ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 2-3 ਜਨਵਰੀ 2024 ਨੂੰ ਤਮਿਲ ਨਾਡੂ, ਲਕਸ਼ਦ੍ਵੀਪ ਅਤੇ ਕੇਰਲ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਤਮਿਲ ਨਾਡੂ ਵਿੱਚ 19,850 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਤਮਿਲ ਨਾਡੂ ਵਿੱਚ ਰੇਲ, ਸੜਕ, ਤੇਲ ਅਤੇ ਗੈਸ ਅਤੇ ਸ਼ਿਪਿੰਗ ਖੇਤਰਾਂ ਨਾਲ ਸਬੰਧਿਤ ਕਈ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਤਿਰੂਚਿਰਾਪੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਆਈਜੀਸੀਏਆਰ (IGCAR), ਕਲਪੱਕਮ ਵਿਖੇ ਤਿਆਰ ਸਵਦੇਸ਼ੀ ਤੌਰ 'ਤੇ ਪ੍ਰਮਾਣਿਤ ਫਾਸਟ ਰਿਐਕਟਰ ਫਿਊਲ ਰੀਪ੍ਰੋਸੈੱਸਿੰਗ ਪਲਾਂਟ (DFRP) ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਭਾਰਤੀਦਾਸਨ ਯੂਨੀਵਰਸਿਟੀ ਦੀ 38ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ
ਪ੍ਰਧਾਨ ਮੰਤਰੀ ਲਕਸ਼ਦ੍ਵੀਪ ਵਿੱਚ 1150 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਲਕਸ਼ਦ੍ਵੀਪ ਦ੍ਵੀਪਾਂ ਨੂੰ ਦੂਰਸੰਚਾਰ, ਪੇਯਜਲ, ਸੌਰ ਊਰਜਾ ਅਤੇ ਸਿਹਤ ਖੇਤਰਾਂ ਸਹਿਤ ਹੋਰ ਖੇਤਰਾਂ ਨਾਲ ਸਬੰਧਿਤ ਵਿਕਾਸ ਪ੍ਰੋਜੈਕਟਾਂ ਤੋਂ ਲਾਭ ਹੋਵੇਗਾ।
ਆਜ਼ਾਦੀ ਦੇ ਬਾਅਦ ਪਹਿਲੀ ਵਾਰ ਲਕਸ਼ਦ੍ਵੀਪ ਨੂੰ ਸਬਮਰੀਨ ਔਪਟਿਕ ਫਾਈਬਰ ਕੇਬਲ ਨਾਲ ਜੋੜਿਆ ਜਾਵੇਗਾ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 2 ਅਤੇ 3 ਜਨਵਰੀ 2024 ਨੂੰ ਤਮਿਲ ਨਾਡੂ ਅਤੇ ਲਕਸ਼ਦ੍ਵੀਪ ਦਾ ਦੌਰਾ ਕਰਨਗੇ।
Posted On:
31 DEC 2023 12:56PM by PIB Chandigarh
