ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 19,150 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ


ਵਾਰਾਣਸੀ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾਈ

ਸਮਾਰਟ ਸਿਟੀ ਮਿਸ਼ਨ ਦੇ ਤਹਿਤ ਯੂਨੀਫਾਈਡ ਟੂਰਿਸਟ ਪਾਸ ਸਿਸਟਮ ਦੀ ਸ਼ੁਰੂਆਤ ਕੀਤੀ

“ਜਦੋਂ ਕਾਸ਼ੀ ਦੇ ਨਾਗਰਿਕਾਂ ਦੇ ਕੰਮ ਦੀ ਪ੍ਰਸ਼ੰਸਾ ਹੁੰਦੀ ਹੈ ਤਾਂ ਮੈਂ ਮਾਣ ਮਹਿਸੂਸ ਕਰਦਾ ਹਾਂ”

“ਜਦੋਂ ਕਾਸ਼ੀ ਸਮ੍ਰਿੱਧ ਹੁੰਦੀ ਹੈ ਤਾਂ ਯੂਪੀ ਸਮ੍ਰਿੱਧ ਹੁੰਦਾ ਹੈ ਅਤੇ ਜਦੋਂ ਯੂਪੀ ਸਮ੍ਰਿੱਧ ਹੁੰਦਾ ਹੈ ਤਾਂ ਦੇਸ਼ ਸਮ੍ਰਿੱਧ ਹੁੰਦਾ ਹੈ”

“ਕਾਸ਼ੀ ਸਹਿਤ ਪੂਰੇ ਦੇਸ਼ ਵਿਕਸਿਤ ਭਾਰਤ ਦੇ ਸੰਕਲਪ ਦੇ ਲਈ ਪ੍ਰਤੀਬੱਧ ਹੈ”

“ਮੋਦੀ ਕੀ ਗਰੰਟੀ ਕੀ ਗਾਡੀ ਸੁਪਰਹਿਟ ਹੈ ਕਿਉਂਕਿ ਸਰਕਾਰ ਨਾਗਰਿਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਨਾ ਕਿ ਨਾਗਰਿਕ ਸਰਕਾਰ ਤੱਕ”

“ਇਸ ਸਾਲ ਬਨਾਸ ਡੇਅਰੀ ਨੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਹੈ”

“ਪੂਰਵਾਂਚਲ ਦਾ ਇਹ ਪੂਰਾ ਖੇਤਰ ਦਹਾਕਿਆਂ ਤੋਂ ਅਣਗੌਲਿਆ ਰਿਹਾ ਹੈ ਲੇਕਿਨ ਮਹਾਦੇਵ ਦੇ ਅਸ਼ੀਰਵਾਦ ਨਾਲ ਹੁਣ ਮੋਦੀ ਤੁਹਾਡੀ ਸੇਵਾ ਵਿੱਚ ਲੀਨ ਹੈ”

Posted On: 18 DEC 2023 3:49PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 19,150 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ।

 

ਇਨ੍ਹਾਂ ਪ੍ਰੋਜੈਕਟਾਂ ਵਿੱਚ ਹੋਰ ਰੇਲ ਪ੍ਰੋਜੈਕਟਾਂ ਦੇ ਨਾਲ ਲਗਭਗ 10,900 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਨਵੇਂ ਪੰਡਿਤ ਦੀਨਦਯਾਲ ਉਪਾਧਿਆਏ ਨਗਰ-ਨਿਊ ਭਾਊਪੁਰ ਡੈਡੀਕੇਟਿਡ ਫ੍ਰੇਟ ਕੌਰੀਡੋਰ ਪ੍ਰੋਜੈਕਟ ਦਾ ਉਦਘਾਟਨ ਸ਼ਾਮਲ ਹੈ। ਉਨ੍ਹਾਂ ਨੇ ਵਾਰਾਣਸੀ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ, ਦੋਹਰੀਘਾਟ-ਮਊ ਮੇਮੂ ਟ੍ਰੇਨ ਅਤੇ ਨਵੇਂ ਸਮਰਪਿਤ ਫ੍ਰੇਟ ਕੌਰੀਡੋਰ ‘ਤੇ ਦੋ ਲਾਂਗ ਹੌਲ ਮਾਲ ਗੱਡੀਆਂ ਨੂੰ ਰਵਾਨਾ ਕੀਤਾ। ਉਨ੍ਹਾਂ ਨੇ ਬਨਾਰਸ ਲੋਕੋਮੋਟਿਵ ਵਰਕਸ ਦੁਆਰਾ ਨਿਰਮਿਤ 10,000ਵੇਂ ਇੰਜਣ ਨੂੰ ਵੀ ਹਰੀ ਝੰਡੀ ਦਿਖਾਈ।

 

