ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਧੁੰਦ ਕਾਰਨ ਘੱਟ ਵਿਜ਼ੀਬਿਲਟੀ (Visibility) ਨਾਲ ਨਜਿੱਠਣ ਲਈ ਸੜਕ ਸੁਰੱਖਿਆ ਉਪਰਾਲੇ ਕੀਤੇ

Posted On: 30 DEC 2023 3:02PM by PIB Chandigarh

ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਦੇ ਕਾਰਨ ਰਾਸ਼ਟਰੀ ਰਾਜਮਾਰਗਾਂ ‘ਤੇ ਘੱਟ ਵਿਜ਼ੀਬਿਲਟੀ (Visibility) ਨਾਲ ਨਜਿੱਠਣ ਦੇ ਲਈ ਐੱਨਐੱਚਏਆਈ ਦੇ ਚੇਅਰਮੈਨ, ਸ਼੍ਰੀ ਸੰਤੋਸ਼ ਕੁਮਾਰ ਯਾਦਵ ਨੇ ਐੱਨਐੱਚਏਆਈ ਦੇ ਖੇਤਰੀ ਦਫ਼ਤਰਾਂ ਨੂੰ ਵਿਭਿੰਨ ਪ੍ਰਭਾਵੀ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਧੁੰਦ ਦੇ ਕਾਰਨ ਵਿਜ਼ੀਬਿਲਟੀ ਘੱਟ ਹੋਣ ਨਾਲ ਰਾਸ਼ਟਰੀ ਰਾਜਮਾਰਗ ਦਾ ਇਸਤੇਮਾਲ ਕਰਨ ਵਾਲਿਆਂ ਦੀ ਸੁੱਰਖਿਆ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ, ਇਨ੍ਹਾਂ ਉਪਰਾਲਿਆਂ ਨਾਲ ਉਨ੍ਹਾਂ ਸੰਭਾਵਿਤ ਦੁਰਘਟਨਾਵਾਂ ਤੋਂ ਬਚਣ ਵਿੱਚ ਮਦਦ ਮਿਲੇਗੀ ਜੋ ਰਾਜਮਾਰਗ ਦਾ ਇਸਤੇਮਾਲ ਕਰਨ ਵਾਲਿਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੀਆਂ ਹਨ।

ਧੁੰਦ ਦੌਰਾਨ ਸੜਕ ਸੁਰੱਖਿਆ ਵਧਾਉਣ ਲਈ, ਪ੍ਰਭਾਵੀ ਉਪਰਾਲਿਆਂ ਨੂੰ ਇੰਜੀਨੀਅਰਿੰਗ ਉਪਾਵਾਂ ਅਤੇ ਸੁਰੱਖਿਆ ਜਾਗਰੂਕਤਾ ਉਪਾਵਾਂ ਦੇ ਦੋ ਪ੍ਰਮੁੱਖਾਂ ਦੇ ਤਹਿਤ ਵੰਡਿਆ ਗਿਆ ਹੈ। ‘ਇੰਜੀਨੀਅਰਿੰਗ ਉਪਾਵਾਂ’ ਵਿੱਚ ਅਣਉਪਯੁਕਤ/ਟੁੱਟੀ ਫੁੱਟੀ ਸੜਕ ਸੰਕੇਤਾਂ ਨੂੰ ਫਿਰ ਤੋਂ ਸਥਾਪਿਤ ਕਰਨਾ, ਧੁੰਦਲੇ ਜਾਂ ਗ਼ੈਰ ਜ਼ਰੂਰੀ ਫੁੱਟਪਾਥ ਚਿੰਨ੍ਹਾਂ ਨੂੰ ਸੁਧਾਰਨਾ, ਰਿਫਲੈਕਟਿਵ ਮਾਰਕਰਸ, ਮੀਡੀਅਨ ਮਾਰਕਰਸ ਆਦਿ ਪ੍ਰਦਾਨ ਕਰਕੇ ਸੁਰੱਖਿਆ ਉਪਕਰਣਾਂ ਦੀ ਵਿਜ਼ੀਬਿਲਟੀ ਵਧਾਉਣਾ, ਬਸਤੀਆਂ ਅਤੇ ਦੁਰਘਟਨਾ-ਸੰਭਾਵਿਤ ਥਾਵਾਂ ਵਿੱਚ ਟ੍ਰਾਂਸਵਰਸ (ਕਰਾਸ) ਬਾਰ ਮਾਰਕਿੰਗ ਪ੍ਰਦਾਨ ਕਰਨਾ ਅਤੇ ਨਿਰਮਾਣ ਅਧੀਨ ਖੇਤਰਾਂ ਅਤੇ ਖਤਰਨਾਕ ਸਥਾਨਾਂ ‘ਤੇ ਮੀਡਿਅਨ ਓਪਨਿੰਗ ‘ਤੇ ਬਲਿੰਕਰਸ ਸੁਨਿਸ਼ਚਿਤ ਕਰਨਾ, ਵਿਭਿੰਨਤਾ ਅਤੇ ਵਿਲੀਨਤਾ ਵਾਲੇ ਥਾਵਾਂ 'ਤੇ ਨੁਕਸਾਨੇ ਗਏ ਖਤਰੇ ਦੇ ਨਿਸ਼ਾਨਾਂ ਨੂੰ ਬਦਲਣਾ ਸ਼ਾਮਲ ਹੈ।

