ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 15,700 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ


ਅਯੁੱਧਿਆ ਅਤੇ ਉਸ ਦੇ ਆਸਪਾਸ ਦੇ ਖੇਤਰ 11,100 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਨਾਲ ਲਾਭਵਿੰਤ ਹੋਣਗੇ

“ਪੂਰੀ ਦੁਨੀਆ ਉਤਸੁਕਤਾ ਦੇ ਨਾਲ 22 ਜਨਵਰੀ ਦੇ ਇਤਿਹਾਸਿਕ ਪਲ ਦਾ ਇੰਤਜ਼ਾਰ ਕਰ ਰਹੀ ਹੈ, ਮੈਂ ਵੀ ਤੁਹਾਡੀ ਤਰ੍ਹਾਂ ਹੀ ਉਤਸੁਕ ਹਾਂ”

“ਵਿਕਸਿਤ ਭਾਰਤ ਦੀ ਮੁਹਿੰਮ ਨੂੰ ਅਯੁੱਧਿਆ ਤੋਂ ਨਵੀਂ ਊਰਜਾ ਮਿਲ ਰਹੀ ਹੈ”

“ਅੱਜ ਦਾ ਭਾਰਤ ਪੁਰਾਤਨ ਅਤੇ ਨੂਤਨ ਦੋਹਾਂ ਨੂੰ ਆਤਮਸਾਤ ਕਰਦੇ ਹੋਏ ਅੱਗੇ ਵਧ ਰਿਹਾ ਹੈ”

“ਕੇਵਲ ਅਵਧ ਖੇਤਰ ਹੀ ਨਹੀਂ, ਬਲਕਿ ਅਯੁੱਧਿਆ ਪੂਰੇ ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗੀ”

“ਮਹਾਰਿਸ਼ੀ ਵਾਲਮੀਕੀ ਦੁਆਰਾ ਰਚਿਤ ਰਾਮਾਇਣ ਉਹ ਗਿਆਨ ਮਾਰਗ ਹੈ, ਜੋ ਸਾਨੂੰ ਪ੍ਰਭੂ ਸ਼੍ਰੀ ਰਾਮ ਨਾਲ ਜੋੜਦਾ ਹੈ”

“ਗ਼ਰੀਬਾਂ ਦੀ ਸੇਵਾ ਦੀ ਭਾਵਨਾ ਆਧੁਨਿਕ ਅੰਮ੍ਰਿਤ ਭਾਰਤ ਟ੍ਰੇਨਾਂ ਦੇ ਮੂਲ ਵਿੱਚ ਨਿਹਿਤ ਹੈ”

“22 ਜਨਵਰੀ ਨੂੰ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਸ਼੍ਰੀ ਰਾਮ ਜਯੋਤੀ ਜਲਾਓ”

“ਸੁਰੱਖਿਆ ਅਤੇ ਵਿਵਸਥਾ ਦੇ ਕਾਰਣਾਂ ਨਾਲ, 22 ਜਨਵਰੀ ਦਾ ਪ੍ਰੋਗਰਾਮ ਸੰਪੰਨ ਹੋਣ ਦੇ ਬਾਅਦ ਹੀ ਆਪਣੀ ਅਯੁੱਧਿਆ ਯਾਤਰਾ ਦੀ ਯੋਜਨਾ ਬਣਾਓ”

“ਭਵਯ ਰਾਮ ਮੰਦਿਰ ਦੇ ਨਿਰਮਾਣ ਦੇ ਨਿਰਮਿਤ, 14 ਜਨਵਰੀ, ਮਕਰ ਸੰਕ੍ਰਾਂਤੀ ਦੇ ਦਿਨ ਤੋਂ ਪੂਰੇ ਦੇਸ਼ ਦੇ ਸਾਰੇ ਤੀਰਥ ਸਾਥਨਾਂ ‘ਤੇ ਸਵੱਛਤਾ ਦਾ ਬਹੁਤ ਵੱਡੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ”

“ਅੱਜ ਦੇਸ਼ ਮੋਦੀ ਦੀ ਗਾਰੰਟੀ ‘ਤੇ ਭਰੋਸਾ ਇਸ ਲਈ ਹੈ, ਕਿਉਂਕਿ ਮੋਦੀ ਜ

Posted On: 30 DEC 2023 4:39PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਯੁੱਧਿਆ ਧਾਮ ਵਿੱਚ 15,700 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਅਯੁੱਧਿਆ ਅਤੇ ਉਸ ਦੇ ਆਸਪਾਸ ਦੇ ਖੇਤਰਾਂ ਦੀ 11,100 ਕਰੋੜ ਰੁਪਏ ਤੋਂ ਅਧਿਕ ਰੁਪਏ ਦੇ ਵਿਕਾਸ ਪ੍ਰੋਜੈਕਟਸ ਅਤੇ ਪੂਰੇ ਉੱਤਰ ਪ੍ਰਦੇਸ਼ ਵਿੱਚ ਹੋਰ ਪ੍ਰੋਜੈਕਟਸ ਨਾਲ ਸੰਬੰਧਿਤ ਲਗਭਗ 4600 ਕਰੋੜ ਰੁਪਏ ਦੇ ਪ੍ਰੋਜੈਕਟਸ ਸ਼ਾਮਲ ਹਨ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ  ਪੁਨਰਵਿਕਸਿਤ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਅਤੇ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਅਤੇ ਵੰਦੇ ਭਾਰਤ ਟ੍ਰੇਨਂ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਕਈ ਹੋਰ ਰੇਲਵੇ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਦੇ ਬਾਅਦ ਉਨ੍ਹਾਂ ਨੇ ਨਵਨਿਰਮਿਤ ਅਯੁੱਧਿਆ ਹਵਾਈ ਅੱਡੇ ਦਾ ਵੀ ਉਦਘਾਟਨ ਕੀਤਾ। ਇਸ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਿਆ ਗਿਆ ਹੈ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਅਯੁੱਧਿਆ ਧਾਮ ਆਉਣ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਆਪਣੇ ਰੋਡ ਸ਼ੋਅ ਦੇ ਦੌਰਾਨ ਇਸ ਪਵਿੱਤਰ ਸ਼ਹਿਰ ਵਿੱਚ ਵਿਆਪਤ ਉਤਸ਼ਾਹ ਅਤੇ ਉਮੰਗ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਪੂਰੀ ਦੁਨੀਆ ਉਤਸੁਕਤਾ ਦੇ ਨਾਲ 22 ਜਨਵਰੀ ਦੇ ਇਤਿਹਾਸਿਕ ਪਲ ਦਾ ਇੰਤਜ਼ਾਰ ਕਰ ਰਹੀ ਹੈ। ਭਾਰਤ ਦੀ ਮਿੱਟੀ ਦੇ ਕਣ-ਕਣ ਅਤੇ ਭਾਰਤ ਦੇ ਜਨ-ਜਨ ਦਾ ਮੈਂ ਪੁਜਾਰੀ ਹਾਂ ਅਤੇ ਮੈਂ ਵੀ ਤੁਹਾਡੀ ਤਰ੍ਹਾਂ ਹੀ ਉਤਸੁਕ ਹਾਂ।” ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਦੇ ਲਈ।

