ਪ੍ਰਧਾਨ ਮੰਤਰੀ ਦਫਤਰ

ਸ਼੍ਰੀ ਰਾਮ ਮੰਦਿਰ ‘ਤੇ ਸਪੈਸ਼ਲ ਸਟੈਂਪ ਅਤੇ ਇੱਕ ਪੁਸਤਕ ਜਾਰੀ ਕਰਨ ‘ਤੇ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

Posted On: 18 JAN 2024 2:10PM by PIB Chandigarh

ਨਮਸਕਾਰ! ਰਾਮ-ਰਾਮ।

ਅੱਜ ਸ਼੍ਰੀਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਅਭਿਯਾਨ ਨਾਲ ਜੁੜੇ ਇੱਕ ਹੋਰ ਅਦਭੁਤ ਕਾਰਜਕ੍ਰਮ ਨਾਲ ਜੁੜਨ ਦਾ ਮੈਨੂੰ ਸੁਭਾਗ ਮਿਲਿਆ ਹੈ। ਅੱਜ ਸ਼੍ਰੀਰਾਮ ਜਨਮਭੂਮੀ ਮੰਦਿਰ ਨੂੰ ਸਮਰਪਿਤ 6 ਵਿਸ਼ੇਸ਼ ਸਮਾਰਕ ਡਾਕ ਟਿਕਟ ਜਾਰੀ ਕੀਤੇ ਗਏ ਹਨ। ਵਿਸ਼ਵ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਪ੍ਰਭੁ ਸ਼੍ਰੀਰਾਮ ਨਾਲ ਜੁੜੇ ਜੋ ਡਾਕ ਟਿਕਟ ਪਹਿਲਾਂ ਜਾਰੀ ਹੋਏ ਹਨ, ਅੱਜ ਉਨ੍ਹਾਂ ਦੀ ਇੱਕ ਐਲਬਮ ਭੀ ਰਿਲੀਜ਼ ਹੋਈ ਹੈ। ਮੈਂ ਦੇਸ਼-ਵਿਦੇਸ਼ ਦੇ ਸਾਰੇ ਰਾਮਭਗਤਾਂ ਨੂੰ, ਸਾਰੇ ਦੇਸ਼ਵਾਸੀਆਂ ਨੂੰ ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਪੋਸਟਲ ਸਟੈਂਪ ਦਾ ਇੱਕ ਕਾਰਜ ਅਸੀਂ ਸਾਰੇ ਜਾਣਦੇ ਹਾਂ... ਉਨ੍ਹਾਂ ਨੂੰ ਲਿਫਾਫੇ ‘ਤੇ ਲਗਾਉਣਾ, ਉਨ੍ਹਾਂ ਦੀ ਮਦਦ ਨਾਲ ਆਪਣੇ ਪੱਤਰ ਅਤੇ ਸੰਦੇਸ਼ ਜਾਂ ਜ਼ਰੂਰੀ ਕਾਗਜ਼ ਭੇਜਣਾ। ਲੇਕਿਨ ਪੋਸਟਲ ਸਟੈਂਪ ਇੱਕ ਹੋਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪੋਸਟਲ ਸਟੈਂਪ ਵਿਚਾਰਾਂ, ਇਤਿਹਾਸ ਅਤੇ ਇਤਿਹਾਸਿਕ ਅਵਸਰਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਮਾਧਿਅਮ ਭੀ ਹੁੰਦੇ ਹਨ। ਜਦੋਂ ਆਪ (ਤੁਸੀਂ) ਕਿਸੇ ਡਾਕ ਟਿਕਟ ਨੂੰ ਜਾਰੀ ਕਰਦੇ ਹੋ, ਅਤੇ ਜਦੋਂ ਕੋਈ ਇਸ ਨੂੰ ਕਿਸੇ ਨੂੰ ਭੇਜਦਾ ਹੈ ਤਾਂ ਉਹ ਸਿਰਫ਼ ਪੱਤਰ ਜਾਂ ਸਮਾਨ ਨਹੀਂ ਭੇਜਦਾ। ਉਹ ਸਹਿਜ ਰੂਪ ਵਿੱਚ ਇਤਿਹਾਸ ਦੇ ਕਿਸੇ ਅੰਸ਼ ਨੂੰ ਭੀ ਕਿਸੇ ਦੂਸਰੇ ਤੱਕ ਪਹੁੰਚਾ ਦਿੰਦਾ ਹੈ। ਇਹ ਟਿਕਟ ਸਿਰਫ਼ ਕਾਗਜ਼ ਦਾ ਟੁਕੜਾ ਨਹੀਂ ਹੈ, ਇਹ ਟਿਕਟ ਸਿਰਫ਼ ਕੋਈ ਆਰਟ ਵਰਕ ਨਹੀਂ ਹੈ। ਇਹ ਇਤਿਹਾਸ ਦੀਆਂ ਕਿਤਾਬਾਂ, ਕਲਾਕ੍ਰਿਤੀਆਂ ਦੇ ਰੂਪਾਂ ਅਤੇ ਇਤਿਹਾਸਿਕ ਸਥਲਾਂ ਦਾ ਸਭ ਤੋਂ ਛੋਟਾ ਰੂਪ ਭੀ ਹੁੰਦੇ ਹਨ। ਅਸੀਂ ਇਹ ਭੀ ਕਹਿ ਸਕਦੇ ਹਾਂ ਕਿ ਇੱਕ ਪ੍ਰਕਾਰ ਨਾਲ ਬੜੇ-ਬੜੇ ਗ੍ਰੰਥ ਦਾ, ਬੜੀ-ਬੜੀ ਸੋਚ ਦਾ ਇੱਕ miniature form ਹੁੰਦਾ ਹੈ। ਅੱਜ ਜੋ ਇਹ ਸਮਾਰਕ ਟਿਕਟ ਜਾਰੀ ਕੀਤੇ ਗਏ ਹਨ, ਉਨ੍ਹਾਂ ਤੋਂ ਸਾਡੀ ਯੁਵਾ ਪੀੜ੍ਹੀ ਨੂੰ ਭੀ ਬਹੁਤ ਕੁਝ ਜਾਣਨ-ਸਿੱਖਣ ਨੂੰ ਮਿਲੇਗਾ।

