ਵਿੱਤ ਮੰਤਰਾਲਾ

'ਗ਼ਰੀਬ', 'ਮਹਿਲਾਵਾਂ',' ਨੌਜਵਾਨ' ਅਤੇ 'ਅੰਨਦਾਤਾ' (ਕਿਸਾਨ) ਸਰਕਾਰ ਲਈ ਧਿਆਨ ਕੇਂਦਰਿਤ ਕਰਨ ਵਾਲੀਆਂ ਚਾਰ ਪ੍ਰਮੁੱਖ ਜਾਤੀਆਂ ਹਨ: ਕੇਂਦਰੀ ਵਿੱਤ ਮੰਤਰੀ


"ਸਮਾਜਿਕ ਨਿਆਂ ਇੱਕ ਪ੍ਰਭਾਵੀ ਅਤੇ ਲਾਜ਼ਮੀ ਸ਼ਾਸਨ ਮਾਡਲ ਹੈ"

'ਵਿਕਸਿਤ ਭਾਰਤ' ਲੋਕਾਂ ਦੀ ਸਮਰੱਥਾ ਅਤੇ ਸ਼ਕਤੀਕਰਨ ਨੂੰ ਬਿਹਤਰ ਬਣਾਉਣ ਬਾਰੇ ਹੈ: ਕੇਂਦਰੀ ਵਿੱਤ ਮੰਤਰੀ

Posted On: 01 FEB 2024 12:39PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਚਾਰ ਪ੍ਰਮੁੱਖ ਜਾਤੀਆਂ ਜਿਵੇਂ 'ਗ਼ਰੀਬ', 'ਮਹਿਲਾਵਾਂ', 'ਯੁਵਾ' (ਨੌਜਵਾਨ) ਅਤੇ 'ਅੰਨਦਾਤਾ' (ਕਿਸਾਨ) 'ਤੇ ਧਿਆਨ ਕੇਂਦਰਿਤ ਕਰਨ ਵਿੱਚ ਪੱਕਾ ਵਿਸ਼ਵਾਸ ਰੱਖਦੀ ਹੈ। ਇਹ ਗੱਲ ਸ਼੍ਰੀਮਤੀ ਨਿਰਮਲਾ ਸੀਤਾਰਮਨ ਅੱਜ ਸੰਸਦ ਵਿੱਚ 2024-25 ਦਾ ਅੰਤਰਿਮ ਬਜਟ ਪੇਸ਼ ਕਰਦੇ ਹੋਏ ਕੀਤੀ। “ਉਨ੍ਹਾਂ ਦੀਆਂ ਲੋੜਾਂ, ਉਨ੍ਹਾਂ ਦੀਆਂ ਆਸਾਂ ਅਤੇ ਉਨ੍ਹਾਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਦੇਸ਼ ਓਦੋਂ ਤਰੱਕੀ ਕਰਦਾ ਹੈ, ਜਦੋਂ ਇਹ ਤਰੱਕੀ ਕਰਦੇ ਹਨ। ਚਾਰਾਂ ਨੂੰ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਸਰਕਾਰੀ ਸਹਾਇਤਾ ਦੀ ਲੋੜ ਹੁੰਦੀ ਹੈ ਅਤੇ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ, "ਇਨ੍ਹਾਂ ਦਾ ਸਸ਼ਕਤੀਕਰਨ ਅਤੇ ਤੰਦਰੁਸਤੀ ਦੇਸ਼ ਨੂੰ ਅੱਗੇ ਵਧਾਏਗੀ।”

ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਮਾਜਿਕ ਨਿਆਂ ਇੱਕ ਪ੍ਰਭਾਵਸ਼ਾਲੀ ਅਤੇ ਲਾਜ਼ਮੀ ਸ਼ਾਸਨ ਮਾਡਲ ਹੈ। ਉਨ੍ਹਾਂ ਅੱਗੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਘਟਾਉਣ 'ਤੇ ਜ਼ੋਰ ਦੇਣ ਨਾਲ ਪਾਰਦਰਸ਼ਤਾ ਆਈ ਹੈ ਅਤੇ ਸਾਰੇ ਯੋਗ ਲੋਕਾਂ ਤੱਕ ਲਾਭ ਪਹੁੰਚਾਏ ਗਏ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਕਿਵੇਂ 'ਪ੍ਰਤੱਖ ਲਾਭ ਟ੍ਰਾਂਸਫਰ' ਨੇ ਉਪਰੋਕਤ ਨੂੰ ਹਾਸਲ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦਾ ਧਿਆਨ ਨਤੀਜਿਆਂ 'ਤੇ ਹੈ, ਨਾ ਕਿ ਖਰਚਿਆਂ 'ਤੇ।

ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਵਿਕਾਸ ਪ੍ਰਤੀ ਸਰਕਾਰ ਦੀ ਸਰਬਪੱਖੀ, ਸਰਵ ਵਿਆਪਕ ਅਤੇ ਸਰਬ ਸੰਮਲਿਤ ਪਹੁੰਚ 2047 ਤੱਕ ਭਾਰਤ ਨੂੰ 'ਵਿਕਸਿਤ ਭਾਰਤ' ਬਣਾਉਣ ਦੇ ਅਨੁਰੂਪ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਲੋਕਾਂ ਦੀ ਸਮਰੱਥਾ ਵਿੱਚ ਸੁਧਾਰ ਕਰਨ ਅਤੇ ਉਨ੍ਹਾਂ ਦੇ ਸ਼ਕਤੀਕਰਨ ਦੀ ਲੋੜ ਹੈ।

*****

ਵਾਈਕੇਬੀ/ਐੱਨਬੀ/ਐੱਮਵੀ/ਵੀਸੀ/ਐੱਸਜੇ



(Release ID: 2001318) Visitor Counter : 51