ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਸਲਾਨਾ ਸਮੀਖਿਆ 2023- ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀਆਂ ਪ੍ਰਾਪਤੀਆਂ ਅਤੇ ਪਹਿਲਾਂ


ਮੰਤਰਾਲੇ ਦੇ ਬਜਟ ਦੇ ਮਾਧਿਅਮ ਨਾਲ ਖੇਤਰੀ ਸਹਾਇਤਾ ਵਿੱਚ ਲਗਭਗ 73 ਪ੍ਰਤੀਸ਼ਤ ਦਾ ਵਾਧਾ

ਖੇਤੀਬਾੜੀ ਨਿਰਯਾਤ ਵਿੱਚ ਫੂਡ ਪ੍ਰੋਸੈਸਿੰਗ ਨਿਰਯਾਤ ਦੀ ਹਿੱਸੇਦਾਰੀ 2014-15 ਵਿੱਚ 13.7 ਪ੍ਰਤੀਸ਼ਤ ਤੋਂ ਵਧ ਕੇ 2022-23 ਵਿੱਚ 25.6 ਪ੍ਰਤੀਸ਼ਤ ਹੋ ਗਈ

ਕੁੱਲ ਰਜਿਸਟਰਡ/ਸੰਗਠਿਤ ਖੇਤਰ ਵਿੱਚ 12.22 ਪ੍ਰਤੀਸ਼ਤ ਰੋਜ਼ਗਾਰ ਦੇ ਨਾਲ, ਫੂਡ ਪ੍ਰੋਸੈਸਿੰਗ ਖੇਤਰ ਸੰਗਠਿਤ ਨਿਰਮਾਣ ਖੇਤਰ ਵਿੱਚ ਸਭ ਤੋਂ ਵੱਡੇ ਰੋਜ਼ਗਾਰ ਪ੍ਰਦਾਤਾਵਾਂ ਵਿੱਚੋਂ ਇੱਕ ਹੈ

ਜਨਵਰੀ 2023 ਤੋਂ, ਪੀਐੱਮਐੱਫਐੱਮਈ ਯੋਜਨਾ ਦੇ ਲੋਨ ਅਧਾਰਿਤ ਸਬਸਿਡੀ ਕੰਪੋਨੈਂਟ ਦੇ ਤਹਿਤ 51,130 ਲੋਨ ਪ੍ਰਵਾਨ ਕੀਤੇ ਗਏ

ਗਲੋਬਲ ਫੂਡ ਇਵੈਂਟ “ਵਰਲਡ ਫੂਡ ਇੰਡੀਆ” (ਡਬਲਿਊਐੱਫਆਈ) ਵਿੱਚ ਹਿਤਧਾਰਕਾਂ ਦੀ ਵਿਆਪਕ ਭਾਗੀਦਾਰੀ ਦੇਖੀ ਗਈ, ਜਿਸ ਵਿੱਚ 1200 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਕ, 90 ਦੇਸ਼ਾਂ ਦੇ ਪ੍ਰਤੀਨਿਧੀ, 91 ਗਲੋਬਲ ਸੀਐਕਸਓਜ਼, 15 ਵਿਦੇਸ਼ੀ ਮੰਤਰੀ ਪੱਧਰ ਅਤੇ ਵਪਾਰਕ ਵਫ਼ਦ ਤੇ 33,000 ਕਰੋੜ ਰੁਪਏ ਤੋਂ ਵੱਧ ਦੇ ਐੱਮਓਯੂ/ਨਿਵੇਸ਼ ਵਾਅਦੇ ਸ਼ਾਮਲ ਸਨ

ਇੰਟਰਨੈਸ਼ਨਲ ਮਿਲਟ ਈਅਰ 2023 ਦੇ ਉਤਸਵ ਦੇ ਹਿੱਸੇ ਦੇ ਰੂਪ ਵਿੱਚ, 27 ਜ਼ਿਲ੍ਹਿਆਂ ਵਿੱਚ ਰੋਡ ਸ਼ੋਅ/ਕਾਨਫਰੰਸ/ਪ੍ਰਦਰਸ਼ਨੀਆਂ ਦੀ ਲੜੀਆਂ ਆਯੋਜਿਤ ਕੀਤੇ ਗਏ

Posted On: 28 DEC 2023 10:29AM by PIB Chandigarh

ਫੂਡ ਪ੍ਰੋਸੈਸਿੰਗ ਖੇਤਰ ਖੇਤੀਬਾੜੀ ਆਮਦਨ ਵਧਾਉਣ ਅਤੇ ਗ਼ੈਰ-ਜ਼ਰੂਰੀ ਰੋਜ਼ਗਾਰ ਸਿਰਜਿਤ ਕਰਨ, ਸੰਭਾਲ਼ ਅਤੇ ਪ੍ਰੋਸੈਸਿੰਗ ਇਨਫ੍ਰਾਸਟ੍ਰਕਚਰ ਵਿੱਚ ਖੇਤੀਬਾੜੀ ਅਤੇ ਗ਼ੈਰ-ਖੇਤੀਬਾੜੀ ਨਿਵੇਸ਼ ਦੇ ਮਾਧਿਅਮ ਨਾਲ ਖੇਤੀਬਾੜੀ ਅਤੇ ਸੰਬਧਿਤ ਖੇਤਰ ਦੇ ਉਤਪਾਦਨ ਵਿੱਚ ਫਸਲ ਦੇ ਬਾਅਦ ਦੇ ਨੁਕਸਾਨ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਤਦ ਅਨੁਸਾਰ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਦੇਸ਼ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਦੇ ਵਿਕਾਸ ਨੂੰ ਗਤੀ ਦੇਣ ਦੇ ਲਈ ਕਈ ਪਹਿਲਾਂ ਨੂੰ ਸ਼ੁਰੂ ਕੀਤਾ ਹੈ ਅਤੇ ਵਿੱਤ ਵਰ੍ਹੇ 2023-24 ਦੇ ਦੌਰਾਨ ਆਪਣੀਆਂ ਯੋਜਨਾਵਾਂ ਵਿੱਚ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਪਿਛਲੇ ਵਰ੍ਹੇ ਦੀਆਂ ਜ਼ਿਕਰਯੋਗ ਉਪਲਬਧੀਆਂ ਇਸ ਪ੍ਰਕਾਰ ਹਨ: 

