ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ ਦਿੱਤਾ


“ਰਾਸ਼ਟਰਪਤੀ ਜੀ ਦੇ ਸੰਬੋਧਨ ਵਿੱਚ ਭਾਰਤ ਦੇ ਵਧਦੇ ਆਤਮਵਿਸ਼ਵਾਸ, ਆਸ਼ਾਜਨਕ ਭਵਿੱਖ ਅਤੇ ਲੋਕਾਂ ਦੀਆਂ ਅਪਾਰ ਸੰਭਾਵਨਾਵਾਂ ‘ਤੇ ਬਲ”

“ਭਾਰਤ ਫ੍ਰੈਜਾਇਲ ਫਾਇਵ ਅਤੇ ਪਾਲਿਸੀ ਪੈਰਾਲਿਸਿਸ ਦੇ ਦਿਨਾਂ ਤੋਂ ਨਿਕਲ ਕੇ ਸਿਖਰਲੀਆਂ (ਟੌਪ)5 ਅਰਥਵਿਵਸਥਾਵਾਂ ਵਿੱਚ ਸ਼ਾਮਲ"

“ਪਿਛਲੇ 10 ਸਾਲ ਸਰਕਾਰ ਦੇ ਇਤਿਹਾਸਿਕ ਫ਼ੈਸਲਿਆਂ ਦੇ ਲਈ ਜਾਣੇ ਜਾਣਗੇ”

“ਸਬਕਾ ਸਾਥ, ਸਬਕਾ ਵਿਕਾਸ ਕੋਈ ਨਾਅਰਾ ਨਹੀਂ ਹੈ ਇਹ ਮੋਦੀ ਕੀ ਗਰੰਟੀ ਹੈ”

“ਮੋਦੀ 3.0 ਵਿਕਸਿਤ ਭਾਰਤ (Viksit Bharat)ਦੀ ਨੀਂਹ ਮਜ਼ਬੂਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗਾ”

Posted On: 07 FEB 2024 4:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਅੱਜ ਜਵਾਬ ਦਿੱਤਾ।

ਸਦਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 75ਵਾਂ ਗਣਤੰਤਰ ਦਿਵਸ ਦੇਸ਼ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਅਤੇ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਦੇ ਦੌਰਾਨ ਭਾਰਤ  ਦੇ ਆਤਮਵਿਸ਼ਵਾਸ ਦੀ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੇ ਉੱਜਵਲ ਭਵਿੱਖ ਬਾਰੇ ਵਿਸ਼ਵਾਸ ਵਿਅਕਤ ਕੀਤਾ ਅਤੇ ਭਾਰਤ ਦੇ ਨਾਗਰਿਕਾਂ ਦੀ ਸਮਰੱਥਾ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਰਾਸ਼ਟਰਪਤੀ ਦਾ ਉਨ੍ਹਾਂ ਦੇ ਪ੍ਰੇਰਣਾਦਾਇਕ ਸੰਬੋਧਨ ਦੇ ਲਈ ਧੰਨਵਾਦ ਕੀਤਾ, ਜਿਸ ਨੇ ਰਾਸ਼ਟਰ ਨੂੰ ਵਿਕਸਿਤ ਭਾਰਤ ਦਾ ਸੰਕਲਪ ਪੂਰਾ ਕਰਨ ਦੇ ਲਈ ਮਾਰਗਦਰਸ਼ਨ ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦੇ ਸੰਬੋਧਨ ‘ਤੇ ‘ਧੰਨਵਾਦ ਪ੍ਰਸਤਾਵ’ ‘ਤੇ ਸਾਰਥਕ ਚਰਚਾ ਦੇ ਲਈ ਸਦਨ ਦੇ ਮੈਂਬਰਾਂ ਦਾ ਧੰਨਵਾਦ ਭੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਰਾਸ਼ਟਰਪਤੀ ਜੀ ਦੇ ਸੰਬੋਧਨ ਵਿੱਚ ਭਾਰਤ ਦੇ ਵਧਦੇ ਆਤਮਵਿਸ਼ਵਾਸ, ਆਸ਼ਾਜਨਕ ਭਵਿੱਖ ਅਤੇ ਲੋਕਾਂ ਦੀਆਂ ਅਪਾਰ ਸੰਭਾਵਨਾਵਾਂ ‘ਤੇ ਬਲ ਦਿੱਤਾ ਗਿਆ।”

