ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਵੀਂ ਦਿੱਲੀ ਦੇ ਕਰਿਅੱਪਾ ਪਰੇਡ ਮੈਦਾਨ ਵਿਖੇ ਐੱਨਸੀਸੀ ਕੈਡਿਟਸ ਰੈਲੀ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 27 JAN 2024 7:01PM by PIB Chandigarh

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਸ਼੍ਰੀ ਅਜੈ ਭੱਟ ਜੀ, ਸੀਡੀਐੱਸ ਜਨਰਲ ਅਨਿਲ ਚੌਹਾਨ ਜੀ, ਤਿੰਨਾਂ ਸੈਨਾਵਾਂ ਦੇ ਪ੍ਰਮੁੱਖ, ਰੱਖਿਆ ਸਕੱਤਰ, ਡੀਜੀ ਐੱਨਸੀਸੀ, ਸਾਰੇ ਅਤਿਥੀਗਣ, ਅਤੇ NCC ਦੇ ਮੇਰੇ ਯੁਵਾ ਸਾਥੀਓ।

ਇੱਕ ਸਾਬਕਾ NCC ਕੈਡਿਟ ਹੋਣ ਦੇ ਨਾਤੇ, ਮੈਂ ਜਦੋਂ ਭੀ ਤੁਹਾਡੇ ਦਰਮਿਆਨ ਆਉਂਦਾ ਹਾਂ, ਕਿਤਨੀਆਂ ਹੀ ਪੁਰਾਣੀਆਂ ਯਾਦਾਂ ਤਾਜ਼ਾ ਹੋਣਾ ਬਹੁਤ ਸੁਭਾਵਿਕ ਹੈ। NCC ਕੈਡਿਟਸ ਦੇ ਦਰਮਿਆਨ ਆਉਣ ‘ਤੇ ਸਭ ਤੋਂ ਪਹਿਲਾਂ ਏਕ ਭਾਰਤ-ਸ਼੍ਰੇਸ਼ਠ ਭਾਰਤ ਦੇ ਦਰਸ਼ਨ ਹੁੰਦੇ ਹਨ। ਆਪ (ਤੁਸੀਂ) ਲੋਕ ਤਾਂ ਦੇਸ਼ ਦੇ ਕੋਣੇ-ਕੋਣੇ ਤੋਂ ਇੱਥੇ ਆਏ ਹੋ। ਅਤੇ ਮੈਨੂੰ ਖੁਸ਼ੀ ਹੈ ਕਿ ਬੀਤੇ ਵਰ੍ਹਿਆਂ ਵਿੱਚ NCC ਰੈਲੀ ਦਾ ਦਾਇਰਾ ਭੀ ਲਗਾਤਾਰ ਵਧ ਰਿਹਾ ਹੈ। ਅਤੇ ਇਸ ਵਾਰ ਇੱਕ ਹੋਰ ਨਵੀਂ ਸ਼ੁਰੂਆਤ ਇੱਥੇ ਹੋਈ ਹੈ। ਅੱਜ ਇੱਥੇ ਦੇਸ਼ ਭਰ ਦੇ ਸੀਮਾਵਰਤੀ ਪਿੰਡਾਂ ਦੇ, ਜਿਨ੍ਹਾਂ ਨੂੰ ਸਰਕਾਰ ਵਾਇਬ੍ਰੈਂਟ ਵਿਲੇਜ ਦੇ ਰੂਪ ਵਿੱਚ ਵਿਕਸਿਤ ਕਰ ਰਹੀ ਹੈ, ਉਨ੍ਹਾਂ ਦੇ 400 ਤੋਂ ਅਧਿਕ ਸਰਪੰਚ ਸਾਡੇ ਦਰਮਿਆਨ ਹਨ। ਇਸ ਦੇ ਇਲਾਵਾ ਦੇਸ਼ ਭਰ ਦੇ ਸੈਲਫ ਹੈਲਪ ਗਰੁੱਪਸ ਦੇ ਪ੍ਰਤੀਨਿਧੀ ਦੇ ਰੂਪ ਵਿੱਚ 100 ਤੋਂ ਜ਼ਿਆਦਾ ਭੈਣਾਂ ਭੀ ਉਪਸਥਿਤ ਹਨ। ਮੈਂ ਆਪ ਸਭ ਦਾ ਭੀ ਬਹੁਤ-ਬਹੁਤ ਸੁਆਗਤ ਕਰਦਾ ਹਾਂ।

ਸਾਥੀਓ,

NCC ਦੀ ਇਹ ਰੈਲੀ, one world, one family, one future ਦੀ ਭਾਵਨਾ ਨੂੰ ਨਿਰੰਤਰ ਮਜ਼ਬੂਤ ਕਰ ਰਹੀ ਹੈ। 2014 ਵਿੱਚ ਇਸ ਰੈਲੀ ਵਿੱਚ 10 ਦੇਸ਼ਾਂ ਦੇ ਕੈਡਿਟਸ ਨੇ ਹਿੱਸਾ ਲਿਆ ਸੀ। ਅੱਜ ਇੱਥੇ 24 ਮਿੱਤਰ ਦੇਸ਼ਾਂ ਦੇ ਕੈਡਿਟਸ ਮੌਜੂਦ ਹਨ। ਮੈਂ ਆਪ ਸਭ ਦਾ ਅਤੇ ਵਿਸ਼ੇਸ਼ ਕਰਕੇ ਵਿਦੇਸ਼ਾਂ ਤੋਂ ਆਏ ਸਾਰੇ young cadets ਦਾ ਅਭਿਨੰਦਨ ਕਰਦਾ ਹਾਂ।

