ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਸ਼੍ਰੀ ਜੋਤੀਰਾਦਿਤਿਆ ਐੱਮ ਸਿੰਧੀਆ ਨੇ 'ਮੇਕ ਇਨ ਇੰਡੀਆ' ਦੇ ਤਹਿਤ ਏਅਰਬੱਸ ਦੇ ਏ 220 ਡੋਰ ਨਿਰਮਾਣ ਸਹੂਲਤ ਦਾ ਉਦਘਾਟਨ ਕੀਤਾ


ਏਅਰਬੱਸ ਨੇ ਭਾਰਤ ਵਿੱਚ ਸਿੰਗਲ-ਆਇਜ਼ਲ ਏ 220 ਫੈਮਿਲੀ ਏਅਰਕ੍ਰਾਫਟ ਲਈ ਸਾਰੇ ਦਰਵਾਜ਼ੇ ਬਣਾਉਣ ਲਈ ਡਾਇਨੈਮੈਟਿਕ ਟੈਕਨੋਲੋਜੀਜ਼ ਨਾਲ ਭਾਈਵਾਲੀ ਕੀਤੀ

ਇਸਦਾ ਸਥਾਨਕ ਨਿਰਮਾਣ 'ਮੇਕ-ਇਨ-ਇੰਡੀਆ' ਅਤੇ ਆਤਮ-ਨਿਰਭਰ ਭਾਰਤ ਨੂੰ ਹੱਲ੍ਹਾਸ਼ੇਰੀ ਦੇਵੇਗਾ - ਰੋਜ਼ਗਾਰ ਦੇ ਮੌਕੇ ਵਧਾਏਗਾ

ਇਹ ਭਾਰਤੀ ਏਰੋਸਪੇਸ ਨਿਰਮਾਣ ਕੰਪਨੀ ਲਈ ਹੁਣ ਤੱਕ ਦੇ ਸਭ ਤੋਂ ਵੱਡੇ ਨਿਰਯਾਤ ਇਕਰਾਰਨਾਮਿਆਂ ਵਿੱਚੋਂ ਇੱਕ ਹੈ

Posted On: 08 FEB 2024 5:51PM by PIB Chandigarh

ਕੇਂਦਰੀ ਸ਼ਹਿਰੀ ਹਵਾਬਾਜ਼ੀ ਅਤੇ ਸਟੀਲ ਮੰਤਰੀ ਸ਼੍ਰੀ ਜੋਤੀਰਾਦਿਤਿਆ ਐੱਮ ਸਿੰਧੀਆ ਨੇ ਅੱਜ ਆਯੋਜਿਤ ਇੱਕ ਮਹੱਤਵਪੂਰਨ ਸਮਾਗਮ ਦੌਰਾਨ "ਮੇਕ-ਇਨ-ਇੰਡੀਆ" ਪਹਿਲਕਦਮੀ ਤਹਿਤ ਏਅਰਬੱਸ ਦੇ ਮਹੱਤਵਪੂਰਨ ਵਿਸਤਾਰ ਸਹੂਲਤ ਦਾ ਉਦਘਾਟਨ ਕੀਤਾ। ਏਅਰਬੱਸ ਅਤੇ ਡਾਇਨਾਮੈਟਿਕ ਟੈਕਨੋਲੋਜੀਜ਼ ਨੇ ਭਾਰਤ ਵਿੱਚ ਸਿੰਗਲ-ਆਇਜ਼ਲ ਏ 220 ਫੈਮਿਲੀ ਏਅਰਕ੍ਰਾਫਟ ਦੇ ਸਾਰੇ ਦਰਵਾਜ਼ੇ ਬਣਾਉਣ ਲਈ ਹੱਥ ਮਿਲਾਇਆ ਹੈ।