ਸਦਨ ਦੇ ਮਾਹੌਲ ‘ਤੇ ਪ੍ਰਧਾਨ ਮੰਤਰੀ ਨੇ ਕਿਹਾ, ‘ਵਿਰੋਧੀ ਧਿਰ ਮੇਰੀ ਆਵਾਜ਼ ਨਹੀਂ ਦਬਾ ਸਕਦਾ, ਕਿਉਂਕਿ ਇਸ ਆਵਾਜ਼ ਨੂੰ ਦੇਸ਼ ਦੀ ਜਨਤਾ ਨੇ ਤਾਕਤ ਦਿੱਤੀ ਹੈ।” ਪ੍ਰਧਾਨ ਮੰਤਰੀ ਨੇ ਜਨਤਕ ਵਿੱਤ ਦੇ ਰਿਸਾਅ , 'ਫ੍ਰੈਜਾਇਲ ਫਾਇਵ' ਅਤੇ 'ਪਾਲਿਸੀ ਪੈਰਾਲਿਸਿਸ' ਦੇ ਸਮੇਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਵਰਤਮਾਨ ਸਰਕਾਰ ਨੇ ਦੇਸ਼ ਨੂੰ ਪਹਿਲੇ ਦੀ ਅਵਸਥਾ ਤੋਂ ਬਾਹਰ ਲਿਆਉਣ ਦੇ ਲਈ ਬਹੁਤ ਸੋਚ-ਸਮਝ ਕੇ ਕੰਮ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਕਾਂਗਰਸ ਸਰਕਾਰ ਦੇ 10 ਸਾਲ ਦੇ ਸ਼ਾਸਨ ਦੇ ਦੌਰਾਨ, ਪੂਰੀ ਦੁਨੀਆ ਨੇ ਭਾਰਤ ਦੇ ਲਈ ‘ਫ੍ਰੈਜਾਇਲ ਫਾਇਵ’ ਅਤੇ 'ਪਾਲਿਸੀ ਪੈਰਾਲਿਸਿਸ' ਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਅਤੇ ਸਾਡੇ 10 ਵਰ੍ਹਿਆਂ ਵਿੱਚ ਸਿਖਰਲੀਆਂ(ਟੌਪ) 5 ਅਰਥਵਿਵਸਥਾਵਾਂ ਵਿੱਚੋਂ ਇੱਕ। ਦੁਨੀਆ ਅੱਜ ਸਾਡੇ ਬਾਰੇ ਇਸੇ ਤਰ੍ਹਾਂ ਬਾਤ ਕਰਦੀ ਹੈ”।

ਪ੍ਰਧਾਨ ਮੰਤਰੀ ਨੇ ਬਸਤੀਵਾਦੀ ਮਾਨਸਿਕਤਾ ਦੇ ਨਿਸ਼ਾਨ ਦੂਰ ਕਰਨ ਦੇ ਸਰਕਾਰ ਦੇ ਪ੍ਰਯਾਸ ‘ਤੇ ਭੀ ਜ਼ੋਰ ਦਿੱਤਾ, ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ। ਉਨ੍ਹਾਂ ਨੇ ਰੱਖਿਆ ਬਲਾਂ ਦੇ ਲਈ ਨਵੇਂ ਝੰਡੇ, ਕਰਤਵ ਪਥ, ਅੰਡੇਮਾਨ ਦ੍ਵੀਪ ਸਮੂਹ ਦਾ ਨਵਾਂ ਨਾਮਕਰਣ, ਬਸਤੀਵਾਦੀ ਕਾਨੂੰਨਾਂ ਦਾ ਖ਼ਾਤਮਾ ਅਤੇ ਭਾਰਤੀ ਭਾਸ਼ਾ ਨੂੰ ਹੁਲਾਰਾ ਦੇਣ ਅਤੇ ਐਸੇ ਅਨੇਕ ਹੋਰ ਕਦਮ ਸੂਚੀਬੱਧ ਕੀਤੇ। ਪ੍ਰਧਾਨ ਮੰਤਰੀ ਨੇ ਸਵਦੇਸ਼ੀ ਉਤਪਾਦਾਂ, ਪਰੰਪਰਾਵਾਂ ਅਤੇ ਸਥਾਨਕ ਕਦਰਾਂ-ਕੀਮਤਾਂ ਨੂੰ ਲੈ ਕੇ ਅਤੀਤ ਦੀ ਹੀਣ ਭਾਵਨਾ ਦਾ ਭੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸਭ ‘ਤੇ ਹੁਣ ਗੰਭੀਰਤਾ ਨਾਲ ਧਿਆਨ ਦਿੱਤਾ ਜਾ ਰਿਹਾ ਹੈ।

ਚਾਰ ਸਭ ਤੋਂ ਮਹੱਤਵਪੂਰਨ ਜਾਤੀਆਂ ਨਾਰੀ ਸ਼ਕਤੀ, ਯੁਵਾ ਸ਼ਕਤੀ, ਗ਼ਰੀਬ ਅਤੇ ਅੰਨਦਾਤਾ (Nari Shakti, Yuva Shakti, the poor and Anna Data) ਦੇ ਬਾਰੇ ਰਾਸ਼ਟਰਪਤੀ ਦੇ ਸੰਬੋਧਨ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਦੇ ਇਨ੍ਹਾਂ ਚਾਰ ਪ੍ਰਮੁੱਖ ਥੰਮ੍ਹਾਂ ਦੇ ਵਿਕਾਸ ਅਤੇ ਪ੍ਰਗਤੀ ਨਾਲ ਦੇਸ਼ ਵਿਕਸਿਤ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਰ ਅਸੀਂ 2047 ਤੱਕ ਵਿਕਸਿਤ ਭਾਰਤ ਹਾਸਲ ਕਰਨਾ ਚਾਹੁੰਦਾ ਹਾਂ ਤਾਂ 20ਵੀਂ ਸਦੀ ਦਾ ਦ੍ਰਿਸ਼ਟੀਕੋਣ ਕੰਮ ਨਹੀਂ ਕਰੇਗਾ।

