ਪ੍ਰਧਾਨ ਮੰਤਰੀ ਦਫਤਰ

ਲਕਸ਼ਦ੍ਵੀਪ ਦੇ ਅਗੱਤੀ ਹਵਾਈ ਅੱਡੇ ਵਿੱਚ ਹੋਈ ਇੱਕ ਜਨਤਕ ਸਭਾ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 02 JAN 2024 5:52PM by PIB Chandigarh

ਸੀਨੀਅਰ ਅਧਿਕਾਰੀਗਣ ਅਤੇ ਮੇਰੇ ਪਰਿਵਾਰਜਨੋਂ!

ਨਮਸਕਾਰਮ!

ਲਕਸ਼ਦ੍ਵੀਪ ਅਨੇਕ ਸੰਭਾਵਨਾਵਾਂ ਨਾਲ ਭਰਿਆ ਹੈ। ਲੇਕਿਨ ਆਜ਼ਾਦੀ ਦੇ ਲੰਬੇ ਸਮੇਂ ਤੱਕ ਲਕਸ਼ਦ੍ਵੀਪ ਦੇ ਇਨਫ੍ਰਾਸਟ੍ਰਕਚਰ ‘ਤੇ ਇੰਨਾ ਧਿਆਨ ਨਹੀਂ ਦਿੱਤਾ ਗਿਆ। ਭਲੇ ਹੀ ਸ਼ਿਪਿੰਗ ਇੱਥੇ ਦੀ ਲਾਈਫਲਾਈਨ ਰਹੀ ਹੋਵੇ। ਲੇਕਿਨ ਇੱਥੇ ਪੋਰਟ ਇਨਫ੍ਰਾਸਟ੍ਰਕਚਰ ਵੀ ਕਮਜ਼ੋਰ ਹੀ ਰਿਹਾ। ਐਜੁਕੇਸ਼ਨ ਹੋਵੇ, ਹੈਲਥ ਹੋਵੇ, ਇੱਥੇ ਤੱਕ ਕਿ ਪੈਟਰੋਲ ਡੀਜ਼ਲ ਦੇ ਲਈ ਵੀ ਬਹੁਤ ਪਰੇਸ਼ਾਨੀ ਉਠਾਉਣੀ ਪੈਂਦੀ ਸੀ। ਇਨ੍ਹਾਂ ਸਭ ਚੁਣੌਤੀਆਂ ਨੂੰ ਹੁਣ ਸਾਡੀ ਸਰਕਾਰ ਦੂਰ ਕਰ ਰਹੀ ਹੈ। ਲਕਸ਼ਦ੍ਵੀਪ ਦੀ ਪਹਿਲੀ POL Bulk Storage Facility, ਕਵਰੱਟੀ ਅਤੇ ਮਿਨੀਕੌਯ Island ਵਿੱਚ ਬਣਾਈ ਗਈ ਹੈ। ਹੁਣ ਇੱਥੇ ਅਨੇਕ ਸੈਕਟਰਸ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣ ਰਹੇ ਹਨ।

 ਏਂਡੇ ਕੁਡੁੰਬ-ਆਂਗੰਡੇ,

ਬੀਤੇ ਇੱਕ ਦਹਾਕੇ ਦੇ ਦੌਰਾਨ ਅਗੱਟੀ ਵਿੱਚ ਵਿਕਾਸ ਦੇ ਅਨੇਕ ਪ੍ਰੋਜੈਕਟ ਪੂਰੇ ਹੋਏ ਹਨ। ਖਾਸ ਤੌਰ ‘ਤੇ ਸਾਡੇ ਮਛੇਰੇ ਸਾਥੀਆਂ ਦੇ ਲਈ ਅਸੀਂ ਇੱਥੇ ਆਧੁਨਿਕ ਸੁਵਿਧਾਵਾਂ ਬਣਾਈਆਂ ਹਨ। ਹੁਣ ਅਗੱਤੀ ਵਿੱਚ ਏਅਰਪੋਰਟ ਦੇ ਨਾਲ-ਨਾਲ Ice Plant ਵੀ ਹੈ। ਇਸ ਨਾਲ ਸੀ-ਫੂਡ ਦੇ ਐਕਸਪੋਰਟ ਅਤੇ ਸੀ-ਫੂਡ ਪ੍ਰੋਸੈਸਿੰਗ ਨਾਲ ਜੁੜੇ ਸੈਕਟਰ ਦੇ ਲਈ ਇੱਥੇ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਹੁਣ ਤਾਂ ਇੱਥੋਂ ਟੂਨਾ ਫਿਸ਼ ਵੀ ਐਕਸਪੋਰਟ ਹੋਣ ਲਗੀ ਹੈ। ਇਸ ਨਾਲ ਲਕਸ਼ਦ੍ਵੀਪ ਸਾਥੀਆਂ ਦੀ ਆਮਦਨ ਵੀ ਵਧਣ ਦਾ ਮਾਰਗ ਬਣਿਆ ਹੈ।

