ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸੁਸ਼ਾਸਨ ਦਿਵਸ ਦੇ ਮੌਕੇ 'ਤੇ ਮਿਸ਼ਨ ਕਰਮਯੋਗੀ ਦਾ ਵਿਸਥਾਰਤ ਸੰਸਕਰਣ ਲਾਂਚ ਕੀਤਾ


ਆਈਜੀਓਟੀ (iGOT) ਕਰਮਯੋਗੀ ਪਲੈਟਫਾਰਮ 'ਤੇ ਪੇਸ਼ ਕੀਤੀਆਂ ਗਈਆਂ ਤਿੰਨ ਨਵੀਆਂ ਵਿਸ਼ੇਸ਼ਤਾਵਾਂ ਮਾਈ ਆਈਜੀਓਟੀ, ਬਲੈਂਡਡ ਪ੍ਰੋਗਰਾਮ ਅਤੇ ਕਿਊਰੇਟਿਡ ਪ੍ਰੋਗਰਾਮ ਹਨ; ਕੇਂਦਰੀ ਮੰਤਰੀ ਨੇ ਇੱਕ ਨਵਾਂ ਮਿਸ਼ਰਿਤ

ਟ੍ਰੇਨਿੰਗ ਪ੍ਰੋਗਰਾਮ ਵਿਕਾਸ (ਵੀਆਈਕੇਏਐੱਸ) ਅਤੇ 12 ਖੇਤਰ ਵਿਸ਼ੇਸ਼ ਸਮਰੱਥਾ ਨਿਰਮਾਣ ਈ-ਲਰਨਿੰਗ ਕੋਰਸ ਵੀ ਲਾਂਚ ਕੀਤੇ

ਡਾ. ਜਿਤੇਂਦਰ ਸਿੰਘ ਨੇ ਆਮ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਲਈ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ ਦਿੱਤਾ

ਪਿਛਲੇ ਨੌਂ ਸਾਲਾਂ ਵਿੱਚ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ ਨਾਗਰਿਕ-ਕੇਂਦ੍ਰਿਤ ਸੁਧਾਰਾਂ ਨਾਲ 'ਸ਼ਾਸਨ ਵਿੱਚ ਸੁਧਾਰ' ਹੋਇਆ ਜਿਸ ਨਾਲ ਨਾਗਰਿਕਾਂ ਦਾ 'ਜੀਵਨ ਵੀ ਆਸਾਨ' ਹੋਇਆ: ਡਾ. ਜਿਤੇਂਦਰ ਸਿੰਘ

Posted On: 25 DEC 2023 4:47PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਸੁਸ਼ਾਸਨ ਦਿਵਸ ਦੇ ਮੌਕੇ 'ਤੇ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਮਿਸ਼ਨ ਕਰਮਯੋਗੀ ਦੇ ਵਿਸਥਾਰਤ ਸੰਸਕਰਣ ਦੀ ਸ਼ੁਰੂਆਤ ਕੀਤੀ।

ਆਈਜੀਓਟੀ ਕਰਮਯੋਗੀ ਪਲੈਟਫਾਰਮ 'ਤੇ ਲਾਂਚ ਕੀਤੀਆਂ ਗਈਆਂ ਤਿੰਨ ਨਵੀਆਂ ਵਿਸ਼ੇਸ਼ਤਾਵਾਂ ਮਾਈ ਆਈਜੀਓਟੀ, ਬਲੈਂਡਡ ਪ੍ਰੋਗਰਾਮ ਅਤੇ ਕਿਊਰੇਟਿਡ ਪ੍ਰੋਗਰਾਮ ਹਨ।

