ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
2014-2022 ਦੀ ਮਿਆਦ ਵਿੱਚ ਭਾਰਤ ਵਿੱਚ ਡੀਐੱਲਸੀ ਜਮ੍ਹਾਂ ਕਰਨ ਵਾਲੇ ਪੈਨਸ਼ਨਰਸ ਦੀ ਸੰਖਿਆ 128 ਗੁਣਾ ਵਧੀ, ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ
ਡੀਐੱਲਸੀ ਅਭਿਯਾਨ 2023 ਵਿੱਚ ਚਿਹਰਾ ਪ੍ਰਮਾਣੀਕਰਣ ਰਾਹੀਂ 9.76 ਲੱਖ ਡੀਐੱਲਸੀ ਜਮ੍ਹਾਂ ਕਰਨ ਸਮੇਤ ਕੇਂਦਰ ਸਰਕਾਰ ਦੇ 38.99 ਲੱਖ ਪੈਨਸ਼ਨਰਸ ਨੇ ਡੀਐੱਲਸੀ ਜਮ੍ਹਾਂ ਕੀਤੇ: ਡਾ. ਜਿਤੇਂਦਰ ਸਿੰਘ
Posted On:
21 DEC 2023 4:06PM by PIB Chandigarh
2014-2022 ਦੀ ਮਿਆਦ ਵਿੱਚ ਭਾਰਤ ਵਿੱਚ ਡੀਐੱਲਸੀ ਜਮ੍ਹਾਂ ਕਰਨ ਵਾਲੇ ਪੈਨਸ਼ਨਰਸ ਦੀ ਸੰਖਿਆ 128 ਗੁਣਾਂ ਵਧ ਗਈ ਹੈ।
2021 ਵਿੱਚ, ਡੀਐੱਲਸੀ ਪੈਦਾ ਕਰਨ ਲਈ ਫੇਸ ਔਥੈਂਟਿਕੇਸ਼ਨ ਤਕਨੀਕ ਵਿਕਸਿਤ ਕੀਤੀ ਗਈ ਸੀ। ਸਰਕਾਰ ਨੇ 2022 ਅਤੇ 2023 ਵਿੱਚ ਪੈਨਸ਼ਨਰਸ ਦਾ ਡਿਜੀਟਲ ਸਸ਼ਕਤੀਕਰਣ ਸੁਨਿਸ਼ਚਿਤ ਕਰਨ ਲਈ ਰਾਸ਼ਟਰਵਿਆਪੀ ਡੀਐੱਲਸੀ ਅਭਿਯਾਨ ਚਲਾਇਆ। ਡੀਐੱਲਸੀ ਅਭਿਯਾਨ 2023 ਵਿੱਚ ਫੇਸ ਪ੍ਰਮਾਣੀਕਰਣ ਰਾਹੀਂ 9.76 ਲੱਖ ਡੀਐੱਲਸੀ ਜਮ੍ਹਾਂ ਕਰਨ ਸਮੇਤ ਕੇਂਦਰ ਸਰਕਾਰ ਦੇ 38.99 ਲੱਖ ਪੈਨਸ਼ਨਰਸ ਨੇ ਡੀਐੱਲਸੀ ਜਮ੍ਹਾਂ ਕਰਵਾਏ।
ਇਹ ਜਾਣਕਾਰੀ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ: ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਅੱਜ ਰਾਜਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਸਰਕਾਰ ਨੇ ਸੁਪਰ ਸੀਨੀਅਰ ਪੈਨਸ਼ਨਰਸ ਨੂੰ ਸਲਾਨਾ ਡੀਐੱਲਸੀ ਜਮ੍ਹਾਂ ਕਰਨ ਲਈ ਦਰਵਾਜ਼ੇ ‘ਤੇ ਸੇਵਾ ਪ੍ਰਦਾਨ ਕੀਤੀ ਹੈ। 80 ਸਾਲ ਤੋਂ ਅਧਿਕ ਉਮਰ ਦੇ ਕੇਂਦਰ ਸਰਕਾਰ ਦੇ 285739 ਪੈਨਸ਼ਨਰਸ, ਜਿਨ੍ਹਾਂ ਵਿੱਚ 90 ਸਾਲ ਤੋਂ ਅਧਿਕ ਉਮਰ ਦੇ 24645 ਪੈਨਸ਼ਨਰਸ ਸ਼ਾਮਲ ਹਨ, ਨੇ 2023 ਵਿੱਚ ਡੀਐੱਲਸੀ ਜਮ੍ਹਾਂ ਕੀਤੀ।
ਦੇਸ਼ ਵਿੱਚ ਡੀਐੱਲਸੀ ਦੀ ਸੰਖਿਆ ਦਾ ਵੇਰਵਾ ਇਸ ਤਰ੍ਹਾਂ ਹੈ:
Table: DLCs in India from 2014-2023
ਸਾਰਣੀ: 2014-2023 ਤੱਕ ਭਾਰਤ ਵਿੱਚ ਡੀਐੱਲਸੀ
ਲੜੀ ਨੰਬਰ
|
ਸਾਲ
|
ਭਾਰਤ ਵਿੱਚ ਡੀਐੱਲਸੀ
|
1.