ਸ਼੍ਰੀ ਮੋਦੀ ਨੇ 370 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਦੋ ਰੇਲਵੇ ਓਵਰ ਬ੍ਰਿਜ (ਆਰਓਬੀ) ਨਿਰਮਾਣ ਦੇ ਨਾਲ-ਨਾਲ ਗ੍ਰੀਨ-ਫੀਲਡ ਸ਼ਿਵਪੁਰ-ਫੁਲਵਰੀਆ-ਲਹਰਤਾਰਾ ਮਾਰਗ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾਣ ਵਾਲੇ ਪ੍ਰਮੁੱਖ ਪ੍ਰੋਜੈਕਟਾਂ ਵਿੱਚ 20 ਸੜਕਾਂ ਦਾ ਮਜ਼ਬੂਤੀਕਰਣ ਅਤੇ ਉਨ੍ਹਾਂ ਨੂੰ ਚੌੜਾ ਕਰਨਾ ਸ਼ਾਮਲ ਹੈ, ਕੈਥੀ ਪਿੰਡ ਵਿੱਚ ਸੰਗਮ ਘਾਟ ਰੋਡ ਅਤੇ ਪੰਡਿਤ ਦੀਨਦਯਾਲ ਉਪਾਧਿਆਏ ਹਸਪਤਾਲ ਵਿੱਚ ਆਵਾਸੀ ਭਵਨਾਂ ਦਾ ਨਿਰਮਾਣ, ਪੁਲਿਸ ਲਾਈਨ ਅਤੇ ਪੀਏਸੀ ਭੁੱਲਨਪੁਰ ਵਿੱਚ 200 ਅਤੇ 150 ਬੈੱਡ ਦੇ ਦੋ ਬਹੁਮੰਜ਼ਿਲਾ ਬੈਰਕ ਭਵਨ, 9 ਥਾਵਾਂ ‘ਤੇ ਸਮਾਰਟ ਬਸ ਸ਼ੈਲਟਰ ਅਤੇ ਅਲਈਪੁਰ ਵਿੱਚ 132 ਕਿਲੋਵਾਟ ਦਾ ਸਬਸਟੇਸ਼ਨ ਸ਼ਾਮਲ ਹੈ। ਉਨ੍ਹਾਂ ਨੇ ਸਮਾਰਟ ਸਿਟੀ ਦੇ ਤਹਿਤ ਯੂਨੀਫਾਈਡ ਟੂਰਿਸਟ ਪਾਸ ਸਿਸਟਮ ਦੀ ਸ਼ੁਰੂਆਤ ਵੀ ਕੀਤੀ।

 

ਪ੍ਰਧਾਨ ਮੰਤਰੀ ਨੇ 6500 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ਵਿੱਚ ਲਗਭਗ 4000 ਕਰੋੜ ਰੁਪਏ ਦੀ ਲਾਗਤ ਨਾਲ ਚਿਤਰਕੂਟ ਜ਼ਿਲ੍ਹੇ ਵਿੱਚ 800 ਮੈਗਾਵਾਟ ਦਾ ਸੋਲਰ ਪਾਰਕ ਅਤੇ 1050 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮਿਰਜ਼ਾਪੁਰ ਵਿੱਚ ਨਵਾਂ ਪੈਟ੍ਰੋਲੀਅਮ ਤੇਲ ਟਰਮੀਨਲ ਬਣਾਇਆ ਜਾਵੇਗਾ। ਇਸ ਵਿੱਚ 900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਾਰਾਣਸੀ-ਭਦੋਹੀ ਰਾਸ਼ਟਰੀ ਰਾਜਮਾਰਗ 731 ਬੀ (ਪੈਕੇਜ-2) ਦਾ ਚੌੜਾਕਰਣ; 280 ਕਰੋੜ ਰੁਪਏ ਦੀ ਲਾਗਤ ਨਾਲ ਜਲ ਜੀਵਨ ਮਿਸ਼ਨ ਦੇ ਤਹਿਤ 69 ਗ੍ਰਾਮੀਣ ਪੇਅਜਲ ਯੋਜਨਾਵਾਂ ਅਤੇ ਵਿਭਿੰਨ ਹੋਰ ਸਿਹਤ ਖੇਤਰ ਦੇ ਪ੍ਰੋਜੈਕਟ ਵੀ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਦੇਵ ਦੀਪਾਵਲੀ ਦੇ ਦੌਰਾਨ ਸਭ ਤੋਂ ਵੱਧ ਸੰਖਿਆ ਵਿੱਚ ਦੀਵੇ ਜਗਾਉਣ ਦਾ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦੇ ਲਈ ਵਾਰਾਣਸੀ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਭਲੇ ਹੀ ਉਹ ਪ੍ਰਤੱਖ ਤੌਰ ‘ਤੇ ਸ਼ਾਨਦਾਰ ਦ੍ਰਿਸ਼ ਦਾ ਅਨੁਭਵ ਕਰਨ ਦੇ ਲਈ ਉਪਸਥਿਤ ਨਹੀਂ ਸਨ ਲੇਕਿਨ ਵਿਦੇਸ਼ੀ ਪਤਵੰਤਿਆਂ ਅਤੇ ਟੂਰਿਸਟਾਂ ਸਹਿਤ ਵਾਰਾਣਸੀ ਆਉਣ ਵਾਲੇ ਲੋਕਾਂ ਨੇ ਉਨ੍ਹਾਂ ਨੂੰ ਅਪਡੇਟ ਰੱਖਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਵਾਰਾਣਸੀ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਮਾਣ ਦਾ ਅਨੁਭਵ ਹੁੰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਗਵਾਨ ਮਹਾਦੇਵ ਦੀ ਭੂਮੀ ਦੀ ਸੇਵਾ ਦੇ ਲਈ ਸਮਰਪਣ ਮੈਨੂੰ ਘੱਟ ਹੀ ਲਗਦਾ ਹੈ।