ਮੇਰੇ ਯੁਵਾ ਸਾਥੀਓ,

ਇਸ ਵਰ੍ਹੇ ਦੇਸ਼ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਹ ਇਤਿਹਾਸਿਕ ਪੜਾਅ ਦੇਸ਼ ਦੀ ਨਾਰੀਸ਼ਕਤੀ ਦੇ ਲਈ ਸਮਰਪਿਤ ਰਿਹਾ ਹੈ। ਅਸੀਂ ਕੱਲ੍ਹ ਕਰਤਵਯ ਪਥ ‘ਤੇ ਭੀ ਦੇਖਿਆ ਕਿ ਇਸ ਵਾਰ ਦਾ ਆਯੋਜਨ Women Power ਦੇ ਲਈ ਸਮਰਪਿਤ ਰਿਹਾ। ਅਸੀਂ ਦੁਨੀਆ ਨੂੰ ਦਿਖਾਇਆ ਕਿ ਭਾਰਤ ਦੀਆਂ ਬੇਟੀਆਂ ਕਿਤਨਾ ਬਿਹਤਰੀਨ ਕੰਮ ਕਰ ਰਹੀਆਂ ਹਨ। ਅਸੀਂ ਦੁਨੀਆ ਨੂੰ ਦਿਖਾਇਆ ਕਿ ਭਾਰਤ ਦੀਆਂ ਬੇਟੀਆਂ, ਕਿਸ ਪ੍ਰਕਾਰ ਹਰ ਸੈਕਟਰ ਵਿੱਚ ਨਵੇਂ ਆਯਾਮ ਘੜ ਰਹੀਆਂ ਹਨ। ਗਣਤੰਤਰ ਦਿਵਸ ਦੀ ਪਰੇਡ ਵਿੱਚ ਭੀ ਇਹ ਪਹਿਲਾ ਅਵਸਰ ਸੀ ਜਦੋਂ ਇਤਨੀ ਬੜੀ ਸੰਖਿਆ ਵਿੱਚ women contingent ਨੇ ਹਿੱਸਾ ਲਿਆ। ਆਪ ਸਭ ਨੇ ਸ਼ਾਨਦਾਰ ਪਰਫਾਰਮ ਕੀਤਾ। ਅੱਜ ਇੱਥੇ ਅਨੇਕ ਕੈਡਿਟਸ ਨੂੰ ਪੁਰਸਕਾਰ ਭੀ ਮਿਲੇ ਹਨ। ਕੰਨਿਆਕੁਮਾਰੀ ਤੋਂ ਦਿੱਲੀ ਅਤੇ ਗੁਵਾਹਾਟੀ ਤੋਂ ਦਿੱਲੀ ਤੱਕ ਸਾਈਕਲ ਯਾਤਰਾ ਕਰਨਾ... ਝਾਂਸੀ ਤੋਂ ਦਿੱਲੀ ਤੱਕ, ਨਾਰੀ ਸ਼ਕਤੀ ਵੰਦਨ ਰਨ... 6 ਦਿਨ ਤੱਕ 470 ਕਿਲੋਮੀਟਰ ਦੌੜਨਾ, ਯਾਨੀ ਹਰ ਦਿਨ 80 ਕਿਲੋਮੀਟਰ ਦੌੜ ਲਗਾਉਣਾ... ਇਹ ਅਸਾਨ ਨਹੀਂ ਹੈ। ਇਹ ਵਿਭਿੰਨ ਆਯੋਜਨਾਂ ਵਿੱਚ ਹਿੱਸਾ ਲੈਣ ਵਾਲੇ ਮੈਂ ਸਾਰੇ ਕੈਡਿਟਸ ਨੂੰ ਵਧਾਈ ਦਿੰਦਾ ਹਾਂ। ਅਤੇ ਜੋ ਸਾਈਕਲ ਦੇ ਦੋ ਗਰੁੱਪ ਹਨ ਇੱਕ ਬੜੋਦਾ ਅਤੇ ਇੱਕ ਕਾਸ਼ੀ। ਮੈਂ ਬੜੋਦਾ ਤੋਂ ਭੀ ਪਹਿਲੀ ਵਾਰ ਸਾਂਸਦ ਬਣਿਆ ਸੀ ਅਤੇ ਕਾਸ਼ੀ ਤੋਂ ਭੀ ਸਾਂਸਦ ਬਣਿਆ ਸੀ।

ਮੇਰੇ ਨੌਜਵਾਨ ਸਾਥੀਓ,

ਕਦੇ ਬੇਟੀਆਂ ਦੀ ਭਾਗੀਦਾਰੀ ਸਿਰਫ਼ ਸੱਭਿਆਚਾਰਕ ਕਾਰਜਕ੍ਰਮਾਂ ਤੱਕ ਸੀਮਿਤ ਰਹਿੰਦੀ ਸੀ। ਅੱਜ ਦੁਨੀਆ ਦੇਖ ਰਹੀ ਹੈ ਕਿ ਭਾਰਤ ਦੀਆਂ ਬੇਟੀਆਂ ਜਲ, ਥਲ, ਨਭ ਅਤੇ ਅੰਤਰਿਕਸ਼ (ਪੁਲਾੜ) ਵਿੱਚ ਕਿਵੇਂ ਲੋਹਾ ਮਨਵਾ ਰਹੀਆਂ ਹਨ। ਇਸ ਦੀ ਝਾਂਕੀ ਕੱਲ੍ਹ ਕਰਤਵਯ ਪਥ ‘ਤੇ ਸਭ ਨੇ ਦੇਖੀ ਹੈ। ਇਹ ਜੋ ਕੁਝ ਭੀ ਕੱਲ੍ਹ ਦੁਨੀਆ ਨੇ ਦੇਖਿਆ, ਇਹ ਅਚਾਨਕ ਨਹੀਂ ਹੋਇਆ ਹੈ। ਇਹ ਬੀਤੇ 10 ਵਰ੍ਹਿਆਂ ਦੇ ਨਿਰੰਤਰ ਪ੍ਰਯਾਸ ਦਾ ਪਰਿਣਾਮ ਹੈ।

