ਪ੍ਰਧਾਨ ਮੰਤਰੀ ਦਫਤਰ
ਇੰਟਰਨੈਸ਼ਨਲ ਐਨਰਜੀ ਏਜੰਸੀ ਦੀ ਮੰਤਰੀ ਪੱਧਰੀ ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
14 FEB 2024 3:10PM by PIB Chandigarh
ਐਕਸੀਲੈਂਸੀਜ਼, ਦੇਵੀਓ ਅਤੇ ਸੱਜਣੋ, ਨਮਸਕਾਰ।
ਇੰਟਰਨੈਸ਼ਨਲ ਐਨਰਜੀ ਏਜੰਸੀ ਦੀ ਮੰਤਰੀ ਪੱਧਰੀ ਬੈਠਕ ਵਿੱਚ ਮੌਜੂਦ ਸਾਰਿਆਂ ਨੂੰ ਸ਼ੁਭਕਾਮਨਾਵਾਂ। ਇਹ ਮਹੱਤਵਪੂਰਨ ਹੈ ਕਿ ਇੰਟਰਨੈਸ਼ਨਲ ਐਨਰਜੀ ਏਜੰਸੀ (ਆਈਈਏ) ਆਪਣੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੀਲ ਪੱਥਰ ਲਈ ਵਧਾਈਆਂ। ਮੈਂ ਇਸ ਬੈਠਕ ਦੀ ਸਹਿ-ਪ੍ਰਧਾਨਗੀ ਕਰਨ ਲਈ ਆਇਰਲੈਂਡ ਅਤੇ ਫਰਾਂਸ ਦਾ ਭੀ ਧੰਨਵਾਦ ਕਰਦਾ ਹਾਂ।
ਦੋਸਤੋ,
ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੈ। ਨਿਰੰਤਰ ਵਿਕਾਸ ਲਈ ਊਰਜਾ ਸੁਰੱਖਿਆ ਅਤੇ ਸਥਿਰਤਾ ਦੀ ਜ਼ਰੂਰਤ ਹੁੰਦੀ ਹੈ। ਇੱਕ ਦਹਾਕੇ ਵਿੱਚ, ਅਸੀਂ 11ਵੀਂ ਸਭ ਤੋਂ ਬੜੀ ਅਰਥਵਿਵਸਥਾ ਤੋਂ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਗਏ ਹਾਂ। ਅਜਿਹੇ ਸਮੇਂ ਵਿੱਚ, ਸਾਡੀ ਸੌਰ ਊਰਜਾ ਸਮਰੱਥਾ 26 ਗੁਣਾ ਵਧ ਗਈ ਹੈ! ਸਾਡੀ ਅਖੁੱਟ ਊਰਜਾ ਸਮਰੱਥਾ ਭੀ ਦੁੱਗਣੀ ਹੋ ਗਈ ਹੈ। ਅਸੀਂ ਸਮਾਂ ਸੀਮਾ ਤੋਂ ਪਹਿਲਾਂ, ਇਸ ਸਬੰਧ ਵਿੱਚ ਪੈਰਿਸ ਦੀਆਂ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪਾਰ ਕਰ ਲਿਆ ਹੈ।
ਦੋਸਤੋ,
ਭਾਰਤ ਵਿਸ਼ਵ ਦੀ 17% ਆਬਾਦੀ ਦਾ ਬਸੇਰਾ ਹੈ। ਅਸੀਂ ਦੁਨੀਆ ਦੀਆਂ ਕੁਝ ਸਭ ਤੋਂ ਵੱਡੀਆਂ ਊਰਜਾ ਪਹੁੰਚ ਪਹਿਲਾਂ ਚਲਾ ਰਹੇ ਹਾਂ। ਫਿਰ ਵੀ, ਸਾਡੀ ਕਾਰਬਨ ਨਿਕਾਸੀ ਕੁੱਲ ਵਿਸ਼ਵਵਿਆਪੀ ਨਿਕਾਸੀ ਦਾ ਸਿਰਫ਼ 4% ਹੈ। ਹਾਲਾਂਕਿ, ਅਸੀਂ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਦ੍ਰਿੜ੍ਹਤਾ ਨਾਲ ਪ੍ਰਤੀਬੱਧ ਹਾਂ। ਸਾਡੀ ਇੱਕ ਸਮੂਹਿਕ ਅਤੇ ਕਿਰਿਆਸ਼ੀਲ ਪਹੁੰਚ ਹੈ। ਭਾਰਤ ਪਹਿਲਾਂ ਹੀ ਅੰਤਰਰਾਸ਼ਟਰੀ ਸੌਰ ਗਠਬੰਧਨ ਜਿਹੀਆਂ ਪਹਿਲਾਂ ਦੀ ਅਗਵਾਈ ਕਰ ਚੁੱਕਿਆ ਹੈ। ਸਾਡਾ ਮਿਸ਼ਨ ਲਾਇਫ (LiFE) ਇੱਕ ਸਮੂਹਿਕ ਪ੍ਰਭਾਵ ਲਈ ਗ੍ਰਹਿ ਪੱਖੀ ਜੀਵਨ ਸ਼ੈਲੀ ਵਿਕਲਪਾਂ 'ਤੇ ਕੇਂਦ੍ਰਿਤ ਹੈ। 