 

ਮੈਂ ਹੁਣੇ ਦੇਖ ਰਿਹਾ ਸਾਂ, ਇਨ੍ਹਾਂ ਟਿਕਟਾਂ ਵਿੱਚ ਰਾਮ ਮੰਦਿਰ ਦਾ ਭਵਯ (ਸ਼ਾਨਦਾਰ) ਚਿੱਤਰ ਹੈ, ਕਲਾਤਮਕ ਅਭਿਵਿਅਕਤੀ ਦੇ ਜ਼ਰੀਏ ਰਾਮਭਗਤੀ ਦੀ ਭਾਵਨਾ ਹੈ, ਅਤੇ ‘ਮੰਗਲ ਭਵਨ ਅਮੰਗਲ ਹਾਰੀ’, ਇਸ ਲੋਕਪ੍ਰਿਯ ਚੌਪਾਈ ਦੇ ਮਾਧਿਅਮ ਨਾਲ ਰਾਸ਼ਟਰ ਦੇ ਮੰਗਲ ਦੀ ਕਾਮਨਾ ਹੈ। ਇਨ੍ਹਾਂ ਵਿੱਚ ਸੂਰਯਵੰਸ਼ੀ(ਸੂਰਜਵੰਸ਼ੀ) ਰਾਮ ਦੇ ਪ੍ਰਤੀਕ ਸੂਰਯ (ਸੂਰਜ)  ਦੀ ਛਵੀ (ਦਾ ਅਕਸ) ਹੈ, ਜੋ ਦੇਸ਼ ਵਿੱਚ ਨਵੇਂ ਪ੍ਰਕਾਸ਼ ਦਾ  ਸੰਦੇਸ਼ ਭੀ ਦਿੰਦਾ ਹੈ। ਇਨ੍ਹਾਂ ਵਿੱਚ ਪੁਣਯ (ਪਵਿੱਤਰ) ਨਦੀ ਸਰਯੂ ਦਾ ਚਿੱਤਰ ਭੀ ਹੈ, ਜੋ ਰਾਮ ਦੇ ਅਸ਼ੀਰਵਾਦ ਨਾਲ ਦੇਸ਼ ਨੂੰ ਸਦਾ ਗਤੀਮਾਨ ਰਹਿਣ ਦਾ ਸੰਕੇਤ ਕਰਦੀ ਹੈ। ਮੰਦਿਰ ਦੇ ਅੰਦਰੂਨੀ ਵਾਸਤੂ ਦੀ ਸੁੰਦਰਤਾ ਨੂੰ ਬੜੀ ਬਰੀਕੀ ਨਾਲ ਇਨ੍ਹਾਂ ਡਾਕ ਟਿਕਟਾਂ ‘ਤੇ ਪ੍ਰਿੰਟ ਕੀਤਾ ਗਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇੱਕ ਪ੍ਰਕਾਰ ਨਾਲ ਪੰਚ (ਪੰਜ) ਤੱਤਾਂ ਦੀ ਸਾਡੀ ਜੋ philosophy ਹੈ ਇਸ ਦਾ ਇੱਕ miniature ਰੂਪ ਪ੍ਰਭੁ ਰਾਮ ਦੇ ਮਾਧਿਅਮ ਨਾਲ ਦਰਸਾਇਆ ਗਿਆ ਹੈ। ਇਸ ਕੰਮ ਵਿੱਚ ਡਾਕ ਵਿਭਾਗ ਨੂੰ ਰਾਮ ਜਨਮਭੂਮੀ ਤੀਰਥਕਸ਼ੇਤਰ ਟਰੱਸਟ ਦੇ ਨਾਲ-ਨਾਲ ਸੰਤਾਂ ਦਾ ਭੀ ਮਾਰਗਦਰਸ਼ਨ ਮਿਲਿਆ ਹੈ। ਮੈਂ ਉਨ੍ਹਾਂ ਸੰਤਾਂ ਨੂੰ ਭੀ ਇਸ ਯੋਗਦਾਨ ਦੇ ਲਈ ਪ੍ਰਣਾਮ ਕਰਦਾ ਹਾਂ। 