ਭਾਰਤ ਦੀ ਪਰੰਪਰਾ ਵਿੱਚ ਹਮੇਸ਼ਾ ਨਾਰੀ ਨੂੰ ਇੱਕ ਸ਼ਕਤੀ ਦੇ ਰੂਪ ਵਿੱਚ ਦੇਖਿਆ ਗਿਆ ਹੈ। ਭਾਰਤ ਦੀ ਧਰਤੀ ‘ਤੇ ਰਾਣੀ ਲਕਸ਼ਮੀਬਾਈ, ਰਾਣੀ ਚੇਨੱਮਾ ਅਤੇ ਵੇਲੁ ਨਾਚਿਯਾਰ ਜਿਹੀਆਂ ਵੀਰਾਂਗਣਾਵਾਂ ਹੋਈਆਂ ਹਨ। ਆਜ਼ਾਦੀ ਦੀ ਲੜਾਈ ਵਿੱਚ ਇੱਕ ਤੋਂ ਵਧ ਕੇ ਇੱਕ ਮਹਿਲਾ ਕ੍ਰਾਂਤੀਕਾਰੀਆਂ ਨੇ ਅੰਗ੍ਰੇਜ਼ਾਂ ਨੂੰ ਪਸਤ ਕਰ ਦਿੱਤਾ ਸੀ। ਬੀਤੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਨਾਰੀ ਸ਼ਕਤੀ ਦੀ ਇਸੇ ਊਰਜਾ ਨੂੰ ਨਿਰੰਤਰ ਸਸ਼ਕਤ ਕੀਤਾ ਹੈ। ਜਿਨ੍ਹਾਂ ਭੀ ਸੈਕਟਰਸ ਵਿੱਚ ਪਹਿਲਾਂ ਬੇਟੀਆਂ ਦੇ ਲਈ entry ਬੰਦ ਸੀ ਜਾਂ limited ਸੀ, ਅਸੀਂ ਉੱਥੇ ਹਰ ਬੰਦਸ਼ ਹਟਾਈ ਹੈ। ਅਸੀਂ ਤਿੰਨਾਂ ਸੈਨਾਵਾਂ ਦੇ ਅਗ੍ਰਿਮ ਮੋਰਚਿਆਂ ਨੂੰ ਬੇਟੀਆਂ ਦੇ ਲਈ ਖੋਲ੍ਹ ਦਿੱਤਾ। ਅੱਜ ਸੈਨਾਵਾਂ ਵਿੱਚ ਮਹਿਲਾ ਅਧਿਕਾਰੀਆਂ ਨੂੰ ਪਰਮਾਨੈਂਟ ਕਮਿਸ਼ਨ ਦਿੱਤਾ ਜਾ ਰਿਹਾ ਹੈ। ਬੇਟੀਆਂ ਦੇ ਲਈ ਤਿੰਨਾਂ ਸੈਨਾਵਾਂ ਵਿੱਚ Command Roles ਅਤੇ Combat Positions ਵਿੱਚ ਰੱਖ ਕੇ ਰਸਤੇ ਖੋਲ੍ਹੇ ਗਏ ਹਨ। ਅੱਜ ਆਪ (ਤੁਸੀਂ) ਦੇਖੋ, ਅਗਨੀਵੀਰ ਤੋਂ ਲੈ ਕੇ ਫਾਇਟਰ ਪਾਇਲਟ ਤੱਕ, ਬੇਟੀਆਂ ਦੀ ਭਾਗੀਦਾਰੀ ਬਹੁਤ ਅਧਿਕ ਵਧ ਰਹੀ ਹੈ। ਪਹਿਲਾਂ ਸੈਨਿਕ ਸਕੂਲਾਂ ਵਿੱਚ ਭੀ ਬੇਟੀਆਂ ਨੂੰ ਪੜ੍ਹਾਈ ਦੀ ਇਜਾਜ਼ਤ ਨਹੀਂ ਸੀ। ਹੁਣ ਦੇਸ਼ ਭਰ ਵਿੱਚ ਅਨੇਕ ਸੈਨਿਕ ਸਕੂਲਾਂ ਵਿੱਚ ਬੇਟੀਆਂ ਪੜ੍ਹ ਰਹੀਆਂ ਹਨ। ਕੇਂਦਰੀ ਸੁਰੱਖਿਆ ਬਲਾਂ ਵਿੱਚ ਤਾਂ 10 ਵਰ੍ਹਿਆਂ ਵਿੱਚ ਮਹਿਲਾ ਕਰਮੀਆਂ ਦੀ ਸੰਖਿਆ ਦੁੱਗਣੀ ਤੋਂ ਅਧਿਕ ਹੋ ਚੁੱਕੀ ਹੈ। ਰਾਜ ਪੁਲਿਸ ਫੋਰਸ ਵਿੱਚ ਭੀ ਜ਼ਿਆਦਾ ਤੋਂ ਜ਼ਿਆਦਾ women force ਦੇ ਲਈ ਰਾਜਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

ਅਤੇ ਸਾਥੀਓ,

ਜਦੋਂ ਐਸੇ ਪ੍ਰੋਫੈਸ਼ਨ ਵਿੱਚ ਬੇਟੀਆਂ ਜਾਂਦੀਆਂ ਹਨ, ਤਾਂ ਇਸ ਦਾ ਅਸਰ ਸਮਾਜ ਦੀ ਮਾਨਸਿਕਤਾ ‘ਤੇ ਭੀ ਪੈਂਦਾ ਹੈ। ਇਸ ਨਾਲ ਮਹਿਲਾਵਾਂ ਦੇ ਖ਼ਿਲਾਫ਼ ਅਪਰਾਧ ਘੱਟ ਕਰਨ ਵਿੱਚ ਭੀ ਮਦਦ ਮਿਲਦੀ ਹੈ।