ਪ੍ਰਧਾਨ ਮੰਤਰੀ ਨੇ 30 ਦਸੰਬਰ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਕਿਉਂਕਿ ਇਸੇ ਦਿਨ 1943 ਵਿੱਚ ਅੰਡੇਮਾਨ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਤਿਰੰਗਾ ਲਹਿਰਾਇਆ ਸੀ। ਉਨ੍ਹਾਂ ਨੇ ਕਿਹਾ, “ਆਜ਼ਾਦੀ ਦੇ ਅੰਦੋਲਨ ਨਾਲ ਜੁੜੇ ਅਜਿਹੇ ਪਾਵਨ ਦਿਵਸ ‘ਤੇ, ਅੱਜ ਅਸੀਂ ਆਜ਼ਾਦੀ ਦੇ ਅੰਮ੍ਰਿਤਕਾਲ ਦੇ ਸੰਕਲਪ ਨੂੰ ਅੱਗੇ ਵਧਾ ਰਹੇ ਹਾਂ”। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਗਤੀ ਦੇਣ ਦੀ ਮੁਹਿੰਮ ਨੂੰ ਅਯੁੱਧਿਆ ਨਗਰੀ ਤੋਂ ਨਵੀਂ ਊਰਜਾ ਮਿਲ ਰਹੀ ਹੈ ਅਤੇ ਉਨ੍ਹਾਂ ਨੇ ਵਿਕਾਸ ਪ੍ਰੋਜੈਕਟਾਂ ਦੇ ਲਈ ਅਯੁੱਧਿਆ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰੋਜੈਕਟ ਅਯੁੱਧਿਆ ਨੂੰ ਦੇਸ਼ ਦੇ ਨਕਸ਼ੇ ‘ਤੇ ਫਿਰ ਤੋਂ ਮਾਣ ਦੇ ਨਾਲ ਸਥਾਪਿਤ ਕਰਨਗੇ।

ਪ੍ਰਧਾਨ ਮੰਤਰੀ ਨੇ ਵਿਕਾਸ ਦੇ ਨਵੇਂ ਪ੍ਰੋਜੈਕਟਾਂ ਨੂੰ ਛੂਹਣ ਦੇ ਲਈ ਆਪਣੀ ਵਿਰਾਸਤ ਨੂੰ ਸੰਭਾਲਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਅੱਜ ਦਾ ਭਾਰਤ, ਪੁਰਾਤਨ ਅਤੇ ਨੂਤਨ ਦੋਹਾਂ ਨੂੰ ਆਤਮਸਾਤ ਕਰਦੇ ਹੋਏ ਅੱਗੇ ਵਧ ਰਿਹਾ ਹੈ” ਅਪਣੀ ਗੱਲ ਨੂੰ ਵਿਸਤਾਰ ਨਾਲ ਸਮਝਾਉਂਦੇ ਹੋਏ ਰਾਮ ਲਲਾ ਦੇ ਭਵਯ ਮੰਦਿਰ ਦੀ ਤੁਲਨਾ 4 ਕਰੋੜ ਗ਼ਰੀਬ ਨਾਗਰਿਕਾਂ ਦੇ ਲਈ ਪੱਕੇ ਘਰਾਂ ਦੇ ਨਾਲ; ਤੀਰਥ ਸਥਲਾਂ ਨੂੰ ਸੰਵਾਰਣ ਦੀ ਤੁਲਨਾ ਡਿਜੀਟਲ ਇੰਡੀਆ ਵਿੱਚ ਹੋ ਰਹੀ ਪ੍ਰਗਤੀ ਦੇ ਨਾਲ; ਕਾਸ਼ੀ ਵਿਸ਼ਵਨਾਥ ਧਾਮ ਦੇ ਪੁਨਰਨਿਰਮਾਣ ਦੀ ਤੁਲਨਾ 30,000 ਤੋਂ ਅਧਿਕ ਪੰਚਾਇਤ ਭਵਨਾਂ; ਕੇਦਾਰ ਧਾਮ ਦੇ ਪੁਨਰਉਧਾਰ ਦੀ ਤੁਲਨਾ 315 ਤੋਂ ਅਧਿਕ ਮੈਡੀਕਲ ਕਾਲਜਾਂ ਦੇ ਨਾਲ; ਮਹਾਕਾਲ ਮਹਾਲੋਕ ਦੇ ਨਿਰਮਾਣ ਦੀ ਤੁਲਨਾ ਹਰ ਘਰ ਜਲ ਦੇ ਨਾਲ; ਚੰਦ, ਸੂਰਜ ਅਤੇ ਸਮੁੰਦਰ ਦੀਆਂ ਗਹਿਰਾਈਆਂ ਨੂੰ ਨਾਪਣ ਦੀਆਂ ਤੁਲਨਾ ਪੌਰਾਣਿਕ ਮੂਰਤੀਆਂ ਨੂੰ ਵੀ ਰਿਕਾਰਡ ਸੰਖਿਆ ਵਿੱਚ ਵਿਦੇਸ਼ ਤੋਂ ਵਾਪਸ ਲਿਆਉਣ ਦੇ ਨਾਲ ਕੀਤੀ।