ਪ੍ਰਧਾਨ ਮੰਤਰੀ 2 ਜਨਵਰੀ 2024 ਨੂੰ ਸਵੇਰੇ ਕਰੀਬ 10:30 ਵਜੇ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਪਹੁੰਚਣਗੇ। ਉਹ ਤਿਰੂਚਿਰਾਪੱਲੀ ਦੇ ਭਾਰਤੀਦਾਸਨ ਯੂਨੀਵਰਸਿਟੀ ਦੇ 38ਵੇਂ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਹੋਣਗੇ। ਦੁਪਹਿਰ ਕਰੀਬ 12 ਵਜੇ, ਤਿਰੂਚਿਰਾਪੱਲੀ ਵਿੱਚ ਇੱਕ ਜਨਤਕ ਸਮਾਗਮ ਵਿੱਚ, ਪ੍ਰਧਾਨ ਮੰਤਰੀ ਐਵੀਏਸ਼ਨ (ਹਵਾਬਾਜ਼ੀ), ਰੇਲ, ਸੜਕ, ਤੇਲ ਅਤੇ ਗੈਸ, ਸ਼ਿਪਿੰਗ ਅਤੇ ਹੋਰ ਹਾਇਰ ਐਜੂਕੇਸ਼ਨ ਸੈਕਟਰਾਂ ਨਾਲ ਜੁੜੇ 19,850 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਣਗੇ। ਕਰੀਬ 3:15 ਵਜੇ ਪ੍ਰਧਾਨ ਮੰਤਰੀ ਲਕਸ਼ਦ੍ਵੀਪ ਦੇ ਅਗੱਟੀ (Agatti) ਲਕਸ਼ਦ੍ਵੀਪ ਪਹੁੰਚਣਗੇ ਜਿੱਥੇ ਉਹ ਇੱਕ ਜਨਤਕ ਸਮਾਗਮ ਨੂੰ ਸੰਬੋਧਨ ਕਰਨਗੇ। 4 ਜਨਵਰੀ, 2024 ਨੂੰ, ਦੁਪਹਿਰ ਲਗਭਗ 12 ਵਜੇ, ਪ੍ਰਧਾਨ ਮੰਤਰੀ ਕਵਾਰੱਤੀ (Kavaratti), ਲਕਸ਼ਦ੍ਵੀਪ ਪਹੁੰਚਣਗੇ, ਜਿੱਥੇ ਉਹ ਹੋਰ ਗੱਲਾਂ ਦੇ ਇਲਾਵਾ ਕਈ ਵਿਕਾਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਲਕਸ਼ਦ੍ਵੀਪ ਵਿੱਚ ਦੂਰਸੰਚਾਰ, ਪੇਯਜਲ, ਸੌਰ ਊਰਜਾ ਅਤੇ ਸਿਹਤ ਜਿਹੇ ਖੇਤਰਾਂ ਨਾਲ ਸਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਤਮਿਲ ਨਾਡੂ ਵਿੱਚ
ਤਿਰੂਚਿਰਾਪੱਲੀ ਦੇ, ਭਾਰਤੀਦਾਸਨ ਯੂਨੀਵਰਸਿਟੀ ਦੇ 38ਵੇਂ ਕਨਵੋਕੇਸ਼ਨ ਵਿੱਚ, ਪ੍ਰਧਾਨ ਮੰਤਰੀ ਯੂਨੀਵਰਸਿਟੀ ਦੇ ਹੋਣਹਾਰ ਵਿਦਿਆਰਥੀਆਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਇਸ ਅਵਸਰ ‘ਤੇ ਉਹ ਜਨਸਮੂਹ ਨੂੰ ਵੀ ਸੰਬੋਧਨ ਕਰਨਗੇ।