Image

ਨਵੀਂ ਨਿਰਮਾਣ ਸਹੂਲਤ ਬਾਰੇ ਗੱਲ ਕਰਦੇ ਹੋਏ ਸ਼੍ਰੀ ਸਿੰਧੀਆ ਨੇ ਕਿਹਾ, “ਭਾਰਤ ਸਮੁੱਚੀ ਦੁਨੀਆ ਵਿੱਚ ਏਰੋਸਪੇਸ ਨਿਰਮਾਣ ਲਈ ਲਗਾਤਾਰ ਇੱਕ ਟਿਕਾਣਾ ਬਣ ਰਿਹਾ ਹੈ, ਏਅਰਬੱਸ ਦੇ ਨਾਲ ਪਹਿਲਾਂ ਹੀ ਕੰਮ ਕਰ ਰਹੀ ਡਾਇਨਾਮੈਟਿਕ ਟੈਕਨੋਲੋਜੀਜ਼ ਲਈ ਏਅਰਕ੍ਰਾਫਟ ਦੇ ਦਰਵਾਜ਼ਿਆਂ ਦਾ ਸਭ ਤੋਂ ਵੱਡਾ ਆਰਡਰ ਮਾਣਯੋਗ ਪ੍ਰਧਾਨ ਮੰਤਰੀ ਦੇ ਮੇਕ ਇਨ ਇੰਡੀਆ ਸੰਕਲਪ ਲਈ ਇੱਕ ਸ਼ਾਨਦਾਰ ਪਲ ਹੈ। ।

ਮੇਕ ਇਨ ਇੰਡੀਆ ਮਿਸ਼ਨ ਵਿੱਚ ਏਅਰਬੱਸ ਦੇ ਯੋਗਦਾਨ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਕੰਪਨੀ ਪਹਿਲਾਂ ਹੀ 750 ਮਿਲੀਅਨ ਡਾਲਰ ਦੇ ਭਾਰਤ ਵਿੱਚ ਬਣੇ ਉਤਪਾਦਾਂ ਦਾ ਨਿਰਯਾਤ ਕਰ ਰਹੀ ਹੈ ਅਤੇ ਅਗਲੇ ਸਾਲ ਜਾਂ ਇਸ ਤੋਂ ਬਾਅਦ ਇਸ ਨੂੰ ਦੁੱਗਣਾ ਕਰਨ ਦਾ ਟੀਚਾ ਹੈ। ਇੱਕ ਪ੍ਰਬੰਧਨ ਕੇਂਦਰ ਇੰਡੀਆ ਇਨਫਰਮੇਸ਼ਨ ਮੈਨੇਜਮੈਂਟ ਸੈਂਟਰ, ਏਅਰਬੱਸ ਇੰਡੀਆ ਇਨੋਵੇਸ਼ਨ ਸੈਂਟਰ ਤੋਂ ਲੈ ਕੇ ਪਾਇਲਟ ਸਿਖਲਾਈ ਕੇਂਦਰ ਤੱਕ ਏਅਰਬੱਸ ਵਲੋਂ ਭਾਰਤ ਵਿੱਚ ਤਕਨਾਲੋਜੀ ਟ੍ਰਾਂਸਫਰ ਦੇ ਨਾਲ-ਨਾਲ ਮਨੁੱਖੀ ਸਰੋਤ ਵਿਕਾਸ ਦੋਵਾਂ ਵਿੱਚ ਬਹੁਤ ਜ਼ਿਆਦਾ ਨਿਵੇਸ਼ ਕੀਤਾ ਗਿਆ ਹੈ। ਇਸਦੇ ਨਾਲ ਹੀ, ਮੈਂ ਭਾਰਤ-ਫਰਾਂਸ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਏਅਰਬੱਸ ਦਾ ਧੰਨਵਾਦ ਕਰਦਾ ਹਾਂ।”