 

ਪ੍ਰਧਾਨ ਮੰਤਰੀ ਨੇ ਲਗਭਗ 20,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਸਮੇਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਕਾਸ਼ੀ ਸਮ੍ਰਿੱਧ ਹੁੰਦੀ ਹੈ ਤਾਂ ਯੂਪੀ ਸਮ੍ਰਿੱਧ ਹੁੰਦਾ ਹੈ ਅਤੇ ਜਦੋਂ ਯੂਪੀ ਸਮ੍ਰਿੱਧ ਹੁੰਦਾ ਹੈ ਤਾਂ ਦੇਸ਼ ਸਮ੍ਰਿੱਧ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਦੇ ਸਮੇਂ ਮੈਨੂੰ ਇਸੇ ਵਿਸ਼ਵਾਸ ਦੀ ਅਨੁਭੂਤੀ ਹੋ ਰਹੀ ਹੈ। ਸ਼੍ਰੀ ਮੋਦੀ ਨੇ ਵਾਰਾਣਸੀ ਦੇ ਪਿੰਡਾਂ ਵਿੱਚ ਜਲ ਸਪਲਾਈ, ਬੀਐੱਚਯੂ ਟ੍ਰੌਮਾ ਸੈਂਟਰ ਵਿੱਚ ਕ੍ਰਿਟੀਕਲ ਕੇਅਰ ਯੂਨਿਟ, ਸੜਕ, ਰੇਲਵੇ, ਹਵਾਈ ਅੱਡੇ, ਬਿਜਲੀ, ਸੋਲਰ ਊਰਜਾ, ਗੰਗਾ ਘਾਟ ਅਤੇ ਕਈ ਹੋਰ ਖੇਤਰਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਖੇਤਰ ਵਿੱਚ ਵਿਕਾਸ ਦੀ ਗਤੀ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕੱਲ੍ਹ ਸ਼ਾਮ ਕਾਸ਼ੀ-ਕੰਨਿਆਕੁਮਾਰੀ ਤਮਿਲ ਸੰਗਮਮ ਟ੍ਰੇਨ ਰਵਾਨਾ ਕਰਨ ਦਾ ਜ਼ਿਕਰ ਕਰਦੇ ਹੋਏ ਅੱਜ ਵਾਰਾਣਸੀ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਅਤੇ ਦੋਹਰੀਘਾਟ-ਮਊ ਮੇਮੂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਸਾਰੇ ਨਾਗਰਿਕਾਂ ਨੂੰ ਵਧਾਈ ਦਿੱਤੀ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਪੂਰੇ ਦੇਸ਼ ਦੇ ਨਾਲ ਕਾਸ਼ੀ ਵੀ ਵਿਕਸਿਤ ਭਾਰਤ ਦੇ ਸੰਕਲਪ ਦੇ ਲਈ ਪ੍ਰਤੀਬੱਧ ਹੈ।” ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਹਜ਼ਾਰਾਂ ਪਿੰਡਾਂ ਅਤੇ ਸ਼ਹਿਰਾਂ ਤੱਕ ਪਹੁੰਚ ਗਈ ਹੈ, ਜਿੱਥੇ ਕਰੋੜਾਂ ਨਾਗਰਿਕ ਇਸ ਨਾਲ ਜੁੜ ਰਹੇ ਹਨ। ਸ਼੍ਰੀ ਮੋਦੀ ਨੇ ਵਾਰਾਣਸੀ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਸ਼ਾਮਲ ਹੋਣ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ਵੈਨ ਨੂੰ ਲੋਕ ‘ਮੋਦੀ ਕੀ ਗਰੰਟੀ ਕੀ ਗਾਡੀ’ ਕਹਿੰਦੇ ਹਨ। ਉਨ੍ਹਾਂ ਨੇ ਕਿਹਾ, ‘ਸਰਕਾਰ ਦਾ ਲਕਸ਼ ਉਨ੍ਹਾਂ ਸਾਰੇ ਯੋਗ ਨਾਗਰਿਕਾਂ ਨੂੰ ਸਰਕਾਰੀ ਯੋਜਨਾਵਾਂ ਵਿੱਚ ਸ਼ਾਮਲ ਕਰਨਾ ਹੈ ਜੋ ਇਸ ਦੇ ਹੱਕਦਾਰ ਹਨ।’ ਪ੍ਰਧਾਨ ਮੰਤਰੀ ਨੇ ਇਸ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਉਹ ਸਰਕਾਰ ਹੈ ਜੋ ਨਾਗਰਿਕਾਂ ਤੱਕ ਸੰਪਰਕ ਬਣਾ ਰਹੀ ਹੈ, ਨਾ ਕਿ ਉਨ੍ਹਾਂ ਤੋਂ ਅਲੱਗ-ਥਲਗ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਮੋਦੀ ਕੀ ਗਰੰਟੀ ਕੀ ਗਾਡੀ ਸੁਪਰ ਹਿਟ ਹੈ।” ਉਨ੍ਹਾਂ ਨੇ ਕਿਹਾ ਕਿ ਜੋ ਲਾਭਾਰਥੀ ਜੋ ਪਹਿਲਾਂ ਸਰਕਾਰ ਦੀ ਕਲਿਆਣਕਾਰੀ ਯੋਜਨਾਵਾਂ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਨੂੰ ਵਾਰਾਣਸੀ ਵਿੱਚ ਵੀਬੀਐੱਸਵਾਈ ਨਾਲ ਜੋੜਿਆ ਗਿਆ ਹੈ।

