ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ 14ਵੇਂ ਨੈਸ਼ਨਲ ਵੋਟਰਸ ਡੇ ਸਮਾਰੋਹ ਦੀ ਸ਼ੋਭਾ ਵਧਾਈ

Posted On: 25 JAN 2024 1:46PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (25 ਜਨਵਰੀ, 2024) ਨਵੀਂ ਦਿੱਲੀ ਵਿੱਚ 14ਵੇਂ  ਨੈਸ਼ਨਲ ਵੋਟਰਸ ਡੇ ਸਮਾਰੋਹ ਦੀ ਸ਼ੋਭਾ ਵਧਾਈ ਅਤੇ ਉਸ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ, ਰਾਸ਼ਟਰਪਤੀ ਨੇ 2023 ਦੇ  ਦੌਰਾਨ ਚੋਣਾਂ ਦੇ ਸੰਚਾਲਨ ਦੇ ਕਾਰਜ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਦੇ ਲਈ ਰਾਜ ਅਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਸਾਲ 2023 ਦੇ ਬਿਹਤਰੀਨ ਚੋਣ ਪਿਰਤਾਂ ਪੁਰਸਕਾਰ (Best Electoral Practices Awards) ਪ੍ਰਦਾਨ ਕੀਤੇ। ਵਿਭਿੰਨ ਸਰਕਾਰੀ ਵਿਭਾਗਾਂ ਅਤੇ ਮੀਡੀਆ ਸੰਗਠਨਾਂ ਸਹਿਤ ਮਹੱਤਵਪੂਰਨ ਹਿਤਧਾਰਕਾਂ ਨੂੰ ਭੀ ਵੋਟਰਾਂ ਨੂੰ ਜਾਗਰੂਕ ਕਰਨ ਵਿੱਚ ਵੱਡਮੁੱਲਾ ਯੋਗਦਾਨ ਦੇਣ ਦੇ ਲਈ ਪੁਰਸਕਾਰ  ਪ੍ਰਦਾਨ ਕੀਤੇ ਗਏ।

 ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਲੋਕਤੰਤਰ ਦੀ ਵਿਸ਼ਾਲਤਾ ਅਤੇ ਵਿਵਿਧਤਾ ਸਾਡੇ ਲਈ ਗਰਵ(ਮਾਣ) ਦੀ ਬਾਤ ਹੈ। ਸਾਡੇ ਲੋਕਤੰਤਰ ਦੀ ਗੌਰਵਸ਼ਾਲੀ ਯਾਤਰਾ ਵਿੱਚ ਚੋਣ ਕਮਿਸ਼ਨ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਚੋਣ ਕਮਿਸ਼ਨ ਦੁਆਰਾ 17 ਆਮ ਚੋਣਾਂ(general elections) ਅਤੇ 400 ਤੋਂ ਅਧਿਕ ਵਿਧਾਨ ਸਭਾ ਚੋਣਾਂ (assembly elections) ਕਰਵਾਈਆਂ ਜਾ  ਚੁੱਕੀਆਂ ਹਨ। ਉਨ੍ਹਾਂ ਨੇ ਨਿਰਪੱਖ ਅਤੇ ਸਮਾਵੇਸ਼ੀ ਚੋਣ ਪ੍ਰਕਿਰਿਆ ਸੁਨਿਸ਼ਚਿਤ ਕਰਨ ਦੇ ਲਈ ਚੋਣ ਕਮਿਸ਼ਨ ਦੀ ਵਰਤਮਾਨ ਅਤੇ ਪਿਛਲੀਆਂ ਟੀਮਾਂ ਦੀ ਸਰਾਹਨਾ ਕੀਤੀ।

 ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਦੀ ਚੋਣ ਪ੍ਰਕਿਰਿਆ ਵਿੱਚ ਬੜੇ ਪੈਮਾਨੇ ‘ਤੇ ਆਧੁਨਿਕ ਤਕਨੀਕ ਦਾ ਸਫ਼ਲ ਉਪਯੋਗ ਦੁਨੀਆ ਦੇ ਸਾਰੇ ਲੋਕਤੰਤਰੀ ਦੇਸ਼ਾਂ ਦੇ ਲਈ ਇੱਕ ਉਦਾਹਰਣ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਚੋਣ ਪ੍ਰਕਿਰਿਆ ਨਾਲ ਸਬੰਧਿਤ ਸਾਰੀਆਂ ਗਤੀਵਿਧੀਆਂ ਵਿੱਚ ਚੋਣ ਕਮਿਸ਼ਨ ਦੁਆਰਾ ਤਕਨੀਕ ਦੇ ਪ੍ਰਭਾਵੀ ਉਪਯੋਗ ਨੂੰ ਯਥਾਸੰਭਵ ਹੋਰ ਵਧਾਇਆ ਜਾਵੇਗਾ।

 ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਰਹਿਣ ਵਾਲੇ ਵੋਟਰਾਂ ਦੇ ਲਈ ਵਿਵਸਥਾ ਕਰਨਾ ਅਸਾਨ ਨਹੀਂ ਹੈ। ਸਭ ਪ੍ਰਕਾਰ ਦੀਆਂ ਚੁਣੌਤੀਆਂ ਦੇ ਬਾਵਜੂਦ ਚੋਣ ਕਮਿਸ਼ਨ ਦੀ ਟੀਮ ਇਸ ਕਠਿਨ ਜ਼ਿੰਮੇਵਾਰੀ ਨੂੰ ਪੂਰਾ ਕਰਦੀ ਹੈ। ਇਹ ਸਾਡੇ ਲੋਕਤੰਤਰ ਦੀ ਬਹੁਤ ਬੜੀ ਉਪਲਬਧੀ ਹੈ। ਉਨ੍ਹਾਂ ਨੇ ਪੋਲਿੰਗ ਸਟੇਸ਼ਨਾਂ ‘ਤੇ ਜਾਣ ਵਿੱਚ ਅਸਮੱਰਥ ਰਹਿਣ ਵਾਲੇ ਲੋਕਾਂ ਦੇ ਲਈ ਘਰ ‘ਤੇ ਵੋਟਿੰਗ ਦੀ ਸੁਵਿਧਾ ਪ੍ਰਦਾਨ ਕਰਨ ਦੇ ਲਈ ਚੋਣ ਕਮਿਸ਼ਨ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰਯਾਸਾਂ ਨੇ ਸਾਡੇ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਹੋਰ ਅਧਿਕ ਸਮਾਵੇਸ਼ੀ ਬਣਾ ਦਿੱਤਾ ਹੈ।

 ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਯੁਵਾ ਸਾਡੇ ਲੋਕਤੰਤਰ ਦੇ ਭਾਵੀ ਨੇਤਾ ਹਨ। ਉਨ੍ਹਾਂ ਨੇ ਇਲੈਕਟਰ ਫੋਟੋ ਆਇਡੈਂਟਿਟੀ ਕਾਰਡ (Elector Photo Identity Card) ਪ੍ਰਾਪਤ ਕਰਨ ਵਾਲੇ ਯੁਵਾ ਵੋਟਰਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਅਧਿਕਾਰ ਮਿਲਣ ਦੇ  ਬਾਅਦ ਉਨ੍ਹਾਂ ਨੇ ਕਰਤੱਵ ਭੀ ਵਧ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਉਪਸਥਿਤ ਯੁਵਾ ਵੋਟਰ ਦੇਸ਼ ਦੇ ਉਨ੍ਹਾਂ ਕਰੋੜਾਂ ਨੌਜਾਵਾਨਾਂ ਦੇ ਪ੍ਰਤਿਨਿਧੀ ਹਨ ਜੋ ਸਾਲ 2047 ਦੇ ਸਵਰਣਿਮ ਭਾਰਤ ਦੇ ਨਿਰਮਾਣ ਵਿੱਚ  ਨਿਰਣਾਇਕ ਭੂਮਿਕਾ ਨਿਭਾਉਣਗੇ।

 ਰਾਸ਼ਟਰਪਤੀ ਨੇ ਮੁੱਖ ਚੋਣ ਕਮਿਸ਼ਨਰ, ਸ਼ੀ ਰਾਜੀਵ ਕੁਮਾਰ ਤੋਂ  ‘ਆਮ ਚੋਣਾਂ 2024 ਦੇ ਲਈ  ਈਸੀਆਈ ਦੀ ਪਹਿਲਾਂ’(‘ECI initiatives for General Elections 2024’) ਦੀ ਪਹਿਲੀ ਪ੍ਰਤੀ (first copy) ਪ੍ਰਾਪਤ ਕੀਤੀ।

 ਸੰਨ 2011 ਤੋਂ, ਭਾਰਤ ਚੋਣ ਕਮਿਸ਼ਨ ਦੇ ਸਥਾਪਨਾ ਦਿਵਸ ਨੂੰ ਮਨਾਉਣ ਦੇ ਲਈ ਹਰ ਸਾਲ 25 ਜਨਵਰੀ ਨੂੰ  ਨੈਸ਼ਨਲ ਵੋਟਰਸ ਡੇ ਮਨਾਇਆ ਜਾਂਦਾ ਹੈ। ਨੈਸ਼ਨਲ ਵੋਟਰਸ ਡੇ ਮਨਾਉਣ ਦਾ ਮੁੱਖ ਉਦੇਸ਼ ਨਾਗਰਿਕਾਂ ਦੇ ਦਰਮਿਆਨ ਚੋਣਾਂ ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਚੋਣਾਂ ਦੀ  ਪ੍ਰਕਿਰਿਆ ਵਿੱਚ ਹਿੱਸਾ ਲੈਣ ਦੇ ਲਈ ਪ੍ਰੋਤਸਾਹਿਤ ਕਰਨਾ ਹੈ। ‘ਵੋਟਿੰਗ ਜਿਹਾ ਕੁਝ ਨਹੀਂ, ਮੈਂ ਨਿਸ਼ਚਿਤ ਤੌਰ ਤੇ ਵੋਟ ਪਾਉਂਦਾ ਹਾਂ’(‘Nothing Like Voting, I Vote For sure’) ਨੈਸ਼ਨਲ ਵੋਟਰਸ ਡੇ 2024 ਦਾ ਥੀਮ ਹੈ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੇ -

 

***

ਡੀਐੱਸ/ਏਕੇ



(Release ID: 1999846) Visitor Counter : 49