 

 ਏਂਡੇ ਕੁਡੁੰਬ-ਆਂਗੰਡੇ,

ਇੱਥੇ ਬਿਜਲੀ ਅਤੇ ਊਰਜਾ ਦੀਆਂ ਦੂਸਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵੱਡਾ ਸੋਲਰ ਪਲਾਂਟ ਅਤੇ ਐਵੀਏਸ਼ਨ ਫਿਊਲ ਡਿਪੋ ਵੀ ਬਣਿਆ ਹੈ। ਇਸ ਨਾਲ ਵੀ ਤੁਹਾਨੂੰ ਬਹੁਤ ਸੁਵਿਧਾ ਮਿਲੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਅਗੱਤੀ ਦ੍ਵੀਪ ਦੇ ਸਾਰੇ ਘਰਾਂ ਵਿੱਚ ਨਲ ਸੇ ਜਲ ਦੀ ਸੁਵਿਧਾ ਵੀ ਮਿਲ ਚੁੱਕੀ ਹੈ। ਸਰਕਾਰ ਦਾ ਪ੍ਰਯਾਸ ਹੈ ਕਿ ਗ਼ਰੀਬਾਂ ਦੇ ਘਰ ਹੋਣ, ਉਨ੍ਹਾਂ ਦੇ ਕੋਲ ਟੌਯਲੇਟ (ਸ਼ੌਚਾਲਯ) ਹੋਣ, ਬਿਜਲੀ, ਗੈਸ, ਅਜਿਹੀਆਂ ਸੁਵਿਧਾਵਾਂ ਤੋਂ ਕੋਈ ਵੀ ਵੰਚਿਨ ਨਾ ਰਹੇ। ਅਗੱਟੀ ਸਹਿਤ ਪੂਰੇ ਲਕਸ਼ਦ੍ਵੀਪ ਦੇ ਵਿਕਾਸ ਦੇ ਲਈ ਭਾਰਤ ਸਰਕਾਰ ਪੂਰੀ ਪ੍ਰਤੀਬੱਧਤਾ ਦੇ ਨਾਲ ਕੰਮ ਕਰ ਰਹੀ ਹੈ। ਮੈਂ ਕੱਲ੍ਹ ਕਵਰੱਤੀ ਵਿੱਚ ਅਜਿਹੇ ਅਨੇਕ ਵਿਕਾਸ ਪ੍ਰੋਜੈਕਟ ਲਕਸ਼ਦ੍ਵੀਪ ਦੇ ਆਪ ਸਭ ਸਾਥੀਆਂ ਨੂੰ ਸੌਂਪਣ ਵਾਲਾ ਹਾਂ। ਇਨ੍ਹਾਂ ਪ੍ਰੋਜੈਕਟਾਂ ਨਾਲ ਲਕਸ਼ਦ੍ਵੀਪ ਵਿੱਚ ਇੰਟਰਨੈੱਟ ਦੀ ਸੁਵਿਧਾ ਬਿਹਤਰ ਹੋਵੇਗੀ। ਇੱਥੇ ਦੇ ਟੂਰਿਜ਼ਮ ਸੈਕਟਰ ਨੂੰ ਬਹੁਤ ਬਲ ਮਿਲੇਗਾ। ਅੱਜ ਰਾਤ ਵਿਸ਼ਰਾਮ ਵੀ ਮੈਂ ਤੁਹਾਡੇ ਦਰਮਿਆਨ ਲਕਸ਼ਦ੍ਵੀਪ ਵਿੱਚ ਹੀ ਕਰਨ ਵਾਲਾ ਹਾਂ। ਕੱਲ੍ਹ ਸਵੇਰੇ ਫਿਰ ਆਪ ਸਭ ਨਾਲ ਮੁਲਾਕਾਤ ਹੋਵੇਗੀ, ਲਕਸ਼ਦ੍ਵੀਪ ਦੇ ਲੋਕਾਂ ਨਾਲ ਸੰਵਾਦ ਹੋਵੇਗਾ। ਮੇਰਾ ਸੁਆਗਤ ਸਨਮਾਨ ਕਰਨ ਦੇ ਲਈ ਤੁਸੀਂ ਇੰਨੀ ਵੱਡੀ ਸੰਖਿਆ ਵਿੱਚ ਆਏ, ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

************

ਡੀਐੱਸ/ਐੱਸਟੀ/ਡੀਕੇ



(Release ID: 1992622) Visitor Counter : 85