ਵਿੱਤ ਮੰਤਰਾਲਾ

ਵਿੱਤ ਮੰਤਰਾਲਾ ਸਾਲ 2023: ਨਿਵੇਸ਼ ਅਤੇ ਜਨਤਕ ਸੰਪੱਤੀ ਪ੍ਰਬੰਧਨ ਵਿਭਾਗ (DIPAM)

Posted On: 27 DEC 2023 3:31PM by PIB Chandigarh

ਸਾਲ 2023 ਵਿੱਚ ਨਿਵੇਸ਼ ਅਤੇ ਜਨਤਕ ਸੰਪੱਤੀ ਪ੍ਰਬੰਧਨ ਵਿਭਾਗ (DIPAM) ਨੇ ਮੁੱਲ ਸਿਰਜਣ, ਰਣਨੀਤਕ ਵਿਨਿਵੇਸ਼ ਅਤੇ ਨਿਰੰਤਰ ਵਿੱਤੀ ਯੋਜਨਾਬੰਦੀ ਦੇ ਪ੍ਰਤੀ ਦ੍ਰਿੜ੍ਹ ਪ੍ਰਤੀਬੱਧਤਾ ਦਿਖਾਈ।

ਸਾਲ 2023 ਵਿੱਚ ਇੱਕ ਪ੍ਰਮੁੱਖ ਗੱਲ ਇਹ ਰਹੀ ਕਿ ਕੇਂਦਰੀ ਜਨਤਕ ਖੇਤਰ ਉੱਦਮਾਂ (ਸੀਪੀਐੱਸਈ) ਵਿੱਚ ਮੁੱਲ ਸਿਰਜਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਜਨਵਰੀ 2021 ਵਿੱਚ ਨਵੀਂ ਪੀਐੱਸਈ ਨੀਤੀ ਦੀ ਸ਼ੁਰੂਆਤ ਦੇ ਬਾਅਦ ਐੱਨਐੱਸਈ ਸੀਪੀਐੱਸਈ ਅਤੇ ਬੀਐੱਸਈ ਸੀਪੀਐੱਸਈ ਸੂਚਕਾਂਕਾਂ ਨੇ ਨਵੰਬਰ 2023 ਤੱਕ ਕ੍ਰਮਵਾਰ 160.49% ਅਤੇ 128.66% ਦਾ ਸ਼ਾਨਦਾਰ ਰਿਟਰਨ ਦਰਸਾਉਂਦੇ ਹੋਏ ਨਿਰਧਾਰਿਤ ਬੈਂਚਮਾਰਕ ਨੂੰ ਪਾਰ ਕਰ ਲਿਆ ਹੈ।

ਜਿੱਥੇ ਤੱਕ ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (ਆਈਪੀ) ਦਾ ਸਵਾਲ ਹੈ, DIPAM ਨੇ ਭਾਰਤੀ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ (IREDA) ਦੇ ਲਈ ਆਈਪੀਓ ਸਫ਼ਲਤਾਪੂਰਵਕ ਲਾਂਚ ਕੀਤਾ।

