ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਸਰਕਾਰ 24 ਘੰਟੇ ਅਖੁੱਟ ਬਿਜਲੀ ਪ੍ਰਦਾਨ ਕਰਨ ਲਈ ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਨੀਤੀਗਤ ਵਿਧੀ 'ਤੇ ਕੰਮ ਕਰ ਰਹੀ ਹੈ

Posted On: 07 FEB 2024 11:22AM by PIB Chandigarh

ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ ਅਨੁਸਾਰ ਊਰਜਾ ਨੂੰ ਅਪਣਾਉਣ ਅਤੇ ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਕਦਮਾਂ ਨੂੰ ਅੱਗੇ ਵਧਾਉਣ ਲਈ, ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ 24 ਘੰਟੇ ਅਖੁੱਟ ਬਿਜਲੀ ਪ੍ਰਦਾਨ ਕਰਨ ਲਈ ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਰੂਪ-ਰੇਖਾ 'ਤੇ ਕੰਮ ਕਰ ਰਿਹਾ ਹੈ। 

ਕੇਂਦਰੀ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ 6 ਫਰਵਰੀ, 2024 ਨੂੰ ਨਵੀਂ ਦਿੱਲੀ ਵਿੱਚ ਸੌਰ ਊਰਜਾ ਅਤੇ ਪੌਣ ਊਰਜਾ ਵਰਗੇ ਹੋਰ ਮਾਧਿਅਮਾਂ ਜਿਵੇਂ ਕਿ ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ਦੇ ਸਬੰਧ ਵਿੱਚ 24 ਘੰਟੇ ਅਖੁੱਟ ਊਰਜਾ ਪ੍ਰਦਾਨ ਕਰਨ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ, ਬਿਜਲੀ ਮੰਤਰਾਲੇ, ਐੱਨਟੀਪੀਸੀ, ਕੇਂਦਰੀ ਬਿਜਲੀ ਕਮਿਸ਼ਨ ਅਤੇ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

ਅਧਿਕਾਰੀਆਂ ਨੇ 24 ਘੰਟੇ ਬਿਜਲੀ ਅਤੇ ਪੀਕ ਪਾਵਰ ਮੰਗ ਨੂੰ ਸਮਰਥਨ ਦੇਣ ਲਈ ਸਟੋਰੇਜ ਮਾਧਿਅਮ ਵਜੋਂ ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ਕਰਨ ਦੇ ਵੱਖ-ਵੱਖ ਸੰਭਾਵੀ ਵਿਕਲਪਾਂ 'ਤੇ ਵਿਸਥਾਰਤ ਚਰਚਾ ਕੀਤੀ। ਮੀਟਿੰਗ ਵਿੱਚ ਅਜਿਹੇ ਪ੍ਰੋਜੈਕਟਾਂ ਲਈ ਸਰਕਾਰੀ ਸਹਾਇਤਾ ਪ੍ਰਦਾਨ ਕਰਨ ਦੀਆਂ ਵੱਖ-ਵੱਖ ਵਿਧੀਆਂ ਬਾਰੇ ਵੀ ਚਰਚਾ ਕੀਤੀ ਗਈ। ਵਿਚਾਰੇ ਜਾ ਰਹੇ ਨੀਤੀ ਤੰਤਰਾਂ ਵਿੱਚੋਂ ਇੱਕ ਕੰਟਰੈਕਟ ਫਾਰ ਡਿਫਰੈਂਸ (ਸੀਐੱਫਡੀ) ਵਿਧੀ 'ਤੇ ਅਧਾਰਤ ਹੈ, ਜੋ ਕਿ ਬਾਜ਼ਾਰ ਕੀਮਤ ਅਤੇ ਇੱਕ ਸਹਿਮਤੀ ਵਾਲੀ "ਸਟਰਾਈਕ ਕੀਮਤ" ਵਿੱਚ ਅੰਤਰ 'ਤੇ ਅਧਾਰਤ ਹੈ।

ਕੇਂਦਰੀ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਨੇ ਗ੍ਰੀਨ ਹਾਈਡ੍ਰੋਜਨ ਅਤੇ ਬਿਜਲੀ ਸੈਕਟਰ ਦੇ ਅਰਥ ਸ਼ਾਸਤਰ, ਤਕਨਾਲੋਜੀ ਅਤੇ ਮੌਜੂਦਾ ਅਤੇ ਭਵਿੱਖ ਦੀ ਮਾਰਕੀਟ ਸਥਿਤੀਆਂ ਦੇ ਆਧਾਰ 'ਤੇ ਯੋਜਨਾ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਤਿਆਰ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਮੰਤਰੀ ਨੇ ਅਖੁੱਟ ਊਰਜਾ ਦੀ ਲਾਗਤ ਨੂੰ ਘਟਾਉਣ ਅਤੇ ਇਸ ਨੂੰ ਕਿਫਾਇਤੀ ਬਣਾਉਣ ਲਈ ਬਿਜਲੀ ਦੀ ਵਧ ਰਹੀ ਮੰਗ ਅਤੇ 24 ਘੰਟੇ ਅਖੁੱਟ ਊਰਜਾ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।

ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਪਹਿਲੇ ਪ੍ਰੋਜੈਕਟ ਤੋਂ ਮਿਲੀ ਸਿੱਖਿਆ ਨੂੰ ਭਵਿੱਖ ਵਿੱਚ ਵੱਡੇ ਪ੍ਰੋਜੈਕਟ ਸ਼ੁਰੂ ਕਰਨ ਲਈ ਵਰਤਿਆ ਜਾਵੇਗਾ।

************

ਪੀਆਈਬੀ ਦਿੱਲੀ | ਆਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ


(Release ID: 2004399) Visitor Counter : 71