ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪੀਐੱਮ ਕਿਸਾਨ ਸਨਮਾਨ ਨਿਧੀ (PM KisanSammanNidhi) ਨੇ ਹਰਿਆਣਾ ਦੇ ਕਿਸਾਨਾਂ ਦੀ ਸਹਾਇਤਾ ਕੀਤੀ

Posted On: 18 JAN 2024 3:46PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੇ ਲਾਭਾਰਥੀਆਂ ਦੇ ਨਾਲ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਕੀਤੀ। ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੇ ਹਜ਼ਾਰਾਂ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਸ ਅਵਸਰ ‘ਤੇ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਭੀ ਉਪਸਥਿਤ ਹੋਏ।

 

ਹਰਿਆਣਾ ਦੇ ਰੋਹਤਕ ਦੇ ਇੱਕ ਕਿਸਾਨ ਅਤੇ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਲਾਭਾਰਥੀ ਸ਼੍ਰੀ ਸੰਦੀਪ 11 ਜੀਆਂ (ਮੈਂਬਰਾਂ) ਦੇ ਆਪਣੇ ਇੱਕ ਸੰਯੁਕਤ ਪਰਿਵਾਰ ਵਿੱਚ ਰਹਿੰਦੇ ਹਨ।

 

ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਘਟਨਾਵਾਂ ਬਾਰੇ ਭੀ ਦੱਸਿਆ, ਜਿੱਥੇ ਲੋਕਾਂ ਨੂੰ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਹੋਣ ਵਾਲੇ ਧਨ ਦੀ ਜਾਣਕਾਰੀ ਨਹੀਂ ਸੀ। ਅਜਿਹੇ ਲੋਕਾਂ ਨੂੰ ਉਨ੍ਹਾਂ ਨੂੰ ਮਿਲਣ ਵਾਲੀ ਸਹਾਇਤਾ ਤੋਂ ਜਾਣੂ ਕਰਵਾਇਆ ਗਿਆ। ਸ਼੍ਰੀ ਸੰਦੀਪ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸਨਮਾਨ ਨਿਧੀ (SammanNidhi) ਤੋਂ ਸਹਾਇਤਾ ਵਿੱਚ ਪ੍ਰਾਪਤ ਹੋਣ ਵਾਲੇ ਧਨ ਦਾ ਉਪਯੋਗ ਖਾਦ ਅਤੇ ਬੀਜ ਖਰੀਦਣ ਵਿੱਚ ਕੀਤਾ ਜਾਂਦਾ ਹੈ ਅਤੇ ਇਸ ਨਾਲ ਖੇਤੀ ਵਿੱਚ ਭੀ ਮਦਦ ਮਿਲਦੀ ਹੈ।

 

ਵੀਡੀਓ ਕਾਨਫਰੰਸਿੰਗ ਦੇ ਦੌਰਾਨ, ਪ੍ਰਧਾਨ ਮੰਤਰੀ ਨੂੰ ਰਾਸ਼ਨ ਡਿਸਟ੍ਰੀਬਿਊਸ਼ਨ ਦੇ ਸੁਚਾਰੂ ਲਾਗੂਕਰਨ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਦੁਆਰਾ ਸਖ਼ਤੀ ਨਾਲ ਲਾਗੂਕਰਨ ਕੀਤੇ ਜਾਣ ‘ਤੇ ਤਸੱਲੀ ਪ੍ਰਗਟ ਕੀਤੀ। ਮੋਦੀ ਕੀ ਗਰੰਟੀ ਕੀ ਗਾੜੀ (Modiki Guarantee kiGadi)  ਦਾ ਪਿੰਡ ਵਿੱਚ ਸ਼ਾਨਦਾਰ ਸੁਆਗਤ ਹੋਇਆ।

 

ਸ਼੍ਰੀ ਮੋਦੀ ਕਾਰਜਕ੍ਰਮ ਸਥਲ ‘ਤੇ ਮਹਿਲਾਵਾਂ ਦੀ ਭਾਰੀ ਮੌਜੂਦਗੀ ਦੇਖ ਕੇ ਅਭਿਭੂਤ ਹੋਏ ਅਤੇ ਪ੍ਰਾਣ ਪ੍ਰਤਿਸ਼ਠਾ (Pran Pratishtha) ਲਈ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਮੰਗੀਆਂ।

*******

 

ਡੀਐੱਸ/ਐੱਸਕੇਐੱਸ


(Release ID: 1997998) Visitor Counter : 55