  1. ਮੰਤਰਾਲੇ ਬਜਟ ਦੇ ਮਾਧਿਅਮ ਨਾਲ ਖੇਤਰੀ ਸਹਾਇਤਾ ਵਿੱਚ ਵਾਧਾ-

ਭਾਰਤ ਸਰਕਾਰ ਨੇ ਵਰ੍ਹੇ 2023-24 ਵਿੱਚ ਫੂਡ ਪ੍ਰੋਸੈਸਿੰਗ ਖੇਤਰ ਦੇ ਵਿਕਾਸ ਦੇ ਲਈ ਮੰਤਰਾਲੇ ਨੂੰ 3287.65 ਕਰੋੜ ਰੁਪਏ ਐਲੋਕੇਟ ਕੀਤੇ ਹਨ, ਜੋ 2022-23 ਵਿੱਚ 1901.59 ਕਰੋੜ ਰੁਪਏ ਦੇ ਸੰਸ਼ੋਧਿਤ ਅਨੁਮਾਨ (ਆਰ.ਈ.) ਨਾਲ ਲਗਭਗ 73 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ।

 

  1. ਖੇਤਰੀ ਉਪਲਬਧੀਆਂ ਵਿੱਚ ਭਾਰੀ ਉਛਾਲ –

 

  • ਫੂਡ ਪ੍ਰੋਸੈਸਿੰਗ ਖੇਤਰ ਦਾ ਗ੍ਰੌਸ ਵੈਲਿਊ ਐਡਿਡ (ਜੀਵੀਏ) 2014-15 ਵਿੱਚ 1.34 ਲੱਖ ਕਰੋੜ ਰੁਪਏ ਤੋਂ ਵਧ ਕੇ, 2021-22 ਵਿੱਚ, 2.08 ਲੱਖ ਕਰੋੜ ਰੁਪਏ ਹੋ ਗਿਆ ਹੈ।

  • ਅਪ੍ਰੈਲ 2014-ਮਾਰਚ 2023 ਦੇ ਦੌਰਾਨ, ਇਸ ਖੇਤਰ ਨੇ 6.185 ਬਿਲੀਅਨ ਅਮਰੀਕੀ ਡਾਲਰ ਦਾ ਐੱਫਡੀਆਈ ਇਕਵਿਟੀ ਪ੍ਰਵਾਹ ਆਕਰਸ਼ਿਤ ਕੀਤਾ ਹੈ।

  • ਖੇਤੀਬਾੜੀ-ਨਿਰਯਾਤ ਵਿੱਚ ਪ੍ਰੋਸੈਸਡ ਫੂਡ ਨਿਰਯਾਤ ਦੀ ਹਿੱਸੇਦਾਰੀ 2014-15 ਵਿੱਚ 13.7 ਪ੍ਰਤੀਸ਼ਤ ਤੋਂ ਵਧ ਕੇ 2022-23 ਵਿੱਚ 25.6 ਪ੍ਰਤੀਸ਼ਤ ਹੋ ਗਈ ਹੈ।

  • ਕੁੱਲ ਰਜਿਸਟਰਡ/ਸੰਗਠਿਤ ਖੇਤਰ ਵਿੱਚ 12.22 ਪ੍ਰਤੀਸ਼ਤ ਰੋਜ਼ਗਾਰ ਦੇ ਨਾਲ, ਫੂਡ ਪ੍ਰੋਸੈਸਿੰਗ ਖੇਤਰ ਸੰਗਠਿਤ ਨਿਰਮਾਣ ਖੇਤਰ ਵਿੱਚ ਸਭ ਤੋਂ  ਵੱਡੇ ਰੋਜ਼ਗਾਰ ਪ੍ਰਦਾਤਾਵਾਂ ਵਿੱਚੋਂ ਇੱਕ ਹੈ।

 

   3. ਯੋਜਨਾਵਾਂ ਦੇ ਤਹਿਤ ਉਪਲਬਧੀਆਂ-

(ਏ) ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐੱਮਕੇਐੱਸਵਾਈ)

 

  • ਪੀਐੱਮਕੇਐੱਸਵਾਈ ਨੂੰ 14ਵੇਂ ਐੱਫਸੀ ਸਾਈਕਲ ਦੇ ਲਈ 2016-20 (2020-21 ਤੱਕ ਵਿਸਤਾਰਿਤ) ਦੀ ਮਿਆਦ ਦੇ ਲਈ 6,000 ਕਰੋੜ ਰੁਪਏ ਅਲਾਟ ਦੇ ਨਾਲ ਇਸ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

  • ਜਨਵਰੀ 2023 ਤੋਂ ਹੁਣ ਤੱਕ, ਪੀਐੱਮਕੇਐੱਸਵਾਈ ਦੀਆਂ ਵਿਭਿੰਨ ਘਟਕ ਯੋਜਨਾਵਾਂ ਦੇ ਤਹਿਤ ਕੁੱਲ 184 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਕੁੱਲ 110 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ, ਜਿਸ ਦੇ ਨਤੀਜੇ ਸਦਕਾ 13.19 ਲੱਖ ਮੀਟ੍ਰਿਕ ਟਨ ਦੀ ਪ੍ਰੋਸੈਸਿੰਗ ਅਤੇ ਸੰਭਾਲ਼ ਸਮਰੱਥਾ ਹੋ ਗਈ ਹੈ। ਮਨਜ਼ੂਰ ਪ੍ਰੋਜੈਕਟਾਂ ਦੇ ਪੂਰਾ ਹੋਣ ‘ਤੇ 3360 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਉਮੀਦ ਹੈ, ਜਿਸ ਨਾਲ ਲਗਭਗ 3.85 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਇਸ ਦੇ ਸਦਕਾ 0.62 ਲੱਖ ਤੋਂ ਵੱਧ ਪ੍ਰਤੱਖ/ਅਪ੍ਰਤੱਖ ਰੋਜ਼ਗਾਰ ਮਿਲਣ ਦੀ ਉਮੀਦ ਹੈ।

 

  • ਕੁੱਲ ਮਿਲਾ ਕੇ, ਹੁਣ ਤੱਕ, ਪੀਐੱਮਕੇਐੱਸਵਾਈ ਦੀਆਂ ਵਿਭਿੰਨ ਘਟਕ ਯੋਜਨਾਵਾਂ ਦੇ ਤਹਿਤ, ਕੁੱਲ 1401 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 832 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ, ਜਿਸ ਦੇ ਸਦਕਾ 218.43 ਲੱਖ ਮੀਟ੍ਰਿਕ ਟਨ ਦੀ ਪ੍ਰੋਸੈਸਿੰਗ ਅਤੇ ਸੰਭਾਲ਼ ਸਮਰੱਥਾ ਪ੍ਰਾਪਤ ਕਰ ਲਈ ਗਈ ਹੈ। ਪ੍ਰਵਾਨ ਪ੍ਰੋਜੈਕਟਾਂ ਦੇ ਪੂਰਾ ਹੋਣ ‘ਤੇ 21217 ਕਰੋੜ ਰੁਪਏ ਦੇ ਨਿਵੇਸ਼ ਦੀ ਉਮੀਦ ਹੈ, ਜਿਸ ਨਾਲ ਲਗਭਗ 57 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ 8.28 ਲੱਖ ਤੋਂ ਵੱਧ ਪ੍ਰਤੱਖ/ਅਪ੍ਰਤੱਖ ਰੋਜ਼ਗਾਰ ਮਿਲਣ ਦੀ ਆਸ਼ਾ ਹੈ।

 

  • ਪੀਐੱਮਕੇਐੱਸਵਾਈ ਨੇ ਖੇਤੀਬਾੜੀ ਉਪਜ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਇਸ ਦੇ ਘਾਟੇ ਵਿੱਚ ਕਮੀ ਦੇ ਮਾਮਲੇ ਵਿੱਚ ਮਹੱਤਵਪੂਰਨ ਸਕਾਰਾਤਮਕ ਪ੍ਰਭਾਵ ਪਾਇਆ ਹੈ। ਕੋਲਡ ਚੇਨ ਪ੍ਰੋਜੈਕਟਾਂ ‘ਤੇ ਐੱਨਏਬੀਸੀਓਐਨ ਦੀ ਮੁਲਾਂਕਣ ਸਟਡੀ ਰਿਪੋਰਟ ਦਰਸਾਉਂਦੀ ਹੈ ਕਿ ਪ੍ਰਵਾਨ ਪ੍ਰੋਜੈਕਟਾਂ ਵਿੱਚੋਂ 70 ਪ੍ਰਤੀਸ਼ਤ ਦੇ ਪੂਰਾ ਹੋਣ ਨਾਲ ਮੱਛੀ ਪਾਲਣ ਦੇ ਮਾਮਲੇ ਵਿੱਚ ਵੇਸਟ ਰਿਡਕਸ਼ਨ ਵਿੱਚ 70 ਪ੍ਰਤੀਸ਼ਤ ਤੱਕ ਅਤੇ ਡੇਅਰੀ ਉਤਪਾਦਾਂ ਦੇ ਮਾਮਲੇ ਵਿੱਚ 85 ਪ੍ਰਤੀਸ਼ਤ ਤੱਕ ਮਹੱਤਵਪੂਰਨ ਸੁਧਾਰ ਹੋਇਆ ਹੈ।

 

 

(ਬੀ) ਪ੍ਰਧਾਨ ਮੰਤਰੀ ਮਾਈਕਰੋ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਅਪਗ੍ਰੇਡੇਸ਼ਨ ਯੋਜਨਾ (ਪੀਐੱਮਐੱਫਐੱਮਈ) -

  • ਆਤਮਨਿਰਭਰ ਅਭਿਯਾਨ ਦੇ ਤਹਿਤ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਇਸ ਯੋਜਨਾ ਦੇ ਲਈ 2020-25 ਦੀ ਮਿਆਦ ਵਿੱਚ 10,000 ਕਰੋੜ ਰੁਪਏ ਦੇ ਕੁੱਲ ਖਰਚ ਦੇ ਨਾਲ ਖੇਤਰ ਵਿੱਚ ‘ਵੋਕਲ ਫਾਰ ਲੋਕਲ’ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਜੂਨ, 2020 ਵਿੱਚ ਪ੍ਰਧਾਨ ਮੰਤਰੀ ਮਾਈਕਰੋ ਫੂਡ ਪ੍ਰੋਸੈਸਿੰਗ ਇੰਡਸਟਰੀ ਨਾਮ ਨਾਲ ਇੱਕ ਕੇਂਦਰ ਪ੍ਰਾਯੋਜਿਤ ਯੋਜਨਾ ਸ਼ੁਰੂ ਕੀਤੀ ਸੀ।

 

  • ਇਹ ਮਾਈਕਰੋ ਫੂਡ ਪ੍ਰੋਸੈਸਿੰਗ ਉੱਦਮਾਂ ਦੇ ਲਈ ਪਹਿਲੀ ਸਰਕਾਰੀ ਯੋਜਨਾ ਹੈ ਅਤੇ ਇਸ ਦਾ ਲਕਸ਼ ਲੋਨ ਅਧਾਰਿਤ ਸਬਸਿਡੀ ਅਤੇ ਇੱਕ ਜ਼ਿਲ੍ਹਾ ਇੱਕ ਉਤਪਾਦ ਦੇ ਦ੍ਰਿਸ਼ਟੀਕੋਣ ਨੂੰ ਅਪਣਾ ਕੇ 2 ਲੱਖ ਉੱਦਮਾਂ ਨੂੰ ਲਾਭਵੰਦ ਕਰਨਾ ਹੈ।

 

