ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਕਾਸ਼ੀ ਵਿਦਯਾਪੀਠ (MAHATMA GANDHI KASHI VIDYAPITH) ਦੀ 45ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ

Posted On: 11 DEC 2023 2:07PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (ਦਸੰਬਰ 11, 2023) ਵਾਰਾਣਸੀ ਵਿੱਚ ਮਹਾਤਮਾ ਗਾਂਧੀ ਕਾਸ਼ੀ ਵਿਦਯਾਪੀਠ (MAHATMA GANDHI KASHI VIDYAPITH) ਦੀ 45ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ।

 

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਦੋ-ਦੋ ਭਾਰਤ ਰਤਨਾਂ ਦਾ ਇਸ ਸੰਸਥਾਨ ਨਾਲ ਜੁੜਨਾ ਮਹਾਤਮਾ ਗਾਂਧੀ ਕਾਸ਼ੀ ਵਿਦਯਾਪੀਠ (MAHATMA GANDHI KASHI VIDYAPITH) ਦੀ ਗੌਰਵਸ਼ਾਲੀ ਵਿਰਾਸਤ ਦਾ ਜੀਵੰਤ ਪ੍ਰਮਾਣ ਹੈ। ਭਾਰਤ ਰਤਨ ਡਾ. ਭਗਵਾਨ ਦਾਸ ਇਸ ਵਿਦਯਾਪੀਠ ਦੇ ਪਹਿਲੇ ਵਾਈਸ ਚਾਂਸਲਰ (first Vice Chancellor of this Vidyapith) ਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਇਸ ਸੰਸਥਾ ਦੇ ਪਹਿਲੇ ਬੈਚ ਦੇ ਵਿਦਿਆਰਥੀ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾ ਦੇ ਵਿਦਿਆਰਥੀਆਂ ਤੋਂ ਇਹ ਉਮੀਦ ਹੈ ਕਿ ਉਹ ਆਪਣੇ ਆਚਰਣ ਵਿੱਚ ਸ਼ਾਸਤਰੀ ਜੀ ਦੇ ਜੀਵਨ ਦੀਆਂ ਕਦਰਾਂ-ਕੀਮਤਾਂ (ਲਾਇਫ ਵੈਲਿਊਜ਼) ਨੂੰ ਅਪਣਾਉਣ।

 

ਰਾਸ਼ਟਰਪਤੀ ਨੇ ਕਿਹਾ ਕਿ ਇਸ ਵਿਦਯਾਪੀਠ (this Vidyapith) ਦੀ ਯਾਤਰਾ ਜੋ ਸਾਡੇ ਦੇਸ਼ ਦੀ ਸੁਤੰਤਰਤਾ ਤੋਂ 26 ਸਾਲ ਪਹਿਲਾਂ ਗਾਂਧੀਜੀ ਦੀ ਪਰਿਕਲਪਨਾ  ਦੇ ਅਨੁਸਾਰ ਆਤਮਨਿਰਭਰਤਾ ਅਤੇ ਸਵਰਾਜ ਦੇ ਲਕਸ਼ਾਂ ਦੇ ਨਾਲ ਸ਼ੁਰੂ ਹੋਈ ਸੀ। ਇਹ ਯੂਨੀਵਰਸਿਟੀ ਜੋ ਅਸਹਿਯੋਗ ਅੰਦੋਲਨ ਤੋਂ ਜਨਮੀ ਸੰਸਥਾ ਦੇ ਰੂਪ ਵਿੱਚ ਸਥਾਪਿਤ ਹੋਈ ਸੀ, ਸਾਡੇ ਮਹਾਨ ਸੁਤੰਤਰਤਾ ਸੰਗ੍ਰਾਮ ਦਾ ਜੀਵੰਤ ਪ੍ਰਤੀਕ ਭੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਕਾਸ਼ੀ ਵਿਦਯਾਪੀਠ (MAHATMA GANDHI KASHI VIDYAPITH) ਦੇ ਸਾਰੇ ਵਿਦਿਆਰਥੀ ਸੁਤੰਤਰਤਾ ਸੰਗ੍ਰਾਮ ਦੇ ਸਾਡੇ ਰਾਸ਼ਟਰੀ ਆਦਰਸ਼ਾਂ ਦੇ ਝੰਡਾ ਬਰਦਾਰ(ਧਵਜ ਵਾਹਕ) ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਕਾਸ਼ੀ ਵਿਦਯਾਪੀਠ(Kashi Vidyapith) ਦਾ ਨਾਮ ਮਹਾਤਮਾ ਗਾਂਧੀ ਕਾਸ਼ੀ ਵਿਦਯਾਪੀਠ (Mahatma Gandhi Kashi Vidyapith) ਰੱਖਣ ਦੇ ਪਿੱਛੇ ਦਾ ਉਦੇਸ਼ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਆਦਰਸ਼ਾਂ ਦੇ ਪ੍ਰਤੀ ਸਨਮਾਨ ਵਿਅਕਤ ਕਰਨਾ ਹੈ। ਉਨ੍ਹਾਂ ਆਦਰਸ਼ਾਂ ਦਾ ਅਨੁਸਰਣ ਕਰਕੇ ਅੰਮ੍ਰਿਤ ਕਾਲ (Amrit Kaal) ਵਿੱਚ ਦੇਸ਼ ਦੀ ਪ੍ਰਗਤੀ ਵਿੱਚ ਆਪਣਾ ਪ੍ਰਭਾਵੀ ਯੋਗਦਾਨ ਦੇਣਾ ਹੀ ਵਿਦਯਾਪੀਠ (Vidyapith) ਦੇ ਰਾਸ਼ਟਰ-ਨਿਰਮਾਣ ਸੰਸਥਾਪਕਾਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।

 

ਰਾਸ਼ਟਰਪਤੀ ਨੇ ਕਿਹਾ ਕਿ ਵਾਰਾਣਸੀ ਪ੍ਰਾਚੀਨ ਕਾਲ ਤੋਂ ਹੀ ਭਾਰਤੀ ਗਿਆਨ ਪਰੰਪਰਾ ਦਾ ਕੇਂਦਰ ਰਹੀ ਹੈ। ਅੱਜ ਭੀ ਇਸ ਸ਼ਹਿਰ ਦੀਆਂ ਸੰਸਥਾਵਾਂ ਆਧੁਨਿਕ ਗਿਆਨ-ਵਿਗਿਆਨ ਦੇ ਪ੍ਰਚਾਰ-ਪ੍ਰਸਾਰ ਵਿੱਚ ਆਪਣਾ ਯੋਗਦਾਨ ਦੇ ਰਹੀਆਂ ਹਨ। ਉਨ੍ਹਾਂ ਨੇ ਮਹਾਤਮਾ ਗਾਂਧੀ ਕਾਸ਼ੀ ਵਿਦਯਾਪੀਠ (Mahatma Gandhi Kashi Vidyapith ) ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗਿਆਨ ਦੇ ਕੇਂਦਰ ਦੀ ਪਰੰਪਰਾ ਨੂੰ ਬਣਾਈ ਰੱਖਦੇ ਹੋਏ ਆਪਣੀ ਸੰਸਥਾ ਦੇ ਗੌਰਵ ਨੂੰ ਲਗਾਤਾਰ ਸਮ੍ਰਿੱਧ ਕਰਦੇ ਰਹਿਣ ਦੀ ਭੀ ਤਾਕੀਦ ਕੀਤੀ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

***

ਡੀਐੱਸ/ਏਕੇ 


(Release ID: 1985284) Visitor Counter : 128