾਜਸਥਾਨ’ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ
ਪ੍ਰਧਾਨ ਮੰਤਰੀ ਰਾਜਸਥਾਨ ਵਿੱਚ 17,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ , ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਸਾਰੇ ਪ੍ਰੋਜੈਕਟ ਸੜਕ, ਰੇਲਵੇ, ਸੌਰ ਊਰਜਾ, ਪਾਵਰ ਟ੍ਰਾਂਸਮਿਸ਼ਨ, ਪੇਅਜਲ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਜਿਹੇ ਮਹੱਤਵਪੂਰਨ ਖੇਤਰਾਂ ਦੇ ਹਨ
ਇਨ੍ਹਾਂ ਪ੍ਰੋਜੈਕਟਾਂ ਦਾ ਲਾਂਚ ਰਾਜਸਥਾਨ ਦੇ ਅਧਾਰਭੂਤ ਇਨਫ੍ਰਾਸਟ੍ਰਕਚਰ ਪਰਿਦ੍ਰਿਸ਼ ਨੂੰ ਬਦਲਣ ਅਤੇ ਪ੍ਰਗਤੀ ਤੇ ਵਿਕਾਸ ਦੇ ਅਵਸਰ ਪੈਦਾ ਕਰਨ ਦੇ ਪ੍ਰਧਾਨ ਮੰਤਰੀ ਦੇ ਅਣਥੱਕ ਪ੍ਰਯਾਸਾਂ ਨੂੰ ਰੇਖਾਂਕਿਤ ਕਰਦਾ ਹੈ
Posted On:
15 FEB 2024 3:07PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਫਰਵਰੀ, 2024 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਵਿਕਸਿਤ ਭਾਰਤ ਵਿਕਸਿਤ ਰਾਜਸਥਾਨ’(‘Viksit Bharat Viksit Rajasthan’) ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ 17,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਸੜਕ, ਰੇਲਵੇ, ਸੌਰ ਊਰਜਾ, ਪਾਵਰ ਟ੍ਰਾਂਸਮਿਸ਼ਨ, ਪੇਅਜਲ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਸਹਿਤ ਕਈ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ ਹਨ।
ਪ੍ਰਧਾਨ ਮੰਤਰੀ ਰਾਜਸਥਾਨ ਵਿੱਚ 5000 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ 8-ਲੇਨ ਦਿੱਲੀ-ਮੁੰਬਈ ਗ੍ਰੀਨ ਫੀਲਡ ਅਲਾਇਨਮੈਂਟ (ਐੱਨਈ-4) ਦੇ ਤਿੰਨ ਪੈਕੇਜਾਂ ਅਰਥਾਤ ਬੌਂਲੀ-ਝਾਲਾਈ ਰੋਡ ਤੋਂ ਮੁਈ ਵਿਲੇਜ ਸੈਕਸ਼ਨ, ਹਰਦੇਵਗੰਜ ਪਿੰਡ ਤੋਂ ਮੇਜ ਨਦੀ ਸੈਕਸ਼ਨ; ਅਤੇ ਤਕਲੀ ਤੋਂ ਰਾਜਸਥਾਨ/ ਮੱਧ ਪ੍ਰਦੇਸ਼ ਸੀਮਾ ਤੱਕ ਦੇ ਸੈਕਸ਼ਨ ਦਾ ਉਦਘਾਟਨ ਕਰਨਗੇ। ਇਹ ਸੈਕਸ਼ਨ ਖੇਤਰ ਵਿੱਚ ਤੇਜ਼ ਅਤੇ ਬਿਹਤਰ ਕਨੈਕਟਿਵਿਟੀ ਪ੍ਰਦਾਨ ਕਰਨਗੇ। ਇਹ ਸੈਕਸ਼ਨ ਵਣਜੀਵਾਂ ਦੇ ਨਿਰਵਿਘਨ ਆਵਾਗਮਨ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਛਲਾਵੇ ਦੇ ਨਾਲ (with camouflaging) ਪਸ਼ੂ ਅੰਡਰਪਾਸ ਅਤੇ ਪਸ਼ੂ ਓਵਰਪਾਸ ਨਾਲ ਲੈਸ ਹਨ। ਇਸ ਦੇ ਅਤਿਰਿਕਤ, ਵਣਜੀਵਾਂ ‘ਤੇ ਧੁਨੀ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਦੇ ਲਈ ਧੁਨੀ ਅਵਰੋਧਕਾਂ ਦਾ ਭੀ ਪ੍ਰਾਵਧਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਕਾਯਾ ਪਿੰਡ ਵਿੱਚ ਐੱਨਐੱਚ-48 ਦੇ ਉਦੈਪੁਰ-ਸ਼ਾਮਲਾਜੀ ਸੈਕਸ਼ਨ ਦੇ ਨਾਲ ਦੇਬਾਰੀ ਵਿੱਚ ਐੱਨਐੱਚ-48 ਦੇ ਚਿਤੌੜਗੜ੍ਹ-ਉਦੈਪੁਰ ਰਾਜਮਾਰਗ ਸੈਕਸ਼ਨ ਨੂੰ ਜੋੜਨ ਵਾਲੇ 6-ਲੇਨ ਗ੍ਰੀਨਫੀਲਡ ਉਦੈਪੁਰ ਬਾਈਪਾਸ ਦਾ ਭੀ ਉਦਘਾਟਨ ਕਰਨਗੇ। ਇਹ ਬਾਈਪਾਸ ਉਦੈਪੁਰ ਸ਼ਹਿਰ ਦੀ ਭੀੜ ਘੱਟ ਕਰਨ ਵਿੱਚ ਸਹਾਇਕ ਹੋਵੇਗਾ। ਪ੍ਰਧਾਨ ਮੰਤਰੀ ਕਈ ਹੋਰ ਪ੍ਰੋਜੈਕਟਾਂ ਦਾ ਭੀ ਉਦਘਾਟਨ ਕਰਨਗੇ ਜੋ ਰਾਜਸਥਾਨ ਦੇ ਝੁੰਝੁਨੂ, ਆਬੂ ਰੋਡ ਅਤੇ ਟੌਂਕ ਜ਼ਿਲ੍ਹਿਆਂ ਵਿੱਚ ਸੜਕ ਅਧਾਰਭੂਤ ਇਨਫ੍ਰਾਸਟ੍ਰਕਟਰ ਵਿੱਚ ਸੁਧਾਰ ਕਰਨਗੇ।
ਪ੍ਰਧਾਨ ਮੰਤਰੀ ਖੇਤਰ ਵਿੱਚ ਰੇਲ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਦੇ ਹੋਏ, ਲਗਭਗ 2300 ਕਰੋੜ ਰੁਪਏ ਦੇ ਰਾਜਸਥਾਨ ਦੇ ਅੱਠ ਮਹੱਤਵਪੂਰਨ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਣਗੇ। ਜਿਹੜੇ ਰੇਲ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ ਉਨ੍ਹਾਂ ਵਿੱਚ ਜੋਧਪੁਰ-ਰਾਏ ਕਾ ਬਾਗ-ਮੇੜਤਾ ਰੋਡ-ਬੀਕਾਨੇਰ (Jodhpur-Rai Ka Bagh-Merta Road-Bikaner) ਸੈਕਸ਼ਨ (277 ਕਿਲੋਮੀਟਰ) ; ਜੋਧਪੁਰ-ਫਲੋਦੀ (Jodhpur-Phalodi) ਸੈਕਸ਼ਨ (136 ਕਿਲੋਮੀਟਰ) ਅਤੇ ਬੀਕਾਨੇਰ-ਰਤਨਗੜ੍ਹ-ਸਾਦੁਲਪੁਰ-ਰੇਵਾੜੀ ਸੈਕਸ਼ਨ (375 ਕਿਲੋਮੀਟਰ) ਸਹਿਤ ਰੇਲ ਮਾਰਗਾਂ ਦੇ ਬਿਜਲੀਕਰਣ ਦੇ ਲਈ ਵਿਭਿੰਨ ਪ੍ਰੋਜੈਕਟ ਸ਼ਾਮਲ ਹਨ। ਪ੍ਰਧਾਨ ਮੰਤਰੀ ‘ਖਾਤੀਪੁਰਾ ਰੇਲਵੇ ਸਟੇਸ਼ਨ’(‘Khatipura railway station’) ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਰੇਲਵੇ ਸਟੇਸ਼ਨ ਨੂੰ ਜੈਪੁਰ ਦੇ ਲਈ ਇੱਕ ਸੈਟੇਲਾਇਟ ਸਟੇਸ਼ਨ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ ਅਤੇ ਇਹ ‘ਟਰਮੀਨਲ ਸੁਵਿਧਾ’ ਨਾਲ ਲੈਸ ਹੈ ਜਿੱਥੇ ਟ੍ਰੇਨਾਂ ਸ਼ੁਰੂ ਅਤੇ ਸਮਾਪਤ ਹੋ ਸਕਦੀਆਂ ਹਨ। ਪ੍ਰਧਾਨ ਮੰਤਰੀ ਜਿਨ੍ਹਾਂ ਰੇਲ ਪ੍ਰੋਜੈਕਟਾਂ ਦਾ ਨੀਂਹ ਪ੍ਰੱਥਰ ਰੱਖਣਗੇ ਉਨ੍ਹਾਂ ਵਿੱਚ ਭਗਤ ਕੀ ਕੋਠੀ (ਜੋਧਪੁਰ)( Bhagat Ki Kothi (Jodhpur)) ਵਿੱਚ ਵੰਦੇ ਭਾਰਤ ਸਲੀਪਰ ਟ੍ਰੇਨਾਂ ਦੀ ਰੱਖ-ਰਖਾਅ ਸੁਵਿਧਾ; ਖਾਤੀਪੁਰਾ (ਜੈਪੁਰ) ਵਿੱਚ ਵੰਦੇ ਭਾਰਤ, ਐੱਲਐੱਚਬੀ ਆਦਿ ਸਭ ਪ੍ਰਕਾਰ ਦੇ ਰੇਕਾਂ ਦਾ ਰੱਖ-ਰਖਾਅ; ਹਨੂਮਾਨਗੜ੍ਹ ਵਿੱਚ ਟ੍ਰੇਨਾਂ ਦੇ ਰੱਖ-ਰਖਾਅ ਦੇ ਲਈ ਕੋਚ ਕੇਅਰ ਕੰਪਲੈਕਸ ਦਾ ਨਿਰਮਾਣ; ਅਤੇ ਬਾਂਦੀਕੁਈ ਤੋਂ ਆਗਰਾ ਫੋਰਟ ਰੇਲ ਲਾਇਨ ਦਾ ਦੋਹਰੀਕਰਣ ਹਨ। ਰੇਲਵੇ ਖੇਤਰ ਦੇ ਪ੍ਰੋਜੈਕਟਾਂ ਦਾ ਉਦੇਸ਼ ਰੇਲ ਇਨਫ੍ਰਾਸਟ੍ਰਕਚਰ ਦਾ ਆਧੁਨਿਕੀਕਰਣ, ਸੁਰੱਖਿਆ ਉਪਾਵਾਂ ਨੂੰ ਹੁਲਾਰਾ, ਕਨੈਕਟਿਵਿਟੀ ਵਿੱਚ ਸੁਧਾਰ ਕਰਨਾ ਅਤੇ ਮਾਲ ਅਤੇ ਲੋਕਾਂ ਦੀ ਆਵਾਜਾਈ ਨੂੰ ਅਧਿਕ ਕੁਸ਼ਲਤਾ ਦੇ ਨਾਲ ਸੁਵਿਧਾਜਨਕ ਬਣਾਉਣਾ ਹੈ।
ਪ੍ਰਧਾਨ ਮੰਤਰੀ ਖੇਤਰ ਵਿੱਚ ਅਖੁੱਟ ਊਰਜਾ ਦੇ ਉਤਪਾਦਨ ਨੂੰ ਹੁਲਾਰਾ ਦੇਣ ਦੇ ਇੱਕ ਕਦਮ ਦੇ ਰੂਪ ਵਿੱਚ ਰਾਜਸਥਾਨ ਵਿੱਚ ਲਗਭਗ 5300 ਕਰੋੜ ਰੁਪਏ ਦੇ ਮਹੱਤਵਪੂਰਨ ਸੋਲਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਬਰਸਿੰਗਸਰ ਥਰਮਲ ਪਾਵਰ ਸਟੇਸ਼ਨ ਦੇ ਆਸਪਾਸ ਸਥਾਪਿਤ ਹੋਣ ਵਾਲੇ 300 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਐੱਨਐੱਲਸੀਆਈਐੱਲ ਬਰਸਿੰਗਸਰ ਸੋਲਰ ਪ੍ਰੋਜੈਕਟ (NLCIL Barsingsar Solar Project) ਦਾ ਨੀਂਹ ਪੱਥਰ ਰੱਖਣਗੇ। ਸੋਲਰ ਪ੍ਰੋਜੈਕਟ ਨੂੰ ਆਤਮਨਿਰਭਰ ਭਾਰਤ (Aatmanirbhar Bharat) ਦੇ ਅਨੁਰੂਪ ਸਵਦੇਸ਼ੀ ਉੱਚ ਕੁਸ਼ਲਤਾ ਵਾਲੇ ਬਾਇਫੇਸ਼ਿਅਲ ਮੌਡਿਊਲਸ (high efficiency bifacial modules) ਦੇ ਨਾਲ ਨਵੀਨਤਮ ਅਤਿਆਧੁਨਿਕ ਤਕਨੀਕ ਦੇ ਨਾਲ ਸਥਾਪਿਤ ਕੀਤਾ ਜਾਵੇਗਾ। ਉਹ ਸੈਂਟਰਲ ਪਬਲਿਕ ਸੈਕਟਰ ਅੰਡਰਟੇਕਿੰਗ (ਸੀਪੀਐੱਸਯੂ) ਯੋਜਨਾ ਫੇਜ਼-2 (ਭਾਗ-3) ਦੇ ਤਹਿਤ ਐੱਨਐੱਚਪੀਸੀ ਲਿਮਿਟਿਡ ਦੀ 300 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਭੀ ਰੱਖਣਗੇ, ਜਿਸ ਨੂੰ ਬੀਕਾਨੇਰ ਰਾਜਸਥਾਨ ਵਿੱਚ ਵਿਕਸਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਬੀਕਾਨੇਰ, ਰਾਜਸਥਾਨ ਵਿੱਚ ਵਿਕਸਿਤ 300 ਮੈਗਾਵਾਟ ਦੀ ਐੱਨਟੀਪੀਸੀ ਗ੍ਰੀਨ ਐਨਰਜੀ ਲਿਮਿਟਿਡ ਨੋਖਰਾ ਸੋਲਰ ਪੀਵੀ ਪ੍ਰੋਜੈਕਟ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਸੋਲਰ ਪ੍ਰੋਜੈਕਟ ਹਰਿਤ ਊਰਜਾ (green power) ਉਤਪੰਨ ਕਰਨਗੇ, ਕਾਰਬਨ ਡਾਇਆਕਸਾਇਡ ਉਤਸਰਜਨ ਨੂੰ ਆਫਸੈੱਟ ਕਰਨ ਵਿੱਚ ਮਦਦ ਕਰਨਗੇ ਅਤੇ ਖੇਤਰ ਦਾ ਆਰਥਿਕ ਵਿਕਾਸ ਕਰਨਗੇ ।
ਪ੍ਰਧਾਨ ਮੰਤਰੀ ਰਾਜਸਥਾਨ ਵਿੱਚ 2100 ਕਰੋੜ ਰੁਪਏ ਤੋਂ ਅਧਿਕ ਦੇ ਪਾਵਰ ਟ੍ਰਾਂਸਮਿਸ਼ਨ ਸੈਕਟਰ ਦੇ ਪ੍ਰੋਜੈਕਟ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਰਾਜਸਥਾਨ ਵਿੱਚ ਸੌਰ ਊਰਜਾ ਖੇਤਰਾਂ (solar energy zones) ਵਿੱਚ ਬਿਜਲੀ ਦੀ ਨਿਕਾਸੀ ਦੇ ਲਈ ਹਨ ਤਾਕਿ ਇਨ੍ਹਾਂ ਖੇਤਰਾਂ ਵਿੱਚ ਉਤਪਾਦਿਤ ਸੌਰ ਊਰਜਾ ਨੂੰ ਲਾਭਾਰਥੀਆਂ ਤੱਕ ਪਹੁੰਚਾਇਆ ਜਾ ਸਕੇ। ਪ੍ਰੋਜੈਕਟਾਂ ਵਿੱਚ ਫੇਜ਼-II ਭਾਗ ਏ ਦੇ ਤਹਿਤ ਰਾਜਸਥਾਨ (8.1 ਜੀਡਬਲਿਊ) ਵਿੱਚ ਸੌਰ ਊਰਜਾ ਖੇਤਰਾਂ ਵਿੱਚ ਬਿਜਲੀ ਦੀ ਨਿਕਾਸੀ ਦੇ ਲਈ ਟ੍ਰਾਂਸਮਿਸ਼ਨ ਸਿਸਟਮ ਮਜ਼ਬੂਤੀਕਰਨ ਯੋਜਨਾ; ਬੀਕਾਨੇਰ (ਪੀਜੀ), ਫਤਿਹਗੜ੍ਹ- II ਅਤੇ ਭਾਦਲਾ- II ਵਿੱਚ ਆਰਈ ਪ੍ਰੋਜੈਕਟਾਂ (RE projects) ਨੂੰ ਕਨੈਕਟਿਵਿਟੀ ਪ੍ਰਦਾਨ ਕਰਨ ਦੇ ਲਈ ਟ੍ਰਾਂਸਮਿਸ਼ਨ ਸਿਸਟਮ ਹਨ।
ਪ੍ਰਧਾਨ ਮੰਤਰੀ ਜਲ ਜੀਵਨ ਮਿਸ਼ਨ (Jal Jeevan Mission) ਦੇ ਤਹਿਤ ਪ੍ਰੋਜੈਕਟਾਂ ਸਹਿਤ ਲਗਭਗ 2400 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਦਾ ਉਦੇਸ਼ ਰਾਜਸਥਾਨ ਵਿੱਚ ਸਵੱਛ ਪੇਅਜਲ (clean drinking water) ਪ੍ਰਦਾਨ ਕਰਨ ਦੇ ਲਈ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣਾ ਹੈ। ਇਹ ਪ੍ਰੋਜੈਕਟ ਦੇਸ਼ ਭਰ ਵਿੱਚ ਵਿਅਕਤੀਗਤ ਘਰੇਲੂ ਨਲ ਕਨੈਕਸ਼ਨ (individual household tap connections) ਦੇ ਜ਼ਰੀਏ ਸਵੱਛ ਪੇਅਜਲ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਸਮਰਪਣ ਨੂੰ ਦਿਖਾਉਂਦੇ ਹਨ।