'ਰਿਡਿਊਸ, ਰੀਯੂਜ਼ ਅਤੇ ਰੀਸਾਈਕਲ' ਭਾਰਤ ਦੇ ਰਵਾਇਤੀ ਜੀਵਨ ਢੰਗ ਦਾ ਹਿੱਸਾ ਹਨ। ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਨੇ ਭੀ ਇਸ ਮੋਰਚੇ 'ਤੇ ਮਹੱਤਵਪੂਰਨ ਕਾਰਵਾਈ ਕੀਤੀ। ਗਲੋਬਲ ਬਾਇਓਫਿਊਲ ਅਲਾਇੰਸ ਦੀ ਸ਼ੁਰੂਆਤ ਇਸ ਦੀਆਂ ਪ੍ਰਮੁੱਖਤਾਵਾਂ ਵਿੱਚੋਂ ਇੱਕ ਸੀ। ਮੈਂ ਇਸ ਪਹਿਲ ਲਈ ਇੰਟਰਨੈਸ਼ਨਲ ਐਨਰਜੀ ਏਜੰਸੀ (ਆਈਈਏ) ਦੇ ਸਮਰਥਨ ਲਈ ਧੰਨਵਾਦ ਕਰਦਾ ਹਾਂ।
ਦੋਸਤੋ,
ਸਮਾਵੇਸ਼ਤਾ ਕਿਸੇ ਭੀ ਸੰਸਥਾ ਦੀ ਭਰੋਸੇਯੋਗਤਾ ਅਤੇ ਸਮਰੱਥਾ ਨੂੰ ਵਧਾਉਂਦੀ ਹੈ। 1.4 ਬਿਲੀਅਨ ਭਾਰਤੀ ਟੈਲੰਟ, ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਸਾਹਮਣੇ ਲਿਆਉਂਦੇ ਹਨ। ਅਸੀਂ ਹਰੇਕ ਮਿਸ਼ਨ ਲਈ ਪੈਮਾਨੇ ਅਤੇ ਗਤੀ, ਮਾਤਰਾ ਅਤੇ ਗੁਣਵੱਤਾ ਨੂੰ ਲਿਆਉਂਦੇ ਹਾਂ। ਮੈਨੂੰ ਯਕੀਨ ਹੈ ਕਿ ਜਦੋਂ ਭਾਰਤ ਇਸ ਵਿੱਚ ਬੜੀ ਭੂਮਿਕਾ ਨਿਭਾਏਗਾ ਤਾਂ ਇੰਟਰਨੈਸ਼ਨਲ ਐਨਰਜੀ ਏਜੰਸੀ (ਆਈਈਏ) ਨੂੰ ਲਾਭ ਹੋਵੇਗਾ। ਮੈਂ ਇੰਟਰਨੈਸ਼ਨਲ ਐਨਰਜੀ ਏਜੰਸੀ (ਆਈਈਏ) ਦੀ ਮੰਤਰੀ ਪੱਧਰੀ ਮੀਟਿੰਗ ਦੀ ਸਫ਼ਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਭੇਜਦਾ ਹਾਂ। ਆਓ ਮੌਜੂਦਾ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਨਵੀਂ ਬਣਾਉਣ ਲਈ ਇਸ ਪਲੈਟਫਾਰਮ ਦਾ ਲਾਭ ਉਠਾਈਏ। ਆਓ ਅਸੀਂ ਇੱਕ ਸਾਫ਼-ਸੁਥਰੀ, ਹਰੀ-ਭਰੀ ਅਤੇ ਸਮਾਵੇਸ਼ੀ ਦੁਨੀਆ ਦਾ ਨਿਰਮਾਣ ਕਰੀਏ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ ਧੰਨਵਾਦ।
********
ਡੀਐੱਸ/ਵੀਜੇ/ਏਕੇ
(Release ID: 2006452)
Visitor Counter : 78
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam