ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਐੱਸਆਈ ਸਕੀਮ ਤਹਿਤ ਅਕਤੂਬਰ 2023 ਵਿੱਚ 17.28 ਲੱਖ ਨਵੇਂ ਕਾਮੇ ਸ਼ਾਮਲ ਹੋਏ


25 ਸਾਲ ਦੀ ਉਮਰ ਤੱਕ ਦੇ 8.25 ਲੱਖ ਨੌਜਵਾਨ ਕਰਮਚਾਰੀਆਂ ਨੇ ਨਵੀਂ ਰਜਿਸਟ੍ਰੇਸ਼ਨ ਕਰਵਾਈ

ਅਕਤੂਬਰ, 2023 ਦੇ ਮਹੀਨੇ ਵਿੱਚ ਲਗਭਗ 23,468 ਨਵੇਂ ਅਦਾਰੇ ਈਐੱਸਆਈ ਸਕੀਮ ਅਧੀਨ ਰਜਿਸਟਰ ਹੋਏ

ਅਕਤੂਬਰ, 2023 ਵਿੱਚ 51 ਟਰਾਂਸਜੈਂਡਰ ਕਰਮਚਾਰੀਆਂ ਨੂੰ ਈਐੱਸਆਈ ਸਕੀਮ ਦੇ ਲਾਭ ਦਿੱਤੇ ਗਏ

Posted On: 15 DEC 2023 11:35AM by PIB Chandigarh

ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੇ ਆਰਜ਼ੀ ਵੇਤਨਮਾਨ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਕਤੂਬਰ, 2023 ਦੇ ਮਹੀਨੇ ਵਿੱਚ 17.28 ਲੱਖ ਨਵੇਂ ਕਰਮਚਾਰੀ ਸ਼ਾਮਲ ਕੀਤੇ ਗਏ ਹਨ।

 

ਅਕਤੂਬਰ, 2023 ਵਿੱਚ ਲਗਭਗ 23,468 ਨਵੇਂ ਅਦਾਰੇ ਰਜਿਸਟਰ ਕੀਤੇ ਗਏ ਹਨ ਅਤੇ ਕਰਮਚਾਰੀ ਰਾਜ ਬੀਮਾ ਨਿਗਮ ਦੀ ਸਮਾਜਿਕ ਸੁਰੱਖਿਆ ਛਤਰੀ ਹੇਠ ਲਿਆਂਦੇ ਗਏ ਹਨ, ਇਸ ਤਰ੍ਹਾਂ ਵਧੇਰੇ ਕਵਰੇਜ ਨੂੰ ਯਕੀਨੀ ਬਣਾਇਆ ਗਿਆ ਹੈ।

 

ਅੰਕੜੇ ਸਪੱਸ਼ਟ ਤੌਰ 'ਤੇ ਇਹ ਦਰਸਾਉਂਦੇ ਹਨ ਕਿ ਦੇਸ਼ ਦੇ ਨੌਜਵਾਨਾਂ ਲਈ ਵਧੇਰੇ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ ਕਿਉਂਕਿ ਅਕਤੂਬਰ 2023 ਦੇ ਮਹੀਨੇ ਦੌਰਾਨ ਸ਼ਾਮਲ ਕੀਤੇ ਗਏ ਕੁੱਲ 17.28 ਲੱਖ ਕਰਮਚਾਰੀਆਂ ਵਿੱਚੋਂ, 25 ਸਾਲ ਦੀ ਉਮਰ ਤੱਕ ਦੇ 8.25 ਲੱਖ ਕਰਮਚਾਰੀਆਂ ਨੇ ਨਵੀਂ ਰਜਿਸਟ੍ਰੇਸ਼ਨ ਕਰਵਾਈ ਹੈ ਜੋ ਕੁੱਲ ਕਰਮਚਾਰੀਆਂ ਦਾ 47.76% ਹੈ।

 

ਵੇਤਨਮਾਨ ਅੰਕੜਿਆਂ ਦਾ ਲਿੰਗ-ਅਧਾਰਿਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਅਕਤੂਬਰ, 2023 ਵਿੱਚ ਮਹਿਲਾ ਮੈਂਬਰਾਂ ਦੀ ਕੁੱਲ ਨਾਮਜ਼ਦਗੀ 3.31 ਲੱਖ ਸੀ। ਅੰਕੜੇ ਦਰਸਾਉਂਦੇ ਹਨ ਕਿ ਅਕਤੂਬਰ, 2023 ਦੇ ਮਹੀਨੇ ਵਿੱਚ ਕੁੱਲ 51 ਟਰਾਂਸਜੈਂਡਰ ਕਰਮਚਾਰੀ ਵੀ ਈਐੱਸਆਈ ਸਕੀਮ ਅਧੀਨ ਰਜਿਸਟਰ ਹੋਏ ਹਨ। ਈਐੱਸਆਈਸੀ ਸਮਾਜ ਦੇ ਹਰ ਵਰਗ ਤੱਕ ਲਾਭ ਪਹੁੰਚਾਉਣ ਲਈ ਵਚਨਬੱਧ ਹੈ।

 

ਵੇਤਨਮਾਨ ਡੇਟਾ ਆਰਜ਼ੀ ਹੈ ਕਿਉਂਕਿ ਡੇਟਾ ਉਤਪਾਦਨ ਇੱਕ ਨਿਰੰਤਰ ਅਭਿਆਸ ਹੈ।

 

*****

 

ਐੱਮਜੇਪੀਐੱਸ



(Release ID: 1990429) Visitor Counter : 26