ਵਣਜ ਤੇ ਉਦਯੋਗ ਮੰਤਰਾਲਾ

ਰੱਖਿਆ ਮੰਤਰਾਲਾ ਨੇ ਜੀਈਐੱਮ ਪੋਰਟਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 1 ਲੱਖ ਕਰੋੜ ਰੁਪਏ ਦਾ ਕੁੱਲ ਆਰਡਰ ਮੁੱਲ ਰਿਕਾਰਡ ਦਰਜ ਕੀਤਾ


ਸਰਕਾਰੀ ਈ-ਮਾਰਕਿਟਪਲੇਸ ਰਾਹੀਂ ਰੱਖਿਆ ਮੰਤਰਾਲੇ ਨੇ ਮੌਜੂਦਾ ਮਾਲੀ ਸਾਲ 'ਚ ਲਗਭਗ 45,800 ਕਰੋੜ ਰੁਪਏ ਦਾ ਲੈਣ-ਦੇਣ ਕੀਤਾ

ਰੱਖਿਆ ਮੰਤਰਾਲੇ ਨੇ ਕੁੱਲ ਆਰਡਰਾਂ ਦਾ 50.7% ਸੂਖ਼ਮ ਅਤੇ ਛੋਟੇ ਉਦਯੋਗਾਂ ਨੂੰ ਦਿੱਤਾ

Posted On: 14 FEB 2024 12:15PM by PIB Chandigarh

ਰੱਖਿਆ ਮੰਤਰਾਲੇ (ਐੱਮਓਡੀ) ਨੇ ਸਰਕਾਰੀ ਈ-ਮਾਰਕਿਟਪਲੇਸ (ਜੀਈਐੱਮ) ਪੋਰਟਲ ਰਾਹੀਂ ਲੈਣ-ਦੇਣ ਕੀਤੇ ਕੁੱਲ ਆਰਡਰ ਮੁੱਲ ਦੇ ਮਾਮਲੇ ਵਿੱਚ 1 ਲੱਖ ਕਰੋੜ ਰੁਪਏ ਦਾ ਅੰਕੜਾ ਪਾਰ ਕਰਕੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਸਰਕਾਰੀ ਈ-ਮਾਰਕਿਟਪਲੇਸ ਨੂੰ ਕੁੱਲ ਵਪਾਰਕ ਮੁੱਲ (ਜੀਐੱਮਵੀ) ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਵਿੱਚੋਂ ਮੌਜੂਦਾ ਵਿੱਤੀ ਸਾਲ ਵਿੱਚ ਲਗਭਗ 45,800 ਕਰੋੜ ਰੁਪਏ ਦੇ ਲੈਣ-ਦੇਣ ਦਿੱਤੇ ਗਏ ਹਨ। ਆਂਡੇ ਵਰਗੀਆਂ ਆਮ ਵਸਤੂਆਂ ਦੀ ਖਰੀਦ ਤੋਂ ਲੈ ਕੇ ਮਿਜ਼ਾਈਲ ਪ੍ਰਣਾਲੀਆਂ ਅਤੇ ਮਹੱਤਵਪੂਰਨ ਰੱਖਿਆ ਪ੍ਰਾਪਤੀ ਤੱਕ, ਜੀਈਐੱਮ ਨੇ ਰੱਖਿਆ ਮੰਤਰਾਲੇ ਨੂੰ 5.47 ਲੱਖ ਤੋਂ ਵੱਧ ਦੇ ਆਰਡਰਾਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਹੈ।

 

ਸਰਕਾਰੀ ਈ-ਮਾਰਕਿਟਪਲੇਸ (ਜੀਈਐੱਮ) ਪੋਰਟਲ ਦੇ ਸੀਈਓ ਸ਼੍ਰੀ ਪੀਕੇ ਸਿੰਘ ਨੇ ਕਿਹਾ, “ਰੱਖਿਆ ਮੰਤਰਾਲਾ ਇਸ ਹੈਰਾਨ ਕਰਨ ਵਾਲੇ ਅੰਕੜੇ ਨੂੰ ਪਾਰ ਕਰਨ ਵਾਲੀ ਪਹਿਲੀ ਕੇਂਦਰ ਸਰਕਾਰ ਦੀ ਸੰਸਥਾ ਹੈ। ਇਹ ਰੱਖਿਆ ਖੇਤਰ ਵਿੱਚ ਜਨਤਕ ਖਰਚਿਆਂ ਨੂੰ ਅਨੁਕੂਲ ਬਣਾਉਣ ਪ੍ਰਤੀ ਉਸਦੀ ਮਜ਼ਬੂਤ ਪ੍ਰਤੀਬੱਧਤਾ ਦਾ ਇੱਕ ਉਦਾਹਰਣ ਹੈ। ਇਹ ਪ੍ਰਾਪਤੀ ਤਬਦੀਲੀ ਨੂੰ ਅਪਣਾਉਣ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮ-ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦੇ ਮੁੱਖ ਪ੍ਰਮੋਟਰ ਵਜੋਂ  ਆਪਣੇ ਆਪ ਨੂੰ ਸਥਾਪਿਤ ਕਰਨ ਦੇ  ਲਈ ਰੱਖਿਆ ਮੰਤਰਾਲੇ ਦੀ ਕੋਸ਼ਿਸ਼ ਅਤੇ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ।"

 