ਸੀਪੀਐੱਸਈ ਵਿੱਚ ਆਪਣੀ ਹਿੱਸੇਦਾਰੀ ਵੇਚਣ ਲਈ ਸਰਕਾਰ ਦੁਆਰਾ ਵਿਕਰੀ ਦੇ ਪੇਸ਼ਕਸ਼ (ਓਐੱਫਐੱਸ) ਮਾਰਗ ਨੂੰ ਸਰਗਰਮੀ ਨਾਲ ਅਪਣਾਇਆ ਗਿਆ ਹੈ। ਐੱਲਏਐੱਲ, ਕੋਲ ਇੰਡੀਆ ਲਿਮਿਟਿਡ, ਆਰਵੀਐੱਨਐੱਲ, ਐੱਸਜੇਵੀਐੱਨ ਲਿਮਿਟਿਡ, ਅਤੇ ਹੁਡਕੋ ਜਿਹੇ ਸੀਪੀਐੱਸਈ ਵਿੱਚ ਜ਼ਿਕਰਯੋਗ ਸੌਦਿਆਂ ਨਾਲ ਸਮੂਹਿਕ ਰੂਪ ਨਾਲ 10,860.91 ਕਰੋੜ ਰੁਪਏ ਪ੍ਰਾਪਤ ਹੋਏ ਹਨ। ‘ਓਐੱਫਐੱਸ’ ਦੇ ਬਾਅਦ ਇਸ ਵਿੱਚ ਸ਼ਾਮਲ ਸ਼ੇਅਰਾਂ ਵਿੱਚ ਆਮ ਤੌਰ ‘ਤੇ ਤੇਜ਼ੀ ਦਾ ਰੁਝਾਨ ਦੇਖਿਆ ਗਿਆ, ਜਿਸ ਨਾਲ ਨਿਵੇਸ਼ਕਾਂ ਨੂੰ ਪੂੰਜੀਗਤ ਲਾਭ ਹੋਇਆ।

DIPAM ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਇੱਕ ‘ਟਿਕਾਊ ਲਾਭਅੰਸ਼ ਨੀਤੀ’ ਵੀ ਲਾਗੂ ਕੀਤੀ ਹੈ, ਜਿਸ ਵਿੱਚ ਵਿੱਤ ਵਰ੍ਹੇ 2022-23 ਵਿੱਚ ਸੀਪੀਐੱਸਈ ਤੋਂ ਕੁੱਲ ਲਾਭਾਅੰਸ਼ ਪ੍ਰਾਪਤੀਆਂ ਬਹੁਤ ਅਧਿਕ 59,533 ਕਰੋੜ ਰੁਪਏ ਦੀਆਂ ਹੋਈਆਂ ਹਨ, ਜੋ ਕਿ ਸੰਸ਼ੋਧਿਤ ਅਨੁਮਾਨ ਤੋਂ ਅਧਿਕ ਹਨ। ਚਾਲੂ ਵਿੱਤ ਵਰ੍ਹੇ ਵਿੱਚ 4 ਦਸੰਬਰ, 2023 ਤੱਕ ਸਰਕਾਰ ਨੂੰ ਸੀਪੀਐੱਸਈ ਤੋਂ ਲਾਭਅੰਸ਼ ਪ੍ਰਾਪਤੀਆਂ ਵਜੋਂ 26,644 ਕਰੋੜ ਰੁਪਏ ਪ੍ਰਾਪਤ ਹੋਏ ਹਨ।

ਭਵਿੱਖ ਵਿੱਚ ਵਿਆਪਕ ਉਮੀਦ ਕਰਦੇ ਹੋਏ DIPAM ਸਰਗਰਮੀ ਨਾਲ ਆਈਡੀਬੀਆਈ ਬੈਂਕ ਲਿਮਿਟਿਡ, ਪੀਡੀਆਈਐੱਲ, ਐੱਚਐੱਲਐੱਲ ਲਾਈਫ ਕੇਅਰ ਲਿਮਿਟਿਡ, ਐੱਨਐੱਮਡੀਸੀ ਸਟੀਲ ਲਿਮਿਟਿਡ, ਸ਼ਿਪਿੰਗ ਕਾਰਪੋਰੇਸ਼ਨ ਆਵ੍ ਇੰਡੀਆ ਅਤੇ ਬੀਈਐੱਮਐੱਲ ਲਿਮਿਟਿਡ ਜਿਹੀਆਂ ਕੰਪਨੀਆਂ ਵਿੱਚ ਰਣਨੀਤਕ ਵਿਨਿਵੇਸ਼ ਨੂੰ ਅੱਗੇ ਵਧਾ ਰਿਹਾ ਹੈ ਅਤੇ ਇਨ੍ਹਾਂ ਸੌਦਿਆਂ ਲਈ ਅਭਿਰੂਤੀ ਪੱਤਰ (ਈਓਆਈ) ਜਾਰੀ ਕਰ ਦਿੱਤੇ ਗਏ ਹਨ।

