ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਐੱਮਐੱਸਐੱਮਈਜ਼ ਵਿੱਚ ਰੁਜ਼ਗਾਰ ਦੇ ਮੌਕੇ

Posted On: 05 FEB 2024 3:39PM by PIB Chandigarh

ਐੱਮਐੱਸਐੱਮਈ ਮੰਤਰਾਲਾ, ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇਵੀਆਈਸੀ) ਰਾਹੀਂ, ਗੈਰ-ਖੇਤੀ ਖੇਤਰ ਵਿੱਚ ਨਵੀਆਂ ਇਕਾਈਆਂ ਸਥਾਪਤ ਕਰਨ ਵਿੱਚ ਉੱਦਮੀਆਂ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ (ਪੀਐੱਮਈਜੀਪੀ) ਨੂੰ ਲਾਗੂ ਕਰ ਰਿਹਾ ਹੈ। ਇਸ ਦਾ ਉਦੇਸ਼ ਵਿਆਪਕ ਤੌਰ 'ਤੇ ਖਿੰਡੇ ਹੋਏ ਪਰੰਪਰਾਗਤ ਕਾਰੀਗਰਾਂ/ਪੇਂਡੂ ਅਤੇ ਸ਼ਹਿਰੀ ਬੇਰੋਜ਼ਗਾਰ ਨੌਜਵਾਨਾਂ ਨੂੰ ਲਿਆਉਣਾ ਅਤੇ ਜਿੰਨਾ ਸੰਭਵ ਹੋ ਸਕੇ, ਉਨ੍ਹਾਂ ਦੇ ਦਰਵਾਜ਼ੇ 'ਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ।

ਪੀਐੱਮਈਜੀਪੀ ਦੇ ਤਹਿਤ, ਆਮ ਸ਼੍ਰੇਣੀ ਦੇ ਲਾਭਪਾਤਰੀ ਪੇਂਡੂ ਖੇਤਰਾਂ ਵਿੱਚ ਪ੍ਰੋਜੈਕਟ ਲਾਗਤ ਦੇ 25% ਅਤੇ ਸ਼ਹਿਰੀ ਖੇਤਰਾਂ ਵਿੱਚ 15% ਦੀ ਮਾਰਜਿਨ ਮਨੀ (ਐੱਮਐੱਮ) ਸਬਸਿਡੀ ਦਾ ਲਾਭ ਲੈ ਸਕਦੇ ਹਨ। ਵਿਸ਼ੇਸ਼ ਸ਼੍ਰੇਣੀਆਂ ਜਿਵੇਂ ਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਓਬੀਸੀ, ਘੱਟ ਗਿਣਤੀਆਂ, ਮਹਿਲਾਵਾਂ, ਸਾਬਕਾ ਸੈਨਿਕਾਂ, ਸਰੀਰਕ ਤੌਰ 'ਤੇ ਅਪਾਹਜ, ਟ੍ਰਾਂਸਜੈਂਡਰ, ਉੱਤਰ-ਪੂਰਬੀ ਖੇਤਰ, ਪਹਾੜੀ ਅਤੇ ਸਰਹੱਦੀ ਖੇਤਰਾਂ ਅਤੇ ਅਭਿਲਾਸ਼ੀ ਜ਼ਿਲ੍ਹਿਆਂ ਆਦਿ ਨਾਲ ਸਬੰਧਤ ਲਾਭਪਾਤਰੀਆਂ ਲਈ, ਮਾਰਜਿਨ ਮਨੀ ਸਬਸਿਡੀ ਪੇਂਡੂ ਖੇਤਰਾਂ ਵਿੱਚ 35% ਅਤੇ ਸ਼ਹਿਰੀ ਖੇਤਰਾਂ ਵਿੱਚ 25% ਹੈ। ਪ੍ਰੋਜੈਕਟ ਦੀ ਵੱਧ ਤੋਂ ਵੱਧ ਲਾਗਤ ਨਿਰਮਾਣ ਖੇਤਰ ਵਿੱਚ 50 ਲੱਖ ਰੁਪਏ ਅਤੇ ਸੇਵਾ ਖੇਤਰ ਵਿੱਚ 20 ਲੱਖ ਰੁਪਏ ਹੈ।

ਨਾਲ ਹੀ, ਵਿਸ਼ੇਸ਼ ਸ਼੍ਰੇਣੀ ਦੇ ਅਧੀਨ ਲਾਭਪਾਤਰੀਆਂ ਦਾ ਆਪਣਾ ਯੋਗਦਾਨ 05% ਅਤੇ ਜਨਰਲ ਸ਼੍ਰੇਣੀ ਦੇ ਲਾਭਪਾਤਰੀਆਂ ਲਈ 10% ਹੈ।