ਉਨ੍ਹਾਂ ਨੇ ਆਗਾਮੀ ਪ੍ਰਾਣ ਪ੍ਰਤਿਸ਼ਠਾ ਦਾ ਉਲੇਖ ਕਰਦੇ ਹੋਏ ਕਿਹਾ, ‘ਅੱਜ ਇੱਥੇ ਪ੍ਰਗਤੀ ਦਾ ਉਤਸਵ ਹੈ, ਕੁਝ ਦਿਨਾਂ ਦੇ ਬਾਅਦ ਪਰੰਪਰਾ ਦਾ ਉਤਸਵ ਵੀ ਹੋਵੇਗਾ, ਅੱਜ ਇੱਥੇ ਵਿਕਾਸ ਦੀ ਭਵਯਤਾ ਦਿਖ ਰਹੀ ਹੈ, ਜੋ ਕੁਝ ਦਿਨਾਂ ਬਾਅਦ ਇੱਥੇ ਵਿਰਾਸਤ ਦੀ ਭਵਯਤਾ ਅਤੇ ਦਿਵਯਤਾ ਦਿਖਣ ਵਾਲੀ ਹੈ। ਵਿਕਾਸ ਅਤੇ ਵਿਰਾਸਤ ਦੀ ਇਹੀ ਸਾਂਝੀ ਤਾਕਤ, ਭਾਰਤ ਨੂੰ 21ਵੀਂ ਸਦੀ ਵਿੱਚ ਸਭ ਤੋਂ ਅੱਗੇ ਲੈ ਜਾਵੇਗੀ।” ਖ਼ੁਦ ਮਹਾਰਿਸ਼ੀ ਵਾਲਮਿਕੀ ਦੁਆਰਾ ਵਰਣਿਤ ਅਯੁੱਧਿਆ ਦੀ ਪ੍ਰਾਚੀਨ ਮਹਿਮਾ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਸੇ ਪੁਰਾਤਨ ਪਹਿਚਾਣ ਨੂੰ ਆਧੁਨਿਕਤਾ ਨਾਲ ਜੋੜ ਕੇ ਵਾਪਸ ਲਿਆਉਣ ਦੀ ਇੱਛਾ ਦੁਹਰਾਈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਅਯੁੱਧਿਆ ਨਗਰੀ, ਅਵਧ ਖੇਤਰ ਹੀ ਨਹੀਂ ਬਲਕਿ ਪੂਰੇ ਯੂਪੀ ਦੇ ਵਿਕਾਸ ਨੂੰ ਇਹ ਸਾਡੀ ਅਯੁੱਧਿਆ ਦਿਸ਼ਾ ਦੇਣ ਵਾਲੀ ਹੈ।” ਉਨ੍ਹਾਂ ਨੇ ਭਵਯ ਮੰਦਿਰ ਬਣਨ ਦੇ ਬਾਅਦ ਇੱਥੇ ਤੀਰਥਯਾਤਰੀਆਂ ਅਤੇ ਟੂਰਿਸਟਾਂ ਦੇ ਅਨੁਮਾਦਿਤ ਵਾਧਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਮੰਗ ਨੂੰ ਪੂਰਾ ਕਰਨ ਦੇ ਲਈ ਬੁਨਿਆਦੀ ਢਾਂਚੇ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਅਯੁੱਧਿਆ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਵਾਲਮਿਕੀ ਦੇ ਨਾਲ ‘ਤੇ ਰੱਖੇ ਜਾਣ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮਹਾਰਿਸ਼ੀ ਵਾਲਮਿਕੀ ਦੁਆਰਾ ਰਚਿਤ ਰਾਮਾਇਣ ਉਹ ਗਿਆਨ ਮਾਰਗ ਹੈ, ਜੋ ਸਾਨੂੰ ਪ੍ਰਭੂ ਸ਼੍ਰੀ ਰਾਮ ਨਾਲ ਜੋੜਦੀ ਹੈ। ਆਧੁਨਿਕ ਭਾਰਤ ਵਿੱਚ ਮਹਾਰਿਸ਼ੀ ਵਾਲਮਿਕੀ ਅੰਤਰਰਾਸ਼ਟਰੀ ਹਵਾਈ ਅੱਡਾ ਸਾਨੂੰ ਅਯੁੱਧਿਆ ਧਾਮ ਅਤੇ ਦਿਵਯ-ਭਵਯ ਨਵਯ ਰਾਮ ਮੰਦਿਰ ਨਾਲ ਜੋੜੇਗਾ। ਪਹਿਲੇ ਪੜਾਅ ਵਿੱਚ ਇਸ ਹਵਾਈ ਅੱਡੇ ਵਿੱਚ ਹਰ ਸਾਲ 10 ਲੱਖ ਯਾਤਰੀਆਂ ਦੀ ਸੇਵਾ ਕਰਨ ਦੀ ਸਮਰੱਥਾ ਹੈ ਅਤੇ ਦੂਸਰੇ ਪੜਾਅ ਦੇ ਬਾਅਦ, ਮਹਾਰਿਸ਼ੀ ਵਾਲਮਿਕੀ ਅੰਤਰਰਾਸ਼ਟਰੀ ਹਵਾਈ ਅੱਡਾ ਹਰ ਸਾਲ 60 ਲੱਖ ਯਾਤਰੀਆਂ ਨੂੰ ਸੇਵਾਵਾਂ ਪ੍ਰਦਾਨ ਕਰੇਗਾ।

ਉਨ੍ਹਾਂ ਨੇ ਦੱਸਿਆ ਕਿ ਹੁਣ ਅਯੁੱਧਿਆ ਧਾਮ ਰੇਲਵੇ ਸਟੇਸ਼ਨ ‘ਤੇ 10 ਹਜ਼ਾਰ ਲੋਕਾਂ ਦੀ ਸੇਵਾ ਕਰਨ ਦੀ ਸਮਰੱਥਾ ਹੈ। ਵਿਕਾਸ ਹੋਣ ਦੇ ਬਾਅਦ ਇੱਥੋਂ 60 ਹਜ਼ਾਰ ਲੋਕ ਆ ਜਾ ਸਕਣਗੇ। ਵਿਕਾਸ ਹੋਣ ਦੇ ਬਾਅਦ ਇੱਥੇ ਹਰ ਰੋਜ਼ 60 ਹਜ਼ਾਰ ਲੋਕ ਆ-ਜਾ ਸਕਣਗੇ। ਇਸੇ ਤਰ੍ਹਾਂ, ਉਨ੍ਹਾਂ ਨੇ ਦੱਸਿਆ ਕਿ ਰਾਮ ਪਥ, ਭਗਤੀ ਪਥ, ਧਰਮ ਪਥ ਅਤੇ ਸ਼੍ਰੀ ਰਾਮ ਜਨਮਭੂਮੀ ਪਥ ਦੇ ਨਾਲ ਕਾਰ ਪਾਰਕਿੰਗ, ਨਵੇਂ ਮੈਡੀਕਲ ਕਾਲਜ, ਸਰਯੂ ਜੀ ਦੇ ਪ੍ਰਦੂਸ਼ਣ ਨੂੰ ਰੋਕਣਾ, ਰਾਮ ਦੀ ਪੈਡੀ ਨੂੰ ਨਵਾਂ ਰੂਪ ਦੇਣਾ, ਘਾਟਾਂ ਦਾ ਵਿਕਾਸ, ਪ੍ਰਾਚੀਨ ਕੁੰਡਾਂ ਦਾ ਪੁਨਰਉਧਾਰ, ਲਤਾ ਮੰਗੇਸ਼ਕਰ ਚੌਕ ਅਯੁੱਧਿਆ ਨੂੰ ਨਵੀਂ ਪਹਿਚਾਣ ਦੇ ਰਹੇ ਹਨ ਅਤੇ ਪਵਿੱਤਰ ਸ਼ਹਿਰ ਵਿੱਚ ਆਮਦਨ ਅਤੇ ਰੋਜ਼ਗਾਰ ਦੇ ਨਵੇਂ ਰਸਤੇ ਬਣਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਅਤੇ ਨਮੋ ਭਾਰਤ ਦੇ ਬਾਅਦ ਨਵੀਂ ਟ੍ਰੇਨ ਚੇਨ ‘ਅੰਮ੍ਰਿਤ ਭਾਰਤ’ ਟ੍ਰੇਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਪਹਿਲੀ ਅੰਮ੍ਰਿਤ ਭਾਰਤ ਟ੍ਰੇਨ ਅਯੁੱਧਿਆ ਤੋਂ ਹੋ ਕੇ ਜਾ ਰਹੀ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼, ਦਿੱਲੀ, ਬਿਹਾਰ, ਪੱਛਮ ਬੰਗਾਲ ਅਤੇ ਕਰਨਾਟਕ ਦੇ ਲੋਕਾਂ ਨੂੰ ਅੱਜ ਇਹ ਟ੍ਰੇਨਾਂ ਮਿਲਣ ‘ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਆਧੁਨਿਕ ਅੰਮ੍ਰਿਤ ਭਾਰਤ ਟ੍ਰੇਨਾਂ ਵਿੱਚ ਨਿਹਿਤ ਗ਼ਰੀਬਾਂ ਦੀ ਸੇਵਾ ਦੀ ਭਾਵਨਾ ‘ਤੇ ਚਾਨਣਾ ਪਾਇਆ। “ ਜੋ ਲੋਕ ਆਪਣੇ ਕੰਮ ਦੇ ਕਾਰਣ ਅਕਸਰ ਲੰਬੀ ਦੂਰੀ ਦਾ ਸਫ਼ਰ ਕਰਦੇ ਹਨ, ਜਿਨ੍ਹਾਂ ਦੀ ਉਤਨੀ ਆਮਦਨੀ ਨਹੀਂ ਹੈ, ਉਹ ਵੀ ਆਧੁਨਿਕ ਸੁਵਿਧਾਵਾਂ ਅਤੇ ਆਰਾਮਦਾਇਕ ਸਫਰ ਦੇ ਹੱਕਦਾਰ ਹਨ।” ਇਨ੍ਹਾਂ ਟ੍ਰੇਨਾਂ ਨੂੰ ਗ਼ਰੀਬਾਂ ਦੇ ਜੀਵਨ ਦੀ ਗਰਿਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਇਨ ਕੀਤਾ ਗਿਆ ਹੈ।” ਪ੍ਰਧਾਨ ਮੰਤਰੀ ਨੇ ਵਿਕਾਸ ਅਤੇ ਵਿਰਾਸਤ ਨੂੰ ਜੋੜਨ ਵਿੱਚ ਵੰਦੇ ਭਾਰਤ ਟ੍ਰੇਨਾਂ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਦੇਸ਼ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਕਾਸ਼ੀ ਤੋਂ ਚਲੀ ਸੀ। ਅੱਜ ਦੇਸ਼ ਦੇ 34 ਮਾਰਗਾਂ ‘ਤੇ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਚਲ ਰਹੀਆਂ ਹਨ। ਵੰਦੇ ਭਾਰਤ ਕਾਸ਼ੀ, ਕਟਰਾ, ਉਜੈਨ, ਪੁਸ਼ਕਰ, ਤਿਰੁਪਤੀ, ਸ਼ਿਰੜੀ, ਅੰਮ੍ਰਿਤਸਰ, ਮਦੁਰੈ, ਆਸਥਾ ਦੇ ਅਜਿਹੇ ਹਰ ਵੱਡੇ ਕੇਂਦਰਾਂ ਨੂੰ ਜੋੜ ਰਹੀ ਹੈ। ਇਸੇ ਕੜੀ ਵਿੱਚ ਅੱਜ ਅਯੁੱਧਿਆ ਨੂੰ ਵੀ ਵੰਦੇ ਭਾਰਤ ਟ੍ਰੇਨ ਦਾ ਉਪਹਾਰ ਮਿਲਿਆ ਹੈ।”

ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ‘ਯਾਤਰਾਂ’ ਦੀਆਂ ਪ੍ਰਾਚੀਨ ਪਰੰਪਰਾਵਾਂ ਦਾ ਉਲੇਖ ਕਰਦੇ ਹੋਏ ਕਿਹਾ ਕਿ ਅਯੁੱਧਿਆ ਧਾਮ ਵਿੱਚ ਸੁਰਜਿਤ ਕੀਤੀਆਂ ਜਾ ਰਹੀਆਂ ਸੁਵਿਧਾਵਾਂ ਭਗਤਾਂ ਦੀ ਇਸ ਧਾਮ ਦੀ ਯਾਤਰਾ ਨੂੰ ਹੋਰ ਅਧਿਕ ਆਰਾਮਦਾਇਕ ਬਣਾਉਣਗੀਆਂ।

ਪ੍ਰਧਾਨ ਮੰਤਰੀ ਨੇ ਸਾਰੇ 140 ਕਰੋੜ ਭਾਰਤੀਆਂ ਨੂੰ ਸ਼੍ਰੀ ਰਾਮ ਜਯੋਤੀ ਜਲਾਉਣ ਨੂੰ ਕਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਇਹ ਇਤਿਹਾਸਿਕ ਪਲ, ਵੱਡੇ ਖੁਸ਼ਕਿਸਮਤੀ ਨਾਲ ਸਾਡੇ ਸਭ ਦੇ ਜੀਵਨ ਵਿੱਚ ਆਇਆ ਹੈ। ਅਸੀਂ ਦੇਸ਼ ਦੇ ਲਈ ਨਵੇਂ ਸੰਕਲਪ ਲੈਣਾ ਹੈ, ਖ਼ੁਦ ਨੂੰ ਨਵੀਂ ਊਰਜਾ ਨਾਲ ਭਰਨਾ ਹੈ।” ਪ੍ਰਾਣ ਪ੍ਰਤਿਸ਼ਠਾ ਵਿੱਚ ਉਪਸਥਿਤ ਰਹਿਣ ਦੀ ਸਭ ਦੀ ਇੱਛਾ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ 22 ਜਨਵਰੀ ਦੇ ਪ੍ਰੋਗਰਾਮ ਦੇ ਬਾਅਦ ਹੀ ਆਪਣੀ ਅਯੁੱਧਿਆ ਯਾਤਰਾ ਦੀ ਯੋਜਨਾ ਬਣਾਓ ਕਿਉਂਕਿ ਇਹ ਸੁਰੱਖਿਆ ਅਤੇ ਵਿਵਸਥਾ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਹੈ। ਉਨ੍ਹਾਂ ਨੇ ਸਾਰਿਆਂ ਨੂੰ 23 ਜਨਵਰੀ ਦੇ ਬਾਅਦ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਨੂੰ ਕਿਹਾ। ਉਨ੍ਹਾਂ ਨੇ ਤਾਕੀਦ ਕੀਤੀ, “ਅਸੀਂ 550 ਸਾਲ ਤੱਕ ਇੰਤਜ਼ਾਰ ਕੀਤਾ ਹੈ, ਕੁਝ ਦਿਨ ਹੋਰ ਇੰਤਜ਼ਾਰ ਕਰੋ।”