ਸਾਲ 2023 ਵਿੱਚ ਵਿੱਤ ਮੰਤਰਾਲੇ  ਦੇ ਨਿਵੇਸ਼ ਅਤੇ ਜਨਤਕ ਸੰਪੱਤੀ ਪ੍ਰਬੰਧਨ ਵਿਭਾਗ (DIPAM) ਦੀਆਂ ਕੁਝ ਪ੍ਰਮੁੱਖ ਉਪਲਬਧੀਆਂ ਹੇਠਾਂ ਲਿਖਿਆਂ ਹਨ:

ਕੇਂਦਰੀ ਜਨਤਕ ਖੇਤਰ ਉਦਯੋਗਾਂ (ਸੀਪੀਐੱਸਈ) ਵਿੱਚ ਮੁੱਲ ਸਿਰਜਣ

  • ਸੰਤੁਲਿਤ ਪੂੰਜੀ ਪ੍ਰਬੰਧਨ ਨੀਤੀ ਅਤੇ ਮੁੱਲ ਦੀ ਕਮੀ ਦੇ ਬਿਨਾਂ ਸਹੀ ਮੁੱਲ ਅਤੇ ਸਹੀ ਸਮੇਂ ‘ਤੇ ਵਿਨਿਵੇਸ਼ ਸੌਦਿਆਂ ਦੀ ਯੋਜਨਾ ਬਣਾ ਕੇ ਸੀਪੀਐੱਸਈ ਵਿੱਚ ਮੁੱਲ ਸਿਰਜਣ ਨੂੰ ਪ੍ਰਾਥਮਿਕਤਾ ਦਿੱਤੀ ਗਈ।

  • ਜਨਵਰੀ 2021 ਵਿੱਚ ਨਵੀਂ ਪੀਐੱਸਈ ਨੀਤੀ ਦੇ ਐਲਾਨ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਨਿਫਟੀ 50 ਅਤੇ ਬੀਐੱਸਈ ਸੈਂਸੈਕਸ ਨੇ ਕ੍ਰਮਵਾਰ 44.00% ਅਤੇ 40.29%  ਦਾ ਵਾਧਾ ਦਰਜ ਕੀਤਾ ਹੈ, ਜਦਕਿ ਐੱਨਐੱਸਈ ਸੀਪੀਐੱਸਈ ਅਤੇ ਬੀਐੱਸਈ ਸੀਪੀਐੱਸਈ ਸੂਚਕਾਂਕਾਂ ਨੇ ਨਵੰਬਰ, 2023 ਤੱਕ ਕ੍ਰਮਵਾਰ 160.49% ਅਤੇ 128.66% ਦਾ ਰਿਟਰਨ ਦੇ ਕੇ ਵੱਡੇ ਅੰਤਰ ਦੇ ਨਾਲ ਬਿਹਤਰ ਪ੍ਰਦਰਸ਼ਨ ਕੀਤਾ ਹੈ।

 

ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ)

  • ਸੀਸੀਈਏ ਨੇ 17.03.2023  ਨੂੰ ਭਾਰਤੀ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ (IREDA) ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਨੂੰ ਮਨਜ਼ੂਰੀ ਦੇ ਦਿੱਤੀ।

  • ਸਰਕਾਰ ਦੁਆਰਾ ਸੰਚਾਲਿਤ ਨੌਨ-ਬੈਂਕਿੰਗ ਵਿੱਤੀ ਕੰਪਨੀ (ਐੱਨਬੀਐੱਫਸੀ) ‘IREDA’ ਦਾ ਆਈਪੀਓ 21.11.2023  ਨੂੰ ਲਾਂਚ ਕੀਤਾ ਗਿਆ ਸੀ।