ਤਿਰੂਚਿਰਾਪੱਲੀ ਵਿੱਚ ਜਨਤਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਤਿਰੂਚਿਰਾਪੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ। ਇਹ ਟਰਮੀਨਲ ਇਮਾਰਤ 1100 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤੀ ਗਈ ਹੈ, ਦੋ-ਪੱਧਰੀ ਨਵੀਂ ਅੰਤਰਰਾਸ਼ਟਰੀ ਟਰਮੀਨਲ ਇਮਾਰਤ ਸਾਲਾਨਾ 44 ਲੱਖ ਤੋਂ ਅਧਿਕ ਯਾਤਰੀਆਂ ਅਤੇ ਪੀਕ ਸਮੇਂ ਦੇ ਦੌਰਾਨ ਲਗਭਗ 3500 ਯਾਤਰੀਆਂ ਨੂੰ ਸਰਵਿਸ ਦੇਣ ਦੀ ਸਮਰੱਥਾ ਰੱਖਦੀ ਹੈ। ਨਵੇਂ ਟਰਮੀਨਲ ਵਿੱਚ ਯਾਤਰੀਆਂ ਲਈ ਅਤਿ-ਆਧੁਨਿਕ ਸੁਵਿਧਾਵਾਂ ਅਤੇ ਵਿਸ਼ੇਸ਼ਤਾਵਾਂ ਹਨ।
ਪ੍ਰਧਾਨ ਮੰਤਰੀ ਕਈ ਰੇਲਵੇ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ 41.4 ਕਿਲੋਮੀਟਰ ਲੰਬੇ ਸੇਲਮ-ਮੈਗਨੇਸਾਈਟ ਜੰਕਸ਼ਨ-ਔਮਾਲੂਰ-ਮੇਟੂਰ ਡੈਮ ਸੈਕਸ਼ਨ ਦੇ ਡਬਲਿੰਗ ਦਾ ਪ੍ਰੋਜੈਕਟ ਸ਼ਾਮਲ ਹੈ; ਮਦੁਰੈ-ਤੂਤੀਕੋਰਿਨ ਤੱਕ 160 ਕਿਲੋਮੀਟਰ ਰੇਲਵੇ ਲਾਈਨ ਸੈਕਸ਼ਨ ਦੇ ਡਬਲਿੰਗ ਦਾ ਪ੍ਰੋਜੈਕਟ; ਅਤੇ ਰੇਲ ਲਾਈਨ ਦੇ ਇਲੈਕਟ੍ਰੀਫਿਕੇਸ਼ਨ ਲਈ ਤਿੰਨ ਪ੍ਰੋਜੈਕਟਸ ਅਰਥਾਤ ਤਿਰੂਚਿਰਾਪੱਲੀ - ਮਨਾਮਦੁਰੈ- ਵਿਰੂਧੁਨਗਰ; ਵਿਰੂਧੁਨਗਰ - ਟੇਨਕਾਸੀ ਜੰਕਸ਼ਨ; ਸੇਂਗੋਟੱਈ - ਟੇਨਕਾਸੀ ਜੰਕਸ਼ਨ - ਤਿਰੂਨੇਲਵੇਲੀ – ਤਿਰੂਚੇਂਦੁਰ ਸ਼ਾਮਲ ਹਨ। ਰੇਲ ਪ੍ਰੋਜੈਕਟਸ ਮਾਲ ਢੁਆਈ ਅਤੇ ਯਾਤਰੀਆਂ ਨੂੰ ਲਿਜਾਣ ਦੀ ਰੇਲ ਸਮਰੱਥਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨਗੇ ਅਤੇ ਤਮਿਲ ਨਾਡੂ ਵਿੱਚ ਆਰਥਿਕ ਵਿਕਾਸ ਅਤੇ ਰੋਜ਼ਗਾਰ ਪੈਦਾ ਕਰਨ ਵਿੱਚ ਯੋਗਦਾਨ ਦੇਣਗੇ।