 

ਉਨ੍ਹਾਂ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ ਪ੍ਰਾਪਤ ਆਯੁਸ਼ਮਾਨ ਕਾਰਡ, ਮੁਫਤ ਰਾਸ਼ਨ ਕਾਰਡ, ਪੱਕੇ ਮਕਾਨ , ਟੂਟੀ ਦੇ ਪਾਣੀ ਦੇ ਕਨੈਕਸ਼ਨ ਅਤੇ ਉੱਜਵਲਾ ਗੈਸ ਕਨੈਕਸ਼ਨ ਜਿਹੀਆਂ ਸੁਵਿਧਾਵਾਂ ਦਾ ਉਦਾਹਰਣ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਨੇ ਲੋਕਾਂ ਵਿੱਚ ਕਿਸੇ ਵੀ ਹੋਰ ਮਾਧਿਅਮ ਨਾਲ ਅਧਿਕ ਲੋਕਾਂ ਵਿੱਚ ਵਿਸ਼ਵਾਸ ਕਾਇਮ ਕੀਤਾ ਹੈ। ਇਸ ਵਿਸ਼ਵਾਸ ਨੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਸੰਕਲਪ ਨੂੰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਂਗਨਵਾੜੀ ਦੇ ਬੱਚਿਆਂ ਦੇ ਆਤਮਵਿਸ਼ਵਾਸ ‘ਤੇ ਸੰਤੋਸ਼ ਵਿਅਕਤ ਕੀਤਾ ਅਤੇ ਆਪਣੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ ਇੱਕ ਲਾਭਾਰਥੀ ਅਤੇ ਲਖਪਤੀ ਦੀਦੀ ਸ਼੍ਰੀਮਤੀ ਚੰਦਾ ਦੇਵੀ ਦੇ ਨਾਲ ਉਨ੍ਹਾਂ ਦੀ ਗੱਲਬਾਤ ਦੀ ਵੀ ਸਰਾਹਨਾ ਕੀਤੀ। ਵਿਕਸਿਤ ਭਾਰਤ ਸੰਕਲਪ ਯਾਤਰਾ ਨਾਲ ਆਪਣੇ ਗਿਆਨ ਦੇ ਅਨੁਭਵ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ, “ਵਿਕਸਿਤ ਭਾਰਤ ਸੰਕਲਪ ਯਾਤਰਾ ਜਨਤਕ ਖੇਤਰ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਇੱਕ ਯਾਤਰਾ ਯੂਨੀਵਰਸਿਟੀ ਦਾ ਅਨੁਭਵ ਪ੍ਰਦਾਨ ਕਰਦੀ ਹੈ।”

 

