ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਪਹਿਲੀ ਬਿਮਸਟੇਕ ਐਕੁਆਟਿਕਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਕੀਤੀ


ਚੈਂਪੀਅਨਸ਼ਿਪ ਦਿੱਲੀ ਦੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਵੀਮਿੰਗ ਪੂਲ ਕੰਪਲੈਕਸ ਵਿੱਚ 6 ਫਰਵਰੀ ਤੋਂ 9 ਫ਼ਰਵਰੀ, 2024 ਤੱਕ ਕਰਵਾਈ ਜਾ ਰਹੀ ਹੈ

7 ਬਿਮਸਟੇਕ ਦੇਸ਼ਾਂ ਦੀ ਇਕਜੁੱਟਤਾ ਨਾਲ, ਬੰਗਾਲ ਦੀ ਖਾੜੀ ਦਾ ਖੇਤਰ ਤਰੱਕੀ, ਵਿਕਾਸ ਅਤੇ ਸਹਿਯੋਗ ਦਾ ਖੇਤਰ ਬਣਿਆ: ਸ੍ਰੀ ਅਨੁਰਾਗ ਸਿੰਘ ਠਾਕੁਰ

Posted On: 06 FEB 2024 12:32PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਨਵੀਂ ਦਿੱਲੀ ਵਿੱਚ ਬਿਮਸਟੇਕ ਐਕੁਆਟਿਕਸ ਚੈਂਪੀਅਨਸ਼ਿਪ 2024 ਦੀ ਸ਼ੁਰੂਆਤ ਕੀਤੀ। ਬਿਮਸਟੇਕ ਐਕੁਆਟਿਕਸ ਚੈਂਪੀਅਨਸ਼ਿਪ ਪਹਿਲੀ ਵਾਰ ਆਯੋਜਿਤ ਕੀਤੀ ਜਾ ਰਹੀ ਹੈ।

ਇਸ ਮੌਕੇ ਸ੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ “ਵਿਸ਼ਵ ਦੀ 25% ਆਬਾਦੀ ਦੱਖਣੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆਈ ਖੇਤਰ ਵਿੱਚ ਵਸਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ 7 ਬਿਮਸਟੇਕ ਦੇਸ਼ਾਂ ਦੇ ਇਕਜੁੱਟ ਹੋਣ ਨਾਲ, ਬੰਗਾਲ ਦੀ ਖਾੜੀ ਦਾ ਖੇਤਰ ਨਾ ਸਿਰਫ਼ ਯਾਤਰਾ ਅਤੇ ਆਵਾਜਾਈ ਲਈ ਵਰਤਿਆ ਜਾਣ ਵਾਲਾ ਖੇਤਰ ਬਣਿਆ ਹੈ, ਬਲਕਿ ਇਹ ਤਰੱਕੀ, ਵਿਕਾਸ ਅਤੇ ਸਹਿਯੋਗ ਦਾ ਖੇਤਰ ਵੀ ਬਣ ਜਾਵੇਗਾ।

ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਇਹ ਨਾ ਸਿਰਫ਼ ਮਿੱਤਰਤਾ ਨੂੰ ਗੂੜ੍ਹਾ ਕਰਨ ਵਿੱਚ ਮਦਦ ਕਰੇਗਾ, ਸਗੋਂ ਇੱਕ ਗੂੜ੍ਹਾ ਖੇਡ ਸਭਿਆਚਾਰ ਸਿਰਜਣ ਵਿੱਚ ਵੀ ਮਦਦ ਕਰੇਗਾ, ਜੋ ਐਥਲੀਟਾਂ ਦਰਮਿਆਨ ਦੋਸਤੀ ਨੂੰ ਵੀ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ ਅਤੇ ਇਹ ਬਿਲਕੁਲ ਉਹੀ ਵਿਚਾਰ ਹੈ, ਜਿਸਦੀ ਕਲਪਨਾ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੇ ਨੇਪਾਲ ਵਿੱਚ ਸਿਖਰ ਸੰਮੇਲਨ ਵਿੱਚ ਇਸ ਖੇਡ ਸਮਾਗਮ ਦੀ ਘੋਸ਼ਣਾ ਕਰਦੇ ਸਮੇਂ ਕੀਤੀ ਸੀ।"