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਨੇ 12 ਖੇਤਰ ਵਿਸ਼ੇਸ਼ ਸਮਰੱਥਾ ਨਿਰਮਾਣ ਈ-ਲਰਨਿੰਗ ਕੋਰਸ ਵੀ ਸ਼ੁਰੂ ਕੀਤੇ। ਇਸ ਤੋਂ ਇਲਾਵਾ ਡਾ. ਜਿਤੇਂਦਰ ਸਿੰਘ ਨੇ ਵਿਕਾਸ (ਵੇਰੀਏਬਲ ਅਤੇ ਇਮਰਸਿਵ ਕਰਮਯੋਗੀ ਐਡਵਾਂਸਡ ਸਪੋਰਟ) ਨਾਮਕ ਇੱਕ ਨਵਾਂ ਮਿਸ਼ਰਤ ਟ੍ਰੇਨਿੰਗ ਪ੍ਰੋਗਰਾਮ ਵੀ ਸ਼ੁਰੂ ਕੀਤਾ।

ਇਸ ਮੌਕੇ ਬੋਲਦਿਆਂ ਡਾ. ਜਿਤੇਂਦਰ ਸਿੰਘ ਨੇ ਆਮ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਲਈ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਿਵਲ ਸੇਵਕਾਂ ਨੂੰ ਡਿਜੀਟਲ ਕ੍ਰਾਂਤੀ ਦੀ ਸਮਰੱਥਾ ਨੂੰ ਵਰਤਣ ਅਤੇ ਡਿਜੀਟਲ ਗਵਰਨੈਂਸ ਨੂੰ ਅੱਗੇ ਵਧਾਉਣ ਦੇ ਸਾਧਨ ਵਜੋਂ ਨਵੀਨਤਮ ਆਈਟੀ ਇਨੋਵੇਸ਼ਨਸ ਨੂੰ ਅਪਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਈ-ਗਵਰਨੈਂਸ ਅਤੇ ਕਾਗਜ਼ ਰਹਿਤ ਦਫ਼ਤਰ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਪ੍ਰਸ਼ਾਸਨ ਵਿੱਚ ਨਿਰਵਿਘਨ ਫੈਸਲੇ ਲੈਣਾ ਆਸਾਨ ਹੋ ਗਿਆ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਭਵਿੱਖ ਦੇ ਸਿਵਲ ਸੇਵਕਾਂ ਨੂੰ ਵਧੇਰੇ ਟੈਕਨੋਲੋਜੀ-ਸਮਰਥਿਤ, ਇਨੋਵੇਸ਼ਨ, ਪ੍ਰਗਤੀਸ਼ੀਲ ਅਤੇ ਪਾਰਦਰਸ਼ੀ ਬਣਾ ਕੇ ਤਿਆਰ ਕਰਨ 'ਤੇ ਕੇਂਦਰਿਤ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ 'ਮੈਕਸੀਮਮ ਗਵਰਨੈਂਸ ਅਤੇ ਮਿਨੀਮਮ ਗਵਰਮੈਂਟ' 'ਤੇ ਜ਼ੋਰ ਦਿੰਦੇ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਚੰਗੇ ਸੁਸ਼ਾਸਨ ਦੀ ਕੁੰਜੀ ਹੈ। ਟੈਕਨੋਲੋਜੀ ਪਾਰਦਰਸਿਤਾ ਲਿਆਉਂਦੀ ਹੈ ਅਤੇ ਇਸ ਤਰ੍ਹਾਂ ਜਵਾਬਦੇਹੀ ਨੂੰ ਉਤਸ਼ਾਹਿਤ ਕਰਦੀ ਹੈ, ਜੋ ਕਿ ਚੰਗੇ ਸ਼ਾਸਨ ਦੀ ਮੂਲ ਵਿਸ਼ੇਸ਼ਤਾ ਹੈ।

