ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਾਸ਼ਟਰੀ ਸਿਕਲ ਸੈੱਲ ਅਨੀਮਿਆ ਖ਼ਾਤਮਾ ਮਿਸ਼ਨ ਦੇ ਤਹਿਤ ਸਿਕਲ ਸੈੱਲ ਬਿਮਾਰੀ ਲਈ ਇੱਕ ਕਰੋੜ ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਗਈ
Posted On:
02 JAN 2024 2:50PM by PIB Chandigarh
ਸਿਹਤ ਮੰਤਰਾਲੇ ਦੁਆਰਾ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਗਈ। ਰਾਸ਼ਟਰੀ ਸਿਕਲ ਸੈੱਲ ਅਨੀਮਿਆ ਖ਼ਾਤਮਾ ਮਿਸ਼ਨ ਦੇ ਤਹਿਤ ਸਿਕਲ ਸੈੱਲ ਬਿਮਾਰੀ ਲਈ ਇੱਕ ਕਰੋੜ ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਗਈ ਹੈ।
ਇਹ ਮਿਸ਼ਨ 3 ਵਰ੍ਹਿਆਂ ਵਿੱਚ 7 ਕਰੋੜ ਆਬਾਦੀ ਦੀ ਜਾਂਚ ਕਰਨ ਦਾ ਪ੍ਰਯਾਸ ਕਰੇਗਾ। ਸਿਕਲ ਸੈੱਲ ਰੋਗ ਇੱਕ ਜੈਨੇਟਿਕ ਬਲੱਡ ਰੋਗ ਹੈ ਜੋ ਪੀੜ੍ਹਤ ਮਰੀਜ਼ ਦੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਇਹ ਰੋਗ ਭਾਰਤ ਦੀ ਕਬਾਇਲੀ ਆਬਾਦੀ ਵਿਚ ਵਧੇਰੇ ਆਮ ਹੈ ਲਕਿਨ ਗੈਰ-ਕਬਾਇਲੀ ਆਬਾਦੀ ਵਿੱਚ ਵੀ ਹੁੰਦਾ ਹੈ। ਰਾਸ਼ਟਰੀ ਸਿਕਲ ਸੈੱਲ ਅਨੀਮਿਆ ਖ਼ਾਤਮਾ ਮਿਸ਼ਨ 1 ਜੁਲਾਈ, 2023 ਨੂੰ ਮੱਧ ਪ੍ਰਦੇਸ਼ ਦੇ ਸ਼ਾਹਡੋਲ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਗਰਾਮ ਭਾਰਤ ਦੇ ਸਾਰੇ ਕਬਾਇਲੀ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਉੱਚ ਪ੍ਰਚਲਿਤ ਖੇਤਰਾਂ ਵਿੱਚ ਸਿਕਲ ਸੈੱਲ ਅਨੀਮਿਆ ਦੀ ਜਾਂਚ, ਰੋਕਥਾਮ ਅਤੇ ਪ੍ਰਬੰਧਨ ਦੇ ਲਈ ਇੱਕ ਮਿਸ਼ਨ ਮੋਡ ਚਲਾਇਆ ਜਾ ਰਿਹਾ ਹੈ।
ਇਸ ਪ੍ਰੋਗਰਾਮ ਵਿੱਚ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਪੱਛਮੀ ਬੰਗਾਲ, ਓਡੀਸ਼ਾ, ਤਮਿਲ ਨਾਡੂ, ਤੇਲੰਗਾਨਾ, ਆਂਧਰ ਪ੍ਰਦੇਸ਼, ਕਰਨਾਟਕ, ਅਸਾਮ, ਉੱਤਰ ਪ੍ਰਦੇਸ਼, ਕੇਰਲ, ਬਿਹਾਰ ਅਤੇ ਉੱਤਰਾਖੰਡ ਜਿਹੇ ਸਿਕਲ ਸੈੱਲ ਰੋਗ ਦੇ ਵਧੇਰੇ ਪ੍ਰਚਲਿਤ 17 ਰਾਜਾਂ ਦੇ 278 ਜ਼ਿਲ੍ਹਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
***************
ਐੱਮਵੀ
(Release ID: 1992744)
Visitor Counter : 172