2018-19 ਤੋਂ, ਮੌਜੂਦਾ ਪੀਐੱਮਈਜੀਪੀ/ਆਰਈਜੀਪੀ/ਮੁਦਰਾ ਉੱਦਮਾਂ ਨੂੰ  ਅਪਗ੍ਰੇਡੇਸ਼ਨ ਅਤੇ ਵਿਸਥਾਰ ਲਈ ਦੂਜੇ ਲੋਨ ਦੇ ਨਾਲ ਪਿਛਲੀਆਂ ਚੰਗੀਆਂ ਕਾਰਗੁਜ਼ਾਰੀਆਂ ਦੇ ਆਧਾਰ 'ਤੇ ਸਮਰਥਨ ਦਿੱਤਾ ਜਾਂਦਾ ਹੈ। ਦੂਜੇ ਲੋਨ ਦੇ ਤਹਿਤ, ਮੈਨੂਫੈਕਚਰਿੰਗ ਸੈਕਟਰ ਦੇ ਅਧੀਨ ਮਾਰਜਿਨ ਮਨੀ ਸਬਸਿਡੀ ਲਈ ਵੱਧ ਤੋਂ ਵੱਧ ਪ੍ਰੋਜੈਕਟ ਲਾਗਤ 1.00 ਕਰੋੜ ਰੁਪਏ ਹੈ ਅਤੇ ਸੇਵਾ ਖੇਤਰ ਲਈ, ਇਹ 25 ਲੱਖ ਰੁਪਏ ਹੈ। ਸਾਰੀਆਂ ਸ਼੍ਰੇਣੀਆਂ ਲਈ ਦੂਜੇ ਕਰਜ਼ੇ 'ਤੇ ਯੋਗ ਸਬਸਿਡੀ ਪ੍ਰੋਜੈਕਟ ਲਾਗਤ ਦਾ 15% ਹੈ (ਐੱਨਈਆਰ ਅਤੇ ਪਹਾੜੀ ਰਾਜਾਂ ਲਈ 20%)।

 

ਵਿੱਤੀ ਵਰ੍ਹੇ 2019-20 ਤੋਂ ਵਿੱਤੀ ਵਰ੍ਹੇ 2021-22 ਤੱਕ ਦੇਸ਼ ਵਿੱਚ ਪੀਐੱਮਈਜੀਪੀ ਦੇ ਤਹਿਤ ਸਹਾਇਤਾ ਪ੍ਰਾਪਤ ਇਕਾਈਆਂ ਦੀ ਗਿਣਤੀ, ਮਾਰਜਿਨ ਮਨੀ ਸਬਸਿਡੀ ਵੰਡੀ ਗਈ ਅਤੇ ਅਨੁਮਾਨਿਤ ਰੋਜ਼ਗਾਰ ਪੈਦਾ ਕੀਤਾ ਗਿਆ, ਸਾਲ ਮੁਤਾਬਕ  ਹੇਠ ਲਿਖੇ ਅਨੁਸਾਰ ਹੈ:

ਲੜੀ ਨੰ.

ਸਾਲ

ਸਹਾਇਤਾ ਪ੍ਰਾਪਤ ਯੂਨਿਟਾਂ ਦੀ ਗਿਣਤੀ

ਮਾਰਜਿਨ ਮਨੀ ਸਬਸਿਡੀ ਵੰਡੀ ਗਈ (ਰੁਪਏ ਲੱਖ ਵਿੱਚ)

ਅਨੁਮਾਨਿਤ ਰੁਜ਼ਗਾਰ ਪੈਦਾ ਹੋਇਆ

1

2019-20

66,653

195082.15

533,224

2

2020-21

74,415

218880.15

595,320

3

2021-22

103,219

297765.91

825,752

ਕੁੱਲ

244,287

711728.21

1,954,296

 