  • ਜਨਵਰੀ 2023 ਤੋਂ, ਪੀਐੱਮਐੱਫਐੱਮਈ ਯੋਜਨਾ ਦੇ ਲੋਨ ਅਧਾਰਿਤ ਸਬਸਿਡੀ ਕੰਪੋਨੈਂਟ ਦੇ ਤਹਿਤ ਕੁੱਲ 51,130 ਲੋਨ ਪ੍ਰਵਾਨ ਕੀਤੇ ਗਏ ਹਨ, ਜੋ ਯੋਜਨਾ ਦੇ ਲਾਂਚ ਦੇ ਬਾਅਦ ਤੋਂ ਕਿਸੇ ਵੀ ਕਲੰਡਰ ਵਰ੍ਹੇ ਦੇ ਦੌਰਾਨ ਸਭ ਤੋਂ ਵੱਡੀ ਉਪਲਬਧੀ ਹੈ। 1.35 ਲੱਖ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਮੈਂਬਰਾਂ ਨੂੰ ਬੀਜ ਪੂੰਜੀ ਸਹਾਇਤਾ ਦੇ ਰੂਪ ਵਿੱਚ 440.42 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਮਿਆਦ ਦੇ ਦੌਰਾਨ 4 ਇਨਕਿਊਬੇਸ਼ਨ ਸੈਂਟਰ ਸਥਾਪਿਤ ਕੀਤੇ ਗਏ ਅਤੇ ਉਨ੍ਹਾਂ ਦਾ ਉਦਘਾਟਨ ਕੀਤਾ ਗਿਆ, ਜੋ ਮਾਈਕਰੋ ਉੱਦਮਾਂ ਨੂੰ ਉਤਪਾਦ ਵਿਕਾਸ ਸਹਾਇਤਾ ਪ੍ਰਦਾਨ ਕਰਦੇ ਹਨ।

 

  • ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਤੋਂ, ਹੁਣ ਤੱਕ, ਵਿਅਕਤੀਗਤ ਲਾਭਾਰਥੀਆਂ, ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ), ਸੈਲਫ ਹੈਲਪ ਗਰੁੱਪਸ (ਐੱਸਐੱਚਜੀ) ਅਤੇ ਉਤਪਾਦਕ ਸਹਿਕਾਰੀ ਕਮੇਟੀਆਂ ਨੂੰ ਪੀਐੱਮਐੱਫਐੱਮਈ ਯੋਜਨਾ ਦੇ ਲੋਨ ਅਧਾਰਿਤ ਸਬਸਿਡੀ ਘਟਕ ਦੇ ਤਹਿਤ ਕੁੱਲ 65,094 ਲੋਨ ਪ੍ਰਵਾਨ ਕੀਤੇ ਗਏ ਹਨ। 2.3 ਲੱਖ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਮੈਂਬਰਾਂ ਨੂੰ ਬੀਜ ਪੂੰਜੀ ਸਹਾਇਤਾ ਦੇ ਰੂਪ ਵਿੱਚ 771 ਕਰੋੜ ਰੁਪਏ ਦਾ ਰਾਸ਼ੀ ਜਾਰੀ ਕੀਤੀ ਗਈ ਹੈ।

 

  • 205.95 ਕਰੋੜ ਰੁਪਏ ਦੇ ਖਰਚ ਦੇ ਨਾਲ ਓਡੀਓਪੀ ਪ੍ਰੋਸੈਸਿੰਗ ਲਾਈਨਾਂ ਅਤੇ ਸਬੰਧਿਤ ਉਤਪਾਦ ਲਾਈਨਾਂ ਵਿੱਚ 76 ਇਨਕਿਊਬੇਸ਼ਨ ਸੈਂਟਰ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

 

 (ਸੀ) ਫੂਡ ਪ੍ਰੋਸੈਸਿੰਗ ਉਦਯੋਗਾਂ ਦੇ ਲਈ ਉਤਪਾਦਨ ਅਧਾਰਿਤ ਪ੍ਰੋਤਸਾਹਨ ਯੋਜਨਾ (ਪੀਐੱਲਆਈਐੱਸਐੱਫਪੀਆਈ) -

  • ਭਾਰਤ ਦੇ ਕੁਦਰਤੀ ਸੰਸਾਧਨ ਐਂਡਾਉਮੈਂਟ ਦੇ ਅਨੁਰੂਪ ਗਲੋਬਲ ਫੂਡ ਮੈਨੂਫੈਕਚਰਿੰਗ ਚੈਂਪੀਅਨਸ ਦੇ ਨਿਰਮਾਣ ਦਾ ਸਮਰਥਨ ਕਰਨ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਖੁਰਾਕ ਉਤਪਾਦਾਂ ਦੇ ਭਾਰਤੀ ਬ੍ਰਾਂਡਾਂ ਦਾ ਸਮਰਥਨ ਕਰਨ ਦੇ ਲਈ, ਕੇਂਦਰੀ ਖੇਤਰ ਯੋਜਨਾ- “ਫੂਡ ਪ੍ਰੋਸੈਸਿੰਗ ਉਦਯੋਗ ਦੇ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀਐੱਲਆਈਐੱਸਐੱਫਪੀਆਈ)” ਨੂੰ ਕੇਂਦਰੀ ਕੈਬਨਿਟ ਦੁਆਰਾ 31 ਮਾਰਚ 2021 ਨੂੰ 10,900 ਕਰੋੜ ਰੁਪਏ ਦੇ ਖਰਚ ਦੇ ਨਾਲ ਮਨਜ਼ੂਰੀ ਦਿੱਤੀ ਗਈ ਸੀ। ਇਹ ਯੋਜਨਾ 2021-22 ਤੋਂ 2026-27 ਤੱਕ ਛੇ ਸਾਲ ਦੀ ਮਿਆਦ ਦੇ ਲਈ ਲਾਗੂ ਕੀਤੀ ਜਾ ਰਹੀ ਹੈ।

 

