ਰੱਖਿਆ ਮੰਤਰਾਲਾ

ਵਾਈਸ ਐਡਮਿਰਲ ਬੀ ਸ਼ਿਵਕੁਮਾਰ, ਏਵੀਐੱਸਐੱਮ, ਵੀਐੱਸਐੱਮ ਨੇ ਜੰਗੀ ਬੇੜਾ ਉਤਪਾਦਨ ਅਤੇ ਖ਼ਰੀਦ ਕੰਟਰੋਲਰ ਦਾ ਕਾਰਜਭਾਰ ਸੰਭਾਲਿਆ

Posted On: 01 JAN 2024 1:52PM by PIB Chandigarh

ਵਾਈਸ ਐਡਮਿਰਲ ਬੀ ਸ਼ਿਵਕੁਮਾਰ, ਏਵੀਐੱਸਐੱਮ, ਵੀਐੱਸਐੱਮ ਨੇ 01 ਜਨਵਰੀ 24 ਨੂੰ ਜੰਗੀ ਬੇੜਾ ਉਤਪਾਦਨ ਅਤੇ ਖਰੀਦ ਕੰਟਰੋਲਰ ਵਜੋਂ ਅਹੁਦਾ ਸੰਭਾਲ ਲਿਆ ਹੈ। ਰਾਸ਼ਟਰੀ ਰੱਖਿਆ ਅਕਾਦਮੀ (70ਵੇਂ ਕੋਰਸ) ਦੇ ਸਾਬਕਾ ਵਿਦਿਆਰਥੀ ਵਾਈਸ ਐਡਮਿਰਲ ਬੀ ਸ਼ਿਵਕੁਮਾਰ ਨੂੰ 01 ਜੁਲਾਈ, 1987 ਨੂੰ ਭਾਰਤੀ ਨੌਸੈਨਾ ਵਿੱਚ ਇਲੈਕਟ੍ਰੀਕਲ ਅਫਸਰ ਵਜੋਂ ਕਮਿਸ਼ਨ ਕੀਤਾ ਗਿਆ ਸੀ। ਉਨ੍ਹਾਂ ਨੇ ਆਈਆਈਟੀ ਚੇਨਈ ਤੋਂ ਇੰਜੀਨੀਅਰਿੰਗ ਅਤੇ ਓਸਮਾਨੀਆ ਯੂਨੀਵਰਸਿਟੀ ਤੋਂ ਪ੍ਰਬੰਧਨ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ। ਫਲੈਗ ਅਫਸਰ ਨੇ ਨੌ-ਸੈਨਾ ਅਤੇ ਕਮਾਂਡ ਹੈੱਡਕੁਆਰਟਰ, ਡੌਕਯਾਰਡਜ਼ ਅਤੇ ਸਿਖਲਾਈ ਅਦਾਰਿਆਂ ਵਿੱਚ ਸਟਾਫ ਅਤੇ ਮੈਟੀਰੀਅਲ ਸ਼ਾਖਾ ਵਿੱਚ ਵੱਖ-ਵੱਖ ਮਹੱਤਵਪੂਰਨ ਨਿਯੁਕਤੀਆਂ 'ਤੇ ਕੰਮ ਕੀਤਾ ਹੈ।

ਫਲੈਗ ਅਫਸਰ ਨੇ ਰਣਜੀਤ, ਕਿਰਪਾਨ ਅਤੇ ਅਕਸ਼ੈ ਵਰਗੇ ਫਰੰਟਲਾਈਨ ਜਹਾਜ਼ਾਂ 'ਤੇ ਵੱਖ-ਵੱਖ ਰੂਪ ਵਿੱਚ ਕੰਮ ਕੀਤਾ ਹੈ ਅਤੇ ਆਈਐੱਨਐੱਸ ਵਲਸੁਰਾ ਦੀ ਕਮਾਨ ਵੀ ਸੰਭਾਲੀ ਹੈ। ਉਹ ਆਪਣੀ ਵਿਲੱਖਣ ਸੇਵਾ ਲਈ ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਹਾਸਲ ਕਰ ਚੁੱਕੇ ਹਨ। ਫਲੈਗ ਅਫਸਰ ਦੇ ਰੂਪ ਵਿੱਚ ਜੰਗੀ ਬੇੜਾ ਉਤਪਾਦਨ ਅਤੇ ਖਰੀਦ ਕੰਟਰੋਲਰ ਵਜੋਂ ਆਪਣੀ ਨਿਯੁਕਤੀ ਤੋਂ ਪਹਿਲਾਂ ਉਨ੍ਹਾਂ ਨਵੀਂ ਦਿੱਲੀ ਹੈੱਡਕੁਆਰਟਰ ਵਿਖੇ ਏਟੀਵੀਪੀ ਦੇ ਪ੍ਰੋਗਰਾਮ ਡਾਇਰੈਕਟਰ, ਨੌਸੈਨਾ ਹੈੱਡਕੁਆਰਟਰ ਏਐੱਸਡੀ (ਮੁੰਬਈ) ਵਿੱਚ ਮੈਟੀਰੀਅਲ (ਆਈਟੀ ਅਤੇ ਐੱਸ) ਦੇ ਸਹਾਇਕ ਪ੍ਰਮੁੱਖ ਅਤੇ ਚੀਫ਼ ਸਟਾਫ਼ ਅਫ਼ਸਰ (ਤਕਨੀਕੀ)/ਹੈੱਡਕੁਆਰਟਰ ਡਬਲਿਊਐੱਨਸੀ ਵਜੋਂ ਕੰਮ ਕੀਤਾ ਹੈ।

*** *** *** *** 

ਵੀਐੱਮ/ਪੀਐੱਸ



(Release ID: 1992331) Visitor Counter : 30