ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵਿਕਸਿਤ ਭਾਰਤ ਸੰਕਲਪ ਯਾਤਰਾ ਲੱਖਾਂ ਲੋਕਾਂ ਨੂੰ ਸਸ਼ਕਤ ਬਣਾ ਰਹੀ ਹੈ: ਹਰ ਕੋਨੇ ਤੱਕ ਪਹੁੰਚ ਰਹੀ ਹੈ, ਹਰ ਜੀਵਨ ਨੂੰ ਛੂ ਰਹੀ ਹੈ


1.64 ਕਰੋੜ ਨਾਗਰਿਕਾਂ ਨੂੰ ਆਯੁਸ਼ਮਾਨ ਭਾਰਤ ਹੈਲਥ ਕਵਰੇਜ ਪ੍ਰਾਪਤ ਹੋਇਆ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ 9.47 ਲੱਖ ਤੋਂ ਅਧਿਕ ਨਾਮਾਂਕਿਤ, ‘ਮਾਈ ਭਾਰਤ’('MY Bharat') ਵਿੱਚ 27.31 ਲੱਖ ਯੁਵਾ ਸ਼ਾਮਲ

Posted On: 03 JAN 2024 3:48PM by PIB Chandigarh

ਆਊਟਰੀਚ ਗਤੀਵਿਧੀਆਂ ਰਾਹੀਂ ਜਾਗਰੂਕਤਾ ਵਧਾਉਣ ਅਤੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਵਿਭਿੰਨ ਕਲਿਆਣਕਾਰੀ ਯੋਜਨਾਵਾਂ ਨੂੰ ਪੂਰਾ ਕਰਨ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਪੂਰੇ ਦੇਸ਼ ਵਿੱਚ ਗਤੀ ਪਕੜ ਰਹੀ ਹੈ। ਇਸ ਯਾਤਰਾ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 15 ਨਵੰਬਰ, 2023 ਨੂੰ ਖੂੰਟੀ, ਝਾਰਖੰਡ ਤੋਂ ਦੇਸ਼ ਭਰ ਦੇ ਵਿਭਿੰਨ ਸਥਾਨਾਂ ਤੋਂ ਇਕੱਠੇ ਲਾਂਚ ਕੀਤੀਆਂ ਗਈਆਂ ਕਈ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਵੈਨਾਂ ਦੇ ਨਾਲ ਹਰੀ ਝੰਡੀ ਦਿਖਾਈ ਸੀ। ਯਾਤਰਾ ਦਾ ਟੀਚਾ 25 ਜਨਵਰੀ 2024 ਤੱਕ ਦੇਸ਼ ਭਰ ਵਿੱਚ 2.60 ਲੱਖ ਤੋਂ ਅਧਿਕ ਗ੍ਰਾਮ ਪੰਚਾਇਤਾਂ ਅਤੇ 4000 ਤੋਂ ਅਧਿਕ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਕਵਰ ਕਰਨਾ ਹੈ।

ਵਿਕਸਿਤ ਭਾਰਤ ਸੰਕਲਪ ਯਾਤਰਾ ਪੂਰੇ ਭਾਰਤ ਵਿੱਚ ਜਾਗਰੂਕਤਾ ਪੈਦਾ ਕਰ ਰਹੀ ਹੈ

ਇਹ ਯਾਤਰਾ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਦੇ ਹੋਏ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚ ਗਈ ਹੈ। ਇਹ ਪਹਿਲ ਸੁਨਿਸ਼ਚਿਤ ਕਰਦੀ ਹੈ ਕਿ ਇਹ ਸਮਾਜਿਕ ਭਲਾਈ ਪ੍ਰੋਗਰਾਮ ਦੇਸ਼ ਦੇ ਹਰੇਕ ਵਿਕਅਤੀ ਤੱਕ ਪਹੁੰਚੇ, ਇੱਥੋਂ ਤੱਕ ਕਿ ਸਭ ਤੋਂ ਦੂਰ-ਦੁਰਾਡੇ ਵਿਅਕਤੀ ਤੱਕ ਵੀ।