 ਯੁਵਾ ਸਾਥੀਓ,

ਸਮਾਜ ਦੇ ਦੂਸਰੇ ਸੈਕਟਰਸ ਵਿੱਚ ਭੀ ਬੇਟੀਆਂ ਦੀ ਭਾਗੀਦਾਰੀ ਨਿਰੰਤਰ ਵਧ ਰਹੀ ਹੈ। ਪਿੰਡ-ਪਿੰਡ ਵਿੱਚ ਬੈਂਕਿੰਗ ਹੋਵੇ, ਇੰਸ਼ਯੋਰੈਂਸ ਹੋਵੇ, ਇਸ ਨਾਲ ਜੁੜੀ ਸਰਵਿਸ ਡਿਲਿਵਰੀ ਵਿੱਚ ਭੀ ਬੜੀ ਸੰਖਿਆ ਵਿੱਚ ਸਾਡੀਆਂ ਬੇਟੀਆਂ ਹੀ ਹਨ। ਅੱਜ ਸਟਾਰਟ ਅੱਪਸ ਹੋਵੇ ਜਾਂ ਸੈਲਫ ਹੈਲਪ ਗਰੁੱਪਸ, ਹਰ ਖੇਤਰ ਵਿੱਚ ਬੇਟੀਆਂ ਆਪਣੀ ਛਾਪ ਛੱਡ ਰਹੀਆਂ ਹਨ।

ਯੁਵਾ ਸਾਥੀਓ,

ਬੇਟਿਆਂ ਅਤੇ ਬੇਟੀਆਂ ਦੇ ਟੈਲੰਟ ਨੂੰ ਜਦੋਂ ਦੇਸ਼ ਬਰਾਬਰੀ ਦਾ ਅਵਸਰ ਦਿੰਦਾ ਹੈ, ਤਾਂ ਉਸ ਦਾ ਟੈਲੰਟ ਪੂਲ ਬਹੁਤ ਬੜਾ ਹੋ ਜਾਂਦਾ ਹੈ। ਇਹੀ ਤਾਂ ਵਿਕਸਿਤ ਭਾਰਤ ਦੇ ਨਿਰਮਾਣ ਦੀ ਸਭ ਤੋਂ ਬੜੀ ਤਾਕਤ ਹੈ। ਅੱਜ ਪੂਰੀ ਦੁਨੀਆ ਦੀ ਤਾਕਤ ਭਾਰਤ ਦੇ ਇਸ ਟੈਲੰਟ ਪੂਲ ‘ਤੇ ਹੈ। ਅੱਜ ਪੂਰੀ ਦੁਨੀਆ ਭਾਰਤ ਨੂੰ ਵਿਸ਼ਵ-ਮਿੱਤਰ ਦੇ ਰੂਪ ਵਿੱਚ ਦੇਖ ਰਹੀ ਹੈ। ਭਾਰਤ ਦੇ ਪਾਸਪੋਰਟ ਦੀ ਤਾਕਤ ਬਹੁਤ ਅਧਿਕ ਵਧ ਰਹੀ ਹੈ। ਇਸ ਦਾ ਸਭ ਤੋਂ ਅਧਿਕ ਫਾਇਦਾ ਆਪ ਜੈਸੇ (ਤੁਹਾਡੇ ਜਿਹੇ ) ਯੁਵਾ ਸਾਥੀਆਂ ਨੂੰ ਹੋ ਰਿਹਾ ਹੈ, ਤੁਹਾਡੇ ਕਰੀਅਰ ਨੂੰ ਹੋ ਰਿਹਾ ਹੈ। ਦੁਨੀਆ ਦੇ ਅਨੇਕ ਦੇਸ਼ ਅੱਜ ਭਾਰਤ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਇੱਕ ਅਵਸਰ ਦੇ ਰੂਪ ਵਿੱਚ ਦੇਖ ਰਹੇ ਹਨ।