ਪ੍ਰਧਾਨ ਮੰਤਰੀ ਜੋਧਪੁਰ ਵਿੱਚ ਇੰਡੀਅਨ ਆਇਲ ਦਾ ਐੱਲਪੀਜੀ ਬੌਟਲਿੰਗ ਪਲਾਂਟ (Indian Oil’s LPG bottling plant) ਰਾਸ਼ਟਰ ਨੂੰ ਸਮਰਪਿਤ ਕਰਨਗੇ। ਸੰਚਾਲਨ ਅਤੇ ਸੁਰੱਖਿਆ ਦੇ ਲਈ ਅਤਿਆਧੁਨਿਕ ਇਨਫ੍ਰਾਸਟ੍ਰਕਚਰ ਅਤੇ ਆਟੋਮੇਸ਼ਨ ਸਿਸਟਮ ਦੇ ਨਾਲ, ਬੌਟਲਿੰਗ ਪਲਾਂਟ ਨਾਲ ਰੋਜ਼ਗਾਰ ਸਿਰਜਣਾ ਹੋਵੇਗੀ ਅਤੇ ਇਸ ਖੇਤਰ ਵਿੱਚ ਲੱਖਾਂ ਉਪਭੋਗਤਾਵਾਂ ਦੀਆਂ ਐੱਲਪੀਜੀ ਜ਼ਰੂਰਤਾਂ(LPG needs) ਨੂੰ ਪੂਰਾ ਕਰੇਗਾ।
ਰਾਜਸਥਾਨ ਵਿੱਚ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਦਾ ਲਾਂਚ ਰਾਜਸਥਾਨ ਦੇ ਇਨਫ੍ਰਾਸਟ੍ਰਕਚਰ ਪਰਿਦ੍ਰਿਸ਼ ਨੂੰ ਬਦਲਣ ਅਤੇ ਪ੍ਰਗਤੀ ਤੇ ਵਿਕਾਸ ਦੇ ਅਵਸਰ ਪੈਦਾ ਕਰਨ ਦੇ ਲਈ ਪ੍ਰਧਾਨ ਮੰਤਰੀ ਦੇ ਅਣਥੱਕ ਪ੍ਰਯਾਸਾਂ ਨੂੰ ਰੇਖਾਂਕਿਤ ਕਰਦਾ ਹੈ।
ਇਹ ਪ੍ਰੋਗਰਾਮ ਰਾਜਸਥਾਨ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਗਭਗ 200 ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ। ਮੁੱਖ ਪ੍ਰੋਗਰਾਮ ਜੈਪੁਰ ਵਿੱਚ ਹੋਵੇਗਾ। ਰਾਜ ਵਿਆਪੀ ਪ੍ਰੋਗਰਾਮ ਵਿੱਚ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲੱਖਾਂ ਲਾਭਾਰਥੀ ਹਿੱਸਾ ਲੈਣਗੇ। ਪ੍ਰੋਗਰਾਮ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ, ਰਾਜਸਥਾਨ ਸਰਕਾਰ ਦੇ ਹੋਰ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਭੀ ਸ਼ਾਮਲ ਹੋਣਗੇ।
********
ਡੀਐੱਸ/ਏਕੇ
(Release ID: 2006736)
Visitor Counter : 98
Read this release in:
Bengali
,
Bengali-TR
,
Assamese
,
English
,
Urdu
,
Marathi
,
Hindi
,
Manipuri
,
Gujarati
,
Odia
,
Tamil
,
Telugu
,
Kannada
,
Malayalam