ਘੱਟ ਗਿਣਤੀ ਮਾਮਲੇ ਮੰਤਰਾਲਾ
ਨਈ ਮੰਜ਼ਿਲ ਸਕੀਮ ਤਹਿਤ 98,712 ਲਾਭਪਾਤਰੀਆਂ ਨੂੰ ਸਿਖਲਾਈ ਦਿੱਤੀ ਗਈ
Posted On:
07 FEB 2024 6:08PM by PIB Chandigarh
ਨਈ ਮੰਜ਼ਿਲ ਸਕੀਮ 2014-15 ਤੋਂ 2020-21 ਤੱਕ ਲਾਗੂ ਕੀਤੀ ਗਈ ਸੀ, ਜਿਸ ਦਾ ਉਦੇਸ਼ ਘੱਟ ਗਿਣਤੀ ਨੌਜਵਾਨਾਂ ਨੂੰ ਲਾਭ ਪਹੁੰਚਾਉਣਾ ਸੀ, ਜਿਨ੍ਹਾਂ ਕੋਲ ਸਕੂਲ ਛੱਡਣ ਦਾ ਰਸਮੀ ਸਰਟੀਫਿਕੇਟ ਨਹੀਂ ਹੈ। ਇਸ ਸਕੀਮ ਨੇ ਰਸਮੀ ਸਿੱਖਿਆ (ਕਲਾਸ VIII ਜਾਂ X) ਅਤੇ ਹੁਨਰਾਂ ਦਾ ਸੁਮੇਲ ਪ੍ਰਦਾਨ ਕੀਤਾ ਅਤੇ ਲਾਭਪਾਤਰੀਆਂ ਨੂੰ ਬਿਹਤਰ ਰੁਜ਼ਗਾਰ ਅਤੇ ਰੋਜ਼ੀ-ਰੋਟੀ ਦੀ ਭਾਲ ਕਰਨ ਦੇ ਯੋਗ ਬਣਾਇਆ। ਸਕੀਮ ਦੀ ਸ਼ੁਰੂਆਤ ਤੋਂ ਲੈ ਕੇ, ਹੁਣ ਤੱਕ 98,712 ਲਾਭਪਾਤਰੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ, 58,168 ਨੂੰ ਰੋਜ਼ਗਾਰ ਮਿਲਿਆ ਹੈ ਅਤੇ 8,546 ਨੇ ਹੁਣ ਤੱਕ ਹੋਰ ਸਿੱਖਿਆ ਜਾਂ ਹੁਨਰ ਸਿਖਲਾਈ ਹਾਸਲ ਕੀਤੀ ਹੈ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਨਈ ਮੰਜ਼ਿਲ ਸਕੀਮ ਅਧੀਨ ਸ਼ੁਰੂ ਤੋਂ ਹੀ ਲਾਭਪਾਤਰੀਆਂ ਦੀ ਲਿੰਗ-ਅਧਾਰਿਤ ਗਿਣਤੀ ਅਨੁਬੰਧ ਵਿੱਚ ਰੱਖੀ ਗਈ ਹੈ।
ਯੋਜਨਾ ਨੂੰ ਪ੍ਰੋਜੈਕਟ ਲਾਗੂ ਕਰਨ ਵਾਲੀਆਂ ਏਜੰਸੀਆਂ ਵਲੋਂ ਲਾਗੂ ਕੀਤਾ ਗਿਆ ਸੀ, ਇਸ ਲਈ, ਫੰਡ ਅਲਾਟਮੈਂਟ 'ਤੇ ਰਾਜ/ਯੂਟੀ-ਵਾਰ ਡੇਟਾ ਮੰਤਰਾਲੇ ਵਿੱਚ ਨਹੀਂ ਰੱਖਿਆ ਜਾਂਦਾ ਹੈ। ਸ਼ੁਰੂ ਤੋਂ 562.39 ਕਰੋੜ ਰੁਪਏ ਸਕੀਮ ਤਹਿਤ ਅਲਾਟ ਕੀਤੇ ਗਏ ਹਨ, ਜਿਸ ਵਿੱਚੋਂ 2022-23 ਤੱਕ 456.19 ਕਰੋੜ ਰੁਪਏ ਦੀ ਵਰਤੋਂ ਕੀਤੀ ਗਈ ਹੈ।
ਅਨੁਬੰਧ
ਨਈ ਮੰਜ਼ਿਲ ਸਕੀਮ ਅਧੀਨ ਸ਼ੁਰੂ ਤੋਂ ਹੀ ਲਾਭਪਾਤਰੀਆਂ ਦੀ ਰਾਜ/ਯੂਟੀ ਅਤੇ ਲਿੰਗ ਅਨੁਸਾਰ ਗਿਣਤੀ