ਯਾਤਰਾ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨਾਮਾਂਕਣ, ਮਾਈ ਭਾਰਤ ਵਲੰਟੀਅਰ ਰਜਿਸਟ੍ਰੇਸ਼ਨ, ਆਯੁਸ਼ਮਾਨ ਕਾਰਡਾਂ ਦੀ ਵੰਡ ਜਿਹੀਆਂ ਵਿਭਿੰਨ ਔਨ-ਸਪੋਟ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਨਾਗਰਿਕਾਂ ਨੇ ਵਿਭਿੰਨ ਸਰਕਾਰੀ ਯੋਜਨਾਵਾਂ ਵਿੱਚ ਆਪਣੀ ਜ਼ਿਕਰਯੋਗ ਭਾਗੀਦਾਰੀ ਪ੍ਰਦਰਸ਼ਿਤ ਕੀਤੀ ਹੈ। ਇਸ ਪੂਰੀ ਯਾਤਰਾ ਦੌਰਾਨ ਲੋਕਾਂ ਨੂੰ ਆਪਣੇ ਉਚਿਤ ਵਿਸ਼ੇਸ਼ ਅਧਿਕਾਰਾਂ ਦਾ ਪ੍ਰਯੋਗ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

ਯਾਤਰਾ ਦੌਰਾਨ, 9.47 ਲੱਖ ਤੋਂ ਅਧਿਕ ਲੋਕਾਂ ਨੂੰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ ਤਹਿਤ ਖਾਣਾ ਪਕਾਉਣ ਦੇ ਸਵੱਛ ਈਂਧਣ ਤੱਕ ਪਹੁੰਚ ਪ੍ਰਦਾਨ ਕੀਤੀ ਗਈ, ਜਿਸ ਨਾਲ ਪਰਿਵਾਰਾਂ ਨੂੰ ਧੂੰਏਂ ਨਾਲ ਭਰੀ ਰਸੋਈ ਤੋਂ ਮੁਕਤੀ ਮਿਲੀ। 1.64 ਕਰੋੜ ਤੋਂ ਅਧਿਕ ਆਯੁਸ਼ਮਾਨ ਕਾਰਡਾਂ ਦੀ ਵੰਡ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਨਾਗਰਿਕਾਂ ਨੂੰ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਦਾ ਵਿਆਪਕ ਹੈਲਥ ਕਵਰ ਮਿਲੇ।

ਯਾਤਰਾ ਦੇ ਹਿੱਸੇ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਨੇ 18.15 ਲੱਖ ਤੋਂ ਅਧਿਕ ਨਾਗਰਿਕਾਂ ਦੇ ਲਈ ਦੁਰਘਟਨਾ ਬੀਮਾ ਪ੍ਰਦਾਨ ਕੀਤਾ। 10.86 ਲੱਖ ਤੋਂ ਅਧਿਕ ਵਿਅਕਤੀਆਂ ਨੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਦਾ ਲਾਭ ਉਠਾਇਆ ਹੈ, ਜੋ ਜੀਵਨ ਬੀਮਾ ਪ੍ਰਦਾਨ ਕਰਦੀ ਹੈ। ਇਹ ਦੋਵੇਂ ਯੋਜਨਾਵਾਂ ਪੂਰੇ ਭਾਰਤ ਵਿੱਚ ਵਿੱਤੀ ਸਮਾਵੇਸ਼ ਨੂੰ ਅੱਗੇ ਵਧਾ ਰਹੀਆਂ ਹਨ।

ਇਸ ਤੋਂ ਇਲਾਵਾ, ਯਾਤਰਾ ਦੌਰਾਨ 6.79 ਲੱਖ ਤੋਂ ਅਧਿਕ ਸਟ੍ਰੀਟ ਵੈਂਡਰਾਂ ਨੂੰ ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮਨਿਰਭਰ ਨਿਧੀ (ਪੀਐੱਮ ਸਵਨਿਧੀ) ਦੇ ਤਹਿਤ ਕਾਰਜਸ਼ੀਲ ਪੂੰਜੀ ਕਰਜ਼ਾ ਦਿੱਤਾ ਗਿਆ। ‘ਮਾਈ ਭਾਰਤ’ ਨੂੰ ਅਪਣਾਉਂਦੇ ਹੋਏ, 27.31 ਲੱਖ ਤੋਂ ਅਧਿਕ ਨੌਜਵਾਨਾਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ, ਜੋ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਢਾਂਚੇ ਦੇ ਦਾਇਰੇ ਵਿੱਚ ਜੁੜਾਅ ਦੀ ਇੱਕ ਵੱਡੀ ਨਵੀਂ ਲਹਿਰ ਦਾ ਪ੍ਰਤੀਕ ਹੈ।

ਸੰਦਰਭ

***************

ਨਿਮਿਸ਼ ਰੁਸਤਗੀ/ਹਿਮਾਂਸ਼ੂ ਪਾਠਕ/ਰਿਤੂ ਕਟਾਰੀਆ/ਅਸਵਤੀ ਨਾਇਰ



(Release ID: 1993111) Visitor Counter : 94