ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਨਮੋ ਐਪ ‘ਤੇ ਵਿਕਸਿਤ ਭਾਰਤ ਅੰਬੈਸਡਰ ਮੌਡਿਊਲ ਵਿੱਚ ਪ੍ਰਭਾਵੀ ਕਾਰਜ ਕਰਨ ਦੀ 100 ਦਿਨਾਂ ਦੀ ਚੁਣੌਤੀ ਸਵੀਕਾਰ ਕਰਨ ਦੀ ਤਾਕੀਦ ਕੀਤੀ

Posted On: 07 DEC 2023 4:47PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ ਨਮੋ ਐਪ ‘ਤੇ ਵਿਕਸਿਤ ਭਾਰਤ ਅੰਬੈਸਡਰ ਮੌਡਿਊਲ ਵਿੱਚ ਪ੍ਰਭਾਵੀ ਕਾਰਜ ਕਰਨ ਦੀ 100 ਦਿਨਾਂ ਦੀ ਚੁਣੌਤੀ ਨੂੰ ਸਵੀਕਾਰ ਕਰਨ ਦੀ ਤਾਕੀਦ ਕੀਤੀ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਵਿਕਸਿਤ ਭਾਰਤ ਦਾ ਅੰਬੈਸਡਰ ਬਣਨ, ਸ਼ਕਤੀਆਂ ਨੂੰ ਸੰਯੋਜਿਤ ਕਰਨ, ਵਿਕਾਸ ਦੇ ਏਜੰਡਾ ਦਾ ਪ੍ਰਸਾਰ ਕਰਨ ਅਤੇ ਵਿਕਸਿਤ ਭਾਰਤ ਦੇ ਸਾਡੇ ਮਿਸ਼ਨ ਨੂੰ ਪੂਰਾ ਕਰਨ ਲਈ ਆਪਣੀ ਊਰਜਾ ਦਾ ਉਪਯੋਗ ਕਰਨ ਦਾ ਇੱਕ ਆਦਰਸ਼ ਤਰੀਕਾ ਹੈ।


 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 

 “140 ਕਰੋੜ ਭਾਰਤੀਆਂ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਲੋਕਾਂ ਦੁਆਰਾ ਸੰਚਾਲਿਤ ਵਿਕਾਸ ਕੀ ਹੁੰਦਾ ਹੈ!

ਸਾਡੇ ਵਿੱਚੋਂ ਹਰ ਕੋਈ ਵਿਕਸਿਤ ਭਾਰਤ (Viksit Bharat) ਬਣਾਉਣ ਲਈ ਸਮੂਹਿਕ ਪ੍ਰਯਾਸਾਂ ਵਿੱਚ ਅਭਿੰਨ (integral) ਯੋਗਦਾਨ ਦੇ ਰਿਹਾ ਹੈ।



https://www.narendramodi.in/ViksitBharatAmbassador

 

ਵਿਕਸਿਤ ਭਾਰਤ ਦਾ ਅੰਬੈਸਡਰ ਬਣਨਾ(Being a Viksit Bharat Ambassador), ਸਾਡੀਆਂ ਸ਼ਕਤੀਆਂ ਨੂੰ ਸੰਯੋਜਿਤ ਕਰਨਾ, ਵਿਕਾਸ ਦੇ ਏਜੰਡਾ ਦਾ ਪ੍ਰਸਾਰ ਕਰਨਾ ਅਤੇ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਸਾਡੇ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਆਪਣੀ ਊਰਜਾ ਦਾ ਉਪਯੋਗ ਕਰਨ ਦਾ ਇੱਕ ਆਦਰਸ਼ ਤਰੀਕਾ ਹੈ।


 

ਆਓ ਅਸੀਂ ਨਮੋ ਐਪ ‘ਤੇ ਸਾਈਨ ਅੱਪ ਕਰਕੇ ਅਤੇ ਵਿਕਸਿਤ ਭਾਰਤ ਅੰਬੈਸਡਰ ਮੌਡਿਊਲ (Viksit Bharat Ambassador module) ਵਿੱਚ ਅਤਿਅਧਿਕ ਪ੍ਰਭਾਵੀ ਕਾਰਜਾਂ ਨੂੰ ਕਰਨ ਦੀ 100 ਦਿਨਾਂ ਦੀ ਚੁਣੌਤੀ ਨੂੰ ਸਵੀਕਾਰ ਕਰਕੇ ਇਸ ਜਨ ਅੰਦੋਲਨ ਵਿੱਚ ਸ਼ਾਮਲ ਹੋਈਏ।


 

ਮੈਂ ਜੀਵਨ ਦੇ ਸਾਰੇ ਖੇਤਰਾਂ ਦੇ ਕੁਝ ਸਭ ਤੋਂ ਊਰਜਾਵਾਨ ਅਤੇ ਪ੍ਰਤਿਭਾਸ਼ਾਲੀ ਅੰਬੈਸਡਰਾਂ ਨੂੰ ਵਿਅਕਤੀਗਤ ਤੌਰ ‘ਤੇ ਮਿਲਣ ਲਈ ਉਤਸੁਕ ਹਾਂ।”



 

 

***

ਡੀਐੱਸ/ਟੀਐੱਸ


(Release ID: 1984025) Visitor Counter : 75