ਰੇਲ ਮੰਤਰਾਲਾ
597 ਰੇਲਵੇ ਸਟੇਸ਼ਨਾਂ ‘ਤੇ ਲਿਫ਼ਟ ਜਾਂ ਐਸਕੇਲੇਟਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਦਿਵਿਯਾਂਗਜਨਾਂ ਦੇ ਅਨੁਕੂਲ ਬਣਾਇਆ ਗਿਆ
ਦਸੰਬਰ 2023 ਤੱਕ, 372 ਸਟੇਸ਼ਨਾਂ ‘ਤੇ ਕੁੱਲ 1287 ਐਸਕੇਲੇਟਰਸ ਉਪਲਬਧ ਕਰਵਾਏ ਗਏ
ਦਸੰਬਰ 2023 ਤੱਕ, 497 ਸਟੇਸ਼ਨਾਂ ‘ਤੇ ਕੁੱਲ 1292 ਲਿਫ਼ਟਸ ਪ੍ਰਦਾਨ ਕੀਤੀਆਂ ਗਈਆਂ
Posted On:
17 JAN 2024 4:06PM by PIB Chandigarh
ਭਾਰਤੀ ਰੇਲਵੇ ਭਾਰਤ ਸਰਕਾਰ ਦੇ “ਸੁਗਮਯ ਭਾਰਤ ਮਿਸ਼ਨ” ਜਾਂ ਸੁਗਮਯ ਭਾਰਤ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ ਆਪਣੇ ਰੇਲਵੇ ਸਟੇਸ਼ਨਾਂ ਅਤੇ ਟ੍ਰੇਨਾਂ ਨੂੰ ਦਿਵਿਯਾਂਗਜਨਾਂ ਦੇ ਲਈ ਸੁਗਮਯ ਬਣਾਉਣ ਦੇ ਲਈ ਪ੍ਰਤੀਬੱਧ ਹੈ। ਰੇਲਵੇ ਸਟੇਸ਼ਨਾਂ ‘ਤੇ ਸੁਵਿਧਾਵਾਂ ਵਿੱਚ ਸੁਧਾਰ/ਵਾਧਾ (ਇਨ੍ਹਾਂ ਸੁਵਿਧਾਵਾਂ ਵਿੱਚ ਉਹ ਸੁਵਿਧਾਵਾਂ ਵੀ ਸ਼ਾਮਲ ਹਨ, ਜੋ ਦਿਵਿਯਾਂਗਜਨਾਂ ਦੇ ਲਈ ਹਨ) ਇੱਕ ਨਿਰੰਤਰ ਪ੍ਰਕਿਰਿਆ ਹੈ। ਬਜ਼ੁਰਗਾਂ, ਬਿਮਾਰਾਂ ਅਤੇ ਦਿਵਿਯਾਂਗਜਨਾਂ ਦੀ ਅਸਾਨ ਆਵਾਜਾਈ ਦੀ ਸੁਵਿਧਾ ਦੇ ਲਈ ਅਤੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਦੇ ਪਲੈਟਫਾਰਮਾਂ ਤੱਕ ਸੁਗਮ ਪਹੁੰਚ ਅਤੇ ਆਵਾਜਾਈ ਵਿੱਚ ਅਸਾਨੀ ਦੇ ਲਈ ‘ਸੁਗਮਯ ਭਾਰਤ ਅਭਿਯਾਨ’ ਦੇ ਹਿੱਸੇ ਦੇ ਰੂਪ ਵਿੱਚ ਲਿਫ਼ਟ/ਐਸਕੇਲੇਟਰ ਪ੍ਰਦਾਨ ਕੀਤੇ ਜਾ ਰਹੇ ਹਨ।