 

ਇਸੇ ਤਰ੍ਹਾਂ‘ਸੁਰੱਖਿਆ ਜਾਗਰੂਕਤਾ’ ਉਪਾਵਾਂ ਵਿੱਚ ਰਾਜਮਾਰਗ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਘੱਟ ਵਿਜ਼ੀਬਿਲਟੀ ਦੀ ਸਥਿਤੀ ਬਾਰੇ ਸੁਚੇਤ ਕਰਨ ਦੇ ਕਦਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਉਪਾਵਾਂ ਵਿੱਚ ‘ਧੁੰਦ ਦੇ ਮੌਸਮ ਬਾਰੇ ਚੇਤਾਵਨੀ’ ਅਤੇ ਗਤੀ ਸੀਮਾ ਸੰਦੇਸ਼ਾਂ ਨੂੰ ਪ੍ਰਦਰਸ਼ਿਤ ਕਰਨ ਲਈ ਪਰਿਵਰਤਨਕਾਰੀ ਸੰਦੇਸ਼ ਸੰਕੇਤ (Variable Message Signs-ਵੀਐੱਮਐੱਸ) ਜਾਂ ਇਲੈਕਟ੍ਰੌਨਿਕ ਸਾਈਨੇਜ਼ ਦਾ ਉਪਯੋਗ ਸ਼ਾਮਲ ਹੈ। ਧੁੰਦ ਵਾਲੇ ਖੇਤਰਾਂ ਵਿੱਚ 30 ਕਿਲੋਮੀਟਰ/ਪ੍ਰਤੀ ਘੰਟੇ ਦੀ ਡਰਾਈਵਿੰਗ ਗਤੀ ਸੀਮਾ ਬਾਰੇ ਯਾਤਰੀਆਂ ਨੂੰ ਚੇਤਾਵਨੀ ਦੇਣ ਵਾਲੇ ਪਬਲਿਕ ਐਡਰੈੱਸ ਸਿਸਟਮ ਦਾ ਉਪਯੋਗ ਕਰਨਾ ਸ਼ਾਮਲ ਹੈ। ਟੋਲ ਪਲਾਜ਼ਾ ‘ਤੇ ਜਨਤਕ ਸੇਵਾ ਐਲਾਨਾਂ ਦੇ ਲਈ ਇਲੈਕਟ੍ਰੌਨਿਕ ਹੋਰਡਿੰਗਸ, ਰੇਡੀਓ ਅਤੇ ਸੋਸ਼ਲ ਮੀਡੀਆ ਦਾ ਉਪਯੋਗ, ਧੁੰਦ ਦੌਰਾਨ ਸੜਕ ਦੇ ਕਿਨਾਰੇ ਦੀਆਂ ਸੁਵਿਧਾਵਾਂ ਅਤੇ ਰਾਜਮਾਰਗਾਂ ‘ਤੇ ਵਾਹਨਾਂ ਦੀ ਪੂਰੀ ਚੌੜਾਈ ‘ਤੇ ਰਿਫਲੈਕਟਿਵ ਟੇਪ ਲਗਾਉਣਾ ਸ਼ਾਮਲ ਹੈ।

 

ਇਹ ਦਿਸ਼ਾ ਨਿਰਦੇਸ਼ ਐੱਨਐੱਚਏਆਈ ਅਧਿਕਾਰੀਆਂ ਨੂੰ ਰਾਜਮਾਰਗ ਦਾ ਇਸਤੇਮਾਲ ਕਰਨ ਵਾਲਿਆਂ ਦੇ ਦਰਮਿਆਨ ਬਲਿੰਕਰਸ ਦਾ ਉਪਯੋਗ ਕਰਨ ਅਤੇ ਯਾਤਾਯਾਤ ਨਿਯਮਾਂ ਦੇ ਪਾਲਣ ਲਈ ਜਾਗਰੂਕਤਾ ਵਧਾਉਣ ਲਈ ਵੀ ਪ੍ਰੋਤਸਾਹਿਤ ਕਰਦੇ ਹਨ। ਇਸ ਦੇ ਇਲਾਵਾ, ਧੁੰਦ ਦੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਨ ਅਤੇ ਦੁਰਘਟਨਾਵਾਂ ਦੇ ਮਾਮਲੇ ਵਿੱਚ ਸਹਾਇਤਾ ਕਰਨ ਲਈ ਸੰਪਰਕ ਨੰਬਰ ਦੇ ਨਾਲ ਟੋਲ ਪਲਾਜ਼ਾ ਪਾਰ ਕਰਨ ਵਾਲੇ ਯਾਤਰੀਆਂ ਨੂੰ ਸੁਰੱਖਿਆ ਜਾਗਰੂਕਤਾ ਪੈਂਫਲੇਟਸ ਵੀ ਵੰਡੇ ਜਾਣਗੇ।