ਪੀਐੱਮਈਜੀਪੀ ਅਧੀਨ ਵਿੱਤੀ ਵਰ੍ਹੇ 2020-21 ਦੇ ਮੁਕਾਬਲੇ ਵਿੱਤੀ ਵਰ੍ਹੇ 2021-22 ਦੌਰਾਨ ਪੈਦਾ ਹੋਏ ਰੁਜ਼ਗਾਰ ਵਿੱਚ ਕੋਈ ਘਾਟ ਨਹੀਂ ਆਈ ਹੈ। ਅਸਲ ਵਿੱਚ, ਪੀਐੱਮਈਜੀਪੀ ਦੇ ਤਹਿਤ ਪੈਦਾ ਹੋਏ ਰੁਜ਼ਗਾਰ ਵਿੱਚ 39% ਦਾ ਵਾਧਾ ਹੋਇਆ ਹੈ ਜੋ ਵਿੱਤੀ ਵਰ੍ਹੇ 2020-21 ਵਿੱਚ 595,320 ਤੋਂ ਵੱਧ ਕੇ ਵਿੱਤੀ ਵਰ੍ਹੇ 2021-22 ਵਿੱਚ 825,752 ਹੋ ਗਿਆ ਹੈ।

ਦੇਸ਼ ਵਿੱਚ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਕੇਵੀਆਈਸੀ ਦੁਆਰਾ ਹੇਠਲਿਖਤ ਕਦਮ ਚੁੱਕੇ ਜਾ ਰਹੇ ਹਨ:

  1. ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੇਵੀਆਈ ਸਕੀਮਾਂ ਦਾ ਪ੍ਰਚਾਰ ਕਰਨ ਲਈ ਹਰ ਪੱਧਰ 'ਤੇ ਜਾਗਰੂਕਤਾ ਕੈਂਪ, ਵਰਕਸ਼ਾਪਾਂ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

  2. ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਕੇਵੀਆਈ ਸਕੀਮਾਂ ਦਾ ਪ੍ਰਚਾਰ।

  3. ਦੇਸ਼ ਦੇ ਕਿਸਾਨਾਂ, ਆਦਿਵਾਸੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਆਮਦਨ ਨੂੰ ਵਧਾਉਣ ਲਈ, ਕੇਵੀਆਈਸੀ ਨੇ 2017-18 ਦੌਰਾਨ ਸ਼ਹਿਦ ਮਿਸ਼ਨ ਦੀ ਸ਼ੁਰੂਆਤ ਕੀਤੀ। ਸ਼ਹਿਦ ਮਿਸ਼ਨ ਤਹਿਤ ਹਰ ਇੱਕ ਵਿਅਕਤੀ ਨੂੰ 10 ਮਧੂ-ਮੱਖੀਆਂ ਦੇ ਬਕਸਿਆਂ ਨਾਲ ਮਧੂ-ਮੱਖੀਆਂ ਦਿੱਤੀਆਂ ਗਈਆਂ ਹਨ।

  4. ਕੁਮਹਾਰ ਸਸ਼ਕਤੀਕਰਨ ਪ੍ਰੋਗਰਾਮ ਦੇ ਤਹਿਤ, ਕੇਵੀਆਈਸੀ ਕੁਸ਼ਲਤਾ ਨੂੰ ਅਪਗ੍ਰੇਡ ਕਰਨ ਦੀ ਸਿਖਲਾਈ ਪ੍ਰਦਾਨ ਕਰਕੇ ਅਤੇ ਉਤਪਾਦਾਂ ਦੀ ਚੰਗੀ ਗੁਣਵੱਤਾ ਪੈਦਾ ਕਰਨ ਲਈ ਬਿਜਲੀਕ੍ਰਿਤ ਪਹੀਏ, ਬਲੰਜਰ, ਪਗ ਮਿੱਲ, ਭੱਠੇ ਆਦਿ ਵਰਗੇ ਨਵੇਂ ਘਰੇਲੂ ਪੱਧਰ ਦੇ ਊਰਜਾ ਕੁਸ਼ਲ ਉਪਕਰਣ ਪ੍ਰਦਾਨ ਕਰਕੇ ਪੇਂਡੂ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਦੀ ਰੋਜ਼ੀ-ਰੋਟੀ ਨੂੰ ਉੱਚਾ ਚੁੱਕ ਰਿਹਾ ਹੈ।

  5. ਕੇਵੀਆਈਸੀ, www.ekhadiindia.com, www.khadiindia.gov.in  ਰਾਹੀਂ ਸਾਰੇ ਕੇਵੀਆਈ ਉਤਪਾਦਾਂ ਦੀ ਆਨਲਾਈਨ ਵਿਕਰੀ ਸ਼ੁਰੂ ਕਰ ਦਿੱਤੀ ਹੈ।

ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਜੇਪੀਐੱਸ/ਐੱਨਐੱਸਕੇ



(Release ID: 2002974) Visitor Counter : 33


Read this release in: English , Urdu , Hindi , Tamil , Telugu