ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼੍ਰੀ ਨੀਤੀਸ਼ ਕੁਮਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਪਦ ਦੀ ਸਹੁੰ ਚੁੱਕਣ ‘ਤੇ ਵਧਾਈਆਂ ਦਿੱਤੀਆਂ


ਸ਼੍ਰੀ ਸਮਰਾਟ ਚੌਧਰੀ ਅਤੇ ਸ਼੍ਰੀ ਵਿਜੈ ਸਿਨਹਾ ਨੂੰ ਰਾਜ ਦੇ ਉਪ ਮੁੱਖ ਮੰਤਰੀ ਪਦ ਦੀ ਸਹੁੰ ਚੁੱਕਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 28 JAN 2024 6:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਨੀਤੀਸ਼ ਕੁਮਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਪਦ ਦੀ ਸਹੁੰ ਚੁੱਕਣ ‘ਤੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਸ਼੍ਰੀ ਸਮਰਾਟ ਚੌਧਰੀ ਅਤੇ ਸ਼੍ਰੀ ਵਿਜੈ ਸਿਨਹਾ ਨੂੰ ਰਾਜ ਦੇ ਉਪ ਮੁੱਖ ਮੰਤਰੀ ਪਦ ਦੀ ਸਹੁੰ ਚੁੱਕਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

 ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ ਹੈ:

ਬਿਹਾਰ ਵਿੱਚ ਬਣੀ ਐੱਨਡੀਏ ਸਰਕਾਰ ਰਾਜ ਦੇ ਵਿਕਾਸ ਅਤੇ ਇੱਥੋਂ ਦੇ ਲੋਕਾਂ ਦੀ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਕੋਈ ਕੋਰ-ਕਸਰ ਨਹੀਂ ਛੱਡੇਗੀ।

ਨੀਤੀਸ਼ ਕੁਮਾਰ ਜੀ ਨੂੰ ਮੁੱਖ ਮੰਤਰੀ ਅਤੇ ਸਮਰਾਟ ਚੌਧਰੀ ਜੀ ਅਤੇ ਵਿਜੈ ਸਿਨਹਾ ਜੀ ਨੂੰ ਉਪ ਮੁੱਖ ਮੰਤਰੀ ਪਦ ਦੀ ਸਹੁੰ ਚੁੱਕਣ ‘ਤੇ ਮੇਰੀਆਂ ਬਹੁਤ-ਬਹੁਤ ਵਧਾਈਆਂ।

 ਮੈਨੂੰ ਵਿਸ਼ਵਾਸ ਹੈ ਕਿ ਇਹ ਟੀਮ ਪੂਰੇ ਸਮਰਪਣ ਭਾਵ ਨਾਲ ਰਾਜ ਦੇ ਮੇਰੇ ਪਰਿਵਾਰਜਨਾਂ ਦੀ ਸੇਵਾ ਕਰੇਗੀ।

 

 

***

ਡੀਐੱਸ/ਟੀਐੱਸ


(Release ID: 2000313) Visitor Counter : 103