ਪ੍ਰਧਾਨ ਮੰਤਰੀ ਸੜਕ ਖੇਤਰ ਦੇ ਪੰਜ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰੋਜੈਕਟਾਂ ਵਿੱਚ NH-81 ਦੇ ਤ੍ਰਿਚੀ-ਕੱਲਾਗਮ ਸੈਕਸ਼ਨ ਲਈ 39 ਕਿਲੋਮੀਟਰ ਲੰਬੀ ਫੋਰ –ਲੇਨ ਦੀ ਸੜਕ ਸ਼ਾਮਲ ਹੈ; NH-81 ਦੇ ਕੱਲਾਗਮ-ਮੀਨਸੁਰੂੱਟੀ ਸੈਕਸ਼ਨ ਦੀ 60 ਕਿਲੋਮੀਟਰ ਲੰਬੀ 4/2-ਲੇਨ; NH-785 ਦੇ ਚੇੱਟੀਕੁਲਮ-ਨਾਥਮ ਸੈਕਸ਼ਨ ਦੀ 29 ਕਿਲੋਮੀਟਰ ਲੰਬੀ ਫੋਰ-ਲੇਨ ਸੜਕ; NH-536 ਦੇ ਕਰਾਈਕੁਡੀ-ਰਾਮਨਾਥਪੁਰਮ ਸੈਕਸ਼ਨ ਦੇ ਪੱਕੇ ਕਿਨਾਰੇ ਦੇ ਨਾਲ 80 ਕਿਲੋਮੀਟਰ ਲੰਬੀ ਦੋ-ਲੇਨ; ਅਤੇ NH-179ਏ ਸੇਲਮ - ਤਿਰੁਪਥੁਰ - ਵਾਨਿਯਮਬਾਡੀ ਰੋਡ ਦੇ 44 ਕਿਲੋਮੀਟਰ ਲੰਬੇ ਸੈਕਸ਼ਨ ਨੂੰ ਫੋਰ ਲੇਨ ਬਣਾਉਣਾ। ਸੜਕ ਪ੍ਰੋਜੈਕਟਸ ਖੇਤਰ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਤੇਜ਼ ਯਾਤਰਾ ਦੀਆਂ ਸੁਵਿਧਾਵਾਂ ਪ੍ਰਦਾਨ ਕਰਨਗੇ ਅਤੇ ਤ੍ਰਿਚੀ, ਸ਼੍ਰੀਰੰਗਮ, ਚਿਦੰਬਰਮ, ਰਾਮੇਸ਼ਵਰਮ, ਧਨੁਸ਼ਕੋਡੀ, ਓਥਿਰਕੋਸਮੰਗਈ, ਦੇਵੀਪੱਟੀਨਮ, ਇਰਵਾਡੀ, ਮਦੁਰੈ ਜਿਹੇ ਉਦਯੋਗਿਕ ਅਤੇ ਵਪਾਰਕ ਕੇਂਦਰਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੇ।
ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਮਹੱਤਵਪੂਰਨ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਵਿੱਚ NH 332ਏ 'ਤੇ ਮੁਗੈਯੁਰ ਤੋਂ ਮਰੱਕਨਮ ਤੱਕ 31 ਕਿਲੋਮੀਟਰ ਲੰਬੀ ਫੋਰ ਲੇਨ ਸੜਕ ਦਾ ਨਿਰਮਾਣ ਸ਼ਾਮਲ ਹੈ। ਇਹ ਸੜਕ ਤਮਿਲ ਨਾਡੂ ਦੇ ਪੂਰਬੀ ਤਟ 'ਤੇ ਬੰਦਰਗਾਹਾਂ ਨੂੰ ਜੋੜੇਗੀ, ਵਿਸ਼ਵ ਧਰੋਹਰ ਸਥਲ- ਮਾਮੱਲਪੁਰਮ ਤੱਕ ਸੜਕ ਸੰਪਰਕ ਨੂੰ ਵਧਾਏਗੀ ਅਤੇ ਕਲਪੱਕਮ ਅਟੌਮਿਕ ਪਾਵਰ ਪਲਾਂਟ ਨੂੰ ਬਿਹਤਰ ਕਨੈਕਟੀਵਿਟੀ ਪ੍ਰਦਾਨ ਕਰੇਗੀ।