  • ਯੋਜਨਾ ਦੇ ਘਟਕ ਹਨ- ਚਾਰ ਪ੍ਰਮੁੱਖ ਖੁਰਾਕ ਉਤਪਾਦ ਹਿੱਸਿਆਂ ਦੇ ਮੁੜ-ਨਿਰਮਾਣ ਨੂੰ ਪ੍ਰੋਤਸਾਹਨ ਦੇਣਾ, ਜਿਵੇਂ ਪਕਾਉਣ ਦੇ ਲਈ ਤਿਆਰ/ਖਾਣੇ ਦੇ ਲਈ ਤਿਆਰ (ਆਰਟੀਸੀ/ਆਰਟੀਈ) ਖੁਰਾਕ ਪਦਾਰਥ ਜਿਨ੍ਹਾਂ ਵਿੱਚ ਸ਼੍ਰੀ ਅੰਨ ਅਧਾਰਿਤ ਉਤਪਾਦ, ਪ੍ਰੋਸੈਸਡ ਫਲ ਅਤੇ ਸਬਜ਼ੀਆਂ, ਸਮੁੰਦਰੀ ਉਤਪਾਦ ਅਤੇ ਮੋਜ਼ਰੇੱਲਾ ਚੀਜ਼ (ਸ਼੍ਰੇਣੀ-I) ਸ਼ਾਮਲ ਹੈ। ਦੂਸਰਾ ਘਟਕ ਐੱਸਐੱਮਈ (ਸ਼੍ਰੇਣੀ-II) ਦੇ ਇਨੋਵੇਟਿਵ/ਓਰਗੈਨਿਕ ਉਤਪਾਦਾਂ ਦੇ ਉਤਪਾਦਨ ਨਾਲ ਸਬੰਧਿਤ ਹੈ। ਤੀਸਰਾ ਘਟਕ ਇਨ-ਸਟੋਰ ਬ੍ਰਾਂਡਿੰਗ, ਸ਼ੈਲਫ ਸਪੇਸ ਰੇਂਟਿੰਗ ਅਤੇ ਮਾਰਕੀਟਿੰਗ ਦੇ ਲਈ ਮਜ਼ਬੂਤ ਭਾਰਤੀ ਬ੍ਰਾਂਡਾਂ ਦੇ ਉਭਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਵਿਦੇਸ਼ ਵਿੱਚ ਬ੍ਰਾਂਡਿੰਗ ਅਤੇ ਮਾਰਕੀਟਿੰਗ (ਸ਼੍ਰੇਣੀ-III) ਦੇ ਲਈ ਸਮਰਥਨ ਨਾਲ ਸਬੰਧਿਤ ਹੈ। ਪੀਐੱਲਆਈਐੱਸਐੱਫਪੀਆਈ ਦੇ ਤਹਿਤ ਬਚਤ ਨਾਲ, ਆਰਟੀਸੀ/ਆਰਟੀਈ ਉਤਪਾਦਾਂ ਵਿੱਚ ਸ਼੍ਰੀ ਅੰਨ ਦੇ ਉਪਯੋਗ ਨੂੰ ਉਤਸ਼ਾਹਿਤ ਕਰਨ ਅਤੇ ਇਸ ਦੇ ਉਤਪਾਦਨ ਨੂੰ ਹੁਲਾਰਾ ਦੇਣ ਦੇ ਲਈ ਪੀਐੱਲਆਈ ਯੋਜਨਾ ਦੇ ਤਹਿਤ ਉਨ੍ਹਾਂ ਉਤਸ਼ਾਹਿਤ ਕਰਨ ਦੇ ਲਈ ਸ਼੍ਰੀ ਅੰਨ ਅਧਾਰਿਤ ਉਤਪਾਦਾਂ ਦੇ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀਐੱਲਆਈਐੱਸਐੱਮਬੀਪੀ) ਦੇ ਤਹਿਤ ਇਸ ਦੇ ਉਤਪਾਦਨ, ਵੈਲਿਊ ਐਡੀਸ਼ਨ ਅਤੇ ਵਿਕਰੀ ਨੂੰ ਹੁਲਾਰਾ ਦੇਣਾ ਹੈ।

 

  • 10 ਅਗਸਤ, 2023 ਨੂੰ, 1000 ਕਰੋੜ ਰੁਪਏ ਦੇ ਖਰਚ ਦੇ ਨਾਲ ਸ਼੍ਰੀ ਅੰਨ-ਅਧਾਰਿਤ ਉਤਪਾਦਾਂ (ਮਿਲਟਸ 2.0) ਦੇ ਨਿਰਮਾਣ ਦੇ ਲਈ ਈਓਆਈ ਸ਼ਾਮਲ ਕਰਨ ਦੇ ਲਈ ਮੰਤਰਾਲੇ ਨੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

  • ਫੂਡ ਪ੍ਰੋਸੈਸਿੰਗ ਖੇਤਰ (ਪੀਐੱਲਆਈਐੱਸਐੱਫਪੀਆਈ) ਦੇ ਲਈ ਉਤਪਾਦ ਅਧਾਰਿਤ ਪ੍ਰੋਤਸਾਹਨ ਯੋਜਨਾ ਦੀ ਵਿਭਿੰਨ ਸ਼੍ਰੇਣੀਆਂ ਦੇ ਤਹਿਤ ਹੁਣ ਤੱਕ ਕੁੱਲ 176 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਯੋਜਨਾ ਨਾਲ 7722 ਕਰੋੜ ਰੁਪਏ ਦਾ ਨਿਵੇਸ਼, 1.20 ਲੱਖ ਕਰੋੜ ਰੁਪਏ ਦੇ ਪ੍ਰੋਸੈਸਡ ਫੂਡ ਦੀ ਵਿਕਰੀ ਕਾਰੋਬਾਰ ਵਿੱਚ ਵਾਧੇ ਅਤੇ 2.50 ਲੱਖ ਰੋਜ਼ਗਾਰ ਦੇ ਅਵਸਰ ਪੈਦਾ ਹੋਣ ਦੀ ਸੰਭਾਵਨਾ ਸੀ। ਯੋਜਨਾ ਦੇ ਤਹਿਤ ਸਮਰਥਿਤ ਕੰਪਨੀਆਂ ਨੂੰ ਹੁਣ ਤੱਕ 584.30 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਸਮਰਥਿਤ ਪ੍ਰੋਜੈਕਟਾਂ ਦੇ ਮਾਧਿਅਮ ਨਾਲ ਲਗਭਗ 2.01 ਲੱਖ ਕਰੋੜ ਰੁਪਏ ਦਾ ਪ੍ਰੋਸੈਸਡ ਫੂਡ ਸੇਲਸ ਟਰਨਓਵਰ, 7099 ਕਰੋੜ ਰੁਪਏ ਦਾ ਨਿਵੇਸ਼ ਅਤੇ 2.36 ਲੱਖ ਰੋਜ਼ਗਾਰ ਸਿਰਜਣ ਪਹਿਲਾਂ ਹੀ ਹਾਸਲ ਕੀਤਾ ਜਾ ਚੁੱਕਿਆ ਹੈ।

 

