ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਵੀਆਂ ਪੱਧਤੀਆਂ ਅਪਣਾਉਣ ਦੇ ਲਈ ਆਂਧਰ ਪ੍ਰਦੇਸ਼ ਦੇ 102 ਸਾਲ ਪੁਰਾਣੇ ਸਹਿਕਾਰੀ ਸਮੂਹ ਦੀ ਸ਼ਲਾਘਾ ਕੀਤੀ


ਦੇਸ਼ ਦੇ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਯੂਰੀਆ ਅਤੇ ਨੈਨੋ ਯੂਰੀਆ ਦੋਵਾਂ ਦਾ ਉਪਯੋਗ ਕਰਕੇ ਖਾਦਾਂ ਦੇ ਅਧਿਕ ਉਪਯੋਗ ਤੋਂ ਬਚੋ: ਪ੍ਰਧਾਨ ਮੰਤਰੀ

Posted On: 08 JAN 2024 3:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀਆਂ, ਸਾਂਸਦਾਂ, ਵਿਧਾਇਕਾਂ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀਆਂ ਦੇ ਨਾਲ ਦੇਸ਼ ਭਰ ਤੋਂ ਹਜ਼ਾਰਾਂ ਵਿਕਸਿਤ ਭਾਰਤ ਸੰਕਲਪ ਯਾਤਰਾ ਲਾਭਾਰਥੀ ਸ਼ਾਮਲ ਹੋਏ।

 

102 ਸਾਲ ਪੁਰਾਣੇ ਸਹਿਕਾਰੀ ਸਮੂਹ ਦੇ ਮੈਂਬਰ ਆਂਧਰ ਪ੍ਰਦੇਸ਼ ਵਿੱਚ ਨੰਦਯਾਲਾ ਦੇ ਸਈਦ ਖਵਾਜਾ ਮੁਈਹੁੱਦੀਨ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਵਰਤਮਾਨ ਸਰਕਾਰ ਦੀ ਪਹਿਲ ਦੇ ਬਾਅਦ ਹੀ ਨਾਬਾਰਡ ਨੇ ਸਮੂਹ ਨੂੰ ਖੇਤੀਬਾੜੀ ਬੁਨਿਆਦੀ ਢਾਂਚਾ ਯੋਜਨਾ ਦੇ ਤਹਿਤ ਭੰਡਾਰਣ ਦੇ ਲਈ ਤਿੰਨ ਕਰੋੜ ਰੁਪਏ ਦਾ ਲੋਨ ਦਿੱਤਾ। ਇਸ ਨਾਲ ਸਮੂਹ ਨੂੰ ਪੰਜ ਗੋਦਾਮ ਬਣਾਉਣ ਵਿੱਚ ਮਦਦ ਮਿਲੀ। ਇਨ੍ਹਾਂ ਵਿੱਚ ਜੋ ਕਿਸਾਨ ਆਪਣਾ ਅਨਾਜ ਰੱਖਦੇ ਹਨ ਉਨ੍ਹਾਂ ਨੂੰ ਇਲੈਕਟ੍ਰੌਨਿਕ ਗੁਦਾਮ ਰਸੀਦਾਂ ਮਿਲਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਬੈਂਕਾਂ ਤੋਂ ਘੱਟ ਵਿਆਜ ‘ਤੇ ਲੋਨ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ। ਬਹੁਉਦੇਸ਼ੀ ਸੁਵਿਧਾ ਕੇਂਦਰ ਕਿਸਾਨਾਂ ਨੂੰ ਈ-ਮੰਡੀਆਂ ਅਤੇ ਈ-ਨਾਮ ਨਾਲ ਜੋੜਦਾ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਲਈ ਸਰਵੋਤਮ ਮੁੱਲ ਸੁਨਿਸ਼ਚਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਿਚੌਲਿਆਂ ਦਾ ਪੂਰੀ ਤਰ੍ਹਾਂ ਖਾਤਮਾ ਹੋ ਜਾਂਦਾ ਹੈ। ਉਨ੍ਹਾਂ ਦੇ ਸਮੂਹ ਵਿੱਚ ਮਹਿਲਾ ਕਿਸਾਨਾਂ ਅਤੇ ਛੋਟੇ ਵਪਾਰੀਆਂ ਸਹਿਤ 5600 ਕਿਸਾਨ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨੇ 100 ਵਰ੍ਹਿਆਂ ਤੋਂ ਵੱਧ ਸਮੇਂ ਤੱਕ ਸਮੂਹ ਚਲਾਉਣ ਦੇ ਲਈ ਸਥਾਨਕ ਕਿਸਾਨਾਂ ਦੀ ਭਾਵਨਾ ਨੂੰ ਸਲਾਮ ਕੀਤਾ। ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਸਥਾਨਕ ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਦੇ ਜ਼ਰੀਏ ਐਗਰੀ ਇਨਫ੍ਰਾਸਟ੍ਰਕਚਰ ਫੰਡ ਬਾਰੇ ਪਤਾ ਚੱਲਿਆ ਅਤੇ ਰਜਿਸਟ੍ਰਾਰ ਤੇ ਸਟੋਰੇਜ ਸੁਵਿਧਾ ਨਾਲ ਛੋਟੇ ਕਿਸਾਨਾਂ ਨੂੰ ਸਰਵੋਤਮ ਸੰਭਵ ਕੀਮਤ ‘ਤੇ ਆਪਣੀ ਉਪਜ ਰੱਖਣ ਵਿੱਚ ਮਦਦ ਮਿਲੀ। ਇਸ ਉੱਦਮੀ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਦੀ ਪਹਿਲ ਨਾਲ ਅਸਲ ਵਿੱਚ ਉਨ੍ਹਾਂ ਦੇ ਕੰਮਕਾਜ ਵਿੱਚ ਬਦਲਾਅ ਆਇਆ ਹੈ ਕਿਉਂਕਿ ਉਹ ਇੱਕ ਕਿਸਾਨ ਸਮ੍ਰਿੱਧੀ ਕੇਂਦਰ ਵੀ ਚਲਾ ਰਹੇ ਹਨ। ਇਹੀ ਨਹੀਂ, ਉਹ ਕਿਸਾਨ ਕ੍ਰੈਡਿਟ ਕਾਰਡ ਅਤੇ ਐੱਫਪੀਓ ਦੇ ਮਾਧਿਅਮ ਨਾਲ ਵੈਲਿਊ ਐਡਿਸ਼ਨਸ ਜਿਹੀਆਂ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਸੁਵਿਧਾਵਾਂ ਪ੍ਰਦਾਨ ਕਰ ਰਹੇ ਹਨ।

 

ਕੁਦਰਤੀ ਖੇਤੀ ਦੇ ਚਲਨ ‘ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਖਾਦਾਂ ਦੇ ਉਪਯੋਗ ਨੂੰ ਨਿਯੰਤ੍ਰਿਤ ਕਰਨ ਨੂੰ ਕਿਹਾ ਕਿਉਂਕਿ ਕਈ ਲੋਕ ਯੂਰੀਆ ਦੇ ਨਾਲ ਨੈਨੋ ਯੂਰੀਆ ਦਾ ਵੀ ਉਪਯੋਗ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਗਿਆ ਕਿ ਕਿਸਾਨਾਂ ਦੇ ਦਰਮਿਆਨ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਖਾਦਾਂ ਦੇ ਉਪਯੋਗ ਨੂੰ ਨਿਆਂਸੰਗਤ ਬਣਾਉਣ ਦੇ ਲਈ ਮਿੱਟੀ ਦੀ ਟੈਸਟਿੰਗ ਵੀ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਸੋਇਲ ਹੈਲਥ ਕਾਰਡ ਪ੍ਰਦਾਨ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਮੈਂ ਦੇਸ਼ ਦੇ ਕਿਸਾਨਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਯੂਰੀਆ ਅਤੇ ਨੈਨੋ ਯੂਰੀਆ ਦੋਵਾਂ ਦਾ ਉਪਯੋਗ ਨਾ ਕਰਨ, ਜਿੱਥੇ ਵੀ ਉਪਲਬਧ ਹੋਵੇ, ਨੈਨੋ ਦਾ ਹੀ ਉਪਯੋਗ ਕਰੋ।” ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਭਾਵਨਾ ਦੇ ਨਾਲ ਕੰਮ ਕਰਦੀ ਹੈ ਤਾਂ ਯੋਜਨਾਵਾਂ ਦਾ ਲਾਭ ਅੰਤਿਮ ਵਿਅਕਤੀ ਤੱਕ ਪਹੁੰਚਦਾ ਹੈ। ਇਸ ਦੇ ਬਾਅਦ ਵੀ ਜੇਕਰ ਕੋਈ ਛੁੱਟ ਜਾਂਦਾ ਹੈ ਤਾਂ ‘ਮੋਦੀ ਕੀ ਗਾਰੰਟੀ ਕੀ ਗਾਡੀ’ ਉਸ ਤੱਕ ਲਾਭ ਪਹੁੰਚਾ ਦੇਵੇਗੀ।” ਉਨ੍ਹਾਂ ਨੇ ਕਿਹਾ ਕਿ ਸਰਕਾਰ ਪੈਕਸ (PACs) ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ 2 ਲੱਖ ਸਟੋਰੇਜ ਯੂਨੀਟਸ ਬਣਾਉਣ ਦੀ ਯੋਜਨਾ ਹੈ।

***************

ਡੀਐੱਸ/ਟੀਐੱਸ



(Release ID: 1994263) Visitor Counter : 81