ਭਵਿੱਖ ਵਿੱਚ ਅਣਗਿਣਤ ਵਿਜ਼ੀਟਰਾਂ ਦੇ ਲਈ ਅਯੁੱਧਿਆ ਦੇ ਲੋਕਾਂ ਨੂੰ ਤਿਆਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਵੱਛਤਾ ਰੱਖਣ ‘ਤੇ ਇੱਕ ਵਾਰ ਫਿਰ ਤੋਂ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਅਯੁੱਧਿਆ ਨੂੰ ਦੇਸ਼ ਦਾ ਸਭ ਤੋਂ ਸਵੱਛ ਸ਼ਹਿਰ ਬਣਾਉਣ ਦੇ ਲਈ ਕਿਹਾ। ਪ੍ਰਧਾਨ ਮੰਤਰੀ ਨੇ ਭਾਰਤਵਾਸੀਆਂ ਨੂੰ ਸੱਦਾ ਦਿੱਤਾ, “ਭਵਯ ਰਾਮ ਮੰਦਿਰ ਦੇ ਨਿਰਮਾਣ ਦੇ ਨਿਰਮਿਤ, 14 ਜਨਵਰੀ, ਮਕਰ ਸੰਕ੍ਰਾਂਤੀ ਦੇ ਦਿਨ ਤੋਂ ਪੂਰੇ ਦੇਸ਼ ਦੇ ਸਾਰੇ ਤੀਰਥ ਸਥਲਾਂ ‘ਤੇ ਸਵੱਛਤਾ ਦਾ ਬਹੁਤ ਵੱਡੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ।”

ਪ੍ਰਧਾਨ ਮੰਤਰੀ ਨੇ ਉੱਜਵਲਾ ਗੈਸ ਕਨੈਕਸ਼ਨ ਦੀ 10 ਕਰੋੜਵੀਂ ਲਾਭਾਰਥੀ ਦੇ ਘਰ ਜਾਣ ਦਾ ਆਪਣਾ ਅਨੁਭਵ ਵੀ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਖੁਸ਼ੀ ਵਿਅਕਤ ਕੀਤੀ ਕਿ 1 ਮਈ 2016 ਨੂੰ ਉੱਤਰ ਪ੍ਰਦੇਸ਼ ਦੇ ਬਲਿਆ ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਗਈ ਉੱਜਵਲਾ ਯੋਜਨਾ ਨੇ ਬਹੁਤ ਸਾਰੀਆਂ ਮਹਿਲਾਵਾਂ ਨੂੰ ਧੂੰਏ ਤੋਂ ਮੁਕਤੀ ਦਿਵਾਈ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ 10 ਕਰੋੜ ਮੁਫ਼ਤ ਕਨੈਕਸ਼ਨ ਸਹਿਤ 18 ਕਰੋੜ ਗੈਸ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ, ਜਦਕਿ ਉਸ ਤੋਂ ਪਹਿਲਾਂ 50-55 ਵਰ੍ਹਿਆਂ ਵਿੱਚ ਕੇਵਲ 14 ਕਰੋੜ ਗੈਸ ਕਨੈਕਸ਼ਨ ਪ੍ਰਦਾਨ ਕੀਤੇ ਗਏ ਸੀ।

ਪ੍ਰਧਾਨ ਮੰਤਰੀ ਨੇ ਪੂਰੀ ਤਾਕਤ ਨਾਲ ਲੋਕਾਂ ਦੀ ਸੇਵਾ ਕਰਨ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਆਪਣੀ ਗੱਲ ਸਮਾਪਤ ਕਰਦੇ ਹੋਏ ਕਿਹਾ, “ਅੱਜ ਕੱਲ੍ਹ ਕੁਝ ਲੋਕ ਮੈਨੂੰ ਪੁੱਛਦੇ ਹਨ ਕਿ ਮੋਦੀ ਦੀ ਗਾਰੰਟੀ ਵਿੱਚ ਇਤਨੀ ਤਾਕਤ ਕਿਉਂ ਹੈ। ਮੋਦੀ ਦੀ ਗਰੰਟੀ ਵਿੱਚ ਇਤਨੀ ਤਾਕਤ ਇਸ ਲਈ ਹੈ ਕਿ ਕਿਉਂਕਿ ਮੋਦੀ ਜੋ ਕਹਿੰਦਾ ਹੈ, ਉਹ ਕਰਨ ਦੇ ਲਈ ਜੀਵਨ ਖਪਾ ਦਿੰਦਾ ਹੈ। ਮੋਦੀ ਦੀ ਗਾਰੰਟੀ ‘ਤੇ ਅੱਜ ਦੇਸ਼ ਨੂੰ ਇਸ ਲਈ ਭਰੋਸਾ ਹੈ....ਕਿਉਕਿ ਮੋਦੀ ਜੋ ਗਾਰੰਟੀ ਦਿੰਦਾ ਹੈ, ਉਸ ਨੂੰ ਪੂਰਾ ਕਰਨ ਦੇ ਲਈ ਦਿਨ-ਰਾਤ ਇੱਕ ਕਰ ਦਿੰਦਾ ਹੈ। ਇਹ ਅਯੁੱਧਿਆ ਨਗਰੀ ਵੀ ਤਾਂ ਇਸ ਦੀ ਸਾਕਸ਼ੀ ਹੈ। ਅਤੇ ਮੈਂ ਅੱਜ ਅਯੁੱਧਿਆ ਦੇ ਲੋਕਾਂ ਨੂੰ ਫਿਰ ਤੋਂ ਵਿਸ਼ਵਾਸ ਦੇਵਾਂਗਾ ਕਿ ਇਸ ਪਵਿੱਤਰ ਧਾਮ ਦੇ ਵਿਕਾਸ ਵਿੱਚ ਅਸੀਂ ਕੋਈ ਕੋਰ ਕਸਰ ਬਾਕੀ ਨਹੀਂ ਛੱਡਾਂਗੇ।”