ਪ੍ਰਧਾਨ ਮੰਤਰੀ ਮੋਦੀ ਦੀ 'ਸਰਕਾਰ ਦੀ ਸਮੁੱਚੀ' ਪਹੁੰਚ ਦੇ ਸਿਧਾਂਤ ਨੂੰ ਰੇਖਾਂਕਿਤ ਕਰਦੇ ਹੋਏ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਵਿਕਾਸ ਵੱਲ ਇੱਕ ਸਰਬਵਿਆਪੀ, ਸਰਬ-ਸਮਾਵੇਸ਼ੀ ਅਤੇ ਸਰਬ-ਭਾਗੀਦਾਰੀ ਵਾਲਾ ਅਭਿਆਨ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ ਨਾਗਰਿਕ-ਕੇਂਦ੍ਰਿਤ ਸੁਧਾਰਾਂ ਨੇ 'ਸ਼ਾਸਨ ਵਿੱਚ ਸੁਧਾਰ' ਦੀ ਅਗਵਾਈ ਕੀਤੀ ਹੈ, ਜਿਸ ਨਾਲ ਨਾਗਰਿਕਾਂ ਦਾ 'ਜੀਵਨ ਵੀ ਆਸਾਨ' ਵੀ ਹੋਇਆ।

ਸਰਕਾਰੀ ਸੇਵਾਵਾਂ ਵਿੱਚ ਸ਼ਾਮਲ ਹੋਣ ਵਾਲੀਆਂ ਮਹਿਲਾਵਾਂ ਦੀ ਵਧਦੀ ਗਿਣਤੀ ਦੀ ਸ਼ਲਾਘਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਨੇ ਸਰਕਾਰ ਵਿੱਚ ਅਗਵਾਈ ਦੀਆਂ ਭੂਮਿਕਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਹਿਲਾ ਕਰਮਚਾਰੀਆਂ ਲਈ 'ਜੀਵਨ ਨੂੰ ਆਸਾਨ' ਬਣਾਉਣ ਲਈ ਕਈ ਪਹਿਲਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਵਿੱਚ ਕੇਂਦਰ ਸਰਕਾਰ ਦੇ ਮਹਿਲਾ ਕਰਮਚਾਰੀਆਂ ਲਈ ਬੱਚੇ ਦੇ ਜਨਮ ਜਾਂ ਜਨਮ ਦੇ ਕੁਝ ਦਿਨਾਂ ਦੇ ਅੰਦਰ ਬੱਚੇ ਦੀ ਮੌਤ ਹੋਣ ਦੀ ਸਥਿਤੀ ਵਿੱਚ 60 ਦਿਨਾਂ ਦੀ ਵਿਸ਼ੇਸ਼ ਜਣੇਪਾ ਛੁੱਟੀ ਦੇਣਾ, 730 ਦਿਨਾਂ ਦੀ ਸੀਸੀਐੱਲ; ਜਦੋਂ ਕੋਈ ਕਰਮਚਾਰੀ ਸੀਸੀਐੱਲ 'ਤੇ ਛੁੱਟੀ ਯਾਤਰਾ ਰਿਆਇਤ (ਐੱਲਟੀਸੀ) ਦੀ ਸਹੂਲਤ, ਸਰਕਾਰੀ ਕਰਮਚਾਰੀਆਂ ਲਈ ਦਿਵਯਾਂਗ ਬੱਚੇ ਦੇ ਮਾਮਲੇ ਵਿੱਚ 22 ਸਾਲ ਦੀ ਸੀਮਾ ਨੂੰ ਹਟਾ ਕੇ ਬਾਲ ਦੇਖਭਾਲ ਛੁੱਟੀ ਅਤੇ ਦਿਵਯਾਂਗ ਮਹਿਲਾ ਕਰਮਚਾਰੀਆਂ ਲਈ 3000 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਬਾਲ ਦੇਖਭਾਲ ਲਈ ਵਿਸ਼ੇਸ਼ ਭੱਤਾ ਦੇਣਾ ਵੀ ਸ਼ਾਮਲ ਹੈ।

ਕੇਂਦਰ ਸਰਕਾਰ ਨਾਗਰਿਕ-ਕੇਂਦ੍ਰਿਤ, ਕੁਸ਼ਲ ਅਤੇ ਪਾਰਦਰਸ਼ੀ ਸ਼ਾਸਨ ਨੂੰ ਉਤਸ਼ਾਹਿਤ ਕਰਨ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸਨਮਾਨ ਵਿੱਚ 2014 ਤੋਂ ਦੇਸ਼ ਵਿਆਪੀ 'ਸੁਸ਼ਾਸਨ ਹਫ਼ਤਾ/ਦਿਵਸ' ਮਨਾ ਰਹੀ ਹੈ।