|
2014
|
109751
|
2.
|
2015
|
1315150
|
3.
|
2016
|
5058451
|
4.
|
2017
|
9901542
|
5.
|
2018
|
8994834
|
6.
|
2019
|
9965509
|
7.
|
2020
|
9897459
|
8.
|
2021
|
11191451
|
9.
|
2022
|
14129489
|
10.
|
2023*
|
11775322
|
*30 ਨਵੰਬਰ 2023 ਤੱਕ ਪ੍ਰਗਤੀ, 31 ਮਾਰਚ 2023 ਤੱਕ ਦੇ ਸਲਾਨਾ ਡੇਟਾ ਦਾ ਮਿਲਾਣ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ, ਡੀਐੱਲਸੀ ਅਤੇ ਫੇਸ ਅਥੈਂਟੀਕੇਸ਼ਨ ਤਕਨੀਕ ਨੂੰ ਜਾਣੂ ਅਤੇ ਲੋਕਪ੍ਰਿਅ ਬਣਾਉਣ ਲਈ ਪੈਨਸ਼ਨਰਸ ਦੇ ਜਾਗਰੂਕਤਾ ਪ੍ਰੋਗਰਾਮ, ਬੈਂਕਰਸ ਜਾਗਰੂਕਤਾ ਪ੍ਰੋਗਰਾਮ ਅਤੇ ਪ੍ਰੀ-ਰਿਟਾਇਰਮੈਂਟ ਕਾਊਂਸਲਿੰਗ ਵਰਕਸ਼ਾਪਸ ਨਿਯਮਿਤ ਅਧਾਰ ‘ਤੇ ਸਰੀਰਕ ਮੌਜੂਦਗੀ ਅਤੇ ਔਨਲਾਈਨ ਦੋਨੋਂ ਤਰ੍ਹਾਂ ਨਾਲ ਆਯੋਜਿਤ ਕੀਤੀਆਂ ਜਾਂਦੀਆਂ ਹਨ।
ਕੇਂਦਰੀ ਸਿਵਲ ਪੈਨਸ਼ਨਰਸ, ਰੱਖਿਆ, ਰੇਲਵੇ, ਟੈਲੀਕਾਮ, ਡਾਕ ਪੈਨਸ਼ਨਰਸ ਅਤ ਈਪੀਐੱਫਓ ਪੈਨਸ਼ਨਰਸ ਨੂੰ ਪੈਨਸ਼ਨ ਜਾਰੀ ਰੱਖਣ ਲਈ ਹਰ ਸਾਲ 1-30 ਨਵੰਬਰ ਦੀ ਮਿਆਦ ਵਿੱਚ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨਾ ਹੁੰਦਾ ਹੈ। 2014 ਵਿੱਚ, ਸਰਕਾਰ ਨੇ ਆਧਾਰ ਡੇਟਾਬੇਸ ‘ਤੇ ਅਧਾਰਿਤ ਡਿਜੀਟਲ ਜੀਵਨ ਪ੍ਰਮਾਣਪੱਤਰ (ਜੀਵਨ ਪ੍ਰਮਾਣ) ਦੀ ਸ਼ੁਰੂਆਤ ਕੀਤੀ।
****
ਐੱਸਐੱਨਸੀ/ਪੀਕੇ/ਆਰਐੱਸ202
(Release ID: 1989847)
Visitor Counter : 67