ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 22 ਜਨਵਰੀ ਨੂੰ ਅਯੁੱਧਿਆ ਵਿੱਚ ਨਵੇਂ ਬਣੇ ਸ਼੍ਰੀ ਰਾਮ ਜਨਮਭੂਮੀ ਮੰਦਿਰ ਵਿੱਚ ਸ਼੍ਰੀ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਕੁਬੇਰ ਟਿੱਲਾ (Kuber Tila) ਜਾਣਗੇ, ਜਿੱਥੇ ਭਗਵਾਨ ਸ਼ਿਵ ਦੇ ਇੱਕ ਪ੍ਰਾਚੀਨ ਮੰਦਿਰ ਦੀ ਬਹਾਲੀ ਕੀਤੀ ਗਈ ਹੈ

ਪ੍ਰਾਣ ਪ੍ਰਤਿਸ਼ਠਾ (Pran Pratishtha) ਸਮਾਰੋਹ ਵਿੱਚ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਅਧਿਆਤਮਕ ਅਤੇ ਧਾਰਮਿਕ ਸੰਪਰਦਾਵਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ

Posted On: 21 JAN 2024 8:33PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 22 ਜਨਵਰੀ 2024 ਨੂੰ ਦੁਪਹਿਰ ਲਗਭਗ 12 ਵਜੇ ਅਯੁੱਧਿਆ ਵਿੱਚ ਨਵੇਂ ਬਣੇ ਸ਼੍ਰੀ ਰਾਮ ਜਨਮਭੂਮੀ ਮੰਦਿਰ ਵਿੱਚ ਸ਼੍ਰੀ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ (ਅਭਿਸ਼ੇਕ -consecration) ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਅਕਤੂਬਰ, 2023 ਵਿੱਚ ਪ੍ਰਧਾਨ ਮੰਤਰੀ ਨੂੰ ਸ਼੍ਰੀ ਰਾਮ ਜਨਮਭੂਮੀ ਟਰੱਸਟ ਦੀ ਤਰਫ਼ੋਂ ਪ੍ਰਾਣ ਪ੍ਰਤਿਸ਼ਠਾ (Pran Pratishtha ) ਸਮਾਰੋਹ ਦੇ ਲਈ ਸੱਦਾ ਮਿਲਿਆ ਸੀ।

 

ਇਤਿਹਾਸਿਕ ਪ੍ਰਾਣ ਪ੍ਰਤਿਸ਼ਠਾ (historic Pran Pratishtha) ਸਮਾਰੋਹ ਵਿੱਚ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਅਧਿਆਤਮਕ ਅਤੇ ਧਾਰਮਿਕ ਸੰਪਰਦਾਵਾਂ ਦੇ ਪ੍ਰਤੀਨਿਧੀ ਮੌਜੂਦ ਰਹਿਣਗੇ। ਸਮਾਰੋਹ ਵਿੱਚ ਵਿਭਿੰਨ ਆਦਿਵਾਸੀ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਸਹਿਤ ਸਾਰੇ ਖੇਤਰਾਂ ਦੇ ਲੋਕ ਭੀ ਹਿੱਸਾ ਲੈਣਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਸ ਪ੍ਰਤਿਸ਼ਠਿਤ ਇਕੱਠ ਨੂੰ ਸੰਬੋਧਨ ਕਰਨਗੇ।

 

ਪ੍ਰਧਾਨ ਮੰਤਰੀ ਸ਼੍ਰੀ ਰਾਮ ਜਨਮਭੂਮੀ ਮੰਦਿਰ (Shri Ram Janmbhoomi Mandir) ਨਿਰਮਾਣ ਵਿੱਚ ਲਗੇ ਸ਼੍ਰਮਜੀਵੀਆਂ (shramjeevis) ਨਾਲ ਸੰਵਾਦ ਕਰਨਗੇ। ਪ੍ਰਧਾਨ ਮੰਤਰੀ ਕੁਬੇਰ ਟਿੱਲਾ (KuberTila) ਭੀ ਜਾਣਗੇ, ਜਿੱਥੇ ਭਗਵਾਨ ਸ਼ਿਵ ਦੇ ਇੱਕ ਪ੍ਰਾਚੀਨ ਮੰਦਿਰ (the ancient Mandir of Bhagwan ) ਨੂੰ ਬਹਾਲ ਕੀਤਾ ਗਿਆ ਹੈ। ਉਹ ਇਸ ਪੁਨਰਨਿਰਮਿਤ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ (Pooja and Darshan ) ਭੀ  ਕਰਨਗੇ।

 

ਭਵਯ (ਸ਼ਾਨਦਾਰ) ਸ਼੍ਰੀ ਰਾਮ ਜਨਮਭੂਮੀ ਮੰਦਿਰ  ਪਰੰਪਰਾਗਤ ਨਾਗਰ ਸ਼ੈਲੀ (Nagara style) ਵਿੱਚ ਬਣਾਇਆ ਗਿਆ ਹੈ। ਇਸ ਦੀ ਲੰਬਾਈ (ਪੂਰਬ-ਪੱਛਮ) 380 ਫੁੱਟ ਹੈ; ਚੌੜਾਈ 250 ਫੁੱਟ ਅਤੇ ਉਚਾਈ 161 ਫੁੱਟ ਹੈ; ਅਤੇ ਇਹ ਕੁੱਲ 392 ਥੰਮ੍ਹਾਂ ਅਤੇ 44 ਦੁਆਰਾਂ ਦੁਆਰਾ ਸਮਰਥਿਤ ਹੈ। ਮੰਦਿਰ ਦੇ ਥੰਮ੍ਹ ਅਤੇ ਦੀਵਾਰਾਂ ਹਿੰਦੂ ਦੇਵੀ-ਦੇਵਤਿਆਂ ਅਤੇ ਦੇਵੀ-ਦੇਵਤਿਆਂ ਦੇ ਜਟਿਲ ਮੂਰਤੀਕਲਾ ਚਿੱਤਰਣ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਹੇਠਲੀ ਮੰਜ਼ਿਲ ‘ਤੇ ਮੁੱਖ ਗਰਭ ਗ੍ਰਹਿ ( main sanctum sanctorum) ਵਿੱਚ ਭਗਵਾਨ ਸ਼੍ਰੀ ਰਾਮ ਦਾ ਬਾਲ ਸਰੂਪ (ਸ਼੍ਰੀ ਰਾਮਲਲਾ ਮੂਰਤੀ- the idol of Shri Ramlalla) ਸਥਾਪਿਤ ਹੈ।