ਹਵਾਬਾਜ਼ੀ ਉਦਯੋਗ ਦੇ ਸਬੰਧ ਵਿੱਚ ਸਰਕਾਰ ਦੇ ਯਤਨਾਂ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਸ਼੍ਰੀ ਸਿੰਧੀਆ ਨੇ ਕਿਹਾ, “ਅਸੀਂ 1100 ਵਪਾਰਕ ਪਾਇਲਟ ਲਾਇਸੈਂਸਾਂ ਦੇ ਇੱਕ ਨਵੇਂ ਉੱਚ ਪੱਧਰ 'ਤੇ ਪਹੁੰਚ ਗਏ ਹਾਂ, ਜੋ ਅਸੀਂ ਦਿੱਤੇ ਹਨ ਅਤੇ ਅਸੀਂ ਭਾਰਤ ਵਿੱਚ ਮਨੁੱਖੀ ਸਰੋਤ ਸੰਭਾਵਨਾਵਾਂ ਨੂੰ ਵਿਕਸਤ ਕਰਨ ਦੇ ਉਸ ਮਾਰਗ 'ਤੇ ਦ੍ਰਿੜਤਾ ਨਾਲ ਵਚਨਬੱਧ ਹਾਂ।"

Image

ਏ 220 ਭਾਰਤ ਦੀ ਉਡਾਣ (UDAN) ਲਈ ਆਦਰਸ਼ ਰੂਪ ਵਿੱਚ ਅਨੁਕੂਲ ਹੈ

  • 3,600 ਨੌਟੀਕਲ ਮੀਲ (6,700 ਕਿਲੋਮੀਟਰ) ਤੱਕ ਦੀ ਰੇਂਜ ਅਤੇ 100 ਤੋਂ 160 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਦੇ ਨਾਲ, ਏ 220 ਭਾਰਤ ਦੀ ਉਡਾਣ (ਉੜੇ ਦੇਸ਼ ਕਾ ਆਮ ਨਾਗਰਿਕ) ਯੋਜਨਾ ਲਈ ਆਦਰਸ਼ ਰੂਪ ਵਿੱਚ ਅਨੁਕੂਲ ਹੈ, ਜਿਸਦਾ ਉਦੇਸ਼ ਸਮੁੱਚੇ ਦੇਸ਼ ਵਿੱਚ ਖੇਤਰੀ ਸੰਪਰਕ ਨੂੰ ਵਧਾਉਣਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। 

  • ਸਿੰਗਲ-ਆਇਜ਼ਲ ਏ 220 ਫੈਮਿਲੀ ਏਅਰਕ੍ਰਾਫਟ ਲਈ ਸਾਰੇ ਦਰਵਾਜ਼ਿਆਂ ਦੀ ਡਾਇਨੈਮੈਟਿਕ ਟੈਕਨਾਲੋਜੀਜ਼ ਨਿਰਮਾਣ ਸਹੂਲਤ ਭਾਰਤੀ ਨਿੱਜੀ ਖੇਤਰ ਲਈ ਇੱਕ ਤਕਨੀਕ ਭਰਪੂਰ ਅਤੇ ਉੱਚ ਪ੍ਰਤੀਯੋਗੀ ਹਵਾਬਾਜ਼ੀ ਉਦਯੋਗ ਵਿੱਚ ਪ੍ਰਵੇਸ਼ ਕਰਨ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ, ਇਹ ਘਰੇਲੂ ਨਿਰਮਾਣ ਸਮਰੱਥਾਵਾਂ ਨੂੰ ਵਧਾਏਗਾ, ਜਿਸ ਨਾਲ ਆਯਾਤ ਨਿਰਭਰਤਾ ਘਟੇਗੀ ਅਤੇ ਨਿਰਯਾਤ ਵਧੇਗਾ। ਦੇਸ਼ 'ਆਤਮਨਿਰਭਰ ਭਾਰਤ' ਮਿਸ਼ਨ ਦੇ ਤਹਿਤ ਮੁੱਲ ਲੜੀ ਵਿੱਚ ਤਰੱਕੀ ਰਾਹੀਂ ਸਮਰਥਤ ਇੱਕ ਗਲੋਬਲ ਮੈਨੂਫੈਕਚਰਿੰਗ ਹੱਬ ਵਿੱਚ ਤਬਦੀਲੀ ਦਾ ਗਵਾਹ ਬਣ ਰਿਹਾ ਹੈ।

ਮੇਕ ਇਨ ਇੰਡੀਆ ਮਿਸ਼ਨ ਨੂੰ ਹੱਲ੍ਹਾਸ਼ੇਰੀ 

  • ਇਹ ਦਰਵਾਜ਼ਿਆਂ ਦਾ ਦੂਜਾ ਇਕਰਾਰਨਾਮਾ ਹੈ, ਜੋ ਏਅਰਬੱਸ ਵਲੋਂ ਕਿਸੇ ਭਾਰਤੀ ਸਪਲਾਇਰ ਨਾਲ ਕੀਤਾ ਗਿਆ ਹੈ। ਪਹਿਲੀ ਵਾਰ ਕੋਈ ਭਾਰਤੀ ਕੰਪਨੀ ਏਅਰਬੱਸ ਜਹਾਜ਼ ਲਈ ਸਿਸਟਮ ਏਕੀਕਰਣ ਦਾ ਕੰਮ ਕਰੇਗੀ। ਇਸ ਤੋਂ ਪਹਿਲਾਂ 2023 ਵਿੱਚ, ਏਅਰਬੱਸ ਨੇ ਏ 320 ਫੈਮਿਲੀ ਦੇ ਬਲਕ ਅਤੇ ਕਾਰਗੋ ਦਰਵਾਜ਼ਿਆਂ ਦੇ ਨਿਰਮਾਣ ਦਾ ਠੇਕਾ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਨੂੰ ਦਿੱਤਾ ਸੀ ਤਾਂ ਜੋ ਭਰੋਸੇਯੋਗ ਅਤੇ ਭਾਰਤੀ ਹਵਾਈ ਸੈਨਾ ਦੇ ਅਵਰੋ-748 ਜਹਾਜ਼ੀ ਬੇੜੇ ਨੂੰ ਮਜ਼ਬੂਤ ਏਅਰਬੱਸ ਸੀ 295 ਮੱਧਮ ਟਰਾਂਸਪੋਰਟ ਏਅਰਕ੍ਰਾਫਟਾਂ ਨਾਲ ਤਬਾਦਲੇ ਵਿੱਚ ਸਹਿਯੋਗ ਕੀਤਾ ਜਾ ਸਕੇ। ਲਗਭਗ 3 ਬਿਲੀਅਨ ਡਾਲਰ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਵਿੱਚ ਭਾਰਤੀ ਹਵਾਈ ਸੈਨਾ ਨੂੰ 56 ਜਹਾਜ਼ਾਂ ਦੀ ਸਪਲਾਈ ਸ਼ਾਮਲ ਹੈ।

  • ਸਰਕਾਰ ਦੀਆਂ ਕਾਰੋਬਾਰ ਪੱਖੀ ਨੀਤੀਆਂ ਭਾਰਤ ਨੂੰ ਵੱਧ ਤੋਂ ਵੱਧ ਪ੍ਰਮੁੱਖ ਏਰੋਸਪੇਸ ਨਿਰਮਾਣ ਦੇਸ਼ ਬਣਨ ਵਿੱਚ ਮਦਦ ਕਰ ਰਹੀਆਂ ਹਨ। ਸ਼੍ਰੀ ਜੋਤੀਰਾਦਿਤਿਆ ਸਿੰਧੀਆ ਨੇ ਮਈ 2022 ਵਿੱਚ ਮੀਰਾਬੇਲ ਵਿਖੇ ਏ 220 ਜਹਾਜ਼ ਦੀ ਅੰਤਿਮ ਅਸੈਂਬਲੀ ਲਾਈਨ ਦਾ ਦੌਰਾ ਕੀਤਾ।