ਪ੍ਰਧਾਨ ਮੰਤਰੀ ਨੇ ਐੱਸਸੀ, ਐੱਸਟੀ, ਓਬੀਸੀ ਭਾਈਚਾਰਿਆਂ ਦੇ ਅਧਿਕਾਰਾਂ ਅਤੇ ਵਿਕਾਸ ਦੀ ਭੀ ਬਾਤ ਕੀਤੀ ਅਤੇ ਕਿਹਾ ਕਿ ਧਾਰਾ 370 ਨੂੰ ਰੱਦ ਕਰਨ ਨਾਲ ਇਹ ਸੁਨਿਸ਼ਚਿਤ ਹੋਇਆ ਕਿ ਇਨ੍ਹਾਂ ਭਾਈਚਾਰਿਆਂ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਦੇਸ਼ ਦੇ ਬਾਕੀ ਹਿੱਸਿਆਂ ਦੇ ਸਮਾਨ ਅਧਿਕਾਰ ਮਿਲੇ। ਇਸੇ ਪ੍ਰਕਾਰ, ਰਾਜ ਵਿੱਚ ਵਣ ਅਧਿਕਾਰ ਕਾਨੂੰਨ, ਅੱਤਿਆਚਾਰ ਨਿਵਾਰਣ ਕਾਨੂੰਨ ਅਤੇ ਬਾਲਮੀਕੀ (Balmiki) ਸਮੁਦਾਇ ਦੇ ਲਈ ਆਵਾਸ ਅਧਿਕਾਰ ਭੀ ਰੱਦ ਹੋਣ ਦੇ ਬਾਅਦ ਹੀ ਲਾਗੂ ਕੀਤੇ ਗਏ ਸਨ। ਉਨ੍ਹਾਂ ਨੇ ਰਾਜ ਦੀਆਂ ਸਥਾਨਕ ਸੰਸਥਾਵਾਂ ਵਿੱਚ ਓਬੀਸੀ ਰਿਜ਼ਰਵੇਸ਼ਨ ਦੇ ਲਈ ਕਾਨੂੰਨ ਪਾਸ ਹੋਣ ਦਾ ਭੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਬਾਬਾ ਸਾਹਬ ਦੇ ਸਨਮਾਨ ਵਿੱਚ ਉਠਾਏ ਗਏ ਕਦਮਾਂ ਦਾ ਭੀ ਜ਼ਿਕਰ ਕੀਤਾ ਅਤੇ ਆਦਿਵਾਸੀ ਮਹਿਲਾ ਦੇ ਦੇਸ਼ ਦਾ ਰਾਸ਼ਟਰਪਤੀ ਬਣਨ ਵੱਲ ਭੀ ਇਸ਼ਾਰਾ ਕੀਤਾ। ਗ਼ਰੀਬਾਂ ਦੇ ਕਲਿਆਣ ਲਈ ਸਰਕਾਰ ਦੀਆਂ ਨੀਤੀਆਂ ਦੇ ਬਾਰੇ ਵਿੱਚ, ਪ੍ਰਧਾਨ ਮੰਤਰੀ ਨੇ ਐੱਸਸੀ, ਐੱਸਟੀ, ਓਬੀਸੀ ਅਤੇ ਕਬਾਇਲੀ ਭਾਈਚਾਰਿਆਂ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਲਈ ਪੱਕੇ ਮਕਾਨ, ਸਿਹਤ ਵਿੱਚ ਸੁਧਾਰ ਦੇ ਲਈ ਸਵੱਛਤਾ ਅਭਿਯਾਨ, ਉੱਜਵਲਾ ਗੈਸ ਯੋਜਨਾ, ਮੁਫ਼ਤ ਰਾਸ਼ਨ ਅਤੇ ਆਯੁਸ਼ਮਾਨ ਯੋਜਨਾ ਦਾ ਉਲੇਖ ਕੀਤਾ। ਉਨ੍ਹਾਂ ਨੇ ਇਹ ਭੀ ਉਲੇਖ ਕੀਤਾ ਕਿ ਪਿਛਲੇ 10 ਵਰ੍ਹਿਆਂ ਵਿੱਚ, ਐੱਸਸੀ ਅਤੇ ਐੱਸਟੀ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ (ਵਜ਼ੀਫਾ)ਵਿੱਚ ਵਾਧਾ ਕੀਤਾ  ਗਿਆ ਹੈ, ਸਕੂਲ ਵਿੱਚ ਨਾਮ ਲਿਖਾਉਣ ਵਾਲਿਆਂ ਦੀ ਸੰਖਿਆ ਵਧੀ ਹੈ, ਵਿੱਚ ਹੀ ਪੜ੍ਹਾਈ ਛੱਡਣ ਦੇਣ ਵਾਲੇ ਵਿਦਿਆਰਥੀਆਂ ਦੀ ਦਰ ਵਿੱਚ ਕਾਫ਼ੀ ਕਮੀ ਆਈ ਹੈ, ਇੱਕ ਨਵੀਂ ਸੈਂਟਰਲ ਟ੍ਰਾਇਬਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ ਜਿਸ ਨਾਲ ਇਨ੍ਹਾਂ ਦੀ ਸੰਖਿਆ 1 ਤੋਂ 2 ਹੋ ਗਈ ਹੈ ਅਤੇ ਏਕਲਵਯ ਮਾਡਲ ਸਕੂਲਾਂ ਦੀ ਸੰਖਿਆ 120 ਤੋਂ ਵਧ ਕੇ 400 ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਉਚੇਰੀ ਸਿੱਖਿਆ ਵਿੱਚ ਐੱਸਸੀ ਵਿਦਿਆਰਥੀਆਂ ਦਾ ਨਾਮਾਂਕਣ 44 ਪ੍ਰਤੀਸ਼ਤ, ਐੱਸਟੀ ਵਿਦਿਆਰਥੀਆਂ ਦਾ ਨਾਮਾਂਕਣ 65 ਪ੍ਰਤੀਸ਼ਤ ਅਤੇ ਓਬੀਸੀ ਨਾਮਾਂਕਣ 45 ਪ੍ਰਤੀਸ਼ਤ ਵਧਿਆ ਹੈ।

ਸ਼੍ਰੀ ਮੋਦੀ ਨੇ ਕਿਹਾ, “ਸਬਕਾ ਸਾਥ, ਸਬਕਾ ਵਿਕਾਸ ਸਿਰਫ਼ ਇੱਕ ਨਾਅਰਾ ਨਹੀਂ ਹੈ, ਮੋਦੀ ਕੀ ਗਰੰਟੀ ਹੈ।” ਪ੍ਰਧਾਨ ਮੰਤਰੀ ਨੇ ਝੂਠੇ ਵਰਣਨ ਦੇ ਅਧਾਰ ‘ਤੇ ਨਿਰਾਸ਼ਾ ਦਾ ਮਾਹੌਲ ਫੈਲਾਉਣ ਦੇ ਪ੍ਰਤੀ ਆਗ੍ਰਹ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਜਨਮ ਸੁਤੰਤਰ ਭਾਰਤ ਵਿੱਚ ਹੋਇਆ  ਅਤੇ ਉਨ੍ਹਾਂ ਦੇ ਵਿਚਾਰ ਅਤੇ ਸੁਪਨੇ ਸੁੰਤਤਰ ਹਨ ਜਿਨ੍ਹਾਂ ਵਿੱਚ ਦੇਸ਼ ਵਿੱਚ ਬਸਤੀਵਾਦੀ ਮਾਨਸਿਕਤਾ ਦੇ ਲਈ ਕੋਈ ਸਥਾਨ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਕ ਖੇਤਰ ਦੇ ਉੱਦਮਾਂ ਦੀ ਪਹਿਲੇ ਦੀ ਗੜਬੜੀ ਦੇ ਵਿਪਰੀਤ, ਹੁਣ ਬੀਐੱਸਐੱਨਐੱਲ ਜਿਹੇ ਉੱਦਮ 4ਜੀ ਅਤੇ 5ਜੀ ਨੂੰ ਅੱਗੇ ਵਧਾ ਰਹੇ ਹਨ, ਐੱਚਏਐੱਲ ਰਿਕਾਰਡ ਮੈਨੂਫੈਕਚਰਿੰਗ ਕਰ ਰਿਹਾ ਹੈ ਅਤੇ ਏਸ਼ੀਆ ਦੀ ਸਭ ਤੋਂ ਬੜੀ ਹੈਲੀਕੌਪਟਰ ਫੈਕਟਰੀ ਐੱਚਏਐੱਲ ਕਰਨਾਟਕ ਵਿੱਚ ਹੈ। ਐੱਲਆਈਸੀ ਭੀ ਰਿਕਾਰਡ ਸ਼ੇਅਰ ਕੀਮਤਾਂ ਦੇ ਨਾਲ ਫਲ-ਫੁੱਲ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਦਨ ਨੂੰ ਦੱਸਿਆ ਕਿ ਦੇਸ਼ ਵਿੱਚ ਜਨਤਕ ਉਪਕ੍ਰਮਾਂ ਦੀ ਸੰਖਿਆ 2014 ਵਿੱਚ 234 ਤੋਂ ਵਧ ਕੇ ਅੱਜ 254 ਹੋ ਗਈ ਹੈ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਨਿਵੇਸ਼ਕਾਂ ਦਾ ਧਿਆਨ ਆਕਰਸ਼ਿਤ ਕਰਦੇ ਹੋਏ ਰਿਕਾਰਡ ਰਿਟਰਨ ਦੇ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਪੀਐੱਸਯੂ ਇੰਡੈਕਸ ਵਿੱਚ ਪਿਛਲੇ ਸਾਲ ਦੇ ਅੰਦਰ ਦੁੱਗਣਾ ਵਾਧਾ ਦੇਖਿਆ ਗਿਆ ਹੈ। ਪਿਛਲੇ 10 ਵਰ੍ਹਿਆਂ ਵਿੱਚ, ਪੀਐੱਸਯੂ ਦਾ ਸ਼ੁੱਧ ਲਾਭ 2004 ਅਤੇ 2014 ਦੇ ਦਰਮਿਆਨ 1.25 ਲੱਖ ਕਰੋੜ ਰੁਪਏ ਤੋਂ ਵਧ ਕੇ 2.50 ਲੱਖ ਕਰੋੜ ਰੁਪਏ ਹੋ ਗਿਆ, ਅਤੇ ਪੀਐੱਸਯੂ ਦਾ ਸ਼ੁੱਧ ਮੁੱਲ 9.5 ਲੱਖ ਕਰੋੜ ਰੁਪਏ  ਤੋਂ ਵਧ ਕੇ 17 ਲੱਖ ਕਰੋੜ ਰੁਪਏ ਹੋ ਗਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖੇਤਰੀ ਆਕਾਂਖਿਆਵਾਂ ਨੂੰ ਅੱਛੀ ਤਰ੍ਹਾਂ ਨਾਲ ਸਮਝਦੇ ਹਨ ਕਿਉਂਕਿ ਉਹ ਇੱਕ ਰਾਜ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਇਸ ਪ੍ਰਕਿਰਿਆ ਤੋਂ ਗੁਜਰ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ‘ਦੇਸ਼ ਦੇ ਵਿਕਾਸ ਦੇ ਲਈ ਰਾਜਾਂ ਦੇ ਵਿਕਾਸ’ ਦਾ ਮੰਤਰ ਦੁਹਰਾਇਆ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਰਾਜਾਂ ਦੇ ਵਿਕਾਸ ਦੇ ਲਈ ਕੇਂਦਰ ਦੀ ਤਰਫੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਰਾਜਾਂ ਦੇ ਦਰਮਿਆਨ ਵਿਕਾਸ ਦੇ ਲਈ ਸਵਸਥ ਮੁਕਾਬਲੇ (ਹੈਲਦੀ ਕੰਪੀਟੀਸ਼ਨ) ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰਤੀਯੋਗੀ ਸਹਿਕਾਰੀ ਸੰਘਵਾਦ (competitive cooperative federalism) ਦਾ ਸੱਦਾ ਦਿੱਤਾ।

 

ਜੀਵਨ ਵਿੱਚ ਇੱਕ ਵਾਰ ਆਉਣ ਵਾਲੀ ਕੋਵਿਡ ਮਹਾਮਾਰੀ (once-in-a-lifetime Covid Pandemic) ਦੀਆਂ ਚੁਣੌਤੀਆਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ 20 ਬੈਠਕਾਂ ਦੀ ਪ੍ਰਧਾਨਗੀ ਨੂੰ ਯਾਦ ਕੀਤਾ ਅਤੇ ਚੁਣੌਤੀ ਨਾਲ ਨਜਿੱਠਣ ਦੇ ਲਈ ਪੂਰੀ ਮਸ਼ੀਨਰੀ ਨੂੰ ਕ੍ਰੈਡਿਟ ਦਿੱਤਾ।

 

ਉਨ੍ਹਾਂ ਨੇ ਜੀ20 ਦੇ ਪ੍ਰਦਰਸ਼ਨ ਅਤੇ ਗੌਰਵ ਨੂੰ ਸਾਰੇ ਰਾਜਾਂ ਵਿੱਚ ਫੈਲਾਉਣ ਦਾ ਭੀ ਉਲੇਖ ਕੀਤਾ ਕਿਉਂਕਿ ਪੂਰੇ ਦੇਸ਼ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ। ਉਨ੍ਹਾਂ ਨੇ ਵਿਦੇਸ਼ੀ ਪਤਵੰਤੇ ਵਿਅਕਤੀਆਂ ਨੂੰ ਵਿਭਿੰਨ ਰਾਜਾਂ ਵਿੱਚ ਲੈ ਜਾਣ ਦੀ ਆਪਣੀ ਕਾਰਜ ਪ੍ਰਣਾਲੀ ਦੀ ਭੀ ਜਾਣਕਾਰੀ ਦਿੱਤੀ।

 

ਰਾਜਾਂ ਦੀ ਭੂਮਿਕਾ ਨੂੰ ਜਾਰੀ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ (Aspirational District Programme) ਦੀ ਸਫ਼ਲਤਾ ਦਾ ਕ੍ਰੈਡਿਟ ਰਾਜਾਂ ਨੂੰ ਦਿੱਤਾ। ਉਨ੍ਹਾਂ ਨੇ ਕਿਹਾ, “ਸਾਡੇ ਪ੍ਰੋਗਰਾਮ ਦਾ ਡਿਜ਼ਾਈਨ ਰਾਜਾਂ ਨੂੰ ਨਾਲ ਲੈ ਕੇ ਚਲਦਾ ਹੈ ਅਤੇ ਇਹ ਰਾਸ਼ਟਰਾਂ ਨੂੰ ਸਮੂਹਿਕ ਰੂਪ ਵਿੱਚ ਅੱਗੇ ਲੈ ਜਾਣ ਦੇ ਲਈ ਹੈ।”