ਯੁਵਾ ਸਾਥੀਓ,

ਮੈਂ ਅਕਸਰ ਇੱਕ ਬਾਤ ਕਹਿੰਦਾ ਹਾਂ। ਇਹ ਜੋ ਅੰਮ੍ਰਿਤਕਾਲ ਹੈ ਯਾਨੀ ਆਉਣ ਵਾਲੇ 25 ਸਾਲ ਹਨ, ਇਸ ਵਿੱਚ ਅਸੀਂ ਜੋ ਵਿਕਸਿਤ ਭਾਰਤ ਬਣਾਉਣ ਵਾਲੇ ਹਾਂ, ਉਸ ਦਾ ਲਾਭਾਰਥੀ ਮੋਦੀ ਨਹੀਂ ਹੈ। ਇਸ ਦੇ ਸਭ ਤੋਂ ਬੜੇ ਲਾਭਾਰਥੀ ਤੁਹਾਡੇ ਜਿਹੇ (ਆਪ ਜੈਸੇ) ਮੇਰੇ ਦੇਸ਼ ਦੇ ਯੁਵਾ ਹਨ। ਇਸ ਦੇ ਲਾਭਾਰਥੀ ਜੋ ਵਿਦਿਆਰਥੀ, ਹੁਣ ਸਕੂਲ ਵਿੱਚ ਹਨ, ਕਾਲਜ ਵਿੱਚ ਹਨ, ਯੂਨੀਵਰਸਿਟੀ ਵਿੱਚ ਹਨ, ਉਹ ਲੋਕ ਹਨ। ਵਿਕਸਿਤ ਭਾਰਤ ਅਤੇ ਭਾਰਤ ਦੇ ਨੌਜਵਾਨਾਂ ਦੇ ਕਰੀਅਰ ਦੀ Trajectory ਇੱਕ ਸਾਥ(ਇਕੱਠਿਆਂ) ਉੱਪਰ ਦੀ ਤਰਫ਼ ਜਾਵੇਗੀ। ਇਸ ਲਈ ਆਪ (ਤੁਹਾਨੂੰ) ਸਾਰਿਆਂ ਨੂੰ ਭੀ ਮਿਹਨਤ ਕਰਨ ਵਿੱਚ ਇੱਕ ਪਲ ਭੀ ਗੁਆਉਣਾ ਨਹੀਂ ਚਾਹੀਦਾ। ਬੀਤੇ 10 ਵਰ੍ਹਿਆਂ ਵਿੱਚ ਸਕਿੱਲ ਹੋਵੇ, ਰੋਜ਼ਗਾਰ ਹੋਵੇ, ਸਵੈਰੋਜ਼ਗਾਰ ਹੋਵੇ ਇਸ ਦੇ ਲਈ ਹਰ ਸੈਕਟਰ ਵਿੱਚ ਬਹੁਤ ਬੜੇ ਪੈਮਾਨੇ ‘ਤੇ ਕੰਮ ਕੀਤਾ ਗਿਆ ਹੈ। ਨੌਜਵਾਨਾਂ ਦੇ ਟੈਲੰਟ ਅਤੇ ਨੌਜਵਾਨਾਂ ਦੇ ਕੌਸ਼ਲ ਦਾ ਅਧਿਕ ਤੋਂ ਅਧਿਕ ਉਪਯੋਗ ਕਿਵੇਂ ਹੋਵੇ ਇਸ ‘ਤੇ ਬਲ ਦਿੱਤਾ ਜਾ ਰਿਹਾ ਹੈ। ਨਵੀਂ ਸਦੀ ਦੀਆਂ ਚੁਣੌਤੀਆਂ ਦੇ ਲਈ ਤੁਹਾਨੂੰ (ਆਪਕੋ) ਤਿਆਰ ਕਰਨ ਦੇ ਲਈ ਹੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਣਾਈ ਗਈ ਹੈ। ਅੱਜ ਪ੍ਰਧਾਨ ਮੰਤਰੀ ਸ਼੍ਰੀ ਸਕੂਲ ਅਭਿਯਾਨ ਦੇ ਤਹਿਤ, ਦੇਸ਼ ਭਰ ਦੇ ਹਜ਼ਾਰਾਂ ਸਕੂਲਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ। ਬੀਤੇ ਦਹਾਕੇ ਵਿੱਚ, ਕਾਲਜ ਹੋਣ, ਯੂਨੀਵਰਸਿਟੀਆਂ ਹੋਣ, ਪ੍ਰੋਫੈਸ਼ਨਲ ਐਜੂਕੇਸ਼ਨ ਨਾਲ ਜੁੜੇ ਸੰਸਥਾਨ ਹੋਣ, ਉਨ੍ਹਾਂ ਵਿੱਚ ਅਭੂਤਪੂਰਵ ਵਾਧਾ ਕੀਤਾ ਗਿਆ ਹੈ। ਬੀਤੇ 10 ਵਰ੍ਹਿਆਂ ਵਿੱਚ ਭਾਰਤ ਦੀਆਂ ਯੂਨੀਵਰਸਿਟੀਜ਼ ਦੀ ਗਲੋਬਲ ਰੈਂਕਿੰਗ ਵਿੱਚ ਭੀ ਬਹੁਤ ਸੁਧਾਰ ਹੋਇਆ ਹੈ। ਭਾਰਤ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਵਿੱਚ ਰਿਕਾਰਡ ਵਾਧਾ ਹੋਇਆ ਹੈ, ਮੈਡੀਕਲ ਸੀਟਾਂ ਵਿੱਚ ਭੀ ਬਹੁਤ ਬੜਾ ਵਾਧਾ ਹੋਇਆ ਹੈ। ਅਨੇਕ ਰਾਜਾਂ ਵਿੱਚ ਨਵੇਂ IIT ਅਤੇ ਨਵੇਂ ਏਮਸ ਬਣਾਏ ਗਏ ਹਨ। ਸਰਕਾਰ ਨੇ ਡਿਫੈਂਸ, ਸਪੇਸ, ਮੈਪਿੰਗ ਜਿਹੇ ਸੈਕਟਰਸ ਨੂੰ ਯੁਵਾ ਟੈਲੰਟ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਰਿਸਰਚ ਨੂੰ ਹੁਲਾਰਾ ਦੇਣ ਦੇ ਲਈ ਨਵਾਂ ਕਾਨੂੰਨ ਭੀ ਬਣਾਇਆ ਗਿਆ ਹੈ। ਇਹ ਸਾਰੇ ਕੰਮ ਮੇਰੇ ਨੌਜਵਾਨ ਦੋਸਤੋ ਤੁਹਾਡੇ ਲਈ ਹੀ ਹਨ, ਭਾਰਤ ਦੇ ਨੌਜਵਾਨਾਂ ਦੇ ਲਈ ਹੀ ਹੋਏ ਹਨ।