 

ਸਾਥੀਓ,

ਭਗਵਾਨ ਸ਼੍ਰੀਰਾਮ, ਮਾਤਾ ਸੀਤਾ ਅਤੇ ਰਾਮਾਇਣ ਦੀਆਂ ਬਾਤਾਂ, ਸਮਾਂ, ਸਮਾਜ, ਜਾਤੀ, ਧਰਮ ਅਤੇ ਖੇਤਰ ਦੀਆਂ ਸੀਮਾਵਾਂ ਤੋਂ ਪਰੇ, ਹਰ ਇੱਕ ਵਿਅਕਤੀ ਨਾਲ ਜੁੜੀਆਂ ਹਨ। ਸਭ ਤੋਂ ਮੁਸ਼ਕਿਲ ਕਾਲਖੰਡ ਵਿੱਚ ਭੀ ਤਿਆਗ, ਏਕਤਾ ਅਤੇ ਸਾਹਸ ਦਿਖਾਉਣ ਵਾਲੀ ਰਾਮਾਇਣ, ਅਨੇਕ ਮੁਸ਼ਕਿਲਾਂ ਵਿੱਚ ਭੀ ਪ੍ਰੇਮ ਦੀ ਜਿੱਤ ਸਿਖਾਉਣ ਵਾਲੀ ਰਾਮਾਇਣ ਪੂਰੀ ਮਾਨਵਤਾ ਨੂੰ ਖ਼ੁਦ ਨਾਲ ਜੋੜਦੀ ਹੈ। ਇਹੀ ਕਾਰਨ ਹੈ, ਕਿ ਰਾਮਾਇਣ ਪੂਰੇ ਵਿਸ਼ਵ ਵਿੱਚ ਆਕਰਸ਼ਣ ਦਾ ਕੇਂਦਰ ਰਹੀ ਹੈ। ਦੁਨੀਆ ਦੇ ਵਿਭਿੰਨ ਦੇਸ਼ਾਂ, ਵਿਭਿੰਨ ਸੰਸਕ੍ਰਿਤੀਆਂ ਵਿੱਚ ਰਾਮਾਇਣ ਨੂੰ ਲੈ ਕੇ ਇੱਕ ਉਤਸ਼ਾਹ ਰਿਹਾ ਹੈ। ਅੱਜ ਜਿਨ੍ਹਾਂ ਪੁਸਤਕਾਂ ਦਾ ਲੋਕਅਰਪਣ ਹੋ ਰਿਹਾ ਹੈ, ਉਹ ਇਨ੍ਹਾਂ ਹੀ ਭਾਵਨਾਵਾਂ ਦੇ ਪ੍ਰਤੀਬਿੰਬ ਹਨ ਕਿ ਕਿਵੇਂ ਪੂਰੇ ਵਿਸ਼ਵ ਵਿੱਚ ਭਗਵਾਨ ਰਾਮ, ਮਾਤਾ ਸੀਤਾ ਅਤੇ ਰਾਮਾਇਣ ਨੂੰ ਬਹੁਤ ਗੌਰਵ ਨਾਲ ਦੇਖਿਆ ਜਾਂਦਾ ਹੈ। 

 