 

ਰਾਸ਼ਟਰ ਦੇ ਕੰਮਕਾਜ ਦੀ ਤੁਲਨਾ ਮਾਨਵ ਸਰੀਰ ਦੇ ਕੰਮਕਾਜ ਨਾਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਲੇ ਹੀ ਇੱਕ ਰਾਜ ਵੰਚਿਤ ਅਤੇ ਅਵਿਕਸਿਤ ਰਹਿੰਦਾ ਹੈ, ਲੇਕਿਨ ਰਾਸ਼ਟਰ ਨੂੰ ਉਸੇ ਤਰ੍ਹਾਂ ਵਿਕਸਿਤ ਨਹੀਂ ਮੰਨਿਆ ਜਾ ਸਕਦਾ ਹੈ ਜਿਵੇਂ ਸਰੀਰ ਦਾ ਇੱਕ ਗ਼ੈਰ-ਕਾਰਜਸ਼ੀਲ ਅੰਗ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਨੀਤੀਆਂ ਦੀ ਦਿਸ਼ਾ ਸਾਰਿਆਂ ਦੇ ਲਈ ਬੁਨਿਆਦੀ ਸੁਵਿਧਾਵਾਂ ਸੁਨਿਸ਼ਚਿਤ ਕਰਨ ਅਤੇ ਜੀਵਨ ਪੱਧਰ ਨੂੰ ਉੱਪਰ ਉਠਾਉਣ ਦੀ ਹੈ। ਉਨ੍ਹਾਂ ਨੇ ਕਿਹਾ, ਆਉਣ ਵਾਲੇ ਦਿਨਾਂ ਵਿੱਚ ਸਾਡਾ ਧਿਆਨ ਜੀਵਨ ਨੂੰ ਸੁਗਮ ਬਣਾਉਣ ਤੋਂ ਅੱਗੇ ਵਧ ਕੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ‘ਤੇ ਹੋਵੇਗਾ। ਉਨ੍ਹਾਂ ਨੇ ਨਵ-ਮੱਧ ਵਰਗ ਨੂੰ ਨਵੇਂ ਅਵਸਰ ਪ੍ਰਦਾਨ ਕਰਨ ਦੇ ਆਪਣੇ ਸੰਕਲਪ ‘ਤੇ ਜ਼ੋਰ ਦਿੱਤਾ ਜੋ (ਹੁਣੇ-ਹੁਣੇ) ਗ਼ਰੀਬੀ ਤੋਂ ਬਾਹਰ ਆਇਆ ਹੈ। ਉਨ੍ਹਾਂ ਨੇ ਕਿਹਾ, “ਅਸੀਂ ਸਮਾਜਿਕ ਨਿਆਂ ਦੇ ‘ਮੋਦੀ ਕਵਚ‘ਨੂੰ ਹੋਰ ਤਾਕਤ ਪ੍ਰਦਾਨ ਕਰਾਂਗੇ (“We will provide more strength to the ‘Modi Kavach’ of Social Justice)।

 

ਗ਼ਰੀਬੀ ਤੋਂ ਬਾਹਰ ਨਿਕਲੇ ਲੋਕਾਂ ਦੇ ਲਈ ਸਰਕਾਰ ਦੇ ਸਮਰਥਨ ‘ਤੇ ਪ੍ਰਕਾਸ਼ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਮੁਫ਼ਤ ਰਾਸ਼ਨ ਯੋਜਨਾ (free ration scheme), ਆਯੁਸ਼ਮਾਨ ਯੋਜਨਾ (Ayushman scheme), ਦਵਾਈਆਂ ‘ਤੇ 80 ਪ੍ਰਤੀਸ਼ਤ ਦੀ ਛੂਟ, ਕਿਸਾਨਾਂ ਦੇ ਲਈ ਪੀਐੱਮ ਸਨਮਾਨ ਨਿਧਿ (PM Samman Nidhi), ਗ਼ਰੀਬਾਂ ਦੇ ਲਈ ਪੱਕੇ ਘਰ (pucca houses for the poor), ਨਲ ਦੇ ਪਾਣੀ ਦੇ ਕਨੈਕਸ਼ਨ (tapped water connections) ਅਤੇ ਨਵੇਂ ਪਖਾਨਿਆਂ (toilets) ਦਾ ਨਿਰਮਾਣ  ਕਾਰਜ ਤੇਜ਼ ਗਤੀ ਨਾਲ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ, “ਮੋਦੀ 3.0 ਵਿਕਸਿਤ ਭਾਰਤ (Viksit Bharat) ਦੀ ਨੀਂਹ ਮਜ਼ਬੂਤ ਕਰਨ ਵਿੱਚ ਕੋਈ ਕੋਰ ਕਸਰ ਨਹੀਂ ਛੱਡੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ 5 ਵਰ੍ਹਿਆਂ ਵਿੱਚ ਮੈਡੀਕਲ ਇਨਫ੍ਰਾਸਟ੍ਰਕਚਰ ਵਿੱਚ ਪ੍ਰਗਤੀ ਜਾਰੀ ਰਹੇਗੀ ਅਤੇ ਬਿਮਾਰੀ ਦਾ ਇਲਾਜ ਅਧਿਕ ਕਿਫਾਇਤੀ ਹੋਵੇਗਾ, ਹਰ ਘਰ ਵਿੱਚ ਪਾਇਪ ਨਾਲ ਪਾਣੀ ਪਹੁੰਚੇਗਾ, ਪੀਐੱਮ ਆਵਾਸ (PM Awas) ਦੀ ਸੰਪੂਰਨਤਾ ਹਾਸਲ ਕੀਤੀ ਜਾਵੇਗੀ, ਸੌਰ ਊਰਜਾ ਦੇ ਕਾਰਨ ਕਰੋੜਾਂ ਘਰਾਂ ਦਾ ਬਿਜਲੀ ਬਿਲ ਜ਼ੀਰੋ ਹੋ ਜਾਵੇਗਾ, ਪੂਰੇ ਦੇਸ਼ ਵਿੱਚ ਪਾਇਪਲਾਇਨ ਰਸੋਈ ਗੈਸ, ਸਟਾਰਟਅੱਪਸ ਵਧਣਗੇ, ਪੇਟੈਂਟ ਫਾਇਲਿੰਗ ਨਵੇਂ ਰਿਕਾਰਡ ਤੋੜੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਅਗਲੇ 5 ਵਰ੍ਹਿਆਂ ਵਿੱਚ ਦੁਨੀਆ ਹਰ ਅੰਤਰਰਾਸ਼ਟਰੀ ਖੇਡ ਪ੍ਰਤੀਯੋਗਿਤਾ ਵਿੱਚ ਭਾਰਤੀ ਨੌਜਵਾਨਾਂ ਦੀ ਸਮਰੱਥਾ ਦੇਖੇਗੀ, ਜਨਤਕ ਟ੍ਰਾਂਸਪੋਰਟ ਪ੍ਰਣਾਲੀ (public transport system) ਬਦਲ ਜਾਵੇਗੀ, ਆਤਮਨਿਰਭਰ ਭਾਰਤ (Atmanirbhar Bharat) ਨਵੀਂ ਉਚਾਈ ਹਾਸਲ ਕਰੇਗਾ, ਦੁਨੀਆ ਵਿੱਚ ਮੇਡ ਇਨ ਇੰਡੀਆ ਸੈਮੀਕੰਡਕਟਰ ਅਤੇ ਇਲੈਕਟ੍ਰੌਨਿਕਸ ਦਾ ਬੋਲਬਾਲਾ ਹੋਵੇਗਾ ਅਤੇ ਦੇਸ਼ ਹੋਰ ਦੇਸ਼ਾਂ ‘ਤੇ ਊਰਜਾ ਨਿਰਭਰਤਾ ਘੱਟ ਕਰਨ ਦੀ ਦਿਸ਼ਾ ਵਿੱਚ ਕੰਮ ਕਰੇਗਾ। ਉਨ੍ਹਾਂ ਨੇ ਗ੍ਰੀਨ ਹਾਈਡ੍ਰੋਜਨ ਅਤੇ ਈਥੇਨੌਲ ਮਿਸ਼ਰਣ ‘ਤੇ ਜ਼ੋਰ ਦੇਣ ਦਾ ਭੀ ਉਲੇਖ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਖੁਰਾਕ ਤੇਲ ਉਤਪਾਦਨ ਵਿੱਚ ਆਤਮਨਿਰਭਰ (Atmanirbhar ) ਬਣਨ ਦੇ ਵਿਸ਼ਵਾਸ ਦੀ ਭੀ ਪੁਸ਼ਟੀ ਕੀਤੀ। ਅਗਲੇ 5 ਵਰ੍ਹਿਆਂ ਦੀ ਕਲਪਨਾ ਨੂੰ ਜਾਰੀ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਕੁਦਰਤੀ ਖੇਤੀ ਅਤੇ ਬਾਜਰਾ ਨੂੰ ਸੁਪਰਫੂਡ (superfood) ਦੇ ਰੂਪ ਵਿੱਚ ਹੁਲਾਰਾ ਦੇਣ ਦੀ ਬਾਤ ਕਹੀ। ਖੇਤੀਬਾੜੀ ਖੇਤਰ ਵਿੱਚ ਡ੍ਰੋਨ ਦੇ ਉਪਯੋਗ ਵਿੱਚ ਨਵਾਂ ਵਾਧਾ ਦੇਖਣ ਨੂੰ ਮਿਲੇਗਾ। ਇਸੇ ਤਰ੍ਹਾਂ, ਨੈਨੋ ਯੂਰੀਆ ਸਹਿਕਾਰੀ (nano urea cooperative) ਦੇ ਉਪਯੋਗ ਨੂੰ ਇੱਕ ਜਨ ਅੰਦੋਲਨ ਦੇ ਰੂਪ ਵਿੱਚ ਹੁਲਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਮੱਛੀ ਪਾਲਣ ਅਤੇ ਪਸ਼ੂਪਾਲਣ ਵਿੱਚ ਨਵੇਂ ਰਿਕਾਰਡ ਦੀ ਭੀ ਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਅਗਲੇ 5 ਵਰ੍ਹਿਆਂ ਵਿੱਚ ਟੂਰਿਜ਼ਮ ਸੈਕਟਰ ਨੂੰ ਰੋਜ਼ਗਾਰ ਦਾ ਇੱਕ ਬੜਾ ਸਰੋਤ ਬਣਨ ‘ਤੇ ਭੀ ਧਿਆਨ ਆਕਰਸ਼ਿਤ ਕੀਤਾ। ਉਨ੍ਹਾਂ ਨੇ ਦੇਸ਼ ਦੇ ਅਨੇਕ ਰਾਜਾਂ ਦੀ ਆਪਣੀ ਅਰਥਵਿਵਸਥਾ ਨੂੰ ਕੇਵਲ ਟੂਰਿਜ਼ਮ ਦੇ ਜ਼ਰੀਏ ਚਲਾਉਣ ਦੀ ਸਮਰੱਥਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਭਾਰਤ ਦੁਨੀਆ ਦੇ ਲਈ ਇੱਕ ਬੜਾ ਟੂਰਿਸਟ ਡੈਸਟੀਨੇਸ਼ਨ (ਸਥਲ) ਬਣਨ ਜਾ ਰਿਹਾ ਹੈ। ”