ਪ੍ਰੋਜੈਕਟ ਦੇ ਵੇਰਵੇ

ਅਯੁੱਧਿਆ ਵਿੱਚ ਨਾਗਰਿਕ ਢਾਂਚੇ ਵਿੱਚ ਸੁਧਾਰ

ਆਸੰਨ ਸ਼੍ਰੀ ਰਾਮ ਮੰਦਿਰ ਤੱਕ ਪਹੁੰਚ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਨੇ ਅਯੁੱਧਿਆ ਵਿੱਚ ਚਾਰ ਨਵ ਵਿਕਸਿਤ, ਚੌੜੀਆਂ ਅਤੇ ਸਜੀਆਂ ਹੋਈਆਂ ਸੜਕਾਂ – ਰਾਮਪਥ, ਭਗਤੀਪਥ, ਧਰਮਪਥ ਅਤੇ ਸ਼੍ਰੀ ਰਾਮ ਜਨਮਭੂਮੀ ਪਥ ਦਾ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨੇ ਕਈ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਜੋ ਬੁਨਿਆਦੀ ਨਾਗਰਿਕ ਸੁਵਿਧਾਵਾਂ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ ਅਤੇ ਅਯੁੱਧਿਆ ਅਤੇ ਉਸ ਦੇ ਆਸਪਾਸ ਦੇ ਜਨਤਕ ਸਥਾਨਾਂ ਨੂੰ ਸੁੰਦਰ ਬਣਾਏਗੀ। ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਸ ਵਿੱਚ ਰਾਜਰਸ਼ੀ ਦਸ਼ਰਥ ਆਟੋਨੋਮਸ ਸਟੇਟ ਮੈਡੀਕਲ ਕਾਲਜ; ਅਯੁੱਧਿਆ-ਸੁਲਤਾਨਪੁਰ ਰੋਡ-ਹਵਾਈ ਅੱਡੇ ਨੂੰ ਜੋੜਨ ਵਾਲੀ ਚਾਰ-ਲੇਨ ਵਾਲੀ ਸੜਕ; ਐੱਨਐੱਚ-27 ਬਾਈਪਾਸ ਮਹੋਬਰਾ ਬਜ਼ਾਰ ਹੁੰਦੇ ਹੋਏ ਟੇਢੀ ਬਜ਼ਾਰ ਸ਼੍ਰੀ ਰਾਮ ਜਨਮਭੂਮੀ ਤੱਕ ਚਾਰ-ਲੇਨ ਵਾਲੀ ਸੜਕ; ਸ਼ਹਿਰ ਭਰ ਵਿੱਚ ਕਈ ਸੁੰਦਰ ਸੜਕਾਂ ਅਤੇ ਅਯੁੱਧਿਆ ਬਾਈਪਾਸ; ਐੱਨਐੱਚ -330ਏ ਦਾ ਜਗਦੀਸ਼ਪੁਰ-ਫ਼ੈਜ਼ਾਬਾਦ ਸੈਕਸ਼ਨ; ਮਹੋਲੀ-ਬਡਾਗਾਂਵ-ਡਿਓਡੀ ਮਾਰਗ ਅਤੇ ਜਸਰਪੁਰ-ਭਾਊਪੁਰ-ਗੰਗਾਰਾਮਨ-ਸੁਰੇਸ਼ਨਗਰ ਮਾਰਗ ਦਾ ਚੌਣੀਕਰਣ ਅਤੇ ਸੁਦ੍ਰਿੜੀਕਰਣ; ਪੰਚਕੋਸੀ ਪਰਿਕ੍ਰਮਾ ਮਾਰਗ ‘ਤੇ ਵੱਡੀ ਬੁਆ ਰੇਲਵੇ ਕ੍ਰੌਸਿੰਗ ‘ਤੇ ਆਰਓਬੀ; ਗ੍ਰਾਮ ਪਿਖਰੌਲੀ ਵਿੱਚ ਠੋਸ ਵੇਸਟ ਉਪਚਾਰ ਪਲਾਂਟ; ਅਤੇ ਡਾ. ਬ੍ਰਜਕਿਸ਼ੋਰ ਹਮਿਓਪੈਥਿਕ ਕਾਲਜ ਅਤੇ ਹਸਪਤਾਲ  ਵਿੱਚ ਨਵੀਆਂ ਇਮਾਰਤਾਂ ਅਤੇ ਕਲਾਸਾਂ ਆਦਿ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨਗਰ ਸ੍ਰਿਜਣ ਯੋਜਨਾ ਕਾਰਜ ਅਤੇ ਪੰਚ ਪਾਰਕਿੰਗ ਅਤੇ ਵਣਜ ਸੁਵਿਧਾਵਾਂ ਨਾਲ ਸਬੰਧਿਤ ਕਾਰਜਾਂ ਦਾ ਵੀ ਉਦਘਾਟਨ ਕੀਤਾ।

ਅਯੁੱਧਿਆ ਵਿੱਚ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਨਵੇਂ ਪ੍ਰੋਜੈਕਟਾਂ ਦੀ ਨੀਂਹ ਪੱਥਰ ਵੀ ਰੱਖਿਆ, ਜੋ ਅਯੁੱਧਿਆ ਵਿੱਚ ਨਾਗਰਿਕ ਸੁਵਿਧਾਵਾਂ ਦੇ ਸੁਧਾਰ ਵਿੱਚ ਮਦਦ ਕਰਨ ਦੇ ਨਾਲ ਹੀ ਸ਼ਹਿਰ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਨਗੇ। ਇਨ੍ਹਾਂ ਵਿੱਚ ਅਯੁੱਧਿਆ ਵਿੱਚ ਚਾਰ ਇਤਿਹਾਸਿਕ ਪ੍ਰਵੇਸ਼ ਦੁਆਰਾਂ ਦੀ ਸੰਭਾਲ਼ ਅਤੇ ਸੁੰਦਰੀਕਰਣ; ਗੁਪਤਾਰ ਘਾਟ ਅਤੇ ਰਾਜਘਾਟ ਦੇ ਦਰਮਿਆਨ ਨਵੇਂ ਕੰਕ੍ਰੀਟ ਘਾਟ ਅਤੇ ਪੂਰਵ-ਨਿਰਮਿਤ ਘਾਟਾਂ ਦਾ ਪੁਨਰਵਾਸ; ਨਵਾਂ ਘਾਟ ਤੋਂ ਲਕਸ਼ਮਣ ਘਾਟ ਤੱਕ ਟੂਰਿਸਟ ਸੁਵਿਧਾਵਾਂ ਦਾ ਵਿਕਾਸ ਅਤੇ ਸੁੰਦਰੀਕਰਣ; ਰਾਮ ਦੀ ਪੈਡੀ ‘ਤੇ ਦੀਪੋਤਸਵ ਅਤੇ ਹੋਰ ਮੇਲਿਆਂ ਦੇ ਲਈ ਵਿਜ਼ੀਟਰ ਗੈਲਰੀ ਦਾ ਨਿਰਮਾਣ; ਰਾਮ ਦੀ ਪੈਡੀ ਤੋਂ ਰਾਜਘਾਟ ਅਤੇ ਰਾਜਘਾਟ ਤੋਂ ਰਾਮ ਮੰਦਿਰ ਤੱਕ ਤੀਰਥ ਪਥ ਦਾ ਸੁੰਦਰੀਕਰਣ ਅਤੇ ਨਵੀਨਕਰਣ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਅਯੁੱਧਿਆ ਵਿੱਚ 2180 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੀ ਗ੍ਰੀਨਫੀਲਡ ਟਾਊਨਸ਼ਿਪ ਅਤੇ ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੀ ਵਸ਼ਿਸ਼ਠ ਕੁੰਜ ਆਵਾਸੀ ਯੋਜਨਾ ਦਾ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਐੱਨਐੱਚ-28 (ਨਵਾਂ-ਐੱਨਐੱਚ-27) ਲਖਨਾਊ-ਅਯੁੱਧਿਆ ਸੈਕਸ਼ਨ; ਮੌਜੂਦਾ ਅਯੁੱਧਿਆ ਬਾਈਪਾਸ ਐੱਨਐੱਚ-28 (ਨਵਾਂ ਐੱਨਐੱਚ-27) ਦੇ ਸੁੰਦਰੀਕਰਣ ਅਤੇ ਪਰਿਵਰਤਨ; ਅਯੁੱਧਿਆ ਵਿੱਚ ਸੀਆਈਪੀਈਟੀ ਕੇਂਦਰ ਦੀ ਸਥਾਪਨਾ ਅਤੇ ਨਗਰ ਨਿਗਮ ਅਯੁੱਧਿਆ ਅਤੇ ਅਯੁੱਧਿਆ ਵਿਕਸ ਅਥਾਰਿਟੀ ਦਫ਼ਤਰ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਵੀ ਰੱਖਿਆ।

