ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਾਣ ਪ੍ਰਤਿਸ਼ਠਾ ਦੇ ਲਈ ਮੀਡੀਆ ਕਵਰੇਜ, ਮੀਡੀਆ ਸੁਵਿਧਾਵਾਂ ਅਤੇ ਸਿਹਤ ਤਿਆਰੀ ਸਬੰਧਿਤ ਪ੍ਰਾਵਧਾਨ

Posted On: 15 JAN 2024 6:55PM by PIB Chandigarh

ਅਯੁੱਧਿਆ ਧਾਮ ਵਿੱਚ 22 ਜਨਵਰੀ, 2024 ਨੂੰ ਆਯੋਜਿਤ ਸ਼੍ਰੀ ਰਾਮ ਮੰਦਿਰ ਦੇ ਪ੍ਰਤਿਸ਼ਠਾਪਣ ਸਮਾਰੋਹ ਦੇ ਸੁਚਾਰੂ ਅਤੇ ਸਫ਼ਲ ਸੰਚਾਲਨ ਦੇ ਲਈ ਅਤਿਅਧਿਕ ਸਾਵਧਾਨੀ ਦੇ ਨਾਲ ਵਿਵਸਥਾ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਿਰਧਾਰਿਤ ਅਨੁਸ਼ਠਾਨਾਂ ਦੇ ਅਨੁਸਾਰ ‘ਪ੍ਰਾਣ ਪ੍ਰਤਿਸ਼ਠਾ’ ਕਰਨਗੇ। ਉਮੀਦ ਹੈ ਕਿ ਇਸ ਦਿਨ 8,000 ਤੋਂ ਅਧਿਕ ਮਹਿਮਾਨ ਮੰਦਿਰ ਵਿੱਚ ਆਉਣਗੇ, ਇਸ ਦੇ ਬਾਅਦ 23 ਜਨਵਰੀ ਤੋਂ ਲੱਖਾਂ ਭਗਤ ਆਉਣਗੇ।

ਲਾਈਵ ਟੈਲੀਕਾਸਟ

ਸਮਾਰੋਹ ਦੇ ਸਿੱਧੇ ਪ੍ਰਸਾਰਣ ਲਈ ਵਿਆਪਕ ਵਿਵਸਥਾ ਕੀਤੀ ਗਈ ਹੈ। ਦੂਰਦਰਸ਼ਨ ਪੂਰੇ ਪ੍ਰੋਗਰਾਮ ਦਾ ਡੀਡੀ ਨਿਊਜ਼ ਅਤੇ ਡੀਡੀ ਨੈਸ਼ਨਲ ਚੈਨਲਾਂ ‘ਤੇ 4ਕੇ ਗੁਣਵੱਤਾ ਵਿੱਚ ਸਿੱਧਾ ਪ੍ਰਸਾਰਣ ਕਰੇਗਾ। 23 ਜਨਵਰੀ, 2024 ਨੂੰ ਦੂਰਦਰਸ਼ਨ ਆਰਤੀ ਅਤੇ ਜਨਤਾ ਦੇ ਲਈ ਸ਼੍ਰੀ ਰਾਮ ਮੰਦਿਰ ਖੁੱਲ੍ਹਣ ਦਾ ਸਿਧਾ ਪ੍ਰਸਾਰਣ ਕਰੇਗਾ।

ਦੂਰਦਰਸ਼ਨ 22.01.24 ਨੂੰ ਏਐੱਨਆਈ ਟੀਵੀ ਅਤੇ ਪੀਟੀਆਈ ਵੀਡਿਓ ਦੇ ਨਾਲ ਅਯੁੱਧਿਆ ਵਿੱਚ ਪ੍ਰੋਗਰਾਮ ਦੀ ਕਲੀਨ ਫੀਡ ਸਾਂਝਾ ਕਰੇਗਾ। ਸਾਰੇ ਟੀਵੀ ਚੈਨਲ ਜੋ ਏਜੰਸੀ ਦੇ ਗ੍ਰਾਹਕ ਹਨ ਉਹ ਉਥੋਂ ਦੀ ਫੀਡ ਪ੍ਰਾਪਤ ਕਰ ਸਕਦੇ ਹਨ।

ਹੋਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਾਰਕਾਂ ਦੇ ਲਈ, ਕਲੀਨ ਫੀਡ ਦੀ ਕੁੰਜੀ ਦੇ ਨਾਲ ਇੱਕ ਯੂਟਿਊਬ ਲਿੰਕ ਤਿਆਰ ਕੀਤਾ ਜਾ ਰਿਹਾ ਹੈ। ਇਹ ਲਿੰਗ ਸਬੰਧਿਤ ਪ੍ਰਸਾਰਕਾਂ ਦੀ ਬੇਨਤੀ ‘ਤੇ ਉਨ੍ਹਾਂ ਨਾਲ ਸਾਂਝਾ ਕੀਤਾ ਜਾਵੇਗਾ। ਯੂਟਿਊਬ ਲਿੰਕ ਪ੍ਰਾਪਤ ਕਰਨ ਲਈ, ਘਰੇਲੂ ਪ੍ਰਸਾਰਕ ਪ੍ਰੈੱਸ ਇਨਫੋਰਮੇਸ਼ਨ ਬਿਊਰੋ ਕੋਲ ਆਪਣੀ ਬੇਨਤੀ ਭੇਜ ਸਕਦੇ ਹਨ। ਅੰਤਰਰਾਸ਼ਟਰੀ ਟੀਵੀ ਚੈਨਲਾਂ ਨੂੰ ਆਪਣੀ ਬੇਨਤੀ ਸਿੱਧੇ ਪ੍ਰਸਾਰ ਭਾਰਤ ਨਾਲ ਕਰਨੀ ਹੋਵੇਗੀ। ਸੰਪਰਕ ਵੇਰਵੇ ਪੀਆਈਬੀ ਮੀਡੀਆ ਸਲਾਹਕਾਰ ਵਿੱਚ ਉਪਲਬਧ ਹਨ, ਜਿਨ੍ਹਾਂ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਜੇਕਰ ਕਲੀਨ ਫੀਡ ਦੀ ਜ਼ਰੂਰਤ ਨਹੀਂ ਹੈ, ਤਾਂ ਚੈਨਲਾਂ ਦੇ ਕੋਲ ਡੀਡੀ ਨਿਊਜ਼ ‘ਤੇ ਪੈਚਿੰਗ ਦਾ ਵੀ ਵਿਕਲਪ ਹੋਵੇਗਾ। ਇਸ ਮਾਮਲੇ ਵਿੱਚ ਸ਼ਿਸ਼ਟਾਚਾਰ: ਦੂਰਦਰਸ਼ਨ ਨੂੰ ਦਿੱਤਾ ਜਾ ਸਕਦਾ ਹੈ। ਪੀਆਈਬੀ ਅੰਗ੍ਰੇਜ਼ੀ, ਹਿੰਦੀ ਅਤੇ ਰਾਜ ਦੀਆਂ ਭਾਰਤੀ ਭਾਸ਼ਾਵਾਂ ਵਿੱਚ ਪ੍ਰੋਗਰਾਮ ਦੀਆਂ ਤਸਵੀਰਾਂ ਅਤੇ ਪ੍ਰੈੱਸ ਰਿਲੀਜ਼ ਜਾਰੀ ਕਰੇਗਾ।

ਅਯੁੱਧਿਆ ਮੀਡੀਆ ਸੈਂਟਰ

ਅਯੁੱਧਿਆ ਦੇ ਰਾਮ ਕਥਾ ਸੰਘਰਹਾਲੇ ਵਿੱਚ ਸੀਮਤ ਸਮਰੱਥਾ ਦੇ ਨਾਲ ਇੱਕ ਮੀਡੀਆ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ, ਜਿੱਥੇ ਪ੍ਰਸਾਰਣ ਦੇਖਣ ਦੀ ਸੁਵਿਧਾ ਲਈ ਵੱਡੇ ਐੱਲਈਡੀ ਟੀਵੀ ਲਗਾਏ ਜਾਣਗੇ। ਮੀਡੀਆ ਕਰਮਚਾਰੀਆਂ ਨੂੰ ਆਪਣੀ ਸਟੋਰੀ ਭੇਜਣ ਲਈ ਮੀਡੀਆ ਸੈਂਟਰ ਵਿੱਚ ਵਾਈ-ਫਾਈ ਦੀ ਸੁਵਿਧਾ ਉਪਲਬਧ ਰਹੇਗੀ।