  • ਅੱਜ, ਹਰ ਏਅਰਬੱਸ ਵਪਾਰਕ ਜਹਾਜ਼ ਅਤੇ ਹਰ ਏਅਰਬੱਸ ਹੈਲੀਕਾਪਟਰ ਕੋਲ ਭਾਰਤ ਵਿੱਚ ਡਿਜ਼ਾਈਨ, ਨਿਰਮਿਤ ਕੀਤੀਆਂ ਅਤੇ ਰੱਖ-ਰਖਾਅ ਵਾਲੀਆਂ ਮਹੱਤਵਪੂਰਨ ਤਕਨੀਕਾਂ ਅਤੇ ਪ੍ਰਣਾਲੀਆਂ ਹਨ। ਸਥਾਨਕ ਨਿਰਮਾਤਾਵਾਂ ਨਾਲ ਸਾਂਝੇਦਾਰੀ ਤਹਿਤ ਏਅਰਬੱਸ ਭਾਰਤ ਵਿੱਚ ਲਗਭਗ 10,000 ਨੌਕਰੀਆਂ ਪ੍ਰਦਾਨ ਕਰ ਰਿਹਾ ਹੈ। 2025 ਤੱਕ, ਇਹ ਗਿਣਤੀ ਵਧ ਕੇ ਲਗਭਗ 15,000 ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਅਤੇ ਨੇੜਲੇ ਭਵਿੱਖ ਵਿੱਚ, ਏਅਰਬੱਸ ਭਾਰਤ ਤੋਂ ਆਪਣੀ ਖਰੀਦ $ 750 ਮਿਲੀਅਨ ਤੋਂ  $ 1.5 ਬਿਲੀਅਨ ਤੱਕ ਦੁੱਗਣੀ ਕਰ ਦੇਵੇਗਾ।

ਭਾਰਤ ਸਰਕਾਰ ਦੇ 'ਆਤਮਨਿਰਭਰ ਭਾਰਤ' ਵਿਜ਼ਨ ਨੂੰ ਹੁਲਾਰਾ

  • ਇਸ ਤੋਂ ਪਹਿਲਾਂ, ਏਅਰਬੱਸ ਨੇ ਆਪਣੇ ਏ 320 ਨੀਓ, ਏ 330 ਨੀਓ ਅਤੇ ਏ 350 ਪ੍ਰੋਗਰਾਮਾਂ ਵਿੱਚ ਏਅਰਫ੍ਰੇਮ ਅਤੇ ਵਿੰਗ ਪਾਰਟਸ ਦੀ ਸਪਲਾਈ ਲਈ ਏਕੁਅਸ, ਡਾਇਨਾਮੇਟਿਕ, ਗਾਰਡਨਰ ਅਤੇ ਮਹਿੰਦਰਾ ਏਰੋਸਪੇਸ ਨਾਲ ਸਮਝੌਤੇ ਕੀਤੇ ਹਨ।

  • 2022 ਵਿੱਚ, ਵਡੋਦਰਾ ਵਿੱਚ ਸੀ-295 ਟਰਾਂਸਪੋਰਟ ਏਅਰਕ੍ਰਾਫਟ ਮੈਨੂਫੈਕਚਰਿੰਗ ਪਲਾਂਟ ਦਾ ਨੀਂਹ ਪੱਥਰ ਰੱਖਦੇ ਹੋਏ, ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਭਾਰਤ 'ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ' ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ।

  • ਇਹ ਸਹਿਯੋਗ ਦੂਜੇ ਭਾਰਤੀ ਸਪਲਾਇਰਾਂ ਵਲੋਂ ਨਿਰਮਿਤ ਕੀਤੇ ਜਾਣ ਵਾਲੇ ਵਿਸਤ੍ਰਿਤ ਹਿੱਸਿਆਂ ਲਈ ਇੱਕ ਹੇਠਾਂ ਵੱਲ ਨੂੰ ਮੁੱਲ ਲੜੀ ਬਣਾਏਗਾ। ਇਹ ਇਤਿਹਾਸਕ ਫੈਸਲਾ ਭਾਰਤੀ ਏਰੋਸਪੇਸ ਨਿਰਮਾਣ ਕੰਪਨੀ ਲਈ ਹੁਣ ਤੱਕ ਦੇ ਸਭ ਤੋਂ ਵੱਡੇ ਨਿਰਯਾਤ ਇਕਰਾਰਨਾਮਿਆਂ ਵਿੱਚੋਂ ਇੱਕ ਹੈ।

************

ਵਾਈਬੀ/ਪੀਐੱਸ



(Release ID: 2004457) Visitor Counter : 51