ਮਿਸ਼ਨ ਕਰਮਯੋਗੀ ਪਲੈਟਫਾਰਮ 'ਤੇ ਲਾਂਚ ਕੀਤੀਆਂ ਗਈਆਂ ਨਵੀਆਂ ਵਿਸ਼ੇਸ਼ਤਾਵਾਂ ਦਾ ਵੇਰਵਾ:

ਮਾਈ ਆਈਜੀਓਟੀ - ਮਾਈ ਆਈਜੀਓਟੀ ਵਿਅਕਤੀਗਤ ਅਧਿਕਾਰੀ ਦੇ ਹੋਮ ਪੇਜ 'ਤੇ ਟੀਚਾਗਤ ਟ੍ਰੇਨਿੰਗ ਕੋਰਸ ਪ੍ਰਦਾਨ ਕਰਦਾ ਹੈ, ਜੋ ਸਿੱਧੇ ਤੌਰ 'ਤੇ ਉਸ ਅਧਿਕਾਰੀ ਦੀਆਂ ਵਿਲੱਖਣ ਸਮਰੱਥਾ ਨਿਰਮਾਣ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਜਿਵੇਂ ਕਿ ਉਨ੍ਹਾਂ ਦੇ ਮੰਤਰਾਲਿਆਂ/ਵਿਭਾਗਾਂ ਲਈ ਸਮਰੱਥਾ-ਨਿਰਮਾਣ ਯੋਜਨਾ ਵਿੱਚ ਚਿੰਨ੍ਹਤ ਕੀਤਾ ਗਿਆ ਹੈ। ਇਹ ਵਿਅਕਤੀਗਤ ਅਤੇ ਸੰਗਠਨਾਤਮਕ ਮੁਹਾਰਤ ਦੀਆਂ ਜ਼ਰੂਰਤਾਂ ਦੇ ਦਰਮਿਆਨ ਪੂਰਨ ਦਰੁਸਤ ਸਬੰਧ ਨੂੰ ਯਕੀਨੀ ਬਣਾਉਣ ਲਈ ਉੱਚ ਵਿਅਕਤੀਗਤ, ਕੇਂਦਰਿਤ ਅਤੇ ਟੀਚਾਗਤ ਸਮਰੱਥਾ-ਨਿਰਮਾਣ ਦੀ ਸਹੂਲਤ ਦਿੰਦਾ ਹੈ। ਇਸ ਪਲੈਟਫਾਰਮ 'ਤੇ ਹੁਣ ਤੱਕ 28 ਲੱਖ ਤੋਂ ਵੱਧ ਉਪਭੋਗਤਾ ਜੁੜ ਚੁੱਕੇ ਹਨ ਅਤੇ ਲਗਭਗ 830 ਉੱਚ ਗੁਣਵੱਤਾ ਵਾਲੇ ਈ-ਲਰਨਿੰਗ ਕੋਰਸ ਉਪਲਬਧ ਕਰਵਾਏ ਗਏ ਹਨ।