ਸਮਾਜਿਕ ਸਮਾਵੇਸ਼ ਨੂੰ ਵੱਧ ਤੋਂ ਵੱਧ ਕਰਨ ਦੇ ਜੀਈਐੱਮ ਦੇ ਮੂਲ ਮੁੱਲ ਦੇ ਅਨੁਸਾਰ ਰੱਖਿਆ ਮੰਤਰਾਲੇ ਨੇ ਕੁੱਲ ਆਰਡਰ ਦਾ 50.7%, ਜਿਸ ਦੀ ਰਕਮ 60,593 ਕਰੋੜ ਰੁਪਏ ਹੈ, ਮਾਈਕਰੋ ਅਤੇ ਸਮਾਲ ਇੰਟਰਪ੍ਰਾਈਜਿਜ਼ (ਐੱਮਐੱਸਈਜ਼) ਨੂੰ ਦਿੱਤਾ ਹੈ, ਜਿਸ ਨਾਲ ਭਾਰਤ ਦੀ ਆਰਥਿਕਤਾ ਆਤਮ-ਨਿਰਭਰਤਾ ਦੇ ਨੇੜੇ ਪਹੁੰਚ ਰਹੀ ਹੈ।

 

ਜੀਈਐੱਮ ਆਪਣੀ ਸਥਾਪਨਾ ਤੋਂ ਬਾਅਦ  ਰੱਖਿਆ ਮੰਤਰਾਲਾ ਇਸ ਨੂੰ ਸ਼ੁਰੂਆਤੀ ਤੌਰ 'ਤੇ ਅਪਣਾਉਣ ਵਾਲਾ ਰਿਹਾ ਹੈ। ਉੱਤਰ-ਪੂਰਬੀ ਰਾਜਾਂ, ਲੇਹ-ਲਦਾਖ ਵਰਗੇ ਦੂਰ-ਦੁਰਾਡੇ ਖੇਤਰਾਂ ਅਤੇ ਵੱਖ-ਵੱਖ ਟਾਪੂ ਖੇਤਰਾਂ ਸਮੇਤ ਦੇਸ਼ ਭਰ ਦੇ ਲਗਭਗ 19,800 ਰੱਖਿਆ ਖਰੀਦਦਾਰਾਂ ਰਾਹੀਂ ਪੋਰਟਲ 'ਤੇ ਰੱਖੇ ਅਥਾਹ ਵਿਸ਼ਵਾਸ ਕਾਰਨ ਰੱਖਿਆ ਮੰਤਰਾਲੇ ਨੇ ਇਹ ਉਪਲਬਧੀ ਹਾਸਲ ਕੀਤੀ ਹੈ।

 

ਇਸ ਤੋਂ ਇਲਾਵਾ ਜੀਈਐੱਮ ਪਲੇਟਫਾਰਮ 'ਤੇ ਰੱਖਿਆ ਜਨਤਕ ਉਪਕਰਮਾਂ ਦੀ ਭਾਗੀਦਾਰੀ ਨੇ ਨਾ ਸਿਰਫ਼ ਖਰੀਦ ਨੂੰ ਆਸਾਨ ਬਣਾਇਆ ਹੈ, ਸਗੋਂ ਵਿੱਕਰੀ ਨੂੰ ਵੀ ਸੁਵਿਧਾਜਨਕ ਬਣਾਇਆ ਹੈ, ਜਿਹੜਾ ਕਿ ਖਰੀਦ ਦੇ ਦ੍ਰਿਸ਼ਟੀਕੋਣ ਵਿੱਚ ਇੱਕ ਆਦਰਸ਼ ਬਦਲਾਅ ਦਾ ਪ੍ਰਤੀਕ ਹੈ।

 

ਡਿਮਾਂਡ ਐਗਰੀਗੇਸ਼ਨ ਮੋਡੀਊਲ ਵਰਗੀਆਂ ਪਹਿਲਕਦਮੀਆਂ ਰਾਹੀਂ ਜੀਈਐੱਮ ਸਰਕਾਰੀ ਲੈਣ-ਦੇਣ ਨੂੰ ਆਰਥਿਕ ਅਤੇ ਸਮਰੱਥ ਬਣਾਉਣਾ ਜਾਰੀ ਰੱਖਦਾ ਹੈ। ਵੱਖ-ਵੱਖ ਸੰਸਥਾਵਾਂ ਵਿੱਚ ਸਮਾਨ ਉਤਪਾਦਾਂ ਦੀ ਮੰਗ ਨੂੰ ਹਾਸਲ ਕਰਕੇ ਜੀਈਐੱਮ ਰੱਖਿਆ ਮੰਤਰਾਲੇ ਵਰਗੇ ਖਰੀਦਦਾਰਾਂ ਲਈ ਵੱਡੀ ਮਾਤਰਾ ਵਿੱਚ ਖਰੀਦਦਾਰੀ ਦੇ ਲਾਭਾਂ ਨੂੰ ਵੱਧ ਤੋਂ ਵੱਧ ਕਰ ਰਿਹਾ ਹੈ, ਜੋ ਸਰਕਾਰੀ ਖਰੀਦ ਅਭਿਆਸਾਂ ਵਿੱਚ ਪਰਿਵਰਤਨਸ਼ੀਲ ਤਬਦੀਲੀ ਲਿਆਉਣ ਲਈ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦਾ ਹੈ।

*************
 

ਐੱਮਜੀ/ਏਆਰ/ਏਕੇ/ਡੀਕੇ



(Release ID: 2006592) Visitor Counter : 39