ਪ੍ਰਧਾਨ ਮੰਤਰੀ ਕਾਮਰਾਜਾਰ ਬੰਦਰਗਾਹ ਦੇ ਜਨਰਲ ਕਾਰਗੋ ਬਰਥ- II (ਆਟੋਮੋਬਾਈਲ ਐਕਸਪੋਰਟ/ਇੰਪੋਰਟ ਟਰਮੀਨਲ- II ਅਤੇ ਕੈਪੀਟਲ ਡਰੇਜ਼ਿੰਗ ਫੇਜ਼- V) ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਜਨਰਲ ਕਾਰਗੋ ਬਰਥ- II ਦਾ ਉਦਘਾਟਨ ਦੇਸ਼ ਦੇ ਵਪਾਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ ਜੋ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗਾ।
ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ 9000 ਕਰੋੜ ਰੁਪਏ ਤੋਂ ਅਧਿਕ ਦੇ ਮਹੱਤਵਪੂਰਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਵਾਲੇ ਦੋ ਪ੍ਰੋਜੈਕਟਾਂ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (IOCL) ਦੀ ਆਈਪੀ101 (ਚੇਂਗਲਪੇਟ-(Chengalpet) ਤੋਂ ਐੱਨੌਰ- ਤਿਰੁਵੱਲੂਰ-ਬੈਂਗਲੁਰੂ- ਪੁਡੂਚੇਰੀ-ਨਾਗਪੱਟੀਨਮ- ਮਦੁਰੈ-ਤੂਤੀਕੋਰਿਨ ਦੇ ਆਈਪੀ 105 (ਸਯਾਲਕੁਡੀ-(Syalkudi) ਸੈਕਸ਼ਨ ਤੱਕ 488 ਕਿਲੋਮੀਟਰ ਲੰਬੀ ਕੁਦਰਤੀ ਗੈਸ ਪਾਈਪਲਾਈਨ; ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਦੀ 697 ਕਿਲੋਮੀਟਰ ਲੰਬੀ ਵਿਜੇਵਾੜਾ-ਧਰਮਪੁਰੀ ਮਲਟੀਪ੍ਰੋਡਕਟ (POL) ਪੈਟਰੋਲੀਅਮ ਪਾਈਪਲਾਈਨ (VDPL) ਸ਼ਾਮਲ ਹੈ।
ਇਸ ਤੋਂ ਇਲਾਵਾ, ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਗੈਸ ਅਥਾਰਟੀ ਆਫ਼ ਇੰਡੀਆ ਲਿਮਿਟਿਡ (ਗੇਲ) ਦੁਆਰਾ ਕੋਚਿ-ਕੁੱਟਾਨਾਡ-ਬੈਂਗਲੌਰ-ਮੈਂਗਲੌਰ ਗੈਸ ਪਾਈਪਲਾਈਨ II (ਕੇਕੇਬੀਐੱਮਪੀਐੱਲ-KKBMPL II) ਦੇ ਕ੍ਰਿਸ਼ਨਾਗਿਰੀ ਤੋਂ ਕੋਇੰਬਟੂਰ ਸੈਕਸ਼ਨ ਤੱਕ 323 ਕਿਲੋਮੀਟਰ ਲੰਬੀ ਕੁਦਰਤੀ ਗੈਸ ਪਾਈਪਲਾਈਨ ਦਾ ਵਿਕਾਸ; ਅਤੇ ਵੈੱਲੂਰ, ਚੇਨਈ ਵਿਖੇ ਪ੍ਰਸਤਾਵਿਤ ਜ਼ਮੀਨੀ ਪੱਧਰ ਦੇ ਟਰਮੀਨਲ ਦੇ ਲਈ ਕੌਮਨ ਕੌਰੀਡੋਰ ਵਿੱਚ ਪੀਓਐੱਲ ਪਾਈਪਲਾਈਨ ਵਿਛਾਉਣਾ ਸ਼ਾਮਲ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਦੇ ਇਹ ਪ੍ਰੋਜੈਕਟਸ ਖੇਤਰ ਵਿੱਚ ਉਦਯੋਗਿਕ, ਘਰੇਲੂ ਅਤੇ ਵਪਾਰਕ ਊਰਜਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ। ਇਸ ਨਾਲ ਖੇਤਰ ਵਿੱਚ ਰੋਜ਼ਗਾਰ ਵੀ ਪੈਦਾ ਹੋਵੇਗਾ ਅਤੇ ਰੋਜ਼ਗਾਰ ਸਿਰਜਣ ਵਿੱਚ ਯੋਗਦਾਨ ਮਿਲੇਗਾ।
ਪ੍ਰਧਾਨ ਮੰਤਰੀ ਕਲਪੱਕਮ ਸਥਿਤ ਇੰਦਰਾ ਗਾਂਧੀ ਪ੍ਰਮਾਣੂ ਖੋਜ ਕੇਂਦਰ (IGCAR), ਵਿੱਚ ਫਾਸਟ ਰਿਐਕਟਰ ਫਿਊਲ ਰੀਪ੍ਰੋਸੈੱਸਿੰਗ ਪਲਾਂਟ (DFRP) ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਡੀਐੱਫਆਰਪੀ, 400 ਕਰੋੜ ਰੁਪਏ ਦੀ ਲਾਗਤ ਨਾਲ ਵਿਲੱਖਣ ਡਿਜ਼ਾਈਨ ਨਾਲ ਤਿਆਰ ਕੀਤਾ ਗਿਆ ਹੈ , ਜੋ ਦੁਨੀਆ ਵਿੱਚ ਆਪਣੀ ਕਿਸਮ ਦਾ ਅਨੋਖਾ ਹੈ ਅਤੇ ਇਹ ਫਾਸਟ ਰਿਐਕਟਰਾਂ ਤੋਂ ਨਿਕਲਣ ਵਾਲੇ ਕਾਰਬਾਈਡ ਅਤੇ ਆਕਸਾਈਡ ਈਂਧਣਾਂ ਨੂੰ ਮੁੜ ਤੋਂ ਪ੍ਰੋਸੈੱਸ ਕਰਨ ਵਿੱਚ ਸਮਰੱਥ ਹੈ। ਇਹ ਪੂਰੀ ਤਰ੍ਹਾਂ ਨਾਲ ਭਾਰਤੀ ਵਿਗਿਆਨੀਆਂ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਵੱਡੇ ਵਪਾਰਕ ਪੱਧਰ ਦੇ ਫਾਸਟ ਰਿਐਕਟਰ ਫਿਊਲ ਰੀਪ੍ਰੋਸੈੱਸਿੰਗ ਪਲਾਂਟ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦਾ ਪ੍ਰਤੀਕ ਹੈ।
ਹੋਰ ਪ੍ਰੋਜੈਕਟਾਂ ਦੇ ਇਲਾਵਾ, ਪ੍ਰਧਾਨ ਮੰਤਰੀ ਨੈਸ਼ਨਲ ਇੰਸਟੀਟਿਊਟ ਆਫ਼ ਟੈਕਨੋਲੌਜੀ (ਐਨਆਈਟੀ) - ਤਿਰੂਚਿਰਾਪੱਲੀ ਦੇ 500 ਬੈੱਡਾਂ ਵਾਲੇ ਲੜਕਿਆਂ ਦੇ ਹੌਸਟਲ 'ਅਮੈਥਿਸਟ (AMETHYST)' ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਲਕਸ਼ਦ੍ਵੀਪ ਵਿੱਚ