ਸਮੁੱਚੇ ਉੱਤਰ ਪ੍ਰਦੇਸ਼ ਵਿੱਚ ਹੋਰ ਪ੍ਰੋਜੈਕਟ

ਜਨਤਕ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਸਮੁੱਚੇ ਉੱਤਰ ਪ੍ਰਦੇਸ਼ ਦੇ ਹੋਰ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਵਿੱਚ ਗੋਸਾਈਂ ਦੇ ਬਜ਼ਾਰ ਬਾਈਪਾਸ-ਵਾਰਾਣਸੀ (ਘਾਘਰਾ ਬ੍ਰਿਜ-ਵਾਰਾਣਸੀ) (ਐੱਨਐੱਚ-233) ਦਾ ਚਾਰ-ਲੇਨ ਚੌੜੀਕਰਣ; ਐੱਨਐੱਚ-730 ਦੇ ਖੁਟਾਰ ਤੋਂ ਲਖੀਮਪੁਰ ਸੈਕਸ਼ਨ ਦਾ ਸੁੰਦਰੀਕਰਣ ਅਤੇ ਅੱਪਗ੍ਰਡੇਸ਼ਨ; ਅਮੇਠੀ ਜ਼ਿਲ੍ਹੇ ਦੇ ਤ੍ਰਿਸ਼ੁੰਡੀ ਵਿੱਚ ਐੱਲਪੀਜੀ ਪਲਾਂਟ ਦੀ ਸਮਰੱਥਾ ਵਾਧਾ; ਪੰਖਾ ਵਿੱਚ 30 ਐੱਮਐੱਲਡੀ ਅਤੇ ਜਾਜਮਊ, ਕਾਨਪੁਰ ਵਿੱਚ 130 ਐੱਮਐੱਲਡੀ ਦਾ ਸੀਵੇਜ ਟ੍ਰੀਟਮੈਂਟ ਪਲਾਂਟ; ਉੱਨਾਵ ਜ਼ਿਲ੍ਹੇ ਵਿੱਚ ਨਾਲੀਆਂ ਨੂੰ ਠੀਕ ਕਰਨਾ ਤੇ ਮੋਡਨਾ ਅਤੇ ਸੀਵੇਜ ਉਪਚਾਰ ਕਾਰਜ; ਅਤੇ ਕਾਨਪੁਰ ਦੇ ਜਾਜਮਊ ਵਿੱਚ ਟੇਨਰੀ ਕਲਸਟਰ ਦੇ ਲਈ ਸੀਈਟੀਪੀ ਸ਼ਾਮਲ ਹਨ

ਰੇਲ ਪ੍ਰੋਜੈਕਟ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੁਨਰਵਿਕਸਿਤ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਅਤੇ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਅਤੇ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਕਈ ਹੋਰ ਰੇਲ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ।

ਪੁਨਰਵਿਕਸਿਤ ਅਯੁੱਧਿਆ ਰੇਲਵੇ ਸਟੇਸ਼ਨ ਦਾ ਪਹਿਲਾ ਪੜਾਅ-ਜਿਸ ਨੂੰ ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ਦੇ ਨਾਲ ਜਾਣਿਆ ਜਾਂਦਾ ਹੈ- 240 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਤਿੰਨ ਮੰਜਿਲਾ ਆਧੁਨਿਕ ਰੇਲਵੇ ਸਟੇਸ਼ਨ ਦੀ ਇਮਾਰਤ ਲਿਫਟ, ਐਸਕੇਲੇਟਰ, ਫੂਡ ਪਲਾਜਾ, ਪੂਜਾ-ਅਰਚਣਾ ਦੀ ਸਮੱਗਰੀ ਦੀਆਂ ਦੁਕਾਨਾਂ, ਕਲਾਕ ਰੂਮ, ਚਾਈਲਡ ਕੇਅਰ ਰੂਮ, ਵੇਟਿੰਗ ਹਾਲ ਜਿਹੀਆਂ ਸਾਰੀਆਂ ਆਧੁਨਿਕ ਸੁਵਿਧਾਵਾਂ ਨਾਲ ਸੁਸਜਿਤ ਹੈ। ਸਟੇਸ਼ਨ ਭਵਨ ‘ਸਭ ਦੇ ਲਈ ਸੁਲਭ’ ਅਤੇ ‘ਆਈਜੀਬੀਸੀ ਪ੍ਰਮਾਣਿਤ ਗ੍ਰੀਨ ਸਟੇਸ਼ਨ ਭਵਨ’ ਹੋਵੇਗਾ।

ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇਸ਼ ਵਿੱਚ ਸੁਪਰਫਾਸਟ ਯਾਤਰੀ ਟ੍ਰੇਨਾਂ ਦੀ ਇੱਕ ਨਵੀਂ ਸ਼੍ਰੇਣੀ-ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ। ਅੰਮ੍ਰਿਤ ਭਾਰਤ ਟ੍ਰੇਨ ਅਤੇ ਏਸੀ ਡਿੱਬਿਆਂ ਵਾਲੀ ਇੱਕ ਐੱਲਐੱਚਬੀ ਪੁਸ਼ ਪੁਲ ਟ੍ਰੇਨ ਹੈ। ਬਿਹਤਰ ਗਤੀ ਦੇ ਲਈ ਇਸ ਟ੍ਰੇਨ ਦੇ ਦੋਨੋਂ ਛੋਰੋਂ ‘ਤੇ ਇੰਜਣ ਲੱਗੇ ਹਨ। ਇਹ ਰੇਲ ਯਾਤਰੀਆਂ ਦੇ ਲਈ ਸੁੰਦਰ ਅਤੇ ਆਕਰਸ਼ਣ ਡਿਜ਼ਾਇਨ ਵਾਲੀਆਂ ਸੀਟਾਂ, ਬਿਹਤਰ ਸਮਾਨ ਰੈਕ, ਉਪਯੁਕਤ ਮੋਬਾਇਲ ਹੋਲਡਰ ਦੇ ਨਾਲ ਮੋਬਾਇਲ ਚਾਰਜਿੰਗ ਪੁਆਇੰਟ, ਐੱਲਈਡੀ ਲਾਈਟ, ਸੀਸੀਟੀਵੀ , ਜਨਤਕ ਸੂਚਨਾ ਪ੍ਰਣਾਲੀ ਜਿਹੀਆਂ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਨੇ ਛੇਂ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਵੀ ਹਰੀ ਝੰਡੀ ਦਿਖਾਈ।

ਪ੍ਰਧਾਨ ਮੰਤਰੀ ਨੇ ਦੋ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਅਰਥਾਤ ਦਰਭੰਗਾ-ਅਯੁੱਧਿਆ-ਆਨੰਦ ਵਿਹਾਰ ਟਰਮੀਨਲ ਅੰਮ੍ਰਿਤ ਭਾਰਤ ਐਕਸਪ੍ਰੈੱਸ ਅਤੇ ਮਾਲਦਾ ਟਾਊਨ-ਸਰ ਐੱਮ. ਵਿਸ਼ਵੇਸ਼ਵਰੈਆ ਟਰਮੀਨਲ (ਬੰਗਲੁਰੂ) ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ।