ਮੀਡੀਆ ਕੋਲ ਪੋਰਟਲ

ਅਯੁੱਧਿਆ ਤੋਂ ਇਸ ਪ੍ਰੋਗਰਾਮ ਨੂੰ ਕਵਰ ਕਰਨ ਦੇ ਇੱਛੁਕ ਮੀਡੀਆ ਸੰਗਠਨ ਪੀਆਈਬੀ ਦੇ ਕੇਂਦਰੀਕ੍ਰਿਤ ਪੋਰਟਲ ਦੇ ਰਾਹੀਂ 17 ਜਨਵਰੀ 2024 ਸ਼ਾਮ 6 ਵਜੇ ਤੱਕ ਅਰਜ਼ੀ ਦੇ ਸਕਦੇ ਹਨ:ਜਿਸ ਦੇ ਅਧਾਰ ‘ਤੇ ਰਾਜ ਪ੍ਰਸ਼ਾਸਨ ਰਾਹੀਂ ਸੁਰੱਖਿਆ ਪਾਸ ਜਾਰੀ ਕੀਤੇ ਜਾਣਗੇ। ਪੋਰਟਲ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਦੂਰਦਰਸ਼ਨ ਦੁਆਰਾ ਵਿਸ਼ੇਸ਼ ਪ੍ਰੋਗਰਾਮ

ਲਾਈਵ ਟੈਲੀਕਾਸਟ ਤੋਂ ਇਲਾਵਾ, ਦੂਰਦਰਸ਼ਨ 1 ਤੋਂ 15 ਜਨਵਰੀ, 2024 ਤੱਕ ਰਾਮ ਕੀ ਪੈਡੀ ਨਾਮਕ ਇੱਕ ਵਿਸ਼ੇਸ਼ ਸਮਾਚਾਰ ਬੁਲੇਟਿਨ ਵੀ ਚਲਾ ਰਿਹਾ ਹੈ। ਸ਼ਾਮ 5 ਵਜੇ-ਰਾਤ 8 ਵਜੇ ਤੱਕ, “ਸ਼੍ਰੀ ਰਾਮ ਅਯੁੱਧਿਆ ਆਏ ਹਨ” ਸਿਰਲੇਖ ਨਾਲ ਇੱਕ ਵਿਸ਼ੇਸ਼ ਲਾਈਵ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਰੋਜ਼ਾਨਾ ਅਯੁੱਧਿਆ ਰਾਊਂਡ-ਅੱਪ, ਮਹਿਮਾਨ ਚਰਚਾ, ਵਿਸ਼ੇਸ਼ ਸਟੋਰੀ ਅਤੇ ਵੌਕਸ-ਪੌਪ ਸ਼ਾਮਲ ਹੋਣਗੇ।

ਸਿਹਤ ਸੁਵਿਧਾਵਾਂ

ਲੋਕਾਂ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਉਪਲਬਧ ਹੋਵੇ, ਇਸ ਦੀ ਸੁਵਿਧਾ ਪ੍ਰਦਾਨ ਕਰਨ ਲਈ, ਅਯੁੱਧਿਆ ਵਿੱਚ ਮੈਡੀਕਲ ਦੇਖਰੇਖ ਸੁਵਿਧਾਵਾਂ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਅਤੇ ਰਾਮ ਜਨਮ ਭੂਮੀ ਟਰੱਸਟ ਦੀ ਵੈੱਬਸਾਈਟ ‘ਤੇ ਉਪਲਬਧ ਕਰਵਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। 12 ਤੋਂ 15 ਜਨਵਰੀ, 2024 ਦੌਰਾਨ ਅਯੁੱਧਿਆ ਵਿੱਚ ਲਗਭਗ 200 ਸਿਹਤ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਜੇਪੀਐੱਨਏ ਟ੍ਰਾਮਾ ਸੈਂਟਰ, ਏਮਸ, ਨਵੀਂ ਦਿੱਲੀ ਤੋਂ ਇੱਕ ਟੀਮ ਭੇਜੀ ਗਈ ਹੈ। ਪ੍ਰਾਣ ਪ੍ਰਤਿਸ਼ਠਾ ਸਮਾਰੋਹ ਅਤੇ ਸਬੰਧਿਤ ਪ੍ਰੋਗਰਾਮ ਦੌਰਾਨ ਅਯੁੱਧਿਆ ਵਿੱਚ ਭਾਰਤ ਸਰਕਾਰ ਦੁਆਰਾ ਭੀਸ਼ਮ ਐਮਰਜੈਂਸੀ ਰਿਸਪਾਂਸ ਸੁਵਿਧਾ ਸਥਾਪਿਤ ਕਰਨ ਦੀ ਸੰਭਾਵਨਾ ਹੈ।

************

ਪੀਆਈਬੀ ਦਿੱਲੀ/ ਪ੍ਰਗਿਆ ਪਾਲੀਵਾਲ ਗੌੜ/ਧੀਪ ਜੋਏ ਮੈਮਪਿਲੀ



(Release ID: 1996744) Visitor Counter : 78