ਇਹ ਸੰਗਠਨ ਇਤਿਹਾਸ ਵਿੱਚ ਪਹਿਲੀ ਵਾਰ ਕਿਸੀ ਅਜਿਹੇ ਖੇਡ ਮੁਕਾਬਲਾ ਕਰ ਰਿਹਾ ਹੈ ਜਿਸ ਦੀ ਮੇਜ਼ਬਾਨੀ ਭਾਰਤ ਵਿੱਚ ਕੀਤੀ ਜਾ ਰਹੀ ਹੈ। ਇਸ ਦੀ ਘੋਸ਼ਣਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2018 ਵਿੱਚ ਚੌਥੇ ਬਿਮਸਟੇਕ ਸੰਮੇਲਨ ਦੌਰਾਨ ਕੀਤੀ ਸੀ, ਜਿੱਥੇ ਉਨ੍ਹਾਂ ਨੇ ਭਾਰਤ ਵਿੱਚ ਬਿਮਸਟੇਕ ਯੂਥ ਵਾਟਰ ਸਪੋਰਟਸ ਮੁਕਾਬਲੇ ਦੇ ਆਯੋਜਨ ਦਾ ਐਲਾਨ ਕੀਤਾ ਸੀ। ਇਸ ਸਮਾਗਮ ਨੂੰ ਸ਼ੁਰੂ ਵਿੱਚ ਸਾਲ 2021 ਲਈ ਪ੍ਰਸਤਾਵਿਤ ਕੀਤਾ ਗਿਆ ਸੀ, ਹਾਲਾਂਕਿ ਬਾਅਦ ਵਿੱਚ ਦੁਨੀਆ ਭਰ ਵਿੱਚ ਕੋਵਿਡ-19 ਮਹਾਮਾਰੀ ਦੇ ਫੈਲਣ ਕਾਰਨ ਇਸ ਨੂੰ 2024 ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।

ਕੇਂਦਰੀ ਖੇਡ ਮੰਤਰੀ ਦੇ ਨਾਲ, ਉਦਘਾਟਨੀ ਸਮਾਰੋਹ ਵਿੱਚ ਨੇਪਾਲ ਦੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਡਿਗ ਬਹਾਦੁਰ ਲਿੰਬੂ ਅਤੇ ਬਿਮਸਟੇਕ ਦੇ ਸਕੱਤਰ ਜਨਰਲ ਸ਼੍ਰੀ ਇੰਦਰ ਮਨੀ ਪਾਂਡੇ, ਬਿਮਸਟੇਕ ਦੇ ਹਾਈ ਕਮਿਸ਼ਨਰ ਅਤੇ ਭਾਰਤ ਵਿੱਚ ਬਿਮਸਟੇਕ ਰਾਜਦੂਤ, ਮਹਿਮਾਨ ਦੇਸ਼ਾਂ ਤੋਂ ਆਏ ਭਾਰਤ ਸਰਕਾਰ ਦੇ ਹੋਰ ਪਤਵੰਤੇ ਮੌਜੂਦ ਸਨ।

ਪਹਿਲੀ ਬਿਮਸਟੇਕ ਐਕੁਆਟਿਕਸ ਚੈਂਪੀਅਨਸ਼ਿਪ ਦਿੱਲੀ ਦੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਵਿਮਿੰਗ ਪੂਲ ਕੰਪਲੈਕਸ ਵਿਖੇ 6 ਫਰਵਰੀ ਤੋਂ 9 ਫਰਵਰੀ 2024 ਤੱਕ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਤੈਰਾਕੀ, ਵਾਟਰ ਪੋਲੋ ਅਤੇ ਡਾਈਵਿੰਗ ਦੇ ਮੁਕਾਬਲਿਆਂ ਵਿੱਚ ਅੰਡਰ 20 ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।

ਤਿੰਨ ਖੇਡ ਮੁਕਾਬਲਿਆਂ ਵਿੱਚ ਕੁੱਲ 39 ਤਗਮੇ ਅਤੇ ਕੁੱਲ 9 ਟਰਾਫੀਆਂ ਦਿੱਤੀਆਂ ਜਾਣਗੀਆਂ। ਵੱਖ-ਵੱਖ ਬਿਮਸਟੇਕ ਮੈਂਬਰ ਦੇਸ਼ਾਂ ਦੇ 268 ਐਥਲੀਟਾਂ ਸਮੇਤ, ਸਮਾਗਮਾਂ ਵਿੱਚ 500 ਤੋਂ ਵੱਧ ਭਾਗੀਦਾਰਾਂ ਦੇ ਆਉਣ ਦੀ ਉਮੀਦ ਹੈ।

ਬਿਮਸਟੇਕ (ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਲਈ ਪਹਿਲਕਦਮੀ) ਦੱਖਣੀ ਏਸ਼ੀਆ (ਬੰਗਲਾਦੇਸ਼, ਭੂਟਾਨ, ਭਾਰਤ, ਨੇਪਾਲ ਅਤੇ ਸ੍ਰੀਲੰਕਾ) ਦੇ ਪੰਜ ਮੈਂਬਰਾਂ ਅਤੇ ਦੱਖਣ-ਪੂਰਬੀ ਏਸ਼ੀਆ (ਮਿਆਂਮਾਰ ਅਤੇ ਥਾਈਲੈਂਡ) ਦੇ ਦੋ ਮੈਂਬਰਾਂ ਨਾਲ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦਰਮਿਆਨ ਇੱਕ ਵਿਲੱਖਣ ਸਬੰਧ ਬਣਾਉਂਦਾ ਹੈ।

************

ਪੀਪੀਜੀ/ਐੱਸਕੇ 



(Release ID: 2003475) Visitor Counter : 57