ਪ੍ਰਧਾਨ ਮੰਤਰੀ ਨੇ ਅੰਮ੍ਰਿਤ ਟ੍ਰੇਨਾਂ ਦੀ ਅਰੰਭਿਕ ਯਾਤਰਾ ਵਿੱਚ ਮੌਜੂਦ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਛੇ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਵੀ ਹਰੀ ਝੰਡੀ ਦਿਖਾਈ। ਇਨ੍ਹਾਂ ਵਿੱਚ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟਰਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ; ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ; ਕੋਇੰਬਟੂਰ-ਬੰਗਲੋਰ ਕੈਂਟ ਵੰਦੇ ਭਾਰਤ ਐਕਸਪ੍ਰੈੱਸ; ਮੈਂਗਲੋਰ-ਮਡਗਾਂਵ ਵੰਦੇ ਭਾਰਤ ਐਕਸਪ੍ਰੈੱਸ; ਜਾਲਨਾ-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਅਤੇ ਅਯੁੱਧਿਆ-ਆਨੰਦ ਬਿਹਾਰ ਟਰਮੀਨਲ ਵੰਦੇ ਭਾਰਤ ਐਕਸਪ੍ਰੈੱਸ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਰੇਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ 2300 ਕਰੋੜ ਰੁਪਏ ਦੇ ਤਿੰਨ ਰੇਲਵੇ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰੂਮਾ ਚਕੇਰੀ-ਚੰਦੇਰੀ ਤੀਸਰੀ ਲਾਈਨ ਪ੍ਰੋਜੈਕਟ; ਜੌਨਪੁਰ-ਤੁਲਸੀ ਨਗਰ, ਅਕਬਰਪੁਰ-ਅਯੁੱਧਿਆ, ਸੋਹਾਵਲ-ਪਟਰੰਗਾ ਅਤੇ ਸਫਦਰਗੰਜ-ਰਸੌਲੀ ਸੈਕਸ਼ਨ; ਅਤੇ ਮੱਹੌਲ-ਡਾਲੀਗੰਜ ਰੇਲਵੇ ਸੈਕਸ਼ਨ ਦਾ ਦੋਹਰੀਕਰਣ ਅਤੇ ਬਿਜਲੀਕਰਣ ਪ੍ਰੋਜੈਕਟ ਸ਼ਾਮਲ ਹਨ।

ਮਹਾਰਿਸ਼ੀ ਵਾਲਮਿਕੀ ਅੰਤਰਰਾਸ਼ਟਰੀ ਹਵਾਈ ਅੱਡਾ ਅਯੁੱਧਿਆ ਧਾਮ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵਨਿਰਮਿਤ ਅਯੁੱਧਿਆ ਹਵਾਈ ਅੱਡੇ ਦਾ ਉਦਘਾਟਨ ਕੀਤਾ। ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਵਾਲਮਿਕੀ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਿਆ ਗਿਆ ਹੈ।

ਅਤਿਆਧੁਨਿਕ ਹਵਾਈ ਅੱਡੇ ਦਾ ਪਹਿਲਾ ਪੜਾਅ 1450 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਹਵਾਈ ਅੱਡੇ ਦੇ ਟਰਮੀਨਲ ਭਵਨ ਦਾ ਖੇਤਰਫਲ 6500 ਵਰਗਮੀਟਰ ਹੋਵੇਗਾ, ਜਿੱਥੋਂ ਸਲਾਨਾ ਲਗਭਗ 10 ਲੱਖ ਯਾਤਰੀਆਂ ਦੀ ਆਵਾਜਾਈ ਦੇ ਲਈ ਸੁਵਿਧਾਵਾਂ ਹੋਣਗੀਆਂ। ਟਰਮੀਨਲ ਬਿਲਡਿੰਗ ਦਾ ਅੱਗੇ ਦਾ ਹਿੱਸਾ ਅਯੁੱਧਿਆ ਵਿੱਚ ਬਣ ਰਹੇ ਸ਼੍ਰੀ ਰਾਮ ਮੰਦਿਰ ਦੀ ਮੰਦਿਰ ਵਾਸਤੂਕਲਾ ਨੂੰ ਦਰਸਾਉਂਦਾ ਹੈ। ਟਰਮੀਨਲ ਬਿਲਡਿੰਗ ਦੇ ਅੰਦਰੂਨੀ ਹਿੱਸਿਆਂ ਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ ਨੂੰ ਦਰਸਾਉਣ ਵਾਲੀ ਸਥਾਨਕ ਕਲਾ, ਪੇਂਟਿੰਗ ਤੇ ਚਿੱਤਰਕਾਰੀ ਚਿੱਤਰ ਨਾਲ ਸਜਾਇਆ ਗਿਆ ਹੈ। ਅਯੁੱਧਿਆ ਹਵਾਈ ਅੱਡੇ ਦਾ ਟਰਮੀਨਲ ਭਵਨ ਵਿਭਿੰਨ ਸਥਿਰ ਸੁਵਿਧਾਵਾਂ ਜਿਵੇਂ ਕਿ ਇਨਸੁਲੇਟਿਡ ਛੱਤ ਵਿਵਸਥਾ, ਐੱਲਈਡੀ ਪ੍ਰਕਾਸ਼ ਵਿਵਸਥਾ, ਵਰਖਾ ਜਲ ਸੰਭਾਲ਼, ਫੁਵਾਰੇ ਦੇ ਨਾਲ ਪੇੜ-ਪੌਦੇ ਅਤੇ ਫੁੱਲ, ਜਲ ਉਪਚਾਰ ਪਲਾਂਟ, ਸੀਵੇਜ ਉਪਚਾਰ ਪਲਾਂਟ, ਸੌਰ ਊਰਜਾ ਪਲਾਂਟ ਅਤੇ ਅਜਿਹੀਆਂ ਕਈ ਹੋਰ ਸੁਵਿਧਾਵਾਂ ਨਾਲ ਸੁਸਜਿਤ ਹੈ ਜੋ ਗ੍ਰਿਹ (GRIHA)– 5 ਸਟਾਰ ਰੇਂਟਿੰਗ ਦੇ ਲਈ ਪ੍ਰਦਾਨ ਕੀਤੀਆਂ ਗਈਆਂ ਹਨ। ਹਵਾਈ ਅੱਡੇ ਨਾਲ ਖੇਤਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਹੋਵਗਾ, ਜਿਸ ਨਾਲ ਟੂਰਿਸਟ, ਕਾਰੋਬਾਰੀ ਗਤੀਵਿਧੀਆਂ ਅਤੇ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਮਿਲੇਗਾ।

 

 *** *** *** ***

ਡੀਐੱਸ



(Release ID: 1991870) Visitor Counter : 67