 

ਮੰਦਿਰ ਦਾ ਮੁੱਖ ਪ੍ਰਵੇਸ਼ ਦੁਆਰ ਪੂਰਬੀ ਦਿਸ਼ਾ ਵਿੱਚ ਹੈ, ਜਿੱਥੇ ਸਿੰਘ ਦੁਆਰ (Singh Dwar) ਤੋਂ 32 ਪੌੜੀਆਂ ਚੜ੍ਹ ਕੇ ਪਹੁੰਚਿਆ ਜਾ ਸਕਦਾ ਹੈ। ਮੰਦਿਰ ਵਿੱਚ ਕੁੱਲ ਪੰਜ ਮੰਡਪ (ਹਾਲ) (Mandaps -Halls) ਹਨ-ਨ੍ਰਿਤ ਮੰਡਪ, ਰੰਗ ਮੰਡਪ, ਸਭਾ ਮੰਡਪ, ਪ੍ਰਾਰਥਨਾ ਮੰਡਪ ਅਤੇ ਕੀਰਤਨ ਮੰਡਪ। ਮੰਦਿਰ ਦੇ ਨੇੜੇ ਇੱਕ ਇਤਿਹਾਸਿਕ ਖੂਹ (ਸੀਤਾ ਕੂਪ- Sitakoop) ਹੈ, ਜੋ ਪ੍ਰਾਚੀਨ ਕਾਲ ਦਾ ਹੈ। ਮੰਦਿਰ ਕੰਪਲੈਕਸ ਦੇ ਦੱਖਣ-ਪੱਛਮੀ ਹਿੱਸੇ ਵਿੱਚ ਕੁਬੇਰ ਟਿੱਲੇ (KuberTila) ‘ਤੇ ਜਟਾਯੁ ਦੀ ਮੂਰਤੀ (statue of Jatayu) ਦੀ ਸਥਾਪਨਾ ਦੇ ਨਾਲ ਭਗਵਾਨ ਸ਼ਿਵ ਦੇ ਇੱਕ ਪ੍ਰਾਚੀਨ ਮੰਦਿਰ (the ancient Mandir of Bhagwan Shiv) ਨੂੰ ਬਹਾਲ ਕੀਤਾ ਗਿਆ ਹੈ।

 

ਮੰਦਿਰ ਦੀ ਨੀਂਹ(foundation of the Mandir) ਰੋਲਰ-ਕੰਪੈਕਟਡ ਕੰਕਰੀਟ (ਆਰਸੀਸੀ- RCC) ਦੀ 14 ਮੀਟਰ ਮੋਟੀ ਪਰਤ ਨਾਲ ਬਣਾਈ ਗਈ ਹੈ, ਜੋ ਇਸ ਨੂੰ ਬਣਾਉਟੀ ਚਟਾਨ ਦਾ ਰੂਪ ਦਿੰਦੀ ਹੈ। ਮੰਦਿਰ (Mandir) ਵਿੱਚ ਕਿਤੇ ਭੀ ਲੋਹੇ ਦਾ ਪ੍ਰਯੋਗ ਨਹੀਂ ਕੀਤਾ ਗਿਆ ਹੈ। ਮਿੱਟੀ ਦੀ ਨਮੀ ਤੋਂ ਬਚਾਉਣ ਦੇ ਲਈ ਗ੍ਰੇਨਾਇਟ ਦਾ ਉਪਯੋਗ ਕਰਕੇ 21 ਫੁੱਟ ਉੱਚੇ ਥੰਮ੍ਹ(plinth) ਦਾ ਨਿਰਮਾਣ ਕੀਤਾ ਗਿਆ ਹੈ। ਮੰਦਿਰ ਕੰਪਲੈਕਸ ਵਿੱਚ ਇੱਕ ਸੀਵੇਜ ਟ੍ਰੀਟਮੈਂਟ ਪਲਾਂਟ, ਵਾਟਰ ਟ੍ਰੀਟਮੈਂਟ ਪਲਾਂਟ, ਅਗਨੀ ਸੁਰੱਖਿਆ ਦੇ ਲਈ ਵਾਟਰ ਸਪਲਾਈ ਅਤੇ ਇੱਕ ਸੁੰਤਤਰ ਪਾਵਰ ਸਟੇਸ਼ਨ ਹੈ। ਮੰਦਿਰ (Mandir) ਦਾ ਨਿਰਮਾਣ ਦੇਸ਼ ਦੀਆਂ ਪਰੰਪਰਾਗਤ ਅਤੇ ਸਵਦੇਸ਼ੀ ਤਕਨੀਕਾਂ ਦਾ ਉਪਯੋਗ ਕਰਕੇ ਕੀਤਾ ਗਿਆ ਹੈ।

***

ਡੀਐੱਸ/ਐੱਲਪੀ/ਏਕੇ



(Release ID: 1998789) Visitor Counter : 58