 

ਇਸ ਦੇ ਇਲਾਵਾ, ਐੱਨਐੱਚਏਆਈ ਦੇ ਖੇਤਰੀ ਦਫਤਰਾਂ ਨੂੰ ਰਾਜਮਾਰਗ ‘ਤੇ ਵਿਜ਼ੀਬਿਲਟੀ ਦਾ ਜਾਇਜ਼ਾ ਲੈਣ ਅਤੇ ਜ਼ਰੂਰਤ ਅਨੁਸਾਰ ਅਤਿਰਿਕਤ ਪ੍ਰਾਵਧਾਨ ਕਰਨ ਲਈ ਸਥਾਨਾਂ ਦੀ ਪਹਿਚਾਣ ਕਰਨ ਲਈ ਐੱਨਐੱਚਏਆਈ ਅਧਿਕਾਰੀਆਂ, ਸੁਤੰਤਰ ਇੰਜੀਨੀਅਰਾਂ, ਰਿਆਇਤੀ/ਠੇਕੇਦਾਰ ਦੀ ਟੀਮ ਦੁਆਰਾ ਸਪਤਾਹਿਕ ਅਧਾਰ ‘ਤੇ ਰਾਤ ਦੇ ਸਮੇਂ ਰਾਜਮਾਰਗ ਨਿਰੀਖਣ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਨਾਲ ਹੀ, ਸੰਘਣੀ ਧੁੰਦ ਵਾਲੇ ਹਿੱਸਿਆਂ ਦੇ ਪਾਸ ਰਾਜਮਾਰਗ ਗਸ਼ਤੀ ਵਾਹਨ ਤੈਨਾਤ ਕੀਤੇ ਜਾਣਗੇ। ਰਾਜਮਾਰਗ, ਸੰਚਾਲਨ ਅਤੇ ਰੱਖ-ਰਖਾਅ ਟੀਮ ਦੁਰਘਟਨਾ ਦੀ ਸਥਿਤੀ ਵਿੱਚ ਯਾਤਾਯਾਤ ਨੂੰ ਨਿਰਦੇਸ਼ਿਤ ਕਰਨ ਲਈ ਲਾਲ/ਹਰੇ ਰੰਗ ਦੀ ਬਲਿੰਕਿੰਗ ਬੈਟਨ ਲੈ ਜਾਏਗੀ ਅਤੇ ਸਥਾਨਕ ਕਾਨੂੰਨ ਲਾਗੂਕਰਨ (local law enforcement), ਐਂਬੂਲੈਂਸ ਸੇਵਾਵਾਂ ਅਤੇ ਨਗਰਪਾਲਿਕਾ ਅਧਿਕਾਰੀਆਂ ਦੇ ਨਾਲ ਨਿਰਵਿਘਨ ਸਹਿਯੋਗ ਸਥਾਪਿਤ ਕਰੇਗੀ। ਧੁੰਦ ਨਾਲ ਸਬੰਧਿਤ ਐਂਮਰਜੈਂਸੀ ਸਥਿਤੀਆਂ ਦੌਰਾਨ ਕੁਸ਼ਲ ਤਾਲਮੇਲ ਸੁਨਿਸ਼ਚਿਤ ਕਰਨ ਲਈ ਐੱਨਐੱਚਏਆਈ ਟੀਮ ਸਾਂਝੇ ਅਭਿਆਸ ਅਤੇ ਕਾਰਜ ਵੀ ਕਰੇਗੀ।

 

ਐੱਨਐੱਚਏਆਈ ਸਰਦੀਆਂ ਦੇ ਮੌਸਮ ਦੌਰਾਨ ਰਾਸ਼ਟਰੀ ਰਾਜਮਾਰਗਾਂ ‘ਤੇ ਯਾਤਰਾ ਦੇ ਜ਼ੋਖਮ ਨੂੰ ਘੱਟ ਕਰਨ ਅਤੇ ਰਾਸ਼ਟਰੀ ਰਾਜਮਾਰਗ ਦਾ ਇਸਤੇਮਾਲ ਕਰਨ ਵਾਲਿਆਂ ਲਈ ਇੱਕ ਸੁਰੱਖਿਅਤ ਅਤੇ ਸਹਿਜ ਯਾਤਰਾ ਅਨੁਭਵ ਸੁਨਿਸ਼ਚਿਤ ਕਰਨ ਲਈ ਸਾਰੇ ਜ਼ਰੂਰੀ ਕਦਮ ਉਠਾਉਣ ਲਈ ਪ੍ਰਤੀਬੱਧ ਹੈ।

 

*******

ਐੱਮਜੇਪੀਐੱਸ 



(Release ID: 1992146) Visitor Counter : 80