ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਪੈਕੇਜ-1 ਦੇ ਨਿਰਮਾਣ ਲਈ 626.92 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ, ਜਿਸ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਰਾਸ਼ਟਰੀ ਰਾਜਮਾਰਗ-913 (ਫਰੰਟੀਅਰ ਹਾਈਵੇਅ) ਦਾ ਸਰਲੀ-ਹੁਰੀ ਸੈਕਸ਼ਨ ਸ਼ਾਮਲ ਹੈ

Posted On: 06 FEB 2024 3:20PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅਰੁਣਾਚਲ ਪ੍ਰਦੇਸ਼ ਵਿੱਚ ਰਾਸ਼ਟਰੀ ਰਾਜਮਾਰਗ-913 (ਫਰੰਟੀਅਰ ਹਾਈਵੇਅਜ਼) ਦੇ ਸਰਲੀ-ਹੁਰੀ ਸੈਕਸ਼ਨ ਨੂੰ ਸ਼ਾਮਲ ਕਰਦੇ ਹੋਏ ਪੈਕੇਜ-1 ਦੇ ਨਿਰਮਾਣ ਲਈ 626.92 ਕਰੋੜ ਰੁਪਏ ਮਨਜ਼ੂਰ ਕੀਤੇ।

 

 ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਕਿ ਕੁਰੁੰਗ ਕੁਮੇਯ ਜ਼ਿਲ੍ਹੇ ਵਿੱਚ ਈਪਸੀ ਮੋਡ ‘ਤੇ ਬਣਾਏ ਜਾਣ ਵਾਲੇ ਇਸ 35 ਕਿਲੋਮੀਟਰ ਦੇ ਪ੍ਰੋਜੈਕਟ ਦਾ ਲਕਸ਼ ਨਿਰਵਿਘਨ ਅਤੇ ਸੁਰੱਖਿਅਤ ਟ੍ਰੈਫਿਕ ਫਲੋ ਨੂੰ ਸੁਨਿਸ਼ਚਿਤ ਕਰਨਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਖੇਤਰ ਦੇ ਪਿੰਡਾਂ ਦੀ ਇੱਕ-ਦੂਸਰੇ ਦੇ ਨਾਲ ਪੂਰੇ ਸਾਲ ਕਨੈਕਟੀਵਿਟੀ ਬਣੀ ਰਹੇਗੀ, ਜਿਸ ਨਾਲ ਇਸ ਜ਼ਿਲ੍ਹੇ ਦੇ ਪਹਾੜੀ ਇਲਾਕਿਆਂ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।

*****************

 

ਐੱਮਜੇਪੀਐੱਸ/ਐੱਨਐੱਸਕੇ


(Release ID: 2003518) Visitor Counter : 89