  • 22 ਐੱਮਐੱਸਐੱਮਈ ਸਹਿਤ 30 ਕੰਪਨੀਆਂ ਪੀਐੱਲਆਈਐੱਸਐੱਮਬੀਪੀ ਦੇ ਤਹਿਤ ਸ਼੍ਰੀ ਅੰਨ ਅਧਾਰਿਤ ਉਤਪਾਦਾਂ ਨੂੰ ਹੁਲਾਰਾ ਦੇਣ ਵਿੱਚ ਸ਼ਾਮਲ ਹਨ। ਇਸ ਯੋਜਨਾ ਵਿੱਚ ਅਨੁਮੋਦਿਤ ਖੁਰਾਕ ਉਤਪਾਦਾਂ ਵਿੱਚ ਘੱਟੋਂ-ਘੱਟ 15 ਪ੍ਰਤੀਸ਼ਤ ਸ਼੍ਰੀ ਅੰਨ ਸਮੱਗਰੀ ਦੇ ਉਪਯੋਗ ਦੀ ਪਰਿਕਲਪਨਾ ਕੀਤੀ ਗਈ ਹੈ।

 

 (4) “ਇੰਟਰਨੈਸ਼ਨਲ ਈਅਰ ਆਫ਼ ਮਿਲਟਸ (ਆਈਵਾਈਐੱਮ)-2023 ਦੇ ਹਿੱਸੇ ਦੇ ਰੂਪ ਵਿੱਚ ਗਤੀਵਿਧੀਆਂ/ਉਪਲਬਧੀਆਂ”

  • ਇੰਟਰਨੈਸ਼ਨਲ ਈਅਰ ਆਫ ਮਿਲਟਸ ਵਿੱਚ ਸ਼੍ਰੀ ਅੰਨ, ਮੰਤਰਾਲੇ ਦੇ ਪ੍ਰਮੁੱਖ ਫੋਕਸ ਖੇਤਰਾਂ ਵਿੱਚੋਂ ਇੱਕ ਰਿਹਾ ਹੈ।

  • ਮੰਤਰਾਲੇ ਨੇ ਆਪਣੀਆਂ ਯੋਜਨਾਵਾਂ ਦੇ ਮਾਧਿਅਮ ਨਾਲ ਸ਼੍ਰੀ ਅੰਨ ਪ੍ਰੋਸੈਸਿੰਗ ਅਤੇ ਸੰਭਾਲ ਬੁਨਿਆਦੀ ਢਾਂਚੇ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ।

  • ਪੀਐੱਲਆਈਐੱਸਐੱਫਪੀਆਈ ਦੇ ਤਹਿਤ 800 ਕਰੋੜ ਰੁਪਏ ਦੇ ਖਰਚ ਦੇ ਨਾਲ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਦੇ ਲਈ 30 ਸ਼੍ਰੀ ਅੰਨ ਅਧਾਰਿਤ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿੱਚ 8 ਵੱਡੀਆਂ ਸੰਸਥਾਵਾਂ ਅਤੇ 22 ਐੱਮਐੱਸਐੱਮਈ ਦੇ ਪ੍ਰਸਤਾਵ ਸ਼ਾਮਲ ਹਨ।

 

  • ਹੁਣ ਤੱਕ, 91.08 ਕਰੋੜ ਰੁਪਏ ਦੇ ਕੁੱਲ 1825 ਲੋਨ ਪੀਐੱਮਐੱਫਐੱਮਈ ਯੋਜਨਾ ਦੇ ਤਹਿਤ ਵਿਭਿੰਨ ਰਾਜਾਂ ਤੋਂ ਨਿਜੀ ਮਿਲਟ ਪ੍ਰੋਸੈਸਿੰਗ ਇਕਾਈਆਂ ਦੇ ਲਈ ਪ੍ਰਵਾਨ ਕੀਤੇ ਗਏ ਹਨ। ਇਸ ਦੇ ਇਲਾਵਾ, ਮੰਤਰਾਲੇ ਨੇ ਆਪਣੀ ਪੀਐੱਮਐੱਫਐੱਮਈ ਯੋਜਨਾ ਦੇ ਤਹਿਤ ਸ਼੍ਰੀ ਅੰਨ ਉਤਪਾਦਾਂ ਵਾਲੇ 19 ਜ਼ਿਲ੍ਹਿਆਂ ਨੂੰ ਇੱਕ ਜ਼ਿਲ੍ਹਾ ਇੱਕ ਉਤਪਾਦ (ਓਡੀਓਪੀ) ਦੇ ਰੂਪ ਵਿੱਚ ਪਹਿਚਾਣਿਆ ਹੈ ਅਤੇ ਸ਼੍ਰੀ ਅੰਨ ਉਤਪਾਦਾਂ ਦੇ ਲਈ 3 ਮਾਰਕੀਟਿੰਗ ਅਤੇ ਬ੍ਰਾਂਡਿੰਗ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਨਾਲ ਹੀ, ਮਿਲਟ ਪ੍ਰੋਸੈਸਿੰਗ ਲਾਈਨਾਂ ਵਾਲੇ 10 ਰਾਜਾਂ ਵਿੱਚ 17 ਇਨਕਿਊਬੇਸ਼ਨ ਕੇਂਦਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

 