ਬਲੈਂਡਡ ਪ੍ਰੋਗਰਾਮ - ਆਈਜੀਓਟੀ-ਕਰਮਯੋਗੀ ਪਲੈਟਫਾਰਮ 'ਤੇ ਮਿਲਾਏ ਗਏ ਪ੍ਰੋਗਰਾਮ ਅਧਿਕਾਰੀਆਂ ਦੀਆਂ ਗਤੀਸ਼ੀਲ ਟ੍ਰੇਨਿੰਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਰੇ ਪੱਧਰਾਂ 'ਤੇ ਟ੍ਰੇਨਿੰਗ ਵਿਧੀਆਂ ਤੱਕ ਬਰਾਬਰ ਪਹੁੰਚ ਦੀ ਸਹੂਲਤ ਪ੍ਰਦਾਨ ਕਰਨਗੇ। ਬਲੈਂਡਡ ਪ੍ਰੋਗਰਾਮ ਪਰੰਪਰਾਗਤ ਔਫਲਾਈਨ (ਵਿਅਕਤੀਗਤ) ਕਲਾਸਰੂਮ ਕੋਰਸਾਂ ਨੂੰ ਔਨਲਾਈਨ ਟ੍ਰੇਨਿੰਗ ਕੰਪੋਨੈਂਟ ਨਾਲ ਜੋੜਦੇ ਹਨ। ਇਹ ਅਧਿਕਾਰੀਆਂ ਅਤੇ ਫੈਕਲਟੀ ਨੂੰ ਕਲਾਸਰੂਮ ਵਿੱਚ ਆਹਮੋ-ਸਾਹਮਣੇ ਦੇ ਅਨਮੋਲ ਲਾਭਾਂ ਨੂੰ ਬਰਕਰਾਰ ਰੱਖਦੇ ਹੋਏ ਔਨਲਾਈਨ ਕੋਰਸਾਂ ਦੀ ਲਚਕਤਾ ਅਤੇ ਸਹੂਲਤ ਦਾ ਲਾਭ ਉਠਾਉਣ ਦੇ ਯੋਗ ਬਣਾਉਂਦਾ ਹੈ।

ਕਿਉਰੇਟਿਡ ਪ੍ਰੋਗਰਾਮ - ਆਈਜੀਓਟੀ ਕਰਮਯੋਗੀ 'ਤੇ ਕਿਉਰੇਟਿਡ ਪ੍ਰੋਗਰਾਮਾਂ ਨੂੰ ਮੰਤਰਾਲਿਆਂ/ਵਿਭਾਗਾਂ ਅਤੇ ਟ੍ਰੇਨਿੰਗ ਸੰਸਥਾਵਾਂ ਦੀਆਂ ਵਿਭਿੰਨ ਸਿੱਖਣ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਕੋਰਸ ਪ੍ਰਦਾਤਾ ਇੱਕ ਅਨੁਕੂਲ ਟ੍ਰੇਨਿੰਗ ਯਾਤਰਾ ਪ੍ਰਦਾਨ ਕਰਨ ਲਈ ਇੱਕ ਪ੍ਰੋਗਰਾਮੇਟਿਕ ਪਹੁੰਚ ਨਾਲ ਆਈਜੀਓਟੀ ਤੋਂ ਸੰਬੰਧਤ ਸਮੱਗਰੀ, ਸਰੋਤਾਂ ਅਤੇ ਮੁਲਾਂਕਣਾਂ ਨੂੰ ਤਿਆਰ ਕਰਨ ਦੇ ਯੋਗ ਹੋਣਗੇ ।