ਸਾਥੀਓ,

ਤੁਸੀਂ (ਆਪ) ਲੋਕ ਅਕਸਰ ਦੇਖਦੇ ਹੋਵੋਗੇ ਕਿ ਮੈਂ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਦੀ ਬਹੁਤ ਬਾਤ ਕਰਦਾ ਹਾਂ। ਇਹ ਦੋਨੋਂ ਅਭਿਯਾਨ ਭੀ ਤੁਹਾਡੇ ਜਿਹੇ (ਆਪ ਜੈਸੇ) ਨੌਜਵਾਨਾਂ ਦੇ ਲਈ ਹਨ। ਇਹ ਦੋਨੋਂ ਅਭਿਯਾਨ, ਭਾਰਤ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਦੇ ਰਹੇ ਹਨ। ਸਰਕਾਰ ਦੇ ਪ੍ਰਯਾਸਾਂ ਨਾਲ ਬੀਤੇ 10 ਵਰ੍ਹਿਆਂ ਵਿੱਚ ਭਾਰਤ ਦੀ ਡਿਜੀਟਲ ਇਕੌਨਮੀ, ਸਾਡੀ ਯੁਵਾ ਸ਼ਕਤੀ ਦੀ ਨਵੀਂ ਤਾਕਤ ਬਣੇਗੀ, ਸਾਡੀ ਯੁਵਾ ਸ਼ਕਤੀ ਦੀ ਨਵੀਂ ਪਹਿਚਾਣ ਬਣੇਗੀ। ਭਾਰਤ ਭੀ ਮੋਹਰੀ ਡਿਜੀਟਲ ਇਕੌਨਮੀ ਬਣ ਸਕਦਾ ਹੈ, ਦਹਾਕੇ ਭਰ ਪਹਿਲਾਂ ਤੱਕ ਇਹ ਸੋਚਣਾ ਭੀ ਮੁਸ਼ਕਿਲ ਸੀ। ਸਾਧਾਰਣ ਬਾਤਚੀਤ ਵਿੱਚ ਸਟਾਰਟ ਅੱਪਸ ਦਾ ਨਾਮ ਹੀ ਨਹੀਂ ਆਉਂਦਾ ਸੀ। ਅੱਜ ਭਾਰਤ, ਦੁਨੀਆ ਦਾ ਤੀਸਰਾ ਬੜਾ ਸਟਾਰਟ ਅੱਪ ਈਕੋਸਿਸਟਮ ਹੈ। ਅੱਜ ਬੱਚਾ-ਬੱਚਾ ਸਟਾਰਟ ਅੱਪ ਦੀ ਬਾਤ ਕਰਦਾ ਹੈ, ਯੂਨੀਕੌਰਨਸ ਦੀ ਬਾਤ ਕਰਦਾ ਹੈ। ਅੱਜ ਭਾਰਤ ਵਿੱਚ ਸਵਾ ਲੱਖ ਤੋਂ ਅਧਿਕ ਰਜਿਸਟਰਡ ਸਟਾਰਟ ਅੱਪਸ ਹਨ ਅਤੇ 100 ਤੋਂ ਅਧਿਕ ਯੂਨੀਕੌਰਨਸ ਹਨ। ਇਨ੍ਹਾਂ ਵਿੱਚ ਲੱਖਾਂ ਯੁਵਾ ਕੁਆਲਿਟੀ ਜੌਬਸ ਕਰ ਰਹੇ ਹਨ। ਇਨ੍ਹਾਂ ਸਟਾਰਟ ਅੱਪਸ ਵਿੱਚ ਭੀ ਅਧਿਕਤਰ ਨੂੰ ਡਿਜੀਟਲ ਇੰਡੀਆ ਦਾ ਸਿੱਧਾ ਲਾਭ ਮਿਲ ਰਿਹਾ ਹੈ। ਦਹਾਕੇ ਭਰ ਪਹਿਲਾਂ ਜਿੱਥੇ ਅਸੀਂ 2G-3G ਦੇ ਲਈ ਹੀ ਸੰਘਰਸ਼ ਕਰ ਰਹੇ ਸਾਂ, ਅੱਜ ਪਿੰਡ-ਪਿੰਡ ਤੱਕ 5G ਪਹੁੰਚਣ ਲਗਿਆ ਹੈ। ਪਿੰਡ-ਪਿੰਡ ਤੱਕ ਔਪਟੀਕਲ ਫਾਇਬਰ ਪਹੁੰਚਣ ਲਗਿਆ ਹੈ।

ਸਾਥੀਓ,

ਜਦੋਂ ਅਸੀਂ ਆਪਣੇ ਜ਼ਿਆਦਾਤਰ ਮੋਬਾਈਲ ਫੋਨ ਵਿਦੇਸ਼ਾਂ ਤੋਂ ਹੀ ਇੰਪੋਰਟ ਕਰਦੇ ਸਾਂ, ਤਾਂ ਉਹ ਇਤਨੇ ਮਹਿੰਗੇ ਹੁੰਦੇ ਸਨ ਕਿ ਉਸ ਸਮੇਂ ਦੇ ਅਧਿਕਤਰ ਯੁਵਾ ਉਸ ਨੂੰ ਅਫੋਰਡ ਹੀ ਨਹੀਂ ਕਰ ਪਾਉਂਦੇ ਸਨ। ਅੱਜ ਭਾਰਤ ਦੁਨੀਆ ਦਾ ਦੂਸਰਾ ਬੜਾ ਮੋਬਾਈਲ ਫੋਨ ਨਿਰਮਾਤਾ ਅਤੇ ਦੂਸਰਾ ਬੜਾ ਐਕਸਪੋਰਟਰ ਭੀ ਹੈ। ਇਸ ਨਾਲ ਤੁਹਾਡਾ (ਆਪਕਾ) ਮੋਬਾਈਲ ਫੋਨ ਸਸਤਾ ਹੋਇਆ। ਲੇਕਿਨ ਤੁਸੀਂ ਭੀ ਜਾਣਦੇ ਹੋ ਕਿ ਫੋਨ ਦਾ ਮਹੱਤਵ ਬਿਨਾ ਡੇਟਾ ਦੇ ਕੁਝ ਨਹੀਂ ਹੈ। ਅਸੀਂ ਐਸੀਆਂ ਨੀਤੀਆਂ ਬਣਾਈਆਂ ਕਿ ਅੱਜ ਭਾਰਤ, ਦੁਨੀਆ ਵਿੱਚ ਸਭ ਤੋਂ ਸਸਤਾ ਡੇਟਾ ਉਪਲਬਧ ਕਰਵਾਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।

