ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਅਤਿਆਧੁਨਿਕ ਬੈਟਰੀ ਐਨਰਜੀ ਸਟੋਰੇਜ਼ ਸਿਸਟਮ ਵਾਲਾ ਕਾਵਾਰੱਤੀ ਦਾ ਪਹਿਲਾ ਆਨ-ਗਰਿੱਡ ਸੋਲਰ ਪਾਵਰ ਪਲਾਂਟ 250 ਕਰੋੜ ਰੁਪਏ ਦੀ ਬਚਤ ਕਰਨ, ਡੀਜ਼ਲ ਦੀ ਖਪਤ ਨੂੰ 190 ਲੱਖ ਲੀਟਰ ਤੱਕ ਘਟਾਉਣ ਅਤੇ 58,000 ਟਨ ਕਾਰਬਨ ਨਿਕਾਸ ਨੂੰ ਘੱਟ ਕਰਨ ਦਾ ਅਨੁਮਾਨ
Posted On:
04 JAN 2024 3:20PM by PIB Chandigarh
ਲਕਸ਼ਦੀਪ ਦੇ ਇੱਕ ਇਤਿਹਾਸਕ ਮੀਲ ਪੱਥਰ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 3 ਜਨਵਰੀ, 2024 ਨੂੰ ਕਾਵਾਰੱਤੀ ਵਿਖੇ ਸੌਰ ਊਰਜਾ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ, ਜੋ ਕਿ ਅਤਿ-ਆਧੁਨਿਕ ਬੈਟਰੀ ਊਰਜਾ ਸਟੋਰੇਜ਼ ਸਿਸਟਮ (ਬੀਈਐੱਸਐੱਸ) ਤਕਨਾਲੋਜੀ ਵਾਲਾ ਖੇਤਰ ਦਾ ਪਹਿਲਾ ਆਨ-ਗਰਿੱਡ ਸੋਲਰ ਪ੍ਰੋਜੈਕਟ ਹੈ। ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ (ਐੱਸਈਸੀਆਈ) ਦੀਆਂ ਇਨ੍ਹਾਂ ਦੋ ਸਥਾਪਨਾਵਾਂ ਦੀ 1.7 ਮੈਗਾਵਾਟ ਦੀ ਸੰਯੁਕਤ ਸੌਰ ਸਮਰੱਥਾ ਅਤੇ ਇੱਕ ਉੱਨਤ 1.4 ਐੱਮਡਬਲਿਊਐੱਚ ਬੈਟਰੀ ਸਟੋਰੇਜ ਸਹੂਲਤ ਹੈ।
ਦੀਪ ਸਮੂਹ ਲਈ ਟਿਕਾਊ ਊਰਜਾ ਹੱਲਾਂ ਵੱਲ ਇੱਕ ਮਹੱਤਵਪੂਰਨ ਕਦਮ, ਸੌਰ ਊਰਜਾ ਪਲਾਂਟ ਕਾਵਾਰੱਤੀ ਵਿਖੇ ਡੀਜ਼ਲ-ਅਧਾਰਤ ਪਾਵਰ ਜਨਰੇਸ਼ਨ ਪਲਾਂਟ 'ਤੇ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰੇਗਾ। ਲਕਸ਼ਦੀਪ ਐਨਰਜੀ ਡਿਵੈਲਪਮੈਂਟ ਏਜੰਸੀ (ਐੱਲਈਡੀਏ) ਹੁਣ ਇਨ੍ਹਾਂ ਸੋਲਰ ਪਲਾਂਟਾਂ ਤੋਂ ਬਿਜਲੀ ਦੀ ਵਰਤੋਂ ਕਰੇਗੀ, ਜੋ ਕਿ ਡੀਜ਼ਲ-ਅਧਾਰਿਤ ਪਾਵਰ ਤੋਂ ਖੇਤਰ ਲਈ ਇੱਕ ਟਿਕਾਊ, ਵਾਤਾਵਰਣ-ਅਨੁਕੂਲ ਊਰਜਾ ਸਰੋਤ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦਾ ਹੈ।