  • ਮੰਤਰਾਲੇ ਨੇ ਦੇਸ਼ ਭਰ ਵਿੱਚ ਫੈਲੇ 27 ਜ਼ਿਲ੍ਹਿਆਂ ਵਿੱਚ ਸ਼੍ਰੀ ਅੰਨ ਰੋਡ ਸ਼ੋਅ/ਕਾਨਫਰੰਸ/ਪ੍ਰਦਰਸ਼ਨੀਆਂ ਦੀ ਇੱਕ ਲੜੀ ਵੀ ਆਯੋਜਿਤ ਕੀਤੀ ਹੈ। ਹੇਠਾਂ ਲਿਖੇ ਜ਼ਿਲ੍ਹਿਆਂ ਵਿੱਚ ਇੰਟਰਨੈਸ਼ਨਲ ਮਿਲਟ ਈਅਰ 2023 ਉਤਸਵ ਦੇ ਹਿੱਸੇ ਦੇ ਰੂਪ ਵਿੱਚ ਦੋ ਦਿਨਾਂ ਸ਼੍ਰੀ ਅੰਨ ਮਹੋਤਸਵ ਦਾ ਆਯੋਜਨ ਕੀਤਾ ਗਿਆ ਹੈ: ਮੰਡਲਾ (ਮੱਧ ਪ੍ਰਦੇਸ਼), ਭੋਜਪੁਰ (ਬਿਹਾਰ), ਵਿਜੈਨਗਰ (ਆਂਧਰ ਪ੍ਰਦੇਸ਼), ਆਗਰਾ (ਉੱਤਰ ਪ੍ਰਦੇਸ਼), ਮਧੁਰਾਈ (ਤਮਿਲ ਨਾਡੂ), ਆਪਾੜਾ (ਓਡੀਸ਼ਾ), ਮਹਿਬੂਬਨਗਰ (ਤੇਲੰਗਾਨਾ), ਜੋਧਪੁਰ (ਰਾਜਸਥਾਨ), ਖੂੰਟੀ (ਝਾਰਖੰਡ), ਤਿਰਪ (ਅਰੁਣਾਚਲ ਪ੍ਰਦੇਸ਼), ਅਲਮੋਡਾ (ਉੱਤਰਾਖੰਡ), ਪਲੱਕੜ (ਕੇਰਲ), ਸੂਰਤ (ਗੁਜਰਾਤ), ਪਟਨਾ (ਬਿਹਾਰ), ਅਹਿਮਦਾਬਾਦ (ਗੁਜਰਾਤ), ਚੰਡੀਗੜ੍ਹ, ਰਾਏਪੁਰ (ਛੱਤੀਸਗੜ੍ਹ), ਪੁਣੇ (ਮਹਾਰਾਸ਼ਟਰ), ਜੈਪੁਰ (ਰਾਜਸਥਾਨ), ਕੋਯੰਬਟੂਰ (ਤਮਿਲ), ਮਾਂਡਯਾ (ਕਰਨਾਟਕ), ਕੋਲਕਾਤਾ (ਪੱਛਮ ਬੰਗਾਲ), ਅੰਮ੍ਰਿਤਸਰ (ਪੰਜਾਬ), ਹੈਦਰਾਬਾਦ (ਤੇਲੰਗਾਨਾ), ਜੰਮੂ (ਜੰਮੂ ਅਤੇ ਕਸ਼ਮੀਰ), ਪੋਰਟ ਬਲੇਅਰ (ਅੰਡਮਾਨ ਅਤੇ ਨਿਕੋਬਾਰ) ਅਤੇ ਠਾਣੇ (ਮਹਾਰਾਸ਼ਟਰ)। 

 

 (5) “ਇੰਟਰਨੈਸ਼ਨਲ ਈਅਰ ਆਫ ਮਿਲਟਸ (ਆਈਵਾਈਐੱਮ)- 2023 ਦੇ ਹਿੱਸੇ ਦੇ ਰੂਪ ਵਿੱਚ ਗਤੀਵਿਧੀਆਂ/ਉਪਲਬਧੀਆਂ-”

  • ਮੰਤਰਾਲੇ ਨੇ 3-5 ਨਵੰਬਰ, 2023 ਦੇ ਦੌਰਾਨ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਗਲੋਬਲ ਫੂਡ ਇਵੈਂਟ “ਵਰਲਡ ਫੂਡ ਇੰਡੀਆ” (ਡਬਲਿਊਐੱਫਆਈ) ਦਾ ਆਯੋਜਨ ਕੀਤਾ। ਇਸ ਆਯੋਜਨ ਨੇ ਉਤਪਾਦਕਾਂ, ਫੂਡ ਪ੍ਰੋਸੈਸਰਸ, ਉਪਕਰਣ ਨਿਰਮਾਤਾਵਾਂ, ਲੌਜਿਸਟਿਕਸ ਖਿਡਾਰੀਆਂ, ਕੋਲਡ ਚੇਨ ਖਿਡਾਰੀਆਂ, ਟੈਕਨੋਲੋਜੀ ਪ੍ਰਦਾਤਾਵਾਂ, ਸਟਾਰਟ-ਅਪ ਅਤੇ ਇਨੋਵੇਟਰਸ, ਫੂਡ ਰਿਟੇਲਰਸ ਆਦਿ ਦਰਮਿਆਨ ਗੱਲਬਾਤ ਅਤੇ ਤਾਲਮੇਲ ਦੇ ਲਈ ਸਹਾਇਕ ਮੰਚ ਪ੍ਰਦਾਨ ਕੀਤਾ ਅਤੇ ਦੇਸ਼ ਨੂੰ, ਫੂਡ ਪ੍ਰੋਸੈਸਿੰਗ ਜਿਸ ਵਿੱਚ ਸ਼੍ਰੀ ਅੰਨ ਦੇ ਲਈ ਸੰਭਾਵਨਾਵਾਂ ਸ਼ਾਮਲ ਹਨ, ਇਨਵੈਸਟਮੈਂਟ ਡੇਸਟੀਨੇਸ਼ਨ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ।

 

