ਰੇਲ ਮੰਤਰਾਲਾ
ਸਾਲ 2023 ਵਿੱਚ ‘ਭਾਰਤ ਗੌਰਵ’ ਟ੍ਰੇਨਾਂ ਦੁਆਰਾ ਸੰਚਾਲਿਤ 172 ਯਾਤਰਾਵਾਂ ਵਿੱਚ 96 ਹਜ਼ਾਰ ਤੋਂ ਵੱਧ ਟੂਰਿਸਟਾਂ ਨੇ ਯਾਤਰਾਵਾਂ ਕੀਤੀਆਂ
‘ਭਾਰਤ ਗੌਰਵ’ ਟ੍ਰੇਨਾਂ ਸ਼੍ਰੀਰਾਮ-ਜਾਨਕੀ ਯਾਤਰਾ, ਅਯੁੱਧਿਆ ਤੋਂ ਜਨਕਪੁਰ, ਸ਼੍ਰੀਜਗਨਨਾਥ ਯਾਤਰਾ, “ਗਰਵੀ ਗੁਜਰਾਤ” ਯਾਤਰਾ, ਅੰਬੇਡਕਰ ਸਰਕਿਟ; ਉੱਤਰ ਪੂਰਬ ਟੂਰ ਜਿਹੇ ਪ੍ਰਮੁੱਖ ਟੂਰਿਸਟ ਸਰਕਿਟਾਂ ਦੀ ਯਾਤਰਾ ਨੂੰ ਕਵਰ ਕਰਦੀਆਂ ਹਨ
प्रविष्टि तिथि:
16 JAN 2024 2:23PM by PIB Chandigarh
ਭਾਰਤੀ ਰੇਲਵੇ ਨੇ ‘ਭਾਰਤ ਗੌਰਵ’ ਟੂਰਿਸਟ ਟ੍ਰੇਨਾਂ ਦੇ ਬੈਨਰ ਹੇਠ ਥੀਮ –ਅਧਾਰਿਤ ਸਰਕਿਟ ‘ਤੇ ਟੂਰਿਸਟ ਟ੍ਰੇਨਾਂ ਦੇ ਸੰਚਾਲਨ ਦੀ ਧਾਰਨਾ ਪੇਸ਼ ਕੀਤੀ ਹੈ। ਇਨ੍ਹਾਂ ਥੀਮ-ਅਧਾਰਿਤ ਟੂਰਿਸਟ ਸਰਕਿਟ ਟ੍ਰੇਨਾਂ ਦਾ ਉਦੇਸ਼ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਸ਼ਾਨਦਾਰ ਇਤਿਹਾਸਕ ਸਥਲਾਂ ਦਾ ਪ੍ਰਦਰਸ਼ਨ ਅਤੇ ਉਨ੍ਹਾਂ ਦੀ ਯਾਤਰਾ ਕਰਵਾਉਣਾ ਹੈ। ਸਾਲ 2023 ਦੌਰਾਨ, 96 ਹਜ਼ਾਰ 491 ਟੂਰਿਸਟਾਂ ਨੂੰ ਲੈ ਕੇ ਭਾਰਤ ਗੌਰਵ ਟ੍ਰੇਨਾਂ ਦੀਆਂ ਕੁੱਲ 172 ਯਾਤਰਾਵਾਂ ਸੰਚਾਲਿਤ ਕੀਤੀਆਂ ਗਈਆਂ, ਜੋ 24 ਰਾਜਾਂ ਅਤੇ ਕੇਂਦਰ ਸਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਦੇਸ਼ ਭਰ ਦੇ ਵਿਭਿੰਨ ਟੂਰਿਸਟ ਸਥਲਾਂ ਨੂੰ ਕਵਰ ਕਰਦੀਆਂ ਹਨ। ‘ਭਾਰਤ ਗੌਰਵ’ ਟ੍ਰੇਨਾਂ ਸ਼੍ਰੀਰਾਮ-ਜਾਨਕੀ ਯਾਤਰਾ, ਅਯੁੱਧਿਆ ਤੋਂ ਜਨਕਪੁਰ, ਸ਼੍ਰੀਜਗਨਨਾਥ ਯਾਤਰਾ, “ਗਰਵੀ ਗੁਜਰਾਤ” ਯਾਤਰਾ, ਅੰਬੇਡਕਰ ਸਰਕਿਟ; ਉੱਤਰ-ਪੂਰਬ ਟੂਰ ਜਿਹੇ ਪ੍ਰਮੁੱਖ ਟੂਰਿਸਟ ਸਰਕਿਟਾਂ ਦੀਆਂ ਯਾਤਰਾਵਾਂ ਨੂੰ ਕਵਰ ਕਰਦੀਆਂ ਹਨ।
ਇਨ੍ਹਾਂ ਟ੍ਰੇਨਾਂ ਵਿੱਚ ਕੀਤੀ ਜਾਣ ਵਾਲੀ ਯਾਤਰਾ ਵਿੱਚ ਵਿਆਪਕ ਟੂਰ ਪੈਕੇਜ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਆਰਾਮਦਾਇਕ ਟ੍ਰੇਨ ਯਾਤਰਾ ਅਤੇ ਸਹਿਯੋਗੀ ਔਨਬੋਰਡ ਸੇਵਾਵਾਂ ਦੇ ਨਾਲ-ਨਾਲ ਔਫ ਬੋਰਡ ਯਾਤਰਾ ਅਤੇ ਬੱਸਾਂ ਦੁਆਰਾ ਘੁੰਮਣ, ਹੋਟਲ ਵਿੱਚ ਰਹਿਣਾ, ਟੂਰ ਗਾਈਡ, ਭੋਜਣ, ਯਾਤਰਾ ਬੀਮਾ ਆਦਿ ਜਿਹੀਆਂ ਸੇਵਾਵਾਂ ਸ਼ਾਮਲ ਹਨ।
ਰੇਲਵੇ ਮੰਤਰਾਲੇ ਨੇ ਭਾਰਤ ਗੌਰਵ ਟ੍ਰੇਨ ਯੋਜਨਾ ਦੇ ਤਹਿਤ ਬਿਹਤਰ ਗੁਣਵੱਤਾ ਵਾਲੇ ਕੋਚਾਂ ਦੇ ਨਾਲ ਰੇਲ-ਅਧਾਰਿਤ ਟੂਰਿਜ਼ਮ ਦੇ ਪ੍ਰਾਵਧਾਨ ਦੇ ਜ਼ਰੀਏ ਘਰੇਲੂ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਬਾਰੇ ਪੂਰਾ ਜ਼ੋਰ ਦਿੱਤਾ ਹੈ। ਇਹ ਘਰੇਲੂ ਟੂਰਿਜ਼ਮ ਨੂੰ ਪ੍ਰੋਤਸਾਹਿਤ ਕਰਨ ਲਈ ਭਾਰਤ ਸਰਕਾਰ ਦੀ ਪਹਿਲ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਅਤੇ ‘ਦੇਖੋ ਆਪਣਾ ਦੇਸ਼’ ਦੇ ਅਨੁਰੂਪ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ https://www.irctctourism.com/bhartgaurav ‘ਤੇ ਜਾਓ।
***************
ਏਐੱਸ/ਪੀਐੱਸ
(रिलीज़ आईडी: 1996899)
आगंतुक पटल : 197