ਲਕਸ਼ਦ੍ਵੀਪ ਦੀ ਆਪਣੀ ਯਾਤਰਾ ਦੌਰਾਨ, ਪ੍ਰਧਾਨ ਮੰਤਰੀ 1150 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਇੱਕ ਪਰਿਵਰਤਨਸ਼ੀਲ ਕਦਮ ਵਿੱਚ, ਪ੍ਰਧਾਨ ਮੰਤਰੀ ਨੇ ਕੋਚਿ-ਲਕਸ਼ਦ੍ਵੀਪ ਦ੍ਵੀਪ ਸਮੂਹ ਸਬਮਰੀਨ ਔਪਟੀਕਲ ਫਾਈਬਰ ਕਨੈਕਸ਼ਨ (ਕੇਐੱਲਆਈ-ਐੱਸਓਐੱਫਸੀ) ਪ੍ਰੋਜੈਕਟ ਦੀ ਸ਼ੁਰੂਆਤ ਕਰਕੇ ਲਕਸ਼ਦ੍ਵੀਪ ਦ੍ਵੀਪਾਂ ਵਿੱਚ ਹੌਲੀ ਇੰਟਰਨੈੱਟ ਸਪੀਡ ਦੀ ਚੁਣੌਤੀ ਨੂੰ ਦੂਰ ਕਰਨ ਦਾ ਸੰਕਲਪ ਲਿਆ ਸੀ ਅਤੇ ਅਗਸਤ 2020 ਵਿੱਚ ਲਾਲ ਕਿਲੇ ਤੋਂ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਇਸ ਬਾਰੇ ਐਲਾਨ ਕੀਤਾ ਸੀ। ਇਹ ਪ੍ਰੋਜੈਕਟ ਹੁਣ ਪੂਰਾ ਹੋ ਚੁੱਕਿਆ ਹੈ ਅਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਕਰਨਗੇ। ਇਸ ਨਾਲ ਇੰਟਰਨੈੱਟ ਦੀ ਸਪੀਡ 100 ਗੁਣਾ ਤੋਂ ਜ਼ਿਆਦਾ (1.7 Gbps ਤੋਂ 200 Gbps ਤੱਕ) ਵਧ ਜਾਵੇਗੀ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਲਕਸ਼ਦ੍ਵੀਪ ਨੂੰ ਸਬਮਰੀਨ ਔਪਟਿਕ ਫਾਈਬਰ ਕੇਬਲ ਨਾਲ ਜੋੜਿਆ ਜਾਵੇਗਾ। ਸਮਰਪਿਤ ਸਬਮਰੀਨ ਓਐੱਫਸੀ ਲਕਸ਼ਦ੍ਵੀਪ ਦ੍ਵੀਪਾਂ ਵਿੱਚ ਸੰਚਾਰ ਬੁਨਿਆਦੀ ਢਾਂਚੇ ਵਿੱਚ ਇੱਕ ਆਦਰਸ਼ (ਪੈਰਾਡਾਈਮ) ਬਦਲਾਅ ਨੂੰ ਸੁਨਿਸ਼ਚਤਿ ਕਰੇਗੀ, ਜਿਸ ਨਾਲ ਤੇਜ਼ ਅਤੇ ਵਧੇਰੇ ਭਰੋਸੇਮੰਦ ਇੰਟਰਨੈੱਟ ਸੇਵਾਵਾਂ, ਟੈਲੀਮੈਡਿਸਿਨ, ਈ-ਗਵਰਨੈਂਸ, ਵਿਦਿਅਕ ਪਹਿਲਾਂ, ਡਿਜੀਟਲ ਬੈਂਕਿੰਗ, ਡਿਜੀਟਲ ਮੁਦਰਾ ਉਪਯੋਗ, ਡਿਜੀਟਲ ਸਾਖ਼ਰਤਾ ਆਦਿ ਸਮਰੱਥ ਹੋਣਗੀਆਂ।
ਪ੍ਰਧਾਨ ਮੰਤਰੀ ਕਦਮਤ (Kadmat) ਵਿਖੇ ਲੋਅ ਟੈਂਪਰੇਚਰ ਥਰਮਲ ਡਿਜ਼ਾਲੀਨੇਸ਼ਨ (LTTD) ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਨਾਲ ਹਰ ਰੋਜ਼ 1.5 ਲੱਖ ਲੀਟਰ ਸਵੱਛ ਪੇਯਜਲ ਦਾ ਉਦਪਾਦਨ ਹੋਵੇਗਾ। ਪ੍ਰਧਾਨ ਮੰਤਰੀ ਅਗਾਟੀ ਅਤੇ ਮਿਨਿਕੌਇ ਦ੍ਵੀਪਾਂ ਦੇ ਸਾਰੇ ਘਰਾਂ ਵਿੱਚ ਚਾਲੂ (ਕਾਰਜਸ਼ੀਲ) ਘਰੇਲੂ ਟੈਪ ਕਨੈਕਸ਼ਨ (FHTC) ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਲਕਸ਼ਦ੍ਵੀਪ ਦੇ ਦ੍ਵੀਪਾਂ ਵਿੱਚ ਪੀਣ ਯੋਗ ਪਾਣੀ ਦੀ ਉਪਲਬਧਤਾ ਹਮੇਸ਼ਾ ਇੱਕ ਚੁਣੌਤੀ ਰਹੀ ਹੈ ਕਿਉਂਕਿ ਮੂੰਗਾ ਦ੍ਵੀਪ ਹੋਣ ਦੇ ਕਾਰਨ ਇੱਥੇ ਭੂਜਲ ਦੀ ਉਪਲਬਧਤਾ ਬਹੁਤ ਸੀਮਤ ਹੈ। ਇਹ ਇਹ ਪੇਯ ਪ੍ਰੋਜੈਕਟਸ ਦ੍ਵੀਪਾਂ ਦੀ ਟੂਰਿਜ਼ਮ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰਨਗੇ, ਜਿਸ ਨਾਲ ਸਥਾਨਕ ਰੋਜ਼ਗਾਰ ਦੇ ਅਵਸਰ ਵਧਣਗੇ।
ਰਾਸ਼ਟਰ ਨੂੰ ਸਮਰਪਿਤ ਹੋਰ ਪ੍ਰੋਜੈਕਟਾਂ ਵਿੱਚ ਕਵਾਰੱਤੀ ਵਿਖੇ ਸੋਲਰ ਪਾਵਰ ਪਲਾਂਟ ਸ਼ਾਮਲ ਹੈ, ਜੋ ਲਕਸ਼ਦ੍ਵੀਪ ਦਾ ਪਹਿਲਾ ਬੈਟਰੀ ਸਮਰਥਿਤ ਸੋਲਰ ਪਾਵਰ ਪ੍ਰੋਜੈਕਟ ਹੈ। ਇਸ ਨਾਲ ਕਵਾਰੱਤੀ ਵਿੱਚ ਇੰਡੀਆ ਰਿਜ਼ਰਵ ਬਟਾਲੀਅਨ (IRBN) ਕੰਪਲੈਕਸ ਦੇ ਨਵੇਂ ਪ੍ਰਬੰਧਕੀ ਬਲਾਕ ਅਤੇ 80 ਪੁਰਸ਼ ਬੈਰਕਾਂ ਵਿੱਚ ਡੀਜ਼ਲ ਅਧਾਰਿਤ ਪਾਵਰ ਜੈਨਰੇਸ਼ਨ ਪਲਾਂਟ 'ਤੇ ਨਿਰਭਰਤਾ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਕਲਪੇਨੀ ਵਿਖੇ ਪ੍ਰਾਇਮਰੀ ਹੈਲਥ ਕੇਅਰ ਸੁਵਿਧਾ ਦੇ ਨਵੀਨੀਕਰਣ ਅਤੇ ਐਂਡਰੋਥ, ਚੇਤਲਾਟ, ਕਦਮਤ, ਅਗਾਟੀ ਅਤੇ ਮਿਨਿਕੌਇ ਵਿੱਚ ਪੰਜ ਦ੍ਵੀਪਾਂ ਵਿੱਚ ਪੰਜ ਮਾਡਲ ਆਂਗਣਵਾੜੀ ਕੇਂਦਰਾਂ (ਨੰਦ ਘਰਾਂ) ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ।
************
ਡੀਐੱਸ/ਐੱਲਪੀ
(Release ID: 1992037)
Visitor Counter : 100
Read this release in:
Tamil
,
Kannada
,
Bengali
,
Assamese
,
English
,
Urdu
,
Marathi
,
Hindi
,
Manipuri
,
Gujarati
,
Odia
,
Telugu
,
Malayalam