ਪ੍ਰਧਾਨ ਮੰਤਰੀ ਨੇ ਸ਼ਹਿਰ ਦੇ ਸੁੰਦਰੀਕਰਣ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਸਥਾ ਅਤੇ ਟੂਰਿਜ਼ਮ ਦੇ ਕੇਂਦਰ ਦੇ ਰੂਪ ਵਿੱਚ ਕਾਸ਼ੀ ਦੀ ਮਹਿਮਾ ਦਿਨ-ਪ੍ਰਤੀਦਿਨ ਨਿਖਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਵਿੱਚ ਟੂਰਿਜ਼ਮ ਰੋਜ਼ਗਾਰ ਦੇ ਨਵੇਂ ਰਸਤੇ ਸਿਰਜ ਰਿਹਾ ਹੈ ਕਿਉਂਕਿ ਨਵੀਨੀਕਰਨ ਦੇ ਬਾਅਦ 13 ਕਰੋੜ ਤੋਂ ਵੱਧ ਭਗਤਾਂ ਨੇ ਕਾਸ਼ੀ ਵਿਸ਼ਵਨਾਥ ਧਾਮ ਵਿੱਚ ਦਰਸ਼ਨ ਕੀਤੇ ਹਨ। ਉਨ੍ਹਾਂ ਨੇ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਦੇਸ਼ਵਾਸੀਆਂ ਨੂੰ ਦਿੱਤੇ ਗਏ ਸੰਬੋਧਨ ਵਿੱਚ ਦਿੱਤੇ ਗਏ ਸੰਦੇਸ਼ ਦੀ ਵੀ ਯਾਦ ਦਿਵਾਈ, ਜਦੋਂ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਤਾਕੀਦ ਕੀਤੀ ਸੀ ਕਿ ਉਹ ਵਿਦੇਸ਼ ਜਾਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ 15 ਘਰੇਲੂ ਟੂਰਿਜ਼ਮ ਸਥਲਾਂ ਦੀ ਯਾਤਰਾ ਕਰੀਏ। ਉਨ੍ਹਾਂ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਲੋਕ ਘਰੇਲੂ ਟੂਰਿਜ਼ਮ ਨੂੰ ਅਪਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਯੂਨੀਫਾਈਟ ਟੂਰਿਸਟ ਪਾਸ ਸਿਸਟਮ ਅਤੇ ਸ਼ਹਿਰ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਟੂਰਿਸਟ ਵੈਬਸਾਈਟ ‘ਕਾਸ਼ੀ’ ਲਾਂਚ ਕਰਨ ਸਹਿਤ ਟੂਰਿਜ਼ਮ ਸੁਵਿਧਾਵਾਂ ਵਿੱਚ ਸੁਧਾਰ ਦੇ ਲਈ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗੰਗਾ ਘਾਟਾਂ ‘ਤੇ ਨਵੀਨੀਕਰਣ ਕਾਰਜ ਸ਼ੁਰੂ ਕਰਨ, ਆਧੁਨਿਕ ਬੱਸ ਸ਼ੈਲਟਰ, ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ ‘ਤੇ ਸੁਵਿਧਾਵਾਂ ਦਾ ਵੀ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਮੋਦੀ ਨੇ ਰੇਲਵੇ ਨਾਲ ਸਬੰਧਿਤ ਪ੍ਰੋਜੈਕਟਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ, ਸਮਰਪਿਤ ਪੂਰਬੀ ਅਤੇ ਪੱਛਮੀ ਫ੍ਰੇਟ ਕੌਰੀਡੋਰਾਂ, ਨਿਊ ਪੰਡਿਤ ਦੀਨਦਯਾਲ ਉਪਾਧਿਆਏ ਨਗਰ-ਨਿਊ ਭਾਊਪੁਰ ਦੇ ਉਦਘਾਟਨ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਲੋਕਲ ਫੈਕਟਰੀਆਂ ਵਿੱਚ ਨਿਰਮਿਤ 10000ਵੇਂ ਰੇਲਵੇ ਇੰਜਣ ਦੇ ਸੰਚਾਲਨ ‘ਤੇ ਵੀ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਸੋਲਰ ਊਰਜਾ ਖੇਤਰ ਵਿੱਚ ਡਬਲ ਇੰਜਣ ਸਰਕਾਰ ਦੇ ਪ੍ਰਯਾਸਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਚਿਤਰਕੂਟ ਵਿੱਚ 800 ਮੈਗਾਵਾਟ ਦਾ ਸੋਲਰ ਊਰਜਾ ਪਾਰਕ ਉੱਤਰ ਪ੍ਰਦੇਸ਼ ਵਿੱਚ ਭਰੋਸੇਯੋਗ ਬਿਜਲੀ ਸਪਲਾਈ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਇੱਕ ਉਦਾਹਰਣ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਦੇਵਰਾਈ ਅਤੇ ਮਿਰਜ਼ਾਪੁਰ ਵਿੱਚ ਸੁਵਿਧਾਵਾਂ ਰਾਜ ਵਿੱਚ ਪੈਟਰੋਲ ਡੀਜ਼ਲ, ਬਾਇਓ-ਸੀਐੱਨਜੀ ਅਤੇ ਇਥੇਨੌਲ ਪ੍ਰੋਸੈੱਸਿੰਗ ਦੇ ਸਬੰਧ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਜ਼ਰੂਰਤ ਨੂੰ ਪੂਰਾ ਕਰਨਗੀਆਂ।

 

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਲਕਸ਼ ਨੂੰ ਪੂਰਾ ਕਰਨ ਦੇ ਲਈ ਸਾਬਕਾ ਸ਼ਰਤ ਦੇ ਰੂਪ ਵਿੱਚ ਨਾਰੀ ਸ਼ਕਤੀ, ਯੁਵਾ ਸ਼ਕਤੀ, ਕਿਸਾਨਾਂ ਅਤੇ ਗ਼ਰੀਬਾਂ ਦੇ ਵਿਕਾਸ ‘ਤੇ ਬਲ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਮੇਰੇ ਲਈ ਇਹ ਕੇਵਲ ਚਾਰ ਜਾਤੀਆਂ ਹਨ ਅਤੇ ਇਨ੍ਹਾਂ ਨੂੰ ਮਜ਼ਬੂਤ ਕਰਨ ਨਾਲ ਹੀ ਦੇਸ਼ ਮਜ਼ਬੂਤ ਹੋਵੇਗਾ। ਇਸੇ ਵਿਸ਼ਵਾਸ ਦੇ ਨਾਲ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਕਲਿਆਣ ਨੂੰ ਪ੍ਰਾਥਮਿਕਤਾ ਦਿੱਤੀ ਹੈ ਅਤੇ ਪੀਐੱਮ ਕਿਸਾਨ ਸੰਮਾਨ ਨਿਧੀ ਜਿਹੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ ਹੈ ਜਿੱਥੇ 30,000 ਕਰੋੜ ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ, ਕਿਸਾਨ ਕ੍ਰੈਡਿਟ ਕਾਰਡ, ਕੁਦਰਤੀ ਖੇਤੀ ‘ਤੇ ਜ਼ੋਰ ਦਿੱਤਾ ਅਤੇ ਕਿਸਾਨ ਡ੍ਰੋਨ, ਜਿਨ੍ਹਾਂ ਨਾਲ ਖਾਦਾਂ ਦਾ ਛਿੜਕਾਅ ਅਸਾਨ ਹੋ ਜਾਵੇਗਾ। ਉਨ੍ਹਾਂ ਨੇ ਨਮੋ ਡ੍ਰੋਨ ਦੀਦੀ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ ਜਿੱਥੇ ਸੈਲਫ ਹੈਲਪ ਗਰੁੱਪ ਨਾਲ ਜੁੜੀ ਮਹਿਲਾਵਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।