 

ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਅਤੇ ਫਿਨਟੈੱਕ (Digital India and Fintech) ਦੇ ਖੇਤਰ ਵਿੱਚ ਪ੍ਰਗਤੀ ‘ਤੇ ਭੀ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਅਗਲੇ 5 ਵਰ੍ਹੇ ਭਾਰਤ ਦੀ ਡਿਜੀਟਲ ਅਰਥਵਿਵਸਥਾ ਦੇ ਲਈ ਸਕਾਰਾਤਮਕ ਭਵਿੱਖ ਪ੍ਰਸਤੁਤ ਕਰਦੇ ਹਨ। ਉਨ੍ਹਾਂ ਨੇ ਕਿਹਾ, “ਡਿਜੀਟਲ ਸੇਵਾਵਾਂ ਭਾਰਤ ਦੀ ਪ੍ਰਗਤੀ ਨੂੰ ਅੱਗੇ ਵਧਾਉਣਗੀਆਂ।” ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਵਿਗਿਆਨੀ ਸਾਨੂੰ ਸਪੇਸ ਟੈਕਨੋਲੋਜੀ ਦੇ ਖੇਤਰ ਵਿੱਚ ਨਵੀਆਂ ਉਚਾਈਆਂ ‘ਤੇ ਲੈ ਜਾਣਗੇ।”

 

ਜ਼ਮੀਨੀ ਪੱਧਰ ਦੀ ਅਰਥਵਿਵਸਥਾ ਵਿੱਚ ਬਦਲਾਅ ਦੇ ਬਾਰੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਵੈ ਸਹਾਇਤਾ ਸਮੂਹਾਂ (Self Help Groups) ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ, “3 ਕਰੋੜ ਲਖਪਤੀ ਦੀਦੀਆਂ (lakhpati didis) ਮਹਿਲਾ ਸਸ਼ਕਤੀਕਰਣ ਦੀ ਨਵੀਂ ਇਬਾਰਤ ਲਿਖਣਗੀਆਂ।” ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ (Viksit Bharat) ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ, “2047 ਤੱਕ, ਭਾਰਤ ਆਪਣੇ ਸਵਰਣਿਮ ਕਾਲ ਦਾ ਫਿਰ ਤੋਂ ਅਨੁਭਵ ਕਰੇਗਾ (“By 2047, India will re-live its golden period”)।”

  

 ਆਪਣੇ ਸੰਬੋਧਨ ਨੂੰ ਸਮਾਪਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਦਨ ਅਤੇ ਦੇਸ਼ ਦੇ ਸਾਹਮਣੇ ਤੱਥ ਪ੍ਰਸਤੁਤ ਕਰਨ ਦਾ ਅਵਸਰ ਦੇਣ ਦੇ ਲਈ ਰਾਜ ਸਭਾ ਦੇ ਸਭਾਪਤੀ ਦਾ ਧੰਨਵਾਦ ਕੀਤਾ ਅਤੇ ਭਾਰਤ ਦੇ ਰਾਸ਼ਟਰਪਤੀ ਦਾ ਉਨ੍ਹਾਂ ਦੇ ਪ੍ਰੇਰਣਾਦਾਇਕ ਸੰਬੋਧਨ ਦੇ ਲਈ ਧੰਨਵਾਦ ਕੀਤਾ।

 

************

ਡੀਐੱਸ/ਟੀਐੱਸ   



(Release ID: 2004284) Visitor Counter : 67