  • ਇਹ ਪ੍ਰੋਗਰਾਮ ਨਵੀਂ ਦਿੱਲੀ ਦੇ ਪ੍ਰਗਤੀ ਮੈਦਨ ਵਿੱਚ ਲਗਭਗ 10,000 ਵਰਗ ਮੀਟਰ ਖੇਤਰ ਦੇ ਖੁੱਲੇ ਥਾਵਾਂ ਦੇ ਇਲਾਵਾ ਹਾਲ ਨੰਬਰ 1,2,3,4,5,6 ਅਤੇ 14 (49,174 ਵਰਗ ਮੀਟਰ ਖੇਤਰ) ਦੇ ਭੂਤਲ ‘ਤੇ ਆਯੋਜਿਤ ਕੀਤਾ ਗਿਆ ਸੀ। ਟੈਕਨੀਕਲ ਸੈਸ਼ਨਸ, ਮਿਨਿਸਟ੍ਰੀਅਲ ਮੀਟਿੰਗਸ, ਉਦਯੋਗ ਰਾਉਂਡਟੇਬਲ ਦੇ ਇਲਾਵਾ, ਉਦਘਾਟਨ ਅਤੇ ਸਮਾਪਨ ਸੈਸ਼ਨ ਭਾਰਤ ਮੰਡਪਮ ਵਿੱਚ ਆਯੋਜਿਤ ਕੀਤੇ ਗਏ। ਇਹ ਆਯੋਜਨ ਸੀਨੀਅਰ ਸਰਕਾਰੀ ਪਤਵੰਤਿਆਂ, ਗਲੋਬਲ ਇਨਵੈਸਟਰਸ ਅਤੇ ਪ੍ਰਮੁੱਖ ਆਲਮੀ ਅਤੇ ਘਰੇਲੂ ਖੇਤੀਬਾੜੀ-ਖੁਰਾਕ ਕੰਪਨੀਆਂ ਦੀ ਟੋਪ ਅਗਵਾਈ ਦੀ ਸਭ ਤੋਂ ਵੱਡੀ ਸਭਾ ਵਿੱਚੋਂ ਇੱਕ ਸੀ। ਆਯੋਜਨਾਂ ਦੇ ਮੁੱਖ ਘਟਕ ਸਨ- ਪ੍ਰਦਰਸ਼ਨੀ, ਕਾਨਫਰੰਸ ਅਤੇ ਗਿਆਨ ਸੈਸ਼ਨ, ਫੂਡ ਸਟ੍ਰੀਟ, ਸ਼੍ਰੀ ਅੰਨ ਅਧਾਰਿਤ ਗਤੀਵਿਧੀਆਂ, ਭਾਰਤੀ ਐਥਨਿਕ ਖੁਰਾਕ ਉਤਪਾਦ ਅਤੇ ਵਿਸ਼ਿਸ਼ਟ ਮੰਡਪ ਖੰਡ। ਇਨ੍ਹਾਂ ਦਾ ਫੋਕਸ ਸੀ- (ਏ) ਫਲ ਅਤੇ ਸਬਜ਼ੀਆਂ; (ਬੀ) ਡੇਅਰੀ ਅਤੇ ਵੈਲਿਊ ਐਡਿਡ ਡੇਅਰੀ ਪ੍ਰੋਡਕਟ; (ਸੀ) ਮਸ਼ੀਨਰੀ ਅਤੇ ਪੈਕੇਜਿੰਗ; (ਡੀ) ਖਾਣ ਦੇ ਲਈ ਤਿਆਰ/ਪਕਾਉਣ ਦੇ ਲਈ ਤਿਆਰ ਅਤੇ (ਈ) ਟੈਕਨੋਲੋਜੀ ਅਤੇ ਇਨੋਵੇਸ਼ਨਸ ਆਦਿ ‘ਤੇ।

 

  •  ‘ਵਰਲਡ ਫੂਡ ਇੰਡੀਆ’ 2023 ਦਾ ਉਦਘਾਟਨ 3 ਨਵੰਬਰ, 2023 ਨੂੰ ਭਾਰਤ ਮੰਡਪਮ ਦੇ ਪਲੇਨਰੀ ਹਾਲ ਵਿੱਚ ਮਾਣਯੋਗ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤਾ ਗਿਆ ਸੀ। ਉਨ੍ਹਾਂ ਨੇ ਹਾਲ ਨੰਬਰ 14 ਵਿੱਚ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ, ਐੱਮਓਐੱਫਪੀਆਈ ਮੰਡਪ ਅਤੇ ਟੈਕਨੋਲੋਜੀ ਮੰਡਪ ਦੇ ਕੁਝ ਹਿੱਸਿਆਂ ਦਾ ਦੌਰਾ ਕੀਤਾ ਅਤੇ ਉਦਯੋਗ ਜਗਤ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ। 5 ਨਵੰਬਰ ਨੂੰ ਭਾਰਤ ਮੰਡਪਮ ਵਿੱਚ ਆਯੋਜਿਤ ‘ਵਰਲਡ ਫੂਡ ਇੰਡੀਆ 2023’ ਦੇ ਸਮਾਪਨ ਸੈਸ਼ਨ ਵਿੱਚ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੀ ਮੌਜੂਦਗੀ ਰਹੀ।

 

  • ਵਰਲਡ ਫੂਡ ਇੰਡੀਆ ਵਿੱਚ ਹਿਤਧਾਰਕਾਂ ਦੀ ਵਿਆਪਕ ਭਾਗੀਦਾਰੀ ਸੀ, ਜਿਸ ਵਿੱਚ 1200 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਕ, 90 ਦੇਸ਼ਾਂ ਦੇ ਪ੍ਰਤੀਨਿਧੀ, 91 ਗਲੋਬਲ ਸੀਐਕਸਓਜ਼, 15 ਓਵਰਸੀਜ਼ ਮਿਲਿਸਟ੍ਰੀਅਲ ਅਤੇ ਬਿਜ਼ਨਸ ਡੈਲੀਗੇਸ਼ਨਸ ਸ਼ਾਮਲ ਸਨ ਅਤੇ ਇਸ ਵਿੱਚ 33,000 ਕਰੋੜ ਰੁਪਏ ਦਾ ਸਹਿਮਤੀ ਪੱਤਰ/ਨਿਵੇਸ਼ ਵਾਅਦੇ ਦਾ ਸੌਦਾ ਹੋਇਆ। ਵਿਭਿੰਨ ਗਤੀਵਿਧੀਆਂ, ਜਿਵੇਂ ਪ੍ਰਦਰਸ਼ਨੀਆਂ, ਟੈਕਨੋਲੋਜੀ ਨਾਲ ਸਬੰਧਿਤ ਵਿਸ਼ੇਸ਼ ਮੰਡਪ, ਮਸ਼ੀਨਰੀ, ਬੀ2ਬੀ, ਬੀ2ਜੀ ਮੀਟਿੰਗਾਂ, 47 ਕਾਨਫਰੰਸ/ਸੈਮੀਨਾਰਾਂ, ਇਸ ਆਯੋਜਨ ਦੇ ਪ੍ਰਮੁੱਖ ਆਕਰਸ਼ਣ ਸਨ। ਮੰਤਰਾਲੇ ਨੇ ਪ੍ਰੋਗਰਾਮ ਦੇ ਇੱਕ ਹਿੱਸੇ ਦੇ ਰੂਪ ਵਿੱਚ ਵਣਜ ਵਿਭਾਗ ਅਤੇ ਉਸ ਨਾਲ ਜੁੜੇ ਨਿਕਾਵਾਂ ਯਾਨੀ ਏਪੀਡਾ, ਐੱਮਪੀਈਡੀਏ/ਕਮੋਡਿਟੀ ਬੋਰਡ ਦੇ ਸਹਿਯੋਗ ਨਾਲ ਗਲੋਬਲ ਰਿਵਰਸ ਬਾਇਰ ਸੈਲਰ ਮੀਟ ਦਾ ਵੀ ਆਯੋਜਨ ਕੀਤਾ।

*****

ਐੱਮਜੇਪੀਐੱਸ



(Release ID: 1994746) Visitor Counter : 78