ਅਨੁਮਾਨਿਤ ਤਕਨੀਕੀ ਸਮੇਂ ਵਿੱਚ, ਇਸ ਪਹਿਲਕਦਮੀ ਨਾਲ ਲਗਭਗ 250 ਕਰੋੜ ਰੁਪਏ ਦੀ ਵਪਾਰਕ ਬੱਚਤ ਹੋਣ ਦਾ ਅਨੁਮਾਨ ਹੈ। ਡੀਜ਼ਲ ਦੀ ਖਪਤ ਵਿੱਚ 190 ਲੱਖ ਲੀਟਰ ਤੱਕ ਦੀ ਮਹੱਤਵਪੂਰਨ ਕਮੀ ਅਤੇ 58,000 ਟਨ ਕਾਰਬਨ ਡਾਈਆਕਸਾਈਡ ਦੇ ਨਿਕਾਸ ਵਿੱਚ ਘਾਟ ਗ੍ਰੀਨ ਊਰਜਾ ਨੂੰ ਉਤਸ਼ਾਹਿਤ ਕਰਨ ਅਤੇ ਲਕਸ਼ਦੀਪ ਲਈ ਇੱਕ ਸਾਫ਼ ਅਤੇ ਵਧੇਰੇ ਟਿਕਾਊ ਭਵਿੱਖ ਨੂੰ ਉਤਸ਼ਾਹਿਤ ਕਰਨ ਵਿੱਚ ਇਸ ਦੀ ਡੂੰਘੀ ਮਹੱਤਤਾ ਨੂੰ ਦਰਸਾਉਂਦੀ ਹੈ।
ਪ੍ਰੋਜੈਕਟ ਲਈ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈਪੀਸੀ) ਮੁਹਾਰਤ ਸਨਸੋਰਸ ਐਨਰਜੀ ਵਲੋਂ ਪ੍ਰਦਾਨ ਕੀਤੀ ਗਈ ਹੈ।
ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ (ਐੱਸਈਸੀਆਈ), ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ, ਭਾਰਤ ਸਰਕਾਰ ਦੇ ਪ੍ਰਸ਼ਾਸਕੀ ਕੰਟਰੋਲ ਅਧੀਨ ਇੱਕ ਮਿਨੀਰਤਨ ਸ਼੍ਰੇਣੀ-1 ਕੇਂਦਰੀ ਜਨਤਕ ਖੇਤਰ ਦੀ ਇਕਾਈ ਹੈ, ਜੋ ਵੱਖ-ਵੱਖ ਅਖੁੱਟ ਊਰਜਾ ਸਰੋਤਾਂ ਦੇ ਪ੍ਰਚਾਰ ਅਤੇ ਵਿਕਾਸ ਵਿੱਚ ਲੱਗੀ ਹੋਈ ਹੈ, ਖਾਸ ਤੌਰ 'ਤੇ ਸੌਰ ਅਤੇ ਪੌਣ ਊਰਜਾ, ਅਖੁੱਟ ਊਰਜਾ (ਆਰਈ) - ਆਧਾਰਿਤ ਸਟੋਰੇਜ ਸਿਸਟਮ, ਪਾਵਰ ਟਰੇਡਿੰਗ, ਖੋਜ ਅਤੇ ਵਿਕਾਸ ਦੇ ਨਾਲ-ਨਾਲ ਆਰਈ-ਅਧਾਰਿਤ ਉਤਪਾਦ ਜਿਵੇਂ ਕਿ ਗ੍ਰੀਨ ਹਾਈਡ੍ਰੋਜਨ, ਗ੍ਰੀਨ ਅਮੋਨੀਆ ਅਤੇ ਆਰਈ-ਨਾਲ ਚੱਲਣ ਵਾਲੇ ਇਲੈਕਟ੍ਰਿਕ ਵਾਹਨ।
ਇਹ ਕੰਪਨੀ ਐੱਮਐੱਨਆਰਈ ਦੀਆਂ ਕਈ ਸਕੀਮਾਂ ਨੂੰ ਲਾਗੂ ਕਰਨ ਲਈ ਨੋਡਲ ਏਜੰਸੀਆਂ ਵਿੱਚੋਂ ਇੱਕ ਹੈ। ਕੰਪਨੀ ਕੋਲ ਇੱਕ ਸ਼੍ਰੇਣੀ 1 ਪਾਵਰ ਟਰੇਡਿੰਗ ਲਾਇਸੈਂਸ ਵੀ ਹੈ ਅਤੇ ਉਹ ਇਸ ਡੋਮੇਨ ਵਿੱਚ ਸੋਲਰ/ਵਿੰਡ/ਹਾਈਬ੍ਰਿਡ/ਆਰਟੀਸੀ/ਬੀਐੱਸਈਐੱਸ ਪਾਵਰ ਟਰੇਡਿੰਗ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਸਕੀਮਾਂ ਦੇ ਤਹਿਤ ਸਥਾਪਤ ਕੀਤੇ ਗਏ ਪ੍ਰੋਜੈਕਟਾਂ ਰਾਹੀਂ ਸਰਗਰਮ ਹੈ।
*********
ਪੀਆਈਬੀ ਦਿੱਲੀ | ਆਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ
(Release ID: 1993500)
Visitor Counter : 83