ਕੁੱਲ 597 ਸਟੇਸ਼ਨ ਹਨ, ਜਿੱਥੇ ਜਾਂ ਤਾਂ ਲਿਫ਼ਟ ਜਾਂ ਐਸਕੇਲੇਟਰ ਉਪਲਬਧ ਕਰਵਾਏ ਗਏ ਹਨ।
ਐਸਕੇਲੇਟਰ ਦੀ ਸਥਿਤੀ:
|
ਪ੍ਰਦਾਨ ਕੀਤਾ ਗਿਆ (ਸੰਖਿਆ ਵਿੱਚ)
|
ਟਿੱਪਣੀ
|
ਮਾਰਚ 2014 ਤੱਕ ਪ੍ਰਦਾਨ ਕੀਤਾ ਗਿਆ
|
143
|
372 ਸਟੇਸ਼ਨਾਂ ‘ਤੇ ਕੁੱਲ 1287 ਐਸਕੇਲੇਟਰ ਉਪਲਬਧ ਕਰਵਾਏ ਗਏ
|
2014-23 ਦੇ ਦੌਰਾਨ ਪ੍ਰਦਾਨ ਕੀਤਾ ਗਿਆ
|
1144
|
ਕੁੱਲ
|
1287
|
ਕੈਲੇਂਡਰ ਵਰ੍ਹੇ 2023 ਦੇ ਦੌਰਾਨ, 128 ਐਸਕੇਲੇਟਰ ਪ੍ਰਦਾਨ ਕੀਤੇ ਗਏ।
ਲਿਫ਼ਟ ਦੀ ਸਥਿਤੀ:
|
ਪ੍ਰਦਾਨ ਕੀਤਾ ਗਿਆ (ਸੰਖਿਆ ਵਿੱਚ)
|
ਟਿੱਪਣੀ
|
ਮਾਰਚ 2014 ਤੱਕ ਪ੍ਰਦਾਨ ਕੀਤਾ ਗਿਆ
|
97
|
497 ਸਟੇਸ਼ਨਾਂ ‘ਤੇ ਕੁੱਲ 1292 ਲਿਫ਼ਟਸ ਉਪਲਬਧ ਕਰਵਾਈਆਂ ਗਈਆਂ
|
2014-23 ਦੇ ਦੌਰਾਨ ਪ੍ਰਦਾਨ ਕੀਤਾ ਗਿਆ
|
1195
|
ਕੁੱਲ
|
1292
|
ਕੈਲੇਂਡਰ ਵਰ੍ਹੇ 2023 ਦੇ ਦੌਰਾਨ, 227 ਲਿਫ਼ਟਸ ਪ੍ਰਦਾਨ ਕੀਤੀਆਂ ਗਈਆਂ।
ਭਾਰਤੀ ਰੇਲ ਵਿਭਿੰਨ ਸਟੇਸ਼ਨਾਂ ‘ਤੇ ਯਾਤਰੀ ਸੁਵਿਧਾਵਾਂ ਵਿੱਚ ਸੁਧਾਰ ਦੇ ਲਈ ਲਗਾਤਾਰ ਪ੍ਰਯਤਨ ਕਰ ਰਿਹਾ ਹੈ। ਰੇਲਵੇ ਪਲੈਟਫਾਰਮਾਂ ‘ਤੇ ਐਸਕੇਲੇਟਰ ਅਤੇ ਲਿਫ਼ਟਸ ਦਾ ਪ੍ਰਾਵਧਾਨ ਯਾਤਰੀਆਂ ਦੇ ਨਿਕਾਸ/ਪ੍ਰਵੇਸ਼ ਨੂੰ ਅਸਾਨ ਬਣਾਵੇਗਾ ਅਤੇ ਨਾਲ ਹੀ ਇਹ ਯਾਤਰੀ ਸੁਰੱਖਿਆ ਵਿੱਚ ਸੁਧਾਰ ਦੇ ਲਈ ਇੱਕ ਹੋਰ ਕਦਮ ਹੋਵੇਗਾ।
************
ਏਐੱਸ
(Release ID: 1997480)
Visitor Counter : 110