ਅੱਜ ਦੀ ਪੀੜ੍ਹੀ ਦੇ ਨੌਜਵਾਨਾਂ ਦੇ ਲਈ ਇਹ ਦੇਖਣਾ ਬਹੁਤ ਰੁਚੀਕਰ ਹੋਵੇਗਾ ਕਿ ਕਿਵੇਂ ਵਿਭਿੰਨ ਦੇਸ਼ ਸ਼੍ਰੀਰਾਮ ‘ਤੇ ਅਧਾਰਿਤ ਪੋਸਟਲ stamps ਜਾਰੀ ਕਰਦੇ ਰਹੇ ਹਨ। ਅਮਰੀਕਾ, ਆਸਟ੍ਰੇਲੀਆ, ਕੰਬੋਡੀਆ, ਕੈਨੇਡਾ, ਚੈੱਕ ਰਿਪਬਲਿਕ, ਫਿਜੀ, ਇੰਡੋਨੇਸ਼ੀਆ, ਸ੍ਰੀਲੰਕਾ, ਨਿਊਜ਼ੀਲੈਂਡ, ਥਾਈਲੈਂਡ, ਗਯਾਨਾ, ਸਿੰਗਾਪੁਰ... ਅਜਿਹੇ ਕਿਤਨੇ ਹੀ ਦੇਸ਼ਾਂ ਨੇ ਭਗਵਾਨ ਰਾਮ ਦੇ ਜੀਵਨ ਪ੍ਰਸੰਗਾਂ ‘ਤੇ ਬਹੁਤ ਸਨਮਾਨ ਦੇ ਨਾਲ, ਆਤਮੀਅਤਾ ਦੇ ਨਾਲ ਪੋਸਟਲ ਸਟੈਂਪ ਜਾਰੀ ਕੀਤੇ ਹਨ। ਰਾਮ ਕਿਸ ਤਰ੍ਹਾਂ ਭਾਰਤ ਤੋਂ ਬਾਹਰ ਭੀ ਉਤਨੇ ਹੀ ਮਹਾਨ ਆਦਰਸ਼ ਹਨ, ਵਿਸ਼ਵ ਦੀਆਂ ਤਮਾਮ ਸੱਭਿਅਤਾਵਾਂ ‘ਤੇ ਪ੍ਰਭੁ ਰਾਮ ਦਾ ਕਿਤਨਾ ਗਹਿਰਾ ਪ੍ਰਭਾਵ ਰਿਹਾ ਹੈ, ਰਾਮਾਇਣ ਦਾ ਕਿਤਨਾ ਗਹਿਰਾ ਪ੍ਰਭਾਵ ਰਿਹਾ ਹੈ ਅਤੇ ਆਧੁਨਿਕ ਸਮੇਂ ਵਿੱਚ ਭੀ ਰਾਸ਼ਟਰਾਂ ਨੇ ਕਿਸ ਤਰ੍ਹਾਂ ਉਨ੍ਹਾਂ ਦੇ ਚਰਿੱਤਰ ਦੀ ਸਰਾਹਨਾ ਕੀਤੀ ਹੈ, ਇਹ ਐਲਬਮ ਇਨ੍ਹਾਂ ਸਭ ਜਾਣਕਾਰੀਆਂ ਦੇ ਨਾਲ ਪ੍ਰਭੁ ਸ਼੍ਰੀਰਾਮ ਅਤੇ ਮਾਤਾ ਜਾਨਕੀ ਦੀਆਂ ਲੀਲਾਕਥਾਵਾਂ ਦੀ ਇੱਕ ਸੰਖਿਪਤ ਸੈਰ ਭੀ ਕਰਵਾਏਗੀ। ਇੱਕ ਤਰ੍ਹਾਂ ਨਾਲ, ਮਹਾਰਿਸ਼ੀ ਵਾਲਮੀਕਿ ਦਾ ਉਹ ਆਹਵਾਨ (ਸੱਦਾ) ਅੱਜ ਭੀ ਅਮਰ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ -

यावत् स्थास्यंति गिरयः,

सरितश्च महीतले।

तावत् रामायणकथा,

लोकेषु प्रचरिष्यति॥

 

ਅਰਥਾਤ, ਜਦੋਂ ਤੱਕ ਪ੍ਰਿਥਵੀ ‘ਤੇ ਪਰਬਤ ਹਨ, ਨਦੀਆਂ ਹਨ, ਤਦ ਤੱਕ ਰਾਮਾਇਣ ਦੀ ਕਥਾ, ਸ਼੍ਰੀਰਾਮ ਦਾ ਵਿਅਕਤਿਤਵ ਲੋਕ ਸਮੂਹ ਵਿੱਚ ਪ੍ਰਚਾਰਿਤ ਹੁੰਦਾ ਰਹੇਗਾ।  ਇੱਕ ਵਾਰ ਫਿਰ ਆਪ ਸਭ ਨੂੰ, ਸਾਰੇ ਦੇਸ਼ਵਾਸੀਆਂ ਨੂੰ ਇਨ੍ਹਾਂ ਵਿਸ਼ੇਸ਼ ਸਮਾਰਕ ਪੋਸਟਲ ਸਟੈਂਪਸ ਦੇ ਲਈ ਬਹੁਤ-ਬਹੁਤ ਵਧਾਈ।

 

ਧੰਨਵਾਦ! ਰਾਮ-ਰਾਮ। 

************

 

ਡੀਐੱਸ/ਵੀਜੇ/ਏਕੇ    



(Release ID: 1997481) Visitor Counter : 52