 

ਆਗਾਮੀ ਆਧੁਨਿਕ ਬਨਾਸ ਡੇਅਰੀ ਪਲਾਂਟ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮਤੰਰੀ ਨੇ ਕਿਹਾ ਕਿ ਬਨਾਸ ਡੇਅਰੀ 500 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰ ਰਹੀ ਹੈ ਅਤੇ ਡੇਅਰੀ ਪਸ਼ੂਧਨ ਨੂੰ ਵਧਾਉਣ ਦੇ ਲਈ ਅਭਿਯਾਨ ਚਲਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਨਾਸ ਡੇਅਰੀ ਬਨਾਰਸ ਦੇ ਕਿਸਾਨਾਂ ਦੇ ਲਈ ਵਰਦਾਨ ਸਾਬਿਤ ਹੋਵੇਗੀ। ਲਖਨਊ ਅਤੇ ਕਾਨਪੁਰ ਵਿੱਚ ਬਨਾਸ ਡੇਅਰੀ ਦੇ ਪਲਾਂਟ ਪਹਿਲਾਂ ਤੋਂ ਹੀ ਚਲ ਰਹੇ ਹਨ। ਇਸ ਸਾਲ ਬਨਾਸ ਡੇਅਰੀ ਨੇ ਉੱਤਰ ਪ੍ਰਦੇਸ਼ ਦੇ 4 ਹਜ਼ਾਰ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੂੰ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਹੈ। ਬਨਾਸ ਡੇਅਰੀ ਨੇ ਉੱਤਰ ਪ੍ਰਦੇਸ਼ ਦੇ ਡੇਅਰੀ ਕਿਸਾਨਾਂ ਦੇ ਖਾਤਿਆਂ ਵਿੱਚ ਲਾਭਾਂਸ਼ ਦੇ ਰੂਪ ਵਿੱਚ 100 ਕਰੋੜ ਰੁਪਏ ਤੋਂ ਅਧਿਕ ਜਮ੍ਹਾਂ ਕੀਤੇ ਹਨ।

 

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੋਹਰਾਇਆ ਕਿ ਵਾਰਾਣਸੀ ਵਿੱਚ ਵਿਕਾਸ ਦੀ ਧਾਰਾ ਪੂਰੇ ਖੇਤਰ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਭਲੇ ਹੀ ਦਹਾਕਿਆਂ ਤੱਕ ਪੂਰਵਾਂਚਲ ਨੂੰ ਅਣਗੌਲਿਆ ਕੀਤਾ ਗਿਆ, ਲੇਕਿਨ ਮਹਾਦੇਵ ਦੇ ਅਸ਼ੀਰਵਾਦ ਨਾਲ ਹੁਣ ਮੋਦੀ ਇਸ ਦੀ ਸੇਵਾ ਵਿੱਚ ਲਗੇ ਹੋਏ ਹਨ। ਕੁਝ ਮਹੀਨਿਆਂ ਵਿੱਚ ਹੋਣ ਵਾਲੀਆਂ ਆਮ ਚੋਣਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਨੇ ਤੀਸਰੇ ਕਾਰਜਕਾਲ ਵਿੱਚ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਾਉਣ ਦੀ ਗਰੰਟੀ ਦਿੱਤੀ ਹੈ। ਅੱਜ ਅਗਰ ਮੈਂ ਦੇਸ਼ ਨੂੰ ਇਹ ਗਰੰਟੀ ਦੇ ਰਿਹਾ ਹਾਂ ਤਾਂ ਇਹ ਆਪ ਸਭ ਦੇ ਕਾਰਨ, ਮੇਰੇ ਕਾਸ਼ੀ ਦੇ ਪਰਿਵਾਰਜਨਾਂ ਦੇ ਕਾਰਨ ਹੈ। ਤੁਸੀਂ ਹਮੇਸ਼ਾ ਮੇਰੇ ਸੰਕਲਪਾਂ ਨੂੰ ਮਜ਼ਬੂਤ ਕਰਦੇ ਹੋਏ ਮੇਰੇ ਨਾਲ ਖੜੇ ਹੋ।

 

ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਯਾਨਾਥ, ਉਪ ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਯ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਉਪਸਥਿਤ ਸਨ।

 

ਪਿਛੋਕੜ

ਪਿਛਲੇ ਨੌ ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਲੈਂਡਸਕੇਪ ਨੂੰ ਬਦਲਣ ਅਤੇ ਵਾਰਾਣਸੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਈਜ਼ ਆਵ੍ ਲਿਵਿੰਗ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਹੈ। ਇਸੇ ਦਿਸ਼ਾ ਵਿੱਚ ਇੱਕ ਹੋਰ ਕਦਮ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਰੀਬ 19,150 ਕਰੋੜ ਰੁਪਏ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਸਮਰਪਿਤ ਕੀਤੇ।