  •  IREDA ਦੇ ਸ਼ੇਅਰ 29.11.2023 ਨੂੰ ਸਟਾਕ ਐਕਸਚੇਂਜਾਂ ‘ਤੇ ਸਫ਼ਲਤਾਪੂਰਵਕ ਸੂਚੀਬੱਧ ਕੀਤੇ ਗਏ।

  • IREDA ਦੇ ਆਈਪੀਓ ਨਾਲ ਸਰਕਾਰ ਨੂੰ ਵਿਨਿਵੇਸ਼ ਪ੍ਰਾਪਤ ਵਜੋਂ 858.36 ਕਰੋੜ ਰੁਪਏ ਪ੍ਰਾਪਤ ਹੋਏ ਹਨ।

  • ਕੰਪਨੀ ਨੇ 15%   ਨਵੀਂ ਇਕੁਇਟੀ ਜਾਰੀ ਕਰਕੇ ਲਗਭਗ 1290 ਕਰੋੜ ਰੁਪਏ ਪ੍ਰਾਪਤ ਕੀਤੇ ਹਨ।

 

 

ਵਿਕਰੀ ਦੀ ਪੇਸ਼ਕਸ਼ (ਓਐੱਫਐੱਸ)

  • ਸਰਕਾਰ ਨੇ ‘ਵਿਕਰੀ ਦੀ ਪੇਸ਼ਕਸ਼ (ਓਐੱਫਐੱਸ)’ ਦੇ ਜ਼ਰੀਏ ਸੀਪੀਐੱਸਈ ਵਿੱਚ ਆਪਣੀ ਹਿੱਸੇਦਾਰੀ ਨੂੰ ਵੇਚਣਾ ਜਾਰੀ ਰੱਖਿਆ ਹੈ।

  • ਜਨਵਰੀ 2023 ਤੋਂ ਲੈ ਕੇ ਹੁਣ ਤੱਕ ਐੱਚਏਐੱਲ, ਕੋਲ ਇੰਡੀਆ ਲਿਮਿਟਿਡ, ਆਰਵੀਐੱਨਐੱਲ, ਐੱਸਜੇਵੀਐੱਨ ਲਿਮਿਟਿਡ ਅਤੇ ਹੁਡਕੋ ਵਿੱਚ ਓਐੱਫਐੱਸ ਸੌਦੇ ਕੀਤੇ ਗਏ ਅਤੇ ਸਰਕਾਰ ਨੂੰ ਇਨ੍ਹਾਂ ਸੌਦਿਆਂ ਤੋਂ 10,860.91 ਕਰੋੜ ਰੁਪਏ (ਐੱਚਏਐੱਲ-2,910.39 ਕਰੋੜ ਰੁਪਏ, ਕੋਲ ਇੰਡੀਆ-4,185.69 ਕਰੋੜ ਰੁਪਏ, ਆਰਵੀਐੱਨਐੱਲਆਰ 1,365.61 ਕਰੋੜ ਰੁਪਏ, ਅਤੇ ਐੱਸਜੇਵੀਐੱਨ-1,349.27 ਕਰੋੜ ਰੁਪਏ , ਹੁਡਕੋ 1,049.95 ਕਰੋੜ ਰੁਪਏ) ਪ੍ਰਾਪਤ ਹੋਏ।

  • ‘ਓਐੱਫਐੱਸ’ ਦੇ ਬਾਅਦ ਸ਼ੇਅਰਾਂ ਵਿੱਚ ਆਮਤੌਰ ‘ਤੇ ਤੇਜ਼ੀ ਦੇਖੀ ਗਈ, ਜਿਸ ਨਾਲ ਨਿਵੇਸ਼ਕਾਂ ਦਾ ਪੂੰਜੀਗਤ ਲਾਭ ਵਧਿਆ।

 

ਇਕਸਾਰ ਲਾਭਅੰਸ਼ ਨੀਤੀ ਤੇ ਅਮਲ

  •   DIPAM ਨੇ ਨਵੰਬਰ 2020 ਵਿੱਚ ਇਕਸਾਰ ਲਾਭਅੰਸ਼ ਨੀਤੀ’ ਬਾਰੇ ਐੱਡਵਾਈਜ਼ਰੀ ਜਾਰੀ ਕੀਤੀ।

  • ਕੇਂਦਰੀ ਜਨਤਕ ਖੇਤਰ ਉਦਯੋਗਾਂ (ਸੀਪੀਐੱਸਈ) ਦੁਆਰਾ ਲਾਭਅੰਸ਼ ਭੁਗਤਾਨ ਪਿਛਲੇ ਤ ਸਾਲਾਂ ਵਿੱਚ ਵਧਿਆ ਹੈ।

  • ਵਿੱਤ ਵਰ੍ਹੇ 2020-21, ਵਿੱਤ ਵਰ੍ਹੇ 2021-22 ਅਤੇ ਵਿੱਤ ਵਰ੍ਹੇ 2022-23 ਵਿੱਚ ਸੀਪੀਐੱਸਈ ਤੋਂ ਕੁੱਲ ਲਾਭਅੰਸ਼ ਪ੍ਰਾਪਤੀਆਂ ਕ੍ਰਮਵਾਰ 39,750 ਕਰੋੜ ਰੁਪਏ, 59,294 ਕਰੋੜ ਰੁਪਏ, ਅਤੇ 59,533  ਕਰੋੜ ਰੁਪਏ ਰਹੀਆਂ, ਜੋ ਕਿ ਕ੍ਰਮਵਾਰ 34,717  ਕਰੋੜ ਰੁਪਏ, 46,000  ਕਰੋੜ ਰੁਪਏ, ਅਤੇ 43,000  ਕਰੋੜ ਰੁਪਏ ਦੇ ਸੰਸ਼ੋਧਿਤ ਅਨੁਮਾਨਾਂ (ਆਰਈ) ਤੋਂ ਅਧਿਕ ਹਨ।

  • ਚਾਲੂ ਵਿੱਤ ਵਰ੍ਹੇ ਦੌਰਾਨ 04.12.2023  ਤੱਕ ਸਰਕਾਰ ਨੂੰ ਸੀਪੀਐੱਸਈ ਤੋਂ ਲਾਭਅੰਸ਼ ਪ੍ਰਾਪਤੀਆਂ ਵਜੋਂ 26,644  ਕਰੋੜ ਰੁਪਏ ਪ੍ਰਾਪਤ ਹੋਏ ਹਨ।

  •  

 

 

ਰਣਨੀਤਕ ਵਿਨਿਵੇਸ਼

ਮੌਜੂਦਾ ਸਮੇਂ ਵਿੱਚ ਜਾਰੀ ਸੌਦਿਆਂ ਦੇ ਲਈ ਆਈਡੀਬੀਆਈ ਬੈਂਕ ਲਿਮਿਟਿਡ. ਪੀਡੀਆਈਐੱਲ, ਐੱਚਐੱਲਐੱਲ ਲਾਈਫ ਕੇਅਰ ਲਿਮਿਟਿਡ, ਐੱਨਐੱਮਡੀਸੀ ਸਟੀਲ ਲਿਮਿਟਿਡ, ਸ਼ਿਪਿੰਗ ਕਾਰਪੋਰੇਸ਼ਨ ਆਵ੍ ਇੰਡੀਆ, ਅਤੇ ਬੀਈਐੱਮਐੱਲ ਲਿਮਿਟਿਡ ਦੇ ਰਣਨੀਤਕ ਵਿਨਿਵੇਸ਼ ਦੇ ਲਈ ਅਭਿਰੂਚੀ ਪੱਤਰ ਜਾਰੀ ਕੀਤੇ ਜਾਂਦੇ ਹਨ।

 

************

ਐੱਨਬੀ/ਵੀਐੱਮ/ਕੇਐੱਮਐੱਨ



(Release ID: 1991510) Visitor Counter : 42