ਸਾਥੀਓ,

ਅੱਜ ਜੋ ਦੇਸ਼ ਵਿੱਚ ਈ-ਕਮਰਸ, ਈ-ਸ਼ਾਪਿੰਗ, ਹੋਮ ਡਿਲਿਵਰੀ, ਔਨਲਾਇਨ ਐਜੂਕੇਸ਼ਨ, ਰਿਮੋਟ ਹੈਲਥਕੇਅਰ ਦਾ ਕਾਰੋਬਾਰ ਵਧ ਰਿਹਾ ਹੈ, ਉਹ ਐਸੇ (ਇਸੇ ਤਰ੍ਹਾਂ) ਹੀ ਨਹੀਂ ਹੋਇਆ ਹੈ। ਬੀਤੇ 10 ਵਰ੍ਹਿਆਂ ਵਿੱਚ ਭਾਰਤ ਵਿੱਚ ਆਈ ਇਸ ਡਿਜੀਟਲ ਕ੍ਰਾਂਤੀ ਦਾ ਸਭ ਤੋਂ ਅਧਿਕ ਲਾਭ ਯੁਵਾ ਕ੍ਰਿਏਟਿਵਿਟੀ ਨੂੰ ਹੋਇਆ ਹੈ। ਆਪ (ਤੁਸੀਂ) ਦੇਖੋ, ਅੱਜ ਭਾਰਤ ਵਿੱਚ digital content creation ਦਾ ਕਿਤਨਾ ਵਿਸਤਾਰ ਹੋਇਆ ਹੈ। ਇਹ ਆਪਣੇ ਆਪ ਵਿੱਚ ਇੱਕ ਬਹੁਤ ਬੜੀ ਇਕੌਨਮੀ ਬਣ ਚੁੱਕੀ ਹੈ। ਬੀਤੇ 10 ਵਰ੍ਹਿਆਂ ਵਿੱਚ ਪਿੰਡ-ਪਿੰਡ ਵਿੱਚ 5 ਲੱਖ ਤੋਂ ਅਧਿਕ ਕੌਮਨ ਸਰਵਿਸ ਸੈਂਟਰ ਬਣੇ ਹਨ। ਇਨ੍ਹਾਂ ਵਿੱਚ ਲੱਖਾਂ ਨੌਜਵਾਨ ਕੰਮ ਕਰ ਰਹੇ ਹਨ। ਐਸੀਆਂ ਅਨੇਕ ਉਦਾਹਰਣਾਂ ਹਨ ਜੋ ਦੱਸਦੀਆਂ ਹਨ ਕਿ ਡਿਜੀਟਲ ਇੰਡੀਆ ਕਿਵੇਂ ਸੁਵਿਧਾ ਅਤੇ ਰੋਜ਼ਗਾਰ, ਦੋਨਾਂ ਨੂੰ ਬਲ ਦੇ ਰਿਹਾ ਹੈ।

ਮੇਰੇ ਯੁਵਾ ਸਾਥੀਓ,

ਸਰਕਾਰ ਉਹ ਹੁੰਦੀ ਹੈ, ਜੋ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਵਰਤਮਾਨ ਵਿੱਚ ਨੀਤੀਆਂ ਬਣਾਏ ਅਤੇ ਨਿਰਣੇ ਲਵੇ। ਸਰਕਾਰ ਉਹ ਹੁੰਦੀ ਹੈ, ਜੋ ਆਪਣੀਆਂ ਪ੍ਰਾਥਮਿਕਤਾਵਾਂ ਸਪਸ਼ਟ ਰੱਖੇ। ਇੱਕ ਸਮਾਂ ਸੀ ਜਦੋਂ ਸਾਡੇ ਦੇਸ਼ ਵਿੱਚ ਬਾਰਡਰ ਏਰੀਆ ਡਿਵੈਲਪਮੈਂਟ ਨੂੰ ਸਭ ਤੋਂ ਜ਼ਿਆਦਾ ਨਜ਼ਰਅੰਦਾਜ਼ ਕੀਤਾ ਜਾਂਦਾ ਸੀ। ਪਹਿਲਾਂ ਦੀ ਸਰਕਾਰ ਕਹਿੰਦੀ ਸੀ ਕਿ ਅਗਰ ਬਾਰਡਰ ‘ਤੇ ਸੜਕਾਂ ਬਣਾਈਆਂ ਤਾਂ ਦੁਸ਼ਮਣ ਨੂੰ ਅਸਾਨੀ ਹੋਵੇਗੀ। ਬਾਰਡਰ ਦੇ ਕਿਨਾਰੇ ਵਸੇ ਪਿੰਡਾਂ ਨੂੰ ਤਦ ਆਖਰੀ ਪਿੰਡ ਕਿਹਾ ਜਾਂਦਾ ਸੀ। ਸਾਡੀ ਸਰਕਾਰ ਨੇ ਇਹ ਸੋਚ ਬਦਲ ਦਿੱਤੀ ਹੈ। ਜੋ ਪਹਿਲਾਂ ਦੀ ਸਰਕਾਰ ਦੀਆਂ ਨਜ਼ਰਾਂ ਵਿੱਚ ਆਖਰੀ ਪਿੰਡ ਸਨ, ਸਾਡੀ ਸਰਕਾਰ ਨੇ ਉਨ੍ਹਾਂ ਨੂੰ ਪ੍ਰਥਮ ਪਿੰਡ ਮੰਨਿਆ। ਅੱਜ ਇਨ੍ਹਾਂ ਪਿੰਡਾਂ ਦੇ ਵਿਕਾਸ ਦੇ ਲਈ ਹੀ ਵਾਈਬ੍ਰੈਂਟ ਵਿਲੇਜ ਯੋਜਨਾ ਚਲਾਈ ਜਾ ਰਹੀ ਹੈ। ਇਨ੍ਹਾਂ ਪਿੰਡਾਂ ਦੇ ਅਨੇਕਾਂ ਸਰਪੰਚ ਅੱਜ ਇਸ ਕਾਰਜਕ੍ਰਮ ਵਿੱਚ ਭੀ ਉਪਸਥਿਤ ਹਨ। ਅੱਜ ਉਹ ਤੁਹਾਨੂੰ (ਆਪਕੋ ) ਦੇਖ ਰਹੇ ਹਨ, ਤੁਹਾਡੀ ਊਰਜਾ ਨੂੰ ਦੇਖ ਰਹੇ ਹਨ, ਖੁਸ਼ ਹਨ। ਕੱਲ੍ਹ ਨੂੰ ਬਾਰਡਰ ਕਿਨਾਰੇ ਦੇ ਇਹੀ ਪਿੰਡ ਟੂਰਿਜ਼ਮ ਦੇ ਬਹੁਤ ਬੜੇ ਕੇਂਦਰ ਬਣਨ ਜਾ ਰਹੇ ਹਨ। ਮੈਂ ਚਾਹਾਂਗਾ ਕਿ ਆਪ (ਤੁਸੀਂ) ਭੀ ਵਾਈਬ੍ਰੈਂਟ ਵਿਲੇਜ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣੋਂ।

