ਰੱਖਿਆ ਮੰਤਰਾਲਾ
ਆਲਮੀ ਮੰਚ 'ਤੇ ਹਥਿਆਰਬੰਦ ਬਲਾਂ ਦੀ ਨਾਰੀ ਸ਼ਕਤੀ: ਸਕੁਐਡਰਨ ਲੀਡਰ ਭਾਵਨਾ ਕੰਠ, ਕਰਨਲ ਪੋਨੰਗ ਡੋਮਿੰਗ ਅਤੇ ਲੈਫਟੀਨੈਂਟ ਕਮਾਂਡਰ ਅੰਨੂ ਪ੍ਰਕਾਸ਼ ਨੇ ਰਿਆਧ ਵਿੱਚ ਵਿਸ਼ਵ ਰੱਖਿਆ ਸ਼ੋਅ 2024 ਵਿੱਚ ਆਪਣੀ ਸ਼ਾਨਦਾਰ ਯਾਤਰਾ ਦੇ ਤਜਰਬੇ ਸਾਂਝੇ ਕੀਤੇ
Posted On:
08 FEB 2024 10:13AM by PIB Chandigarh
ਵਿਸ਼ਵ ਰੱਖਿਆ ਸ਼ੋਅ (ਡਬਲਿਊਡੀਐੱਸ) 2024, ਜੋ ਮੌਜੂਦਾ ਵਿੱਚ ਰਿਆਧ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਵਿੱਚ ਤਿੰਨਾਂ ਸੈਨਾਵਾਂ ਦੀ ਮਹਿਲਾ ਪ੍ਰਤੀਨਿਧਤਾ ਦੇਖੀ ਗਈ, ਜੋ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਸਾਰੇ ਖੇਤਰਾਂ ਵਿੱਚ ਨਾਰੀ ਸ਼ਕਤੀ ਦਾ ਲਾਭ ਲੈਣ ਦੇ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ। ਸਕੁਐਡਰਨ ਲੀਡਰ ਭਾਵਨਾ ਕੰਠ, ਕਰਨਲ ਪੋਨੰਗ ਡੋਮਿੰਗ ਅਤੇ ਲੈਫਟੀਨੈਂਟ ਕਮਾਂਡਰ ਅੰਨੂ ਪ੍ਰਕਾਸ਼ ਨੇ ਡਬਲਿਊਡੀਐੱਸ 2024 ਦੇ ਵੱਖ-ਵੱਖ ਸੈਮੀਨਾਰਾਂ ਵਿੱਚ ਵਿਸ਼ੇਸ਼ ਤੌਰ 'ਤੇ ਰੱਖਿਆ ਥੀਮ ਵਾਲੇ ਅੰਤਰਰਾਸ਼ਟਰੀ ਮਹਿਲਾ ਮੁਕਾਬਲਿਆਂ ਵਿੱਚ ਹਥਿਆਰਬੰਦ ਸੈਨਾਵਾਂ ਦੀ ਨੁਮਾਇੰਦਗੀ ਕੀਤੀ।
07 ਫਰਵਰੀ, 2024 ਨੂੰ ਭਾਰਤੀ ਹਵਾਈ ਸੈਨਾ ਦੀ ਇੱਕ ਲੜਾਕੂ ਪਾਇਲਟ ਸਕੁਐਡਰਨ ਲੀਡਰ ਭਾਵਨਾ ਕੰਠ ਨੇ ਸੰਯੁਕਤ ਰਾਸ਼ਟਰ ਵਿੱਚ ਸਾਊਦੀ ਰਾਜਦੂਤ ਰਾਜਕੁਮਾਰੀ ਰੀਮਾ ਬਿੰਤ ਬੰਦਰ ਅਲ-ਸਾਊਦ ਦੀ ਮੇਜ਼ਬਾਨੀ ਵਿੱਚ 'ਰੱਖਿਆ ਵਿੱਚ ਅੰਤਰ-ਰਾਸ਼ਟਰੀ ਮਹਿਲਾਵਾਂ - ਸੰਮਲਿਤ ਭਵਿੱਖ ਲਈ ਨਿਵੇਸ਼' ਸਿਰਲੇਖ ਵਾਲੇ ਸੈਮੀਨਾਰ ਵਿੱਚ ਇੱਕ ਪੈਨਲਿਸਟ ਦੇ ਤੌਰ 'ਤੇ ਸ਼ਮੂਲੀਅਤ ਕੀਤੀ। ਸਕੁਐਡਰਨ ਲੀਡਰ ਨੇ ਰੁਕਾਵਟਾਂ ਨੂੰ ਤੋੜਨ ਅਤੇ ਅਸਮਾਨ ਵਿੱਚ ਉੱਡਣ ਦੀ ਆਪਣੀ ਪ੍ਰੇਰਣਾਦਾਇਕ ਯਾਤਰਾ ਨੂੰ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਉਹ ਭਾਰਤ ਵਿੱਚ ਮਾਣਮੱਤੇ ਫਾਈਟਰ ਪਾਇਲਟ ਕਲੱਬ ਦਾ ਹਿੱਸਾ ਬਣੇ। ਅਗਵਾਈ, ਲਚਕੀਲੇਪਣ ਅਤੇ ਆਧੁਨਿਕ ਯੁੱਧ ਵਿੱਚ ਮਹਿਲਾਵਾਂ ਦੀ ਉੱਭਰਦੀ ਭੂਮਿਕਾ ਬਾਰੇ ਉਸ ਦੀ ਸੂਝ-ਬੂਝ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ। ਉਹ ਗਣਤੰਤਰ ਦਿਵਸ ਪਰੇਡ (2021) ਵਿੱਚ ਹਿੱਸਾ ਲੈਣ ਵਾਲੇ ਪਹਿਲੇ ਮਹਿਲਾ ਲੜਾਕੂ ਪਾਇਲਟ ਹਨ। ਉਨ੍ਹਾਂ ਨੇ ਗਣਤੰਤਰ ਦਿਵਸ 2024 ਫਲਾਈਪਾਸਟ ਵਿੱਚ ਵੀ ਹਿੱਸਾ ਲਿਆ।
ਭਾਰਤੀ ਫੌਜ ਦੀ ਕਰਨਲ ਪੋਨੰਗ ਡੋਮਿੰਗ ਉੱਤਰੀ ਸੈਕਟਰ ਵਿੱਚ 15,000 ਫੁੱਟ ਤੋਂ ਉੱਪਰ ਸਥਿਤ ਵਿਸ਼ਵ ਦੀ ਸਭ ਤੋਂ ਉੱਚੀ ਬਾਰਡਰ ਟਾਸਕ ਫੋਰਸ ਦੀ ਕਮਾਨ ਸੰਭਾਲਣ ਵਾਲੇ ਪਹਿਲੇ ਮਹਿਲਾ ਅਧਿਕਾਰੀ ਹਨ ਜਿਨ੍ਹਾਂ ਨੂੰ 20 ਸਾਲਾਂ ਤੋਂ ਵੱਧ ਸੇਵਾ ਵਿੱਚ ਕਈ ਕੰਮਾਂ ਵਿੱਚ ਮੋਹਰੀ ਹੋਣ ਦਾ ਸਿਹਰਾ ਜਾਂਦਾ ਹੈ। ਉਹ ਇੱਕ ਇੰਜੀਨੀਅਰਿੰਗ ਅਧਿਕਾਰੀ ਹੋਣ ਦੇ ਨਾਤੇ ਕਈ ਚੁਣੌਤੀਪੂਰਨ ਕਾਰਜਾਂ ਵਿੱਚ ਸਭ ਤੋਂ ਅੱਗੇ ਰਹੇ ਹਨ।
ਭਾਰਤੀ ਨੌ-ਸੈਨਾ ਦੇ ਲੈਫਟੀਨੈਂਟ ਕਮਾਂਡਰ ਅੰਨੂ ਪ੍ਰਕਾਸ਼ ਨੇ ਸਮੁੰਦਰੀ ਸੁਰੱਖਿਆ ਅਤੇ ਸੰਚਾਲਨ ਵਿੱਚ ਆਪਣੀ ਮੁਹਾਰਤ ਨੂੰ ਸਾਹਮਣੇ ਲਿਆਂਦਾ। ਉਨ੍ਹਾਂ ਦੀ ਭਾਗੀਦਾਰੀ ਨੇ ਭਾਰਤ ਦੀ ਵਿਸ਼ਾਲ ਤੱਟਵਰਤੀ ਰੇਖਾ ਦੀ ਸੁਰੱਖਿਆ ਅਤੇ ਖੇਤਰੀ ਸਥਿਰਤਾ ਨੂੰ ਯਕੀਨੀ ਬਣਾਉਣ ਵਿੱਚ ਮਹਿਲਾਵਾਂ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕੀਤਾ। ਸਮਾਗਮ ਵਿੱਚ ਉਨ੍ਹਾਂ ਦੀ ਮੌਜੂਦਗੀ ਨੇ ਸਮੁੰਦਰੀ ਖੇਤਰ ਵਿੱਚ ਭਾਰਤ ਅਤੇ ਹੋਰ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਅਤੇ ਸਹਿਯੋਗ ਨੂੰ ਵਧਾਉਣ ਵਿੱਚ ਮਦਦ ਕੀਤੀ।
ਡਬਲਿਊਡੀਐੱਸ 2024 ਵਿੱਚ ਇਨ੍ਹਾਂ ਤਿੰਨ ਬੇਮਿਸਾਲ ਮਹਿਲਾ ਅਧਿਕਾਰੀਆਂ ਦੀ ਭਾਗੀਦਾਰੀ ਨੇ ਰੱਖਿਆ ਲੈਂਡਸਕੇਪ ਵਿੱਚ ਭਾਰਤੀ ਮਹਿਲਾਵਾਂ ਦੀ ਵਧ ਰਹੀ ਭੂਮਿਕਾ ਦੇ ਪ੍ਰਮਾਣ ਵਜੋਂ ਕੰਮ ਕੀਤਾ। ਇਹ ਤਿੰਨੋਂ ਮਹਿਲਾ ਅਧਿਕਾਰੀ ਵੱਖ-ਵੱਖ ਸਕੂਲਾਂ ਦੇ ਲਗਭਗ 600 ਸਕੂਲੀ ਬੱਚਿਆਂ ਨੂੰ 08 ਫਰਵਰੀ, 2024 ਨੂੰ ਇੰਟਰਨੈਸ਼ਨਲ ਇੰਡੀਅਨ ਸਕੂਲ, ਰਿਆਦ ਵਿਖੇ ਆਪਣੀ ਸ਼ਾਨਦਾਰ ਯਾਤਰਾ ਬਾਰੇ ਇੱਕ ਪ੍ਰੇਰਣਾਦਾਇਕ ਭਾਸ਼ਣ ਦੇਣਗੇ। ਇਹ ਸਮਾਗਮ ਵਰਦੀ ਵਿੱਚ ਭਾਰਤੀ ਮਹਿਲਾਵਾਂ ਦੀਆਂ ਵਿਭਿੰਨ ਪ੍ਰਤਿਭਾਵਾਂ ਅਤੇ ਅਗਵਾਈ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਮੰਚ ਵਜੋਂ ਕੰਮ ਕਰੇਗਾ, ਭਵਿੱਖ ਦੀਆਂ ਪੀੜ੍ਹੀਆਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਨਵੇਂ ਆਧਾਰਾਂ ਨੂੰ ਕਵਰ ਕਰਨ ਲਈ ਪ੍ਰੇਰਿਤ ਕਰੇਗਾ।
04 ਫਰਵਰੀ, 2024 ਨੂੰ ਸ਼ੁਰੂ ਹੋਇਆ ਡਬਲਿਊਡੀਐੱਸ 2024, 08 ਫਰਵਰੀ, 2024 ਨੂੰ ਸਮਾਪਤ ਹੋਵੇਗਾ। ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ ਸ਼ੋਅ ਲਈ ਭਾਰਤੀ ਪ੍ਰਤੀਨਿਧੀ ਮੰਡਲ ਦੇ ਮੁਖੀ ਵਜੋਂ ਰਿਆਦ ਦਾ ਦੌਰਾ ਕੀਤਾ।
*****
ਏਬੀਬੀ/ਸੈਵੀ
(Release ID: 2005612)
Visitor Counter : 67