ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 12 ਤੋਂ 14 ਫਰਵਰੀ ਤੱਕ ਗੁਜਰਾਤ ਅਤੇ ਰਾਜਸਥਾਨ ਦੇ ਦੌਰੇ ‘ਤੇ ਰਹਿਣਗੇ
Posted On:
11 FEB 2024 8:26PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 12 ਤੋਂ 14 ਫਰਵਰੀ, 2024 ਤੱਕ ਗੁਜਰਾਤ ਅਤੇ ਰਾਜਸਥਾਨ ਦੇ ਦੌਰੇ ‘ਤੇ ਰਹਿਣਗੇ।
12 ਫਰਵਰੀ ਨੂੰ ਮਾਣਯੋਗ ਰਾਸ਼ਟਰਪਤੀ ਗੁਜਰਾਤ ਦੇ ਟੰਕਾਰਾ (Tankara) ਵਿਖੇ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ 200ਵੇਂ ਜਨਮੋਤਸਵ-ਗਯਾਨ ਜਯੋਤੀ ਪਰਵ ਸਮਰਣੋਤਸਵ ਸਮਾਰੋਹ(200th Janmotsav – Gyan Jyoti Parv Smaranotsav Samaroh) ਦੀ ਸ਼ੋਭਾ ਵਧਾਉਣਗੇ। ਉਸੇ ਦਿਨ ਮਾਣਯੋਗ ਰਾਸ਼ਟਰਪਤੀ ਸੂਰਤ ਵਿੱਚ ਸਰਦਾਰ ਵੱਲਭਭਾਈ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ ਦੀ 20ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਉਣਗੇ ਅਤੇ ਇਸ ਅਵਸਰ ‘ਤੇ ਸੰਬੋਧਨ ਭੀ ਕਰਨਗੇ।
13 ਫਰਵਰੀ ਨੂੰ ਮਾਣਯੋਗ ਰਾਸ਼ਟਰਪਤੀ ਸ੍ਰੀਮਦ ਰਾਜਚੰਦਰ ਮਿਸ਼ਨ ਧਰਮਪੁਰ, ਵਲਸਾਡ (Srimad Rajchandra Mission Dharampur, Valsad) ਦਾ ਦੌਰਾ ਕਰਨਗੇ। ਮਾਣਯੋਗ ਰਾਸ਼ਟਰਪਤੀ ਧਰਮਪੁਰ ਵਿੱਚ ਗੁਜਰਾਤ ਦੇ ਪੀਵੀਟੀਜੀ (PVTGs) ਦੇ ਮੈਂਬਰਾਂ ਦੇ ਨਾਲ ਭੀ ਸੰਵਾਦ ਕਰਨਗੇ।
14 ਫਰਵਰੀ ਨੂੰ ਮਾਣਯੋਗ ਰਾਸ਼ਟਰਪਤੀ ਰਾਜਸਥਾਨ ਦੇ ਬੇਣੇਸ਼ਵਰ ਧਾਮ (BeneshwarDham) ਵਿੱਚ ਵਿਭਿੰਨ ਸਵੈ ਸਹਾਇਤਾ ਸਮੂਹਾਂ (Self Help Groups) ਨਾਲ ਜੁੜੀਆਂ ਕਬਾਇਲੀ ਮਹਿਲਾਵਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ।
*************
ਡੀਐੱਸ
(Release ID: 2005168)
Visitor Counter : 54