 

ਪ੍ਰਧਾਨ ਮੰਤਰੀ ਨੇ ਕਰੀਬ 10,900 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਿਊ ਪੰਡਿਤ ਦੀਨਦਯਾਲ ਉਪਾਧਿਆਏ ਨਗਰ-ਨਿਊ ਭਾਊਪੁਰ ਡੈਡੀਕੇਟਿਡ ਫ੍ਰੇਟ ਕੌਰੀਡੋਰ ਪ੍ਰੋਜੈਕਟ ਦਾ ਉਦਘਾਟਨ ਕੀਤਾ। ਜਿਨ੍ਹਾਂ ਹੋਰ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ, ਉਨ੍ਹਾਂ ਵਿੱਚ ਬੱਲੀਆ-ਗਾਜ਼ੀਪੁਰ ਸਿਟੀ ਰੇਲ ਲਾਈਨ ਦੋਹਰੀਕਰਣ ਪ੍ਰੋਜੈਕਟ; ਇੰਦਰਾ-ਦੋਹਰੀਘਾਟ ਰੇਲ ਲਾਈਨ ਗੇਜ ਪਰਿਵਰਤਨ ਪ੍ਰੋਜੈਕਟ ਸਹਿਤ ਹੋਰ ਯੋਜਨਾਵਾਂ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨੇ ਨਵੇਂ ਉਦਘਾਟਨ ਕੀਤੇ ਗਏ ਡੈਡੀਕੇਟਿਡ ਫ੍ਰੇਟ ਕੌਰੀਡੋਰ ਵਿੱਚ ਵਾਰਾਣਸੀ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ, ਦੋਹਰੀਘਾਟ-ਮਊ ਮੇਮੂ ਟ੍ਰੇਨ ਅਤੇ ਦੋ ਲਾਂਗ ਹੌਲ ਮਾਲ ਗੱਡੀਆਂ ਨੂੰ ਰਵਾਨਾ ਕੀਤਾ। ਉਨ੍ਹਾਂ ਨੇ ਬਨਾਰਸ ਲੋਕੋਮੋਟਿਵ ਵਰਕਸ ਦੁਆਰਾ ਨਿਰਮਿਤ 10,000ਵੇਂ ਇੰਜਣ ਨੂੰ ਵੀ ਹਰੀ ਝੰਡੀ ਦਿਖਾਈ।

 

ਪ੍ਰਧਾਨ ਮੰਤਰੀ ਨੇ 370 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਦੋ ਰੇਲਵੇ ਓਵਰ ਬ੍ਰਿਜ (ਆਰਓਬੀ) ਦੇ ਨਾਲ-ਨਾਲ ਗ੍ਰੀਨ-ਫੀਲਡ ਸ਼ਿਵਪੁਰ-ਫੁਲਵਰੀਆ-ਲਹਰਤਾਰਾ ਸੜਕ ਦਾ ਉਦਘਾਟਨ ਕੀਤਾ। ਇਸ ਨਾਲ ਵਾਰਾਣਸੀ ਦੇ ਉੱਤਰ ਅਤੇ ਦੱਖਣ ਹਿੱਸਿਆਂ ਦਰਮਿਆਨ ਟ੍ਰੈਫਿਕ ਸੁਗਮ ਹੋ ਜਾਵੇਗੀ ਅਤੇ ਸੈਲਾਨੀਆਂ ਦੀ ਸੁਵਿਧਾ ਵਧ ਜਾਵੇਗੀ। ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾਣ ਵਾਲੇ ਹੋਰ ਪ੍ਰਮੁੱਖ ਪ੍ਰੋਜੈਕਟਾਂ ਵਿੱਚ 20 ਸੜਕਾਂ ਦਾ ਮਜ਼ਬੂਤੀਕਰਣ ਅਤੇ ਚੌੜਾਕਰਣ; ਕੈਥੀ ਪਿੰਡ ਵਿੱਚ ਸੰਗਮ ਘਾਟ ਰੋਡ ਅਤੇ ਪੰਡਿਤ ਦੀਨਦਯਾਲ ਉਪਾਧਿਆਏ ਹਸਪਤਾਲ ਵਿੱਚ ਆਵਾਸੀ ਭਵਨਾਂ ਦਾ ਨਿਰਮਾਣ ਸ਼ਾਮਲ ਹੈ।

 

ਇਸ ਦੇ ਇਲਾਵਾ, ਪੁਲਿਸ ਕਰਮੀਆਂ ਦੀਆਂ ਆਵਾਸ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ, ਪੁਲਿਸ ਲਾਈਨ ਅਤੇ ਪੀਏਸੀ ਭੁੱਲਨਪੁਰ ਵਿੱਚ 200 ਅਤੇ 150 ਬੈੱਡਾਂ ਵਾਲੇ ਦੋ ਬਹੁਮੰਜ਼ਿਲਾ ਬੈਰਕ ਭਵਨ, 9 ਥਾਵਾਂ ‘ਤੇ ਨਿਰਮਿਤ ਸਮਾਰਟ ਬੱਸ ਸ਼ੈਲਟਰ ਅਤੇ ਅਲਾਈਪੁਰ ਵਿੱਚ ਨਿਰਮਿਤ 132 ਕਿਲੋਵਾਟ ਸਬਸਟੇਸ਼ਨ ਦਾ ਉਦਘਾਟਨ ਪ੍ਰਧਾਨ ਮੰਤਰੀ ਦੁਆਰਾ ਕੀਤਾ ਗਿਆ।

