ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 108 ਥਾਵਾਂ ‘ਤੇ ਸਭ ਤੋਂ ਅਧਿਕ ਲੋਕਾਂ ਦੁਆਰਾ ਇੱਕਠੇ ਸੂਰਯ ਨਮਸਕਾਰ ਕਰਨ ਦਾ ਵਿਸ਼ਵ ਰਿਕਾਰਡ ਬਣਾਉਣ ਦੇ ਲਈ ਗੁਜਰਾਤ ਨੂੰ ਵਧਾਈਆਂ ਦਿੱਤੀਆਂ
प्रविष्टि तिथि:
01 JAN 2024 2:01PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਨੂੰ 108 ਥਾਵਾਂ ‘ਤੇ ਸਭ ਤੋਂ ਅਧਿਕ ਲੋਕਾਂ ਦੁਆਰਾ ਇੱਕਠੇ ਸੂਰਯ ਨਮਸਕਾਰ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦੇ ਲਈ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਨੇ ਸਾਰਿਆਂ ਨੂੰ ਇਹ ਤਾਕੀਦ ਕੀਤੀ ਹੈ ਕਿ ਉਹ ਅਪਾਰ ਲਾਭਾਂ ਦੇ ਕਾਰਨ ਸੂਰਯ ਨਮਸਕਾਰ ਨੂੰ ਆਪਣੀ ਰੂਟੀਨ ਦਾ ਹਿੱਸਾ ਬਣਾਉਣ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਗੁਜਰਾਤ ਨੇ ਇੱਕ ਜ਼ਿਕਰਯੋਗ ਉਪਲਬਧੀ ਦੇ ਨਾਲ ਸਾਲ 2024 ਦਾ ਸੁਆਗਤ ਕੀਤਾ ਹੈ ਤੇ 108 ਥਾਵਾਂ ‘ਤੇ ਇੱਕਠੇ ਸਭ ਤੋਂ ਅਧਿਕ ਲੋਕਾਂ ਦੁਆਰਾ ਸੂਰਯ ਨਮਸਕਾਰ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 108 ਦੀ ਸੰਖਿਆ ਸਾਡੇ ਸੱਭਿਆਚਾਰ ਵਿੱਚ ਇੱਕ ਵਿਸ਼ੇਸ਼ ਮਹੱਤਵ ਰੱਖਦੀ ਹੈ। ਸੂਰਯ ਨਮਸਕਾਰ ਦੇ ਥਾਵਾਂ ਵਿੱਚ ਪ੍ਰਤਿਸ਼ਠਿਤ ਮੋਢੇਰਾ ਸੂਰਯ ਮੰਦਿਰ (Modhera Sun Temple) ਵੀ ਸ਼ਾਮਲ ਹੈ, ਜਿੱਥੇ ਕਈ ਲੋਕ ਇਸ ਵਿੱਚ ਸ਼ਾਮਲ ਹੋਏ। ਇਹ ਅਸਲ ਵਿੱਚ ਯੋਗ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਸੱਚਾ ਪ੍ਰਮਾਣ ਹੈ।
ਮੈਂ ਤੁਹਾਨੂੰ ਸਾਰਿਆਂ ਨੂੰ ਇਹ ਤਾਕੀਦ ਕਰਦਾ ਹਾਂ ਕਿ ਸੂਰਯ ਨਮਸਕਾਰ ਨੂੰ ਆਪਣੀ ਰੂਟੀਨ ਦਾ ਹਿੱਸਾ ਬਣਾਓ। ਇਸ ਦੇ ਬਹੁਤ ਅਧਿਕ ਲਾਭ ਹਨ।”
****
ਡੀਐੱਸ/ਆਰਟੀ
(रिलीज़ आईडी: 1992151)
आगंतुक पटल : 148
इस विज्ञप्ति को इन भाषाओं में पढ़ें:
Telugu
,
Malayalam
,
Assamese
,
Odia
,
English
,
Urdu
,
हिन्दी
,
Marathi
,
Bengali
,
Manipuri
,
Gujarati
,
Tamil
,
Kannada