|
ਰਾਜ
|
ਪੁਰਸ਼
|
ਮਹਿਲਾ
|
ਕੁੱਲ ਸਿਖਲਾਈ ਪ੍ਰਾਪਤ
|
ਅੰਡਮਾਨ ਅਤੇ ਨਿਕੋਬਾਰ
|
154
|
259
|
413
|
ਆਂਧਰ ਪ੍ਰਦੇਸ਼
|
144
|
682
|
826
|
ਅਰੁਣਾਚਲ ਪ੍ਰਦੇਸ਼
|
393
|
427
|
820
|
ਅਸਮ
|
1641
|
4276
|
5917
|
ਬਿਹਾਰ
|
4233
|
4987
|
9220
|
ਛੱਤੀਸਗੜ੍ਹ
|
663
|
1376
|
2039
|
ਦਿੱਲੀ
|
2242
|
1640
|
3882
|
ਗੋਆ
|
70
|
343
|
413
|
ਗੁਜਰਾਤ
|
679
|
2278
|
2957
|
ਹਰਿਆਣਾ
|
2291
|
1032
|
3323
|
ਹਿਮਾਚਲ ਪ੍ਰਦੇਸ਼
|
555
|
413
|
968
|
ਜੰਮੂ ਅਤੇ ਕਸ਼ਮੀਰ
|
3187
|
4580
|
7767
|
ਝਾਰਖੰਡ
|
2737
|
4176
|
6913
|
ਕਰਨਾਟਕ
|
805
|
1563
|
2368
|
ਕੇਰਲ
|
983
|
1082
|
2065
|
ਮੱਧ ਪ੍ਰਦੇਸ਼
|
1144
|
2500
|
3644
|
ਮਹਾਰਾਸ਼ਟਰ
|
1858
|
746
|
2604
|
ਮਣੀਪੁਰ
|
772
|
611
|
1383
|
ਮੇਘਾਲਿਆ
|
1021
|
1332
|
2353
|
ਨਾਗਾਲੈਂਡ
|
359
|
467
|
826
|
ਓਡੀਸ਼ਾ
|
320
|
920
|
1240
|
ਪੰਜਾਬ
|
4350
|
2821
|
7171
|
ਰਾਜਸਥਾਨ
|
1697
|
1069
|
2766
|
ਤਮਿਲਨਾਡੂ
|
1531
|
1379
|
2910
|
ਤੇਲੰਗਾਨਾ
|
3273
|
2604
|
5877
|
ਤ੍ਰਿਪੁਰਾ
|
260
|
242
|
502
|
ਉੱਤਰ ਪ੍ਰਦੇਸ਼
|
4377
|
6469
|
10846
|
ਉਤਰਾਖੰਡ
|
590
|
379
|
969
|
ਪੱਛਮੀ ਬੰਗਾਲ
|
2150
|
3580
|
5730
|
ਕੁੱਲ ਗਿਣਤੀ
|
44,479
|
54,233
|
98,712
|
ਇਹ ਜਾਣਕਾਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
****
ਐੱਸਐੱਸ/ਟੀਐੱਫਕੇ
(Release ID: 2005301)
Visitor Counter : 86