 

ਸਮਾਰਟ ਸਿਟੀ ਮਿਸ਼ਨ ਦੇ ਤਹਿਤ, ਪ੍ਰਧਾਨ ਮੰਤਰੀ ਨੇ ਵਿਸਤ੍ਰਿਤ ਟੂਰਿਸਟ ਜਾਣਕਾਰੀ ਦੇ ਲਈ ਇੱਕ ਵੈਬਸਾਈਟ ਅਤੇ ਯੂਨੀਫਾਈਡ ਟੂਰਿਸਟ ਪਾਸ ਸਿਸਟਮ ਦੀ ਸ਼ੁਰੂਆਤ ਕੀਤੀ। ਯੂਨੀਫਾਈਡ ਪਾਸ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ, ਗੰਗਾ ਕਰੂਜ਼ ਅਤੇ ਸਾਰਨਾਥ ਦੇ ਲਾਈਟ ਐਂਡ ਸਾਉਂਡ ਸ਼ੋਅ ਦੇ ਲਈ ਏਕਲ ਪਲੈਟਫਾਰਮ ਟਿਕਟ ਬੁਕਿੰਗ ਪ੍ਰਦਾਨ ਕਰੇਗਾ, ਜੋ ਏਕੀਕ੍ਰਿਤ ਕਿਊਆਰ ਕੋਡ ਸੇਵਾਵਾਂ ਪ੍ਰਦਾਨ ਕਰੇਗਾ।

 

ਪ੍ਰਧਾਨ ਮੰਤਰੀ ਨੇ 6500 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਗੈਰ-ਨਵੀਨੀਕਰਨ ਊਰਜਾ ਸੰਸਾਧਨਾਂ ਦਾ ਉਤਪਾਦਨ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਨੇ ਲਗਭਗ 4000 ਕਰੋੜ ਰੁਪਏ ਦੀ ਲਾਗਤ ਨਾਲ ਚਿਤਰਕੂਟ ਜ਼ਿਲ੍ਹੇ ਵਿੱਚ 800 ਮੈਗਾਵਾਟ ਦੇ ਸੋਲਰ ਪਾਰਕ ਦੀ ਨੀਂਹ ਰੱਖੀ। ਪੈਟਰੋਲੀਅਮ ਸਪਲਾਈ ਚੇਨ ਨੂੰ ਵਧਾਉਣ ਦੇ ਲਈ ਉਹ ਮਿਰਜ਼ਾਪੁਰ ਵਿੱਚ 1050 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਪੈਟਰੋਲੀਅਮ ਤੇਲ ਟਰਮੀਨਲ ਦੇ ਨਿਰਮਾਣ ਦੀ ਨੀਂਹ ਰੱਖਣਗੇ।

 

ਪ੍ਰਧਾਨ ਮੰਤਰੀ ਨੇ ਜਿਨ੍ਹਾਂ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਉਨ੍ਹਾਂ ਵਿੱਚ 900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਾਰਾਣਸੀ-ਭਦੋਹੀ ਰਾਸ਼ਟਰੀ ਰਾਜਮਾਰਗ ਐੱਨਐੱਚ 731 ਬੀ (ਪੈਕੇਜ-2) ਦਾ ਚੌੜੀਕਰਣ; ਜਲ ਜੀਵਨ ਮਿਸ਼ਨ ਦੇ ਤਹਿਤ 280 ਕਰੋੜ ਰੁਪਏ ਦੀ ਲਾਗਤ ਨਾਲ 69 ਗ੍ਰਾਮੀਣ ਪੇਅਜਲ ਯੋਜਨਾਵਾਂ; ਬੀਐੱਚਯੂ ਟ੍ਰੌਮਾ ਸੈਂਟਰ ਵਿੱਚ 150 ਬੈੱਡਾਂ ਦੀ ਸਮਰੱਥਾ ਦੀ ਕ੍ਰਿਟੀਕਲ ਕੇਅਰ ਯੂਨਿਟ ਦਾ ਨਿਰਮਾਣ; 8 ਗੰਗਾ ਘਾਟਾਂ ਦਾ ਪੁਨਰਵਿਕਾਸ ਕਾਰਜ, ਦਿਵਿਯਾਂਗ ਆਵਾਸੀ ਸੈਕੰਡਰੀ ਸਕੂਲਾਂ ਦਾ ਨਿਰਮਾਣ ਕਾਰਜ ਸਹਿਤ ਹੋਰ ਪ੍ਰੋਜੈਕਟ ਸ਼ਾਮਲ ਹਨ।

 

 

************


ਡੀਐੱਸ/ਟੀਐੱਸ



(Release ID: 1988031) Visitor Counter : 69