ਡੀਓਪੀਟੀ ਦੀ ਸਲਾਨਾ ਸਮਰੱਥਾ ਨਿਰਮਾਣ ਯੋਜਨਾ (ਏਸੀਬੀਪੀ) ਦੇ ਹਿੱਸੇ ਵਜੋਂ ਦੋ ਮਹੀਨਿਆਂ ਦੀ ਮਿਆਦ ਵਿੱਚ ਡੀਓਪੀਟੀ ਦੀ ਕਰਮਯੋਗੀ ਡਿਜੀਟਲ ਲਰਨਿੰਗ ਲੈਬ (ਕੇਡੀਐੱਲਐੱਲ) ਦੁਆਰਾ 12 ਖੇਤਰ ਵਿਸ਼ੇਸ਼ ਸਮਰੱਥਾ ਨਿਰਮਾਣ ਈ-ਲਰਨਿੰਗ ਕੋਰਸ ਵਿਕਸਿਤ ਕੀਤੇ ਗਏ ਹਨ। ਕੇਡੀਐੱਲਐੱਲ ਦਾ ਉਦਘਾਟਨ ਰਾਜ ਮੰਤਰੀ (ਪੀਪੀ) ਦੁਆਰਾ ਅਗਸਤ 2021 ਵਿੱਚ ਸਿਵਲ ਸੇਵਕਾਂ ਦੀ ਸਮਰੱਥਾ ਨਿਰਮਾਣ ਲਈ ਈ-ਲਰਨਿੰਗ ਕੋਰਸ ਵਿਕਸਤ ਕਰਨ ਲਈ ਕੀਤਾ ਗਿਆ ਸੀ। ਡੀਓਪੀਟੀ ਦੀ ਸਾਲਾਨਾ ਸਮਰੱਥਾ ਨਿਰਮਾਣ ਯੋਜਨਾ (ਏਸੀਬੀਪੀ) ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੁਆਰਾ 27 ਸਤੰਬਰ 2023 ਨੂੰ ਸ਼ੁਰੂ ਕੀਤੀ ਗਈ ਸੀ। ਇਹ 12 ਕੋਰਸ ਨਾ ਸਿਰਫ਼ ਡੀਓਪੀਟੀ ਵਿੱਚ ਕੰਮ ਕਰਨ ਵਾਲੇ ਸਿਵਲ ਸੇਵਕਾਂ ਦੀਆਂ ਡੋਮੇਨ ਯੋਗਤਾ ਜ਼ਰੂਰਤਾਂ ਨੂੰ ਪੂਰਾ ਕਰਨਗੇ ਬਲਕਿ ਹੋਰ ਸਰਕਾਰੀ ਸੰਸਥਾਵਾਂ ਨੂੰ ਰੋਜ਼ਾਨਾ ਆਧਾਰ 'ਤੇ ਕਾਰਜਸ਼ੀਲ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਵਿੱਚ ਵੀ ਮਦਦ ਕਰਨਗੇ।

ਵਿਕਾਸ (ਵੇਰੀਏਬਲ ਅਤੇ ਇਮਰਸਿਵ ਕਰਮਯੋਗੀ ਐਡਵਾਂਸਡ ਸਪੋਰਟ) ਕੇਂਦਰੀ ਸਕੱਤਰੇਤ ਵਿੱਚ ਮੱਧ ਪ੍ਰਬੰਧਨ ਸਿਵਲ ਸੇਵਕਾਂ ਦੀ ਸਮਰੱਥਾ ਨਿਰਮਾਣ ਲਈ ਇੱਕ ਨਵਾਂ ਮਿਸ਼ਰਤ ਟ੍ਰੇਨਿੰਗ ਪ੍ਰੋਗਰਾਮ ਹੈ। ਵਿਕਾਸ ਆਈਜੀਓਟੀ ਦੇ ਨਾਲ ਇੱਕ ਮਿਸ਼ਰਤ ਪ੍ਰੋਗਰਾਮ ਹੈ, ਜਿਸ ਵਿੱਚ 30 ਘੰਟੇ ਦੀ ਟਰੇਨਿੰਗ ਦੇ ਨਾਲ-ਨਾਲ ਆਈਐੱਸਟੀਐੱਮ ਵਿੱਚ 33 ਘੰਟੇ ਦੀ ਔਫਲਾਈਨ ਟ੍ਰੇਨਿੰਗ ਸ਼ਾਮਲ ਹੈ, ਜੋ ਕੇਂਦਰ ਸਰਕਾਰ ਲਈ ਲੋੜੀਂਦੀ ਕਾਰਜਸ਼ੀਲ, ਵਿਹਾਰਕ ਅਤੇ ਤਕਨੀਕੀ ਯੋਗਤਾਵਾਂ ਦੇ ਵਿਕਾਸ 'ਤੇ ਕੇਂਦਰਿਤ ਹੈ।

**** 

ਐੱਸਐੱਨਸੀ/ਪੀਕੇ 



(Release ID: 1990414) Visitor Counter : 85