ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 23 ਜਨਵਰੀ ਨੂੰ ਲਾਲ ਕਿਲੇ ਵਿੱਚ ਪਰਾਕ੍ਰਮ ਦਿਵਸ (ParakramDiwas) ਪ੍ਰੋਗਰਾਮ ਵਿੱਚ ਹਿੱਸਾ ਲੈਣਗੇ


ਇਸ ਪ੍ਰੋਗਰਾਮ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫ਼ੌਜ ਦੀ ਵਿਰਾਸਤ ਨੂੰ ਯਾਦ ਕੀਤਾ ਜਾਵੇਗਾ

ਪ੍ਰਧਾਨ ਮੰਤਰੀ ਗਣਤੰਤਰ ਦਿਵਸ ਦੀ ਝਾਂਕੀ ਅਤੇ ਸੱਭਿਆਚਾਰਕ ਪ੍ਰਦਰਸ਼ਨੀਆਂ ਦੇ ਨਾਲ ਦੇਸ਼ ਦੀ ਸਮ੍ਰਿੱਧ ਵਿਵਿਧਤਾ ਦਿਖਾਉਣ ਵਾਲੇ ਭਾਰਤ ਪਰਵ (Bharat Parv) ਦਾ ਭੀ ਉਦਘਾਟਨ ਕਰਨਗੇ

Posted On: 22 JAN 2024 5:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਜਨਵਰੀ ਨੂੰ ਸ਼ਾਮ 6.30 ਵਜੇ ਲਾਲ ਕਿਲੇ ਵਿੱਚ ਪਰਾਕ੍ਰਮ ਦਿਵਸ (ParakramDiwas) ਸਮਾਰੋਹ ਵਿੱਚ ਹਿੱਸਾ ਲੈਣਗੇ।

ਸੁਤੰਤਰਤਾ ਸੰਗ੍ਰਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਮਹਾਨ ਲੋਕਾਂ ਦੇ ਯੋਗਦਾਨ ਦਾ ਸਨਮਾਨ ਕਰਨ ਦੇ ਲਈ ਕਦਮ ਉਠਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ ਨੇਤਾਜੀ ਸੁਭਾਸ਼ ਚੰਦਰ ਬੋਸ (Netaji Subhas Chandra Bose) ਦੀ ਜਨਮ ਵਰ੍ਹੇਗੰਢ ਨੂੰ 2021 ਵਿੱਚ ਪਰਾਕ੍ਰਮ ਦਿਵਸ (Parakram Diwas) ਦੇ ਰੂਪ ਵਿੱਚ ਮਨਾਇਆ ਜਾਣ ਲਗਿਆ। ਇਸ ਵਰ੍ਹੇ ਲਾਲ ਕਿਲੇ (Red Fort) ਵਿੱਚ ਆਯੋਜਿਤ ਹੋਣ ਵਾਲਾ ਪ੍ਰੋਗਰਾਮ ਇਤਿਹਾਸਕ ਪ੍ਰਤੀਬਿੰਬਾਂ ਅਤੇ ਜੀਵੰਤ ਸੱਭਿਆਚਾਰਕ ਅਭਿਵਿਅਕਤੀਆਂ ਨੂੰ ਇਕੱਠੇ ਬੁਣਨ ਵਾਲਾ ਬਹੁ-ਆਯਾਮੀ ਉਤਸਵ ਹੋਵੇਗਾ।

ਉਸਤਵ ਦੀਆਂ ਗਤੀਵਿਧੀਆਂ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫ਼ੌਜ ਦੀ ਡੂੰਘੀ ਵਿਰਾਸਤ ‘ਤੇ ਅਧਾਰਿਤ ਹੋਣਗੀਆਂ। ਸੈਲਾਨੀਆਂ ਨੂੰ ਪੁਰਾਲੇਖਾਂ ਦੀਆਂ ਪ੍ਰਦਰਸ਼ਨੀਆਂ, ਦੁਰਲੱਭ ਤਸਵੀਰਾਂ ਅਤੇ ਦਸਤਾਵੇਜ਼ਾਂ ਦੇ ਪ੍ਰਦਰਸ਼ਨ ਦੇ ਜ਼ਰੀਏ ਨੇਤਾਜੀ ਅਤੇ ਆਜ਼ਾਦ ਹਿੰਦ ਫ਼ੌਜ ਦੀ ਜ਼ਿਕਰਯੋਗ ਯਾਤਰਾ ਦੇ ਵੇਰਵੇ ਵਾਲੇ ਗਹਿਨ ਅਨੁਭਵ ਨਾਲ ਜੁੜਨ ਦਾ ਅਵਸਰ ਮਿਲੇਗਾ। ਇਹ ਉਤਸਵ 31 ਜਨਵਰੀ ਤੱਕ ਮਨਾਏ ਜਾਣਗੇ। 

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਭਾਰਤ ਪਰਵ (Bharat Parv) ਭੀ ਲਾਂਚ ਕਰਨਗੇ, ਜੋ 23 ਤੋਂ 31 ਜਨਵਰੀ ਤੱਕ ਚਲੇਗਾ। ਇਹ ਗਣਤੰਤਰ ਦਿਵਸ ਝਾਂਕੀ ਅਤੇ ਸੱਭਿਆਚਾਰਕ ਪ੍ਰਦਰਸ਼ਨੀਆਂ ਦੇ ਨਾਲ ਦੇਸ਼ ਦੀ ਸਮ੍ਰਿੱਧ ਵਿਵਿਧਤਾ (country’s rich diversity) ਨੂੰ ਦਿਖਾਏਗਾ। ਇਸ ਵਿੱਚ 26 ਮੰਤਰਾਲਿਆਂ ਅਤੇ ਵਿਭਾਗਾਂ ਦੇ ਪ੍ਰਯਾਸ ਸ਼ਾਮਲ ਹੋਣਗੇ। ਇਸ ਵਿੱਚ ਨਾਗਰਿਕ ਕੇਂਦ੍ਰਿਤ ਪਹਿਲਾਂ (citizen centric initiatives)‘ਤੇ ਪ੍ਰਕਾਸ਼ ਪਾਇਆ ਜਾਵੇਗਾ,  ਵੋਕਲ ਫੌਰ ਲੋਕਲ(vocal for local), ਵਿਵਿਧ ਸੈਲਾਨੀ ਆਕਰਸ਼ਣਾਂ(diverse tourist attractions) ਨੂੰ ਵਿਸ਼ਿਸ਼ਟ ਤੌਰ ‘ਤੇ ਦਿਖਾਇਆ ਜਾਵੇਗਾ। ਇਹ ਲਾਲ ਕਿਲੇ ਦੇ ਸਾਹਮਣੇ ਰਾਮ ਲੀਲਾ ਮੈਦਾਨ ਅਤੇ ਮਾਧਵ ਦਾਸ ਪਾਰਕ (Ram LeelaMaidan and Madhav Das Park) ਵਿੱਚ ਹੋਵੇਗਾ।

***

ਡੀਐੱਸ/ਐੱਲਪੀ/ਏਕੇ



(Release ID: 1998698) Visitor Counter : 53