ਮੇਰੇ ਯੁਵਾ ਸਾਥੀਓ,

ਵਿਕਸਿਤ ਭਾਰਤ, ਤੁਹਾਡੇ (ਆਪਕੇ) ਸੁਪਨਿਆਂ ਨੂੰ ਪੂਰਾ ਕਰਨ ਵਾਲਾ ਹੋਵੇਗਾ। ਇਸ ਲਈ ਅੱਜ ਜਦੋਂ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਰੋਡਮੈਪ ਬਣਾਉਣ ਦਾ ਕੰਮ ਚਲ ਰਿਹਾ ਹੈ, ਤਾਂ ਉਸ ਵਿੱਚ ਤੁਹਾਡੀ (ਆਪਕੀ) ਭਾਗੀਦਾਰੀ ਬਹੁਤ ਬੜੀ ਹੈ। ਤੁਹਾਡੇ ਜਿਹੇ (ਆਪ ਜੈਸੇ) ਨੌਜਵਾਨਾਂ ਦੇ ਲਈ ਹੀ ਸਰਕਾਰ ਨੇ ਮੇਰਾ ਯੁਵਾ ਭਾਰਤ ਯਾਨੀ MYBAHARAT ਸੰਗਠਨ ਭੀ ਬਣਾਇਆ ਹੈ। ਇਹ 21ਵੀਂ ਸਦੀ ਦੇ ਭਾਰਤ ਦੇ ਨੌਜਵਾਨਾਂ ਦਾ ਸਭ ਤੋਂ ਵਿਰਾਟ ਸੰਗਠਨ ਬਣਿਆ ਹੈ। ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਇਸ ਵਿੱਚ ਇੱਕ ਕਰੋੜ ਤੋਂ ਜ਼ਿਆਦਾ ਯੁਵਾ ਰਜਿਸਟਰ ਕਰ ਚੁੱਕੇ ਹਨ। ਮੈਂ ਤੁਹਾਡੇ ਜਿਹੇ (ਆਪ ਜੈਸੇ) ਸਾਰੇ ਨੌਜਵਾਨਾਂ ਨੂੰ ਕਹਾਂਗਾ ਕਿ ਮੇਰਾ ਯੁਵਾ ਭਾਰਤ ਸੰਗਠਨ ਵਿੱਚ ਖ਼ੁਦ ਨੂੰ ਜ਼ਰੂਰ ਰਜਿਸਟਰ ਕਰਵਾਉਣ। ਆਪ (ਤੁਸੀਂ) MY GOV ‘ਤੇ ਜਾ ਕੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਭੀ ਆਪਣੇ ਸੁਝਾਅ ਦੇ ਸਕਦੇ ਹੋ। ਤੁਹਾਡੇ (ਆਪਕੇ) ਸੁਪਨੇ, ਤੁਹਾਡੀ (ਆਪਕੀ) ਭਾਗੀਦਾਰੀ ਨਾਲ ਹੀ ਪੂਰੇ ਹੋਣਗੇ। ਆਪ (ਤੁਸੀਂ) ਹੀ ਵਿਕਸਿਤ ਭਾਰਤ ਦੇ ਸ਼ਿਲਪੀ ਹੋ। ਮੈਨੂੰ ਤੁਹਾਡੇ (ਆਪ) ‘ਤੇ ਪੂਰਾ ਭਰੋਸਾ ਹੈ, ਦੇਸ਼ ਦੀ ਯੁਵਾ ਪੀੜ੍ਹੀ ‘ਤੇ ਪੂਰਾ ਭਰੋਸਾ ਹੈ। ਇੱਕ ਵਾਰ ਫਿਰ ਸਾਰਿਆਂ ਨੂੰ ਇਸ ਸ਼ਾਨਦਾਰ ਆਯੋਜਨ ਦੇ ਲਈ ਬਹੁਤ-ਬਹੁਤ ਵਧਾਈ ਦੇ ਲਈ ਤੁਸੀਂ (ਆਪ) ਉਸ ਦੇ ਹੱਕਦਾਰ ਹੋ, ਭਵਿੱਖ ਦੇ ਲਈ ਮੇਰੀਆਂ ਤੁਹਾਨੂੰ (ਆਪਕੋ) ਬਹੁਤ-ਬਹੁਤ ਸ਼ੁਭਕਾਮਾਨਾਂ ਹਨ! ਮੇਰੇ ਨਾਲ ਬੋਲੋ-

 ਭਾਰਤ ਮਾਤਾ ਕੀ ਜੈ

 ਭਾਰਤ ਮਾਤਾ ਕੀ ਜੈ

 ਭਾਰਤ ਮਾਤਾ ਕੀ ਜੈ

ਬਹੁਤ-ਬਹੁਤ ਧੰਨਵਾਦ।

***

ਡੀਐੱਸ/ਵੀਜੇ/ਡੀਕੇ/ਏਕੇ

 

 

 

 

 

 

 

 

 

 

 

 

 

 

 

 

 